ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈ.-ਜੂਨ
“ਤੁਸੀਂ ਧਰਤੀ ਦੇ ਭਵਿੱਖ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਇਕ ਹਵਾਲਾ ਦਿਖਾ ਸਕਦਾ ਹਾਂ ਜੋ ਧਰਤੀ ʼਤੇ ਹੋ ਰਹੇ ਨੁਕਸਾਨ ਬਾਰੇ ਰੱਬ ਦਾ ਨਜ਼ਰੀਆ ਦਿਖਾਉਂਦਾ ਹੈ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਪਰਕਾਸ਼ ਦੀ ਪੋਥੀ 11:18 ਪੜ੍ਹੋ।] ਇਸ ਲੇਖ ਵਿਚ ਦੱਸਿਆ ਜਾਂਦਾ ਹੈ ਕਿ ਅਸੀਂ ਕਿਉਂ ਉਮੀਦ ਰੱਖ ਸਕਦੇ ਹਾਂ ਕਿ ਧਰਤੀ ਦਾ ਭਵਿੱਖ ਚੰਗਾ ਹੋਵੇਗਾ।” ਸਫ਼ੇ 32 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਅਪ੍ਰੈ.-ਜੂਨ
“ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਰੱਬ ਨੇ ਪਹਿਲਾਂ ਹੀ ਉਨ੍ਹਾਂ ਦੀ ਕਿਸਮਤ ਲਿਖੀ ਹੋਈ ਹੈ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਇਕ ਹਵਾਲਾ ਦਿਖਾ ਸਕਦਾ ਹਾਂ ਜੋ ਦਿਖਾਉਂਦਾ ਹੈ ਕਿ ਸਾਡੀ ਕਿਸਮਤ ਲਿਖੀ ਨਹੀਂ, ਪਰ ਸਾਨੂੰ ਖ਼ੁਦ ਫ਼ੈਸਲੇ ਕਰਨ ਦੀ ਲੋੜ ਹੈ। [ਜੇ ਲੱਗਦਾ ਹੈ ਕਿ ਵਿਅਕਤੀ ਨੂੰ ਦਿਲਚਸਪੀ ਹੈ, ਤਾਂ ਬਿਵਸਥਾ ਸਾਰ 30:19 ਪੋੜ੍ਹੋ।] ਇਸ ਲੇਖ ਵਿਚ ਪਰਮੇਸ਼ੁਰ ਦੇ ਬਚਨ ਤੋਂ ਸਮਝਾਇਆ ਜਾਂਦਾ ਹੈ ਕਿ ਕੀ ਤੁਹਾਡੀ ਕਿਸਮਤ ਲਿਖੀ ਹੋਈ ਹੈ?” ਸਫ਼ੇ 27 ਉੱਤੇ ਲੇਖ ਦਿਖਾਓ।