ਮਹਾਨ ਿਸੱਖਿਅਕ ਤੋਂ ਸਿੱਖੋ ਕਿਤਾਬ ਪੇਸ਼ ਕਰਨ ਲਈ ਕੁਝ ਸੁਝਾਅ
◼ “ਤੁਹਾਡੇ ਖ਼ਿਆਲ ਵਿਚ ਕੀ ਇਹ ਦੁਨੀਆਂ ਸਾਡੇ ਰਹਿਣ ਲਈ ਵਧੀਆ ਥਾਂ ਨਹੀਂ ਹੋਵੇਗੀ ਜੇ ਸਾਰੇ ਲੋਕ ਇਨ੍ਹਾਂ ਸ਼ਬਦਾਂ ਅਨੁਸਾਰ ਚੱਲਣ? [ਮੱਤੀ 7:12ੳ ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ।] ਇਸ ਕਿਤਾਬ ਵਿਚ ਸਭ ਤੋਂ ਮਹਾਨ ਸਿੱਖਿਅਕ ਦੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਹਨ।” ਸਤਾਰਵੇਂ ਅਧਿਆਇ ਵਿਚ ਦਿੱਤੀਆਂ ਤਸਵੀਰਾਂ ਦਿਖਾਓ ਅਤੇ ਇਨ੍ਹਾਂ ਦੇ ਨਾਲ ਦਿੱਤੇ ਸ਼ਬਦ ਪੜ੍ਹੋ।
◼ “ਅੱਜ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਵਿਚ ਚੰਗੀਆਂ ਕਦਰਾਂ-ਕੀਮਤਾਂ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਕੀ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ ਅਤੇ ਕਹਾਉਤਾਂ 22:6 ਪੜ੍ਹੋ।] ਧਿਆਨ ਦਿਓ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦੇਣ ਦੀ ਸਲਾਹ ਦਿੱਤੀ ਗਈ ਹੈ। ਇਹ ਕਿਤਾਬ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਤੁਹਾਡੀ ਮਦਦ ਕਰੇਗੀ।” 15ਵੇਂ, 18ਵੇਂ ਜਾਂ 32ਵੇਂ ਅਧਿਆਇ ਵਿਚ ਦਿੱਤੀਆਂ ਤਸਵੀਰਾਂ ਦਿਖਾਓ ਅਤੇ ਉਨ੍ਹਾਂ ਦੇ ਨਾਲ ਦਿੱਤੇ ਸ਼ਬਦ ਪੜ੍ਹੋ।
◼ “ਬੱਚੇ ਅਕਸਰ ਕੁਝ ਅਜਿਹੇ ਸਵਾਲ ਪੁੱਛਦੇ ਹਨ ਜਿਨ੍ਹਾਂ ਨੂੰ ਸੁਣ ਕੇ ਮਾਪੇ ਹੱਕੇ-ਬੱਕੇ ਰਹਿ ਜਾਂਦੇ ਹਨ। ਉਨ੍ਹਾਂ ਦੇ ਕੁਝ ਸਵਾਲਾਂ ਦੇ ਜਵਾਬ ਦੇਣੇ ਮੁਸ਼ਕਲ ਲੱਗਦੇ ਹਨ, ਹੈ ਨਾ? [ਜਵਾਬ ਲਈ ਸਮਾਂ ਦਿਓ ਅਤੇ 2 ਤਿਮੋਥਿਉਸ 3:14, 15 ਪੜ੍ਹੋ।] ਤਿਮੋਥਿਉਸ ਦੀ ਮਾਤਾ ਅਤੇ ਉਸ ਦੀ ਨਾਨੀ ਨੇ ਉਸ ਨੂੰ ਬਚਪਨ ਤੋਂ ਹੀ ਪਵਿੱਤਰ ਲਿਖਤਾਂ ਦੀ ਸਿੱਖਿਆ ਦਿੱਤੀ ਸੀ। ਇਹ ਕਿਤਾਬ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਮਾਪਿਆਂ ਦੀ ਮਦਦ ਕਰ ਸਕਦੀ ਹੈ।” ਅਧਿਆਇ 11 ਤੇ 12 ਜਾਂ 34 ਤੋਂ 36 ਵਿੱਚੋਂ ਕੁਝ ਤਸਵੀਰਾਂ ਦਿਖਾਓ ਅਤੇ ਉਨ੍ਹਾਂ ਦੇ ਨਾਲ ਦਿੱਤੇ ਸ਼ਬਦ ਪੜ੍ਹੋ।