ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨ.–ਮਾਰ.
“ਕਈ ਮਾਹਰ ਦੱਸਦੇ ਹਨ ਕਿ ਪਰਿਵਾਰ ਵਿਚ ਪਿਤਾ ਦਾ ਰੋਲ ਬਹੁਤ ਜ਼ਰੂਰੀ ਹੈ। ਤੁਹਾਡੇ ਖ਼ਿਆਲ ਵਿਚ ਕਿਹੜੀ ਗੱਲ ਇਕ ਪਿਤਾ ਨੂੰ ਸਫ਼ਲ ਬਣਾਉਂਦੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਯਿਸੂ ਦੇ ਪਿਤਾ ਦੀ ਮਿਸਾਲ ਨੇ ਉਸ ਦੀ ਕਿਵੇਂ ਮਦਦ ਕੀਤੀ? [ਜੇ ਘਰ-ਸੁਆਮੀ ਸਹਿਮਤ ਹੋਵੇ ਅਤੇ ਉਸ ਨੂੰ ਦਿਲਚਸਪੀ ਹੈ, ਤਾਂ ਯੂਹੰਨਾ 5:19 ਪੜ੍ਹੋ।] ਇਸ ਲੇਖ ਵਿਚ ਪਿਤਾ ਦੀ ਜ਼ਿੰਮੇਵਾਰੀ ਬਾਰੇ ਛੇ ਗੱਲਾਂ ਦੱਸੀਆਂ ਗਈਆਂ ਹਨ।” ਸਫ਼ਾ 20 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਜਨ–ਮਾਰ.
“ਵੱਖਰੇ-ਵੱਖਰੇ ਧਰਮਾਂ ਦੇ ਲੋਕਾਂ ਕੋਲ ਰੱਬ ਬਾਰੇ ਵੱਖਰੇ-ਵੱਖਰੇ ਵਿਚਾਰ ਹਨ। [ਜੇ ਘਰ-ਸੁਆਮੀ ਨੂੰ ਦਿਲਚਸਪੀ ਹੈ, ਤਦ ਹੀ ਗੱਲ ਨੂੰ ਅੱਗੇ ਤੋਰਿਓ।] ਧਿਆਨ ਦਿਓ ਕਿ ਯਿਸੂ ਨੇ ਉਸ ਬਾਰੇ ਕੀ ਕਿਹਾ, ਯੂਹੰਨਾ 4:24. [ਪੜ੍ਹੋ।] ਇਸ ਲੇਖ ਵਿਚ ਸਾਫ਼-ਸਾਫ਼ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਕਿਹੋ ਜਿਹਾ ਹੈ।” ਸਫ਼ੇ 18 ਉੱਤੇ ਲੇਖ ਦਿਖਾਓ।