ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਕਤੂਬਰ–ਦਸੰਬਰ
“ਬੱਚਿਆਂ ਦੀ ਪਰਵਰਿਸ਼ ਕਰਨ, ਪਿਆਰ, ਅਤੇ ਦੂਸਰੀਆਂ ਨਿੱਜੀ ਗੱਲਾਂ ਬਾਰੇ ਅੱਜ-ਕੱਲ੍ਹ ਬਹੁਤ ਸਾਰੀਆਂ ਕਿਤਾਬਾਂ ਮਿਲਦੀਆਂ ਹਨ। ਕੀ ਤੁਹਾਨੂੰ ਅਜਿਹੀਆਂ ਕਿਤਾਬਾਂ ਤੋਂ ਕਦੀ ਮਦਦ ਮਿਲੀ ਹੈ? [ਜਵਾਬ ਲਈ ਸਮਾਂ ਦਿਓ।] ਕਈ ਲੋਕ ਇਕ ਖ਼ਾਸ ਕਿਤਾਬ ਬਾਰੇ ਘੱਟ ਹੀ ਜਾਣਦੇ ਹਨ। [2 ਤਿਮੋਥਿਉਸ 3:16 ਪੜ੍ਹੋ।] ਇਹ ਲੇਖ ਦੱਸਦਾ ਹੈ ਕਿ ਅਸੀਂ ਬਾਈਬਲ ਵਿਚ ਕਿਵੇਂ ਭਰੋਸਾ ਰੱਖ ਸਕਦੇ ਹਾਂ ਅਤੇ ਇਸ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ।”
ਜਾਗਰੂਕ ਬਣੋ! ਅਕਤੂਬਰ–ਦਸੰਬਰ
“ਅੱਜ-ਕੱਲ੍ਹ ਬਹੁਤ ਸਾਰੇ ਲੋਕ ਦਵਾਈਆਂ ਦੀ ਕੁਵਰਤੋਂ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਉਹ ਇੱਦਾਂ ਕਿਉਂ ਕਰਦੇ ਹਨ? [ਜਵਾਬ ਲਈ ਸਮਾਂ ਦਿਓ।] ਇਹ ਹਵਾਲਾ ਦੱਸਦਾ ਹੈ ਕਿ ਲੋਕ ਅਤੇ ਖ਼ਾਸ ਕਰਕੇ ਬੱਚੇ ਇਸ ਤਰ੍ਹਾਂ ਕਿਉਂ ਕਰਦੇ ਹਨ। [ਜੇ ਘਰ-ਸੁਆਮੀ ਅੱਗੇ ਗੱਲ ਕਰਨ ਲਈ ਰਾਜ਼ੀ ਹੈ, ਤਾਂ ਕਹਾਉਤਾਂ 13:20 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਿਵੇਂ ਕਰ ਸਕਦੇ ਹੋ।”
ਪਹਿਰਾਬੁਰਜ ਜਨਵਰੀ–ਮਾਰਚ
“ਪਤੀ-ਪਤਨੀ ਵਿਚਕਾਰ ਅਕਸਰ ਪੈਸਿਆਂ ਕਰਕੇ ਝਗੜੇ ਹੁੰਦੇ ਹਨ। ਤੁਹਾਡੇ ਖ਼ਿਆਲ ਵਿਚ ਇਸ ਦਾ ਹੱਲ ਕੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਹਵਾਲਾ ਦਿਖਾ ਸਕਦਾ ਜੋ ਦੱਸਦਾ ਹੈ ਕਿ ਪੈਸਿਆਂ ਨਾਲੋਂ ਵੀ ਇਕ ਕੀਮਤੀ ਚੀਜ਼ ਹੈ? [ਜੇ ਘਰ-ਸੁਆਮੀ ਸਹਿਮਤ ਹੋਵੋ ਤਾਂ ਉਪਦੇਸ਼ਕ ਦੀ ਪੋਥੀ 7:12 ਪੜ੍ਹੋ।] ਇਹ ਲੇਖ ਪਤੀ-ਪਤਨੀ ਨੂੰ ਕੁਝ ਚੰਗੇ ਸੁਝਾਅ ਦਿੰਦਾ ਹੈ, ਤਾਂਕਿ ਉਹ ਪੈਸਿਆਂ ਦੇ ਮਾਮਲਿਆਂ ਨੂੰ ਸੁਲਝਾ ਸਕਣ।” ਸਫ਼ਾ 18 ਉੱਤੇ ਲੇਖ ਦਿਖਾਓ।
ਜਾਗਰੂਕ ਬਣ! ਜਨਵਰੀ–ਮਾਰਚ
“ਹਰੇਕ ਪਰਿਵਾਰ ਵਿਚ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। ਤੁਹਾਡੇ ਖ਼ਿਆਲ ਵਿਚ ਸਾਨੂੰ ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ? [ਜਵਾਬ ਲਈ ਸਮਾਂ ਦਿਓ। ਹਵਾਲਾ ਪੜ੍ਹਨ ਦੀ ਇਜਾਜ਼ਤ ਮੰਗੋ ਅਤੇ ਜੇ ਘਰ-ਸੁਆਮੀ ਰਾਜ਼ੀ ਹੋਵੇ, ਤਾਂ ਜ਼ਬੂਰਾਂ ਦੀ ਪੋਥੀ 32:8 ਪੜ੍ਹੋ।] ਇਸ ਰਸਾਲੇ ਵਿਚ ਪਰਮੇਸ਼ੁਰ ਦੇ ਕਈ ਅਸੂਲਾਂ ਬਾਰੇ ਦੱਸਿਆ ਗਿਆ ਹੈ ਜੋ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ।”