ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜੁਲਾਈ–ਸਤੰਬਰ
“ਜਦ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਸਹੀ ਕੰਮ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ। ਇਸ ਦੇ ਬਾਵਜੂਦ ਅਸੀਂ ਹਿੰਮਤ ਕਿੱਦਾਂ ਰੱਖ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ। ਉਨ੍ਹਾਂ ਨੂੰ ਪੁੱਛੋ ਕਿ ਕੀ ਤੁਸੀਂ ਉਨ੍ਹਾਂ ਨੂੰ ਦਿਖਾ ਸਕਦੇ ਹੋ ਕਿ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ। ਜੇ ਵਿਅਕਤੀ ਹੋਰ ਗੱਲਬਾਤ ਕਰਨ ਲਈ ਰਾਜ਼ੀ ਹੋਵੇ, ਤਾਂ ਕਹਾਉਤਾਂ 29:25 ਪੜ੍ਹੋ।] ਇਸ ਲੇਖ ਵਿਚ ਪੰਜ ਕਾਰਨ ਦੱਸੇ ਗਏ ਹਨ ਕਿ ਸਾਨੂੰ ਇਨਸਾਨਾਂ ਤੋਂ ਨਹੀਂ, ਪਰ ਰੱਬ ਤੋਂ ਕਿਉਂ ਡਰਨਾ ਚਾਹੀਦਾ ਹੈ।” ਸਫ਼ਾ 28 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਜੁਲਾਈ–ਸਤੰਬਰ
“ਲੱਗਦਾ ਹੈ ਕਿ ਸਕੂਲੇ ਜਾਣ ਵਾਲੇ ਕਈ ਬੱਚਿਆਂ ਨੂੰ ਟੈਨਸ਼ਨ ਰਹਿੰਦੀ ਹੈ। ਤੁਹਾਡੇ ਖ਼ਿਆਲ ਵਿਚ ਉਨ੍ਹਾਂ ਦੀ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਇਸ ਬਾਰੇ ਕੁਝ ਸਲਾਹ ਪੇਸ਼ ਕਰ ਸਕਦਾ ਹਾਂ? [ਜੇ ਵਿਅਕਤੀ ਅੱਗੋਂ ਗੱਲ ਕਰਨੀ ਚਾਹੁੰਦਾ ਹੈ, ਤਾਂ ਕਹਾਉਤਾਂ 12:25 ਪੜ੍ਹੋ।] ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਮਾਪੇ ਤੇ ਟੀਚਰ ਨੌਜਵਾਨਾਂ ਦੀ ਮਦਦ ਕਿੱਦਾਂ ਕਰ ਸਕਦੇ ਹਨ।”
ਪਹਿਰਾਬੁਰਜ ਅਕਤੂਬਰ–ਦਸੰਬਰ
“ਕਈ ਲੋਕ ਮੰਨਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਕਿਸਮਤ ਦੇ ਹੱਥ ਵਿਚ ਹੈ। ਦੂਸਰੇ ਮੰਨਦੇ ਹਨ ਕਿ ਅਸੀਂ ਆਪਣੀ ਕਿਸਮਤ ਖ਼ੁਦ ਲਿਖਦੇ ਹਾਂ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਕੁਝ ਪੜ੍ਹ ਕੇ ਸੁਣਾ ਸਕਦਾ ਹਾਂ? [ਜੇ ਵਿਅਕਤੀ ਹੋਰ ਗੱਲਬਾਤ ਕਰਨ ਲਈ ਰਾਜ਼ੀ ਹੋਵੇ, ਤਾਂ ਸਫ਼ਾ 24 ਤੋਂ ਉਪਦੇਸ਼ਕ ਦੀ ਪੋਥੀ 9:11 ਪੜ੍ਹੋ।] ਇਹ ਲੇਖ ਇਸ ਸਵਾਲ ਦਾ ਜਵਾਬ ਦਿੰਦਾ ਹੈ ਕਿ ‘ਕੀ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ?’” ਸਫ਼ਾ 24 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਅਕਤੂਬਰ–ਦਸੰਬਰ
“ਕਈ ਲੋਕ ਮੰਨਦੇ ਹਨ ਕਿ ਜੇ ਅਸੀਂ ਰੱਬ ਦਾ ਕਹਿਣਾ ਮੰਨੀਏ, ਤਾਂ ਉਹ ਸਾਨੂੰ ਅਮੀਰ ਬਣਾਵੇਗਾ। ਪਰ ਤੁਸੀਂ ਸ਼ਾਇਦ ਅਜਿਹੇ ਲੋਕਾਂ ਨੂੰ ਜਾਣਦੇ ਹੋ ਜੋ ਰੱਬ ਦਾ ਕਹਿਣਾ ਮੰਨਣ ਦੇ ਬਾਵਜੂਦ ਗ਼ਰੀਬ ਹਨ। ਤੁਸੀਂ ਕੀ ਸੋਚਦੇ ਹੋ, ਕੀ ਰੱਬ ਚਾਹੁੰਦਾ ਹੈ ਕਿ ਅਸੀਂ ਅਮੀਰ ਹੋਈਏ? [ਜਵਾਬ ਲਈ ਸਮਾਂ ਦਿਓ। ਜੇ ਲੱਗਦਾ ਹੈ ਕਿ ਵਿਅਕਤੀ ਨੂੰ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਹੈ, ਤਾਂ ਇਬਰਾਨੀਆਂ 13:5 ਪੜ੍ਹੋ।] ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਰੱਬ ਸਾਨੂੰ ਕਿਵੇਂ ਬਰਕਤਾਂ ਦਿੰਦਾ ਹੈ।” ਸਫ਼ਾ 24 ਉੱਤੇ ਦਿੱਤਾ ਲੇਖ ਦਿਖਾਓ।