ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜੁਲਾਈ-ਸਤੰਬਰ
ਇਹ ਰਸਾਲਾ ਸਿਰਫ਼ ਉਨ੍ਹਾਂ ਲੋਕਾਂ ਨੂੰ ਪੇਸ਼ ਕਰੋ ਜੋ ਯਿਸੂ ਦਾ ਆਦਰ ਕਰਦੇ ਹਨ। “ਬੱਚਿਆਂ ਨੂੰ ਅਕਸਰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਔਖਾ ਲੱਗਦਾ ਹੈ। ਤੁਹਾਡੇ ਖ਼ਿਆਲ ਵਿਚ ਕੀ ਯਿਸੂ ਦੀ ਮਿਸਾਲ ਉਨ੍ਹਾਂ ਦੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ ਤੇ ਫਿਰ ਲੂਕਾ 2:52 ਪੜ੍ਹੋ।] ਇਹ ਲੇਖ ਸਮਝਾਉਂਦਾ ਹੈ ਕਿ ਅਸੀਂ ਧਰਤੀ ਉੱਤੇ ਯਿਸੂ ਦੀ ਮਿਸਾਲ ਤੋਂ ਆਗਿਆਕਾਰੀ ਕਿਵੇਂ ਸਿੱਖ ਸਕਦੇ ਹਾਂ।” ਸਫ਼ਾ 22 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਜੁਲਾਈ-ਸਤੰਬਰ
“ਆਮ ਤੌਰ ਤੇ ਨੌਜਵਾਨ ਇਕੱਲੇ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਇਸ ਮਾਮਲੇ ਵਿਚ ਮਾਪੇ ਅਤੇ ਨੌਜਵਾਨ ਦੋਵੇਂ ਸਮਝਦਾਰੀ ਕਿਵੇਂ ਵਰਤ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਲਾਹ ਦਿਖਾ ਸਕਦਾ ਹਾਂ ਜਿਸ ਉੱਤੇ ਮਾਪੇ ਅਤੇ ਬੱਚੇ ਗੌਰ ਕਰ ਸਕਦੇ ਹਨ? [ਜੇ ਵਿਅਕਤੀ ਸਹਿਮਤ ਹੋਵੇ, ਤਾਂ ਅਫ਼ਸੀਆਂ 6:4 ਪੜ੍ਹੋ।] ਇਹ ਲੇਖ ਮਾਪੇ ਅਤੇ ਬੱਚਿਆਂ ਲਈ ਵਧੀਆ ਸਲਾਹ ਪੇਸ਼ ਕਰਦਾ ਹੈ।”
ਪਹਿਰਾਬੁਰਜ ਅਕਤੂਬਰ-ਦਸੰਬਰ
ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਸਵਾਲ ਪੜ੍ਹ ਕੇ ਸੁਣਾਵਾਂ ਜੋ ਬਹੁਤਿਆਂ ਦੇ ਦਿਲਾਂ ਵਿਚ ਹੈ? [ਜੇ ਵਿਅਕਤੀ ਸਹਿਮਤ ਹੋਵੇ, ਤਾਂ ਜ਼ਬੂਰਾਂ ਦੀ ਪੋਥੀ 10:1 ਪੜ੍ਹੋ।] ਇਹ ਰਸਾਲਾ ਪਰਮੇਸ਼ੁਰ ਦੇ ਬਚਨ ਤੋਂ ਸਮਝਾਉਂਦਾ ਹੈ ਕਿ ਰੱਬ ਦੁੱਖਾਂ ਨੂੰ ਖ਼ਤਮ ਕਰਨ ਲਈ ਕੀ ਕਰਨ ਵਾਲਾ ਹੈ।”
ਜਾਗਰੂਕ ਬਣੋ! ਅਕਤੂਬਰ-ਦਸੰਬਰ
“ਕੀ ਤੁਹਾਨੂੰ ਲੱਗਦਾ ਹੈ ਕਿ ਦੁਨੀਆਂ ਦੀ ਆਰਥਿਕ ਹਾਲਤ ਜਲਦੀ ਸੁਧਰ ਜਾਵੇਗੀ? [ਜਵਾਬ ਲਈ ਸਮਾਂ ਦਿਓ।] ਕਈਆਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਰੱਬ ਵੱਲੋਂ ਸਾਨੂੰ ਚੰਗੀ ਸਲਾਹ ਮਿਲ ਸਕਦੀ ਹੈ। [ਜੇ ਵਿਅਕਤੀ ਸਹਿਮਤ ਹੋਵੇ, ਤਾਂ ਲੇਖ ਵਿੱਚੋਂ ਬਾਈਬਲ ਦੀ ਇਕ ਆਇਤ ਪੜ੍ਹੋ।] ਇਹ ਲੇਖ ਦਿਖਾਉਂਦਾ ਹੈ ਕਿ ਅਸੀਂ ਰੱਬ ਦੀ ਸਲਾਹ ਨੂੰ ਮੰਨ ਕੇ ਮਹਿੰਗਾਈ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।” ਸਫ਼ਾ 18 ਉੱਤੇ ਲੇਖ ਦਿਖਾਓ।