ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਲਾਈ-ਸਤੰਬਰ
ਇਹ ਰਸਾਲਾ ਉਨ੍ਹਾਂ ਲੋਕਾਂ ਨੂੰ ਪੇਸ਼ ਕਰੋ ਜੋ ਯਿਸੂ ਦਾ ਆਦਰ ਕਰਦੇ ਹਨ। “ਕਈ ਲਿਖਤਾਂ ਦਾਅਵਾ ਕਰਦੀਆਂ ਹਨ ਕਿ ਯਿਸੂ ਮਰਿਆ ਨਹੀਂ ਸੀ ਜਿਸ ਤਰ੍ਹਾਂ ਬਾਈਬਲ ਦੱਸਦੀ ਹੈ, ਪਰ ਕਹਿੰਦੀਆਂ ਹਨ ਉਸ ਨੇ ਵਿਆਹ ਕਰਾਇਆ ਅਤੇ ਉਸ ਦੇ ਬੱਚੇ ਪੈਦਾ ਹੋਏ। ਕੀ ਤੁਸੀਂ ਇਹ ਸੁਣਿਆ ਹੈ? [ਜਵਾਬ ਲਈ ਸਮਾਂ ਦਿਓ।] ਸੱਚਾਈ ਜਾਣਨੀ ਜ਼ਰੂਰੀ ਹੈ। [ਯੂਹੰਨਾ 17:3 ਪੜ੍ਹੋ।] ਇਹ ਲੇਖ ਸਾਨੂੰ ਸਮਝਾਉਂਦਾ ਹੈ ਕਿ ਅਸੀਂ ਬਾਈਬਲ ਵਿਚ ਯਿਸੂ ਬਾਰੇ ਦੱਸੀਆਂ ਗੱਲਾਂ ʼਤੇ ਕਿਉਂ ਭਰੋਸਾ ਰੱਖ ਸਕਦੇ ਹਾਂ।” ਸਫ਼ਾ 18 ʼਤੇ ਸ਼ੁਰੂ ਹੁੰਦਾ ਲੇਖ ਦਿਖਾਓ।
ਜਾਗਰੂਕ ਬਣੋ! ਜਲਾਈ-ਸਤੰਬਰ
“ਕਈ ਲੋਕ ਰੱਬ ਨੂੰ ਮੰਨਦੇ ਹਨ ਅਤੇ ਦੂਸਰੇ ਸੋਚਦੇ ਹਨ ਕਿ ਰੱਬ ਨੂੰ ਮੰਨਣਾ ਵਿਗਿਆਨ ਦੇ ਖ਼ਿਲਾਫ਼ ਹੈ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਨਿਹਚਾ ਦਾ ਅਸਲੀ ਮਤਲਬ ਦਿਖਾ ਸਕਦਾ ਹਾਂ? [ਜੇ ਘਰ-ਸੁਆਮੀ ਰਾਜ਼ੀ ਹੋਵੇ, ਤਾਂ ਇਬਰਾਨੀਆਂ 11:1 ਪੜ੍ਹੋ।] ਇਹ ਲੇਖ ਸਬੂਤ ਦਿੰਦਾ ਹੈ ਕਿ ਰੱਬ ਸਾਡਾ ਸਿਰਜਣਹਾਰ ਹੈ।” ਸਫ਼ਾ 18 ʼਤੇ ਸ਼ੁਰੂ ਹੁੰਦਾ ਲੇਖ ਦਿਖਾਓ।