ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨਵਰੀ–ਮਾਰਚ
“ਕਈ ਲੋਕ ਕਹਿੰਦੇ ਹਨ ਕਿ ਜੇ ਤੁਸੀਂ ਰੱਬ ਦੇ ਵਫ਼ਾਦਾਰ ਹੋ, ਤਾਂ ਉਹ ਤੁਹਾਨੂੰ ਮਾਲੋ-ਮਾਲ ਕਰੇਗਾ ਅਤੇ ਗ਼ਰੀਬ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਰੱਬ ਦੀ ਮਿਹਰ ਤੁਹਾਡੇ ਉੱਤੇ ਨਹੀਂ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਸਕਦਾ ਹਾਂ ਕਿ ਰੱਬ ਦੀ ਨਜ਼ਰ ਵਿਚ ਪੈਸਿਆਂ ਨਾਲ ਪਿਆਰ ਕਰਨਾ ਕਿਉਂ ਗ਼ਲਤ ਹੈ? [ਜੇ ਵਿਅਕਤੀ ਸਹਿਮਤ ਹੋਵੇ, ਤਾਂ 1 ਤਿਮੋਥਿਉਸ 6:9, 10 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਰੱਬ ਆਪਣੇ ਸੇਵਕਾਂ ਨੂੰ ਕਿਹੋ ਜਿਹੀਆਂ ਬਰਕਤਾਂ ਦਿੰਦਾ ਹੈ।”
ਜਾਗਰੂਕ ਬਣੋ! ਜਨਵਰੀ–ਮਾਰਚ
“ਅੱਜ ਸਾਰੇ ਪਰਿਵਾਰ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਪਰਿਵਾਰ ਦੀ ਖ਼ੁਸ਼ੀ ਵਧਾਉਣ ਲਈ ਘਰ ਦਾ ਹਰ ਮੈਂਬਰ ਕੀ ਕਰ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਬਾਈਬਲ ਦਾ ਇਕ ਅਸੂਲ ਪੜ੍ਹ ਕੇ ਸੁਣਾ ਸਕਦਾ ਹਾਂ ਜੋ ਲਾਗੂ ਕੀਤੇ ਜਾਣ ਤੇ ਪਰਿਵਾਰ ਵਿਚ ਖ਼ੁਸ਼ੀ ਲਿਆ ਸਕਦਾ ਹਾਂ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਕਹਾਉਤਾਂ 1:5 ਪੜ੍ਹੋ।] ਇਸ ਰਸਾਲੇ ਵਿਚ ਕੁਝ ਪਰਿਵਾਰਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਸਹਿਣ ਦਾ ਰਾਜ਼ ਲੱਭਿਆ ਹੈ। ਸਫ਼ੇ 14 ਉੱਤੇ ਲੇਖ ਦਿਖਾਓ।”