ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਕਤੂਬਰ-ਦਸੰਬਰ
“ਕੀ ਤੁਸੀਂ ਕਦੇ ਸੋਚਿਆ ਹੈ ਕਿ ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਬਾਈਬਲ ਦੇ ਇਕ ਲਿਖਾਰੀ ਨੇ ਵੀ ਅਜਿਹਾ ਸਵਾਲ ਪੁੱਛਿਆ ਸੀ। [ਜ਼ਬੂਰਾਂ ਦੀ ਪੋਥੀ 10:1 ਪੜ੍ਹੋ।] ਇਹ ਰਸਾਲਾ ਬਾਈਬਲ ਵਿੱਚੋਂ ਇਸ ਸਵਾਲ ਦਾ ਜਵਾਬ ਦਿੰਦਾ ਹੈ ਅਤੇ ਸਮਝਾਉਂਦਾ ਹੈ ਕਿ ਉਹ ਦੁੱਖਾਂ ਨੂੰ ਖ਼ਤਮ ਕਰਨ ਲਈ ਕੀ ਕਰ ਰਿਹਾ ਹੈ।”
ਜਾਗਰੂਕ ਬਣੋ! ਅਕਤੂਬਰ-ਦਸੰਬਰ
“ਦੁਨੀਆਂ ਦੀ ਮਾਲੀ ਹਾਲਤ ਕਰਕੇ ਕਈ ਲੋਕ ਪਰੇਸ਼ਾਨ ਹਨ। ਬੇਰੋਜ਼ਗਾਰ ਲੋਕ ਟੈਨਸ਼ਨ ਵਿਚ ਹਨ ਤੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਨੂੰ ਵੀ ਟੈਨਸ਼ਨ ਰਹਿੰਦੀ ਹੈ ਕਿ ਕਿਤੇ ਉਨ੍ਹਾਂ ਦੇ ਹੱਥੋਂ ਨੌਕਰੀ ਨਾ ਚਲੀ ਜਾਵੇ। ਕੀ ਮੈਂ ਤੁਹਾਨੂੰ ਇਕ ਸਲਾਹ ਪੜ੍ਹ ਕੇ ਸੁਣਾ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਮੱਤੀ 6:34 ਪੜ੍ਹੋ।] ਇਹ ਰਸਾਲਾ ਸਾਨੂੰ ਵਧੀਆ ਸਲਾਹ ਦਿੰਦਾ ਹੈ ਕਿ ਅਸੀਂ ਘੱਟ ਪੈਸਿਆਂ ਨਾਲ ਗੁਜ਼ਾਰਾ ਕਿਵੇਂ ਕਰ ਸਕਦੇ ਹਾਂ ਅਤੇ ਚਿੰਤਾਵਾਂ ʼਤੇ ਕਾਬੂ ਕਿਵੇਂ ਪਾ ਸਕਦੇ ਹਾਂ।”