ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨ.-ਮਾਰ.
“ਅੱਜ ਪਤੀ-ਪਤਨੀ ਵਿਚਕਾਰ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਤੁਹਾਡੇ ਖ਼ਿਆਲ ਵਿਚ ਵਿਆਹੁਤਾ ਬੰਧਨ ਨੂੰ ਮਜ਼ਬੂਤ ਕਰਨ ਵਿਚ ਕਿਹੜੀ ਗੱਲ ਪਤੀ-ਪਤਨੀ ਦੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ। ਫਿਰ ਪੁੱਛੋ ਜੇ ਤੁਸੀਂ ਇਕ ਹਵਾਲਾ ਪੜ੍ਹ ਸਕਦੇ ਹੋ। ਜੇ ਘਰ-ਸੁਆਮੀ ਮੰਨ ਜਾਂਦਾ ਹੈ, ਤਾਂ ਅੱਯੂਬ 31:1 ਪੜ੍ਹੋ।] ਇਸ ਰਸਾਲੇ ਵਿਚ ਬਾਈਬਲ ਦੇ ਕੁਝ ਸਿਧਾਂਤ ਦੱਸੇ ਹਨ ਜਿਨ੍ਹਾਂ ਦੀ ਮਦਦ ਨਾਲ ਪਤੀ-ਪਤਨੀ ਪੂਰੀ ਜ਼ਿੰਦਗੀ ਖ਼ੁਸ਼ੀ ਨਾਲ ਇਕ-ਦੂਜੇ ਦਾ ਸਾਥ ਨਿਭਾ ਸਕਦੇ ਹਨ।” ਸਫ਼ਾ 12 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਜਨ.-ਮਾਰ.
“ਇੰਟਰਨੈੱਟ ਅੱਜ ਬਹੁਤ ਫ਼ਾਇਦੇਮੰਦ ਹੈ, ਪਰ ਇਸ ਦੇ ਕਾਰਨ ਬੱਚੇ ਖ਼ਤਰੇ ਵਿਚ ਪੈ ਸਕਦੇ ਹਨ। ਤੁਹਾਡੇ ਖ਼ਿਆਲ ਨਾਲ ਅਸੀਂ ਉਨ੍ਹਾਂ ਨੂੰ ਇੰਟਰਨੈੱਟ ਦੇ ਖ਼ਤਰਿਆਂ ਤੋਂ ਕਿਵੇਂ ਬਚਾ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਇਕ ਪੁਰਾਣੀ ਕਹਾਵਤ ਵਿਚ ਕਿਹੜੀ ਗੱਲ ਦੱਸੀ ਹੈ। [ਘਰ-ਸੁਆਮੀ ਦੀ ਦਿਲਚਸਪੀ ਨੂੰ ਦੇਖ ਕੇ ਕਹਾਉਤਾਂ 18:1 ਪੜ੍ਹੋ ਅਤੇ ਇਸ ਨੂੰ ਇੰਟਰਨੈੱਟ ਦੇ ਖ਼ਤਰਿਆਂ ਉੱਤੇ ਲਾਗੂ ਕਰੋ।] ਇਸ ਲੇਖ ਵਿਚ ਛੇ ਅਹਿਮ ਗੱਲਾਂ ਦੱਸੀਆਂ ਗਈਆਂ ਹਨ। ਉਨ੍ਹਾਂ ਵਿੱਚੋਂ ਇਕ ਇਹ ਗੱਲ ਖ਼ਤਰਿਆਂ ਤੋਂ ਬੱਚਿਆਂ ਦੀ ਰਾਖੀ ਕਰਨ ਵਿਚ ਮਾਪਿਆਂ ਦੀ ਮਦਦ ਕਰੇਗੀ।” ਸਫ਼ਾ 16 ਉੱਤੇ ਦਿੱਤਾ ਲੇਖ ਦਿਖਾਓ।