ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨਵਰੀ–ਮਾਰਚ
“ਕਈ ਲੋਕ ਮੰਨਦੇ ਹਨ ਕਿ ਚੰਗੇ ਲੋਕ ਮਰਨ ਤੋਂ ਬਾਅਦ ਸਵਰਗ ਚਲੇ ਜਾਣਗੇ। ਕੀ ਤੁਸੀਂ ਵੀ ਇਹੀ ਮੰਨਦੇ ਹੋ? [ਜਵਾਬ ਲਈ ਸਮਾਂ ਦਿਓ।] ਕੀ ਤੁਸੀਂ ਇਹ ਜਾਣਨਾ ਚਾਹੋਗੇ ਕਿ ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? [ਜੇ ਵਿਅਕਤੀ ਨੂੰ ਦਿਲਚਸਪੀ ਹੈ, ਤਾਂ ਜ਼ਬੂਰ 37:11, 29 ਪੜ੍ਹੋ।] ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਧਰਤੀ ਉੱਤੇ ਭਵਿੱਖ ਵਿਚ ਕਿਹੋ ਜਿਹੀ ਜ਼ਿੰਦਗੀ ਹੋਵੇਗੀ।” ਸਫ਼ੇ 28 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਜਨਵਰੀ–ਮਾਰਚ
“ਕੀ ਤੁਸੀਂ ਸਹਿਮਤ ਹੋਵੋਗੇ ਕਿ ਅੱਜ-ਕੱਲ੍ਹ ਪਰਿਵਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? [ਜਵਾਬ ਲਈ ਸਮਾਂ ਦਿਓ।] ਕਈਆਂ ਨੂੰ ਇਹ ਨਹੀਂ ਪਤਾ ਕਿ ਵਿਆਹ ਦਾ ਪ੍ਰਬੰਧ ਕਰਨ ਵਾਲਾ ਸਾਨੂੰ ਵਧੀਆ ਸਲਾਹ ਦਿੰਦਾ ਹੈ। ਕੀ ਮੈਂ ਤੁਹਾਨੂੰ ਇਕ ਮਿਸਾਲ ਦੇ ਸਕਦਾ ਹਾਂ? [ਜੇ ਵਿਅਕਤੀ ਸਹਿਮਤ ਹੋਵੇ, ਤਾਂ ਰਸਾਲੇ ਵਿੱਚੋਂ ਕੋਈ ਹਵਾਲਾ ਪੜ੍ਹੋ।] ਇਸ ਖ਼ਾਸ ਰਸਾਲੇ ਵਿਚ ਪਰਮੇਸ਼ੁਰ ਵੱਲੋਂ ਵਧੀਆ ਸਲਾਹ ਪਾਈ ਜਾਂਦੀ ਹੈ ਜਿਨ੍ਹਾਂ ਦੀ ਮਦਦ ਨਾਲ ਪਰਿਵਾਰ ਆਪਣੀਆਂ ਮੁਸ਼ਕਲਾਂ ਨਾਲ ਨਿਪਟ ਸਕਦੇ ਹਨ।”