ਇਕ ਸਕਾਰਾਤਮਕ ਰਵੱਈਏ ਦੇ ਨਾਲ ਖ਼ੁਸ਼ ਖ਼ਬਰੀ ਨੂੰ ਪੇਸ਼ ਕਰਨਾ
1 ਅਸੀਂ ਸਾਰੇ ਹੀ ਆਪਣੇ ਕੰਮ ਵਿਚ ਆਨੰਦ ਅਤੇ ਸੰਪੰਨਤਾ ਨੂੰ ਪ੍ਰਾਪਤ ਕਰਨਾ ਪਸੰਦ ਕਰਦੇ ਹਾਂ, ਖ਼ਾਸ ਤੌਰ ਤੇ ਚੇਲੇ-ਬਣਾਉਣ ਦੇ ਕਾਰਜ ਵਿਚ। ਸਾਨੂੰ ਕਿਹੜੀ ਚੀਜ਼ ਅਜਿਹੀ ਸੰਤੁਸ਼ਟੀ ਲਿਆਉਂਦੀ ਹੈ? ਇਹ ਸਾਡੇ ਸਕਾਰਾਤਮਕ ਮਾਨਸਿਕ ਰਵੱਈਏ ਨੂੰ ਕਾਇਮ ਰੱਖਣ ਨਾਲ ਸ਼ੁਰੂ ਹੁੰਦੀ ਹੈ, ਜਿਉਂ ਹੀ ਅਸੀਂ ਦੂਜਿਆਂ ਦੀ ਮਦਦ ਕਰਨ ਦੇ ਲਾਭਕਾਰੀ ਕਾਰਜ ਵਿਚ ਵਿਅਸਤ ਰਹਿੰਦੇ ਹਾਂ। (ਕਹਾ. 11:25) ਸਾਡੇ ਖ਼ੁਸ਼ ਖ਼ਬਰੀ ਪੇਸ਼ ਕਰਨ ਦੇ ਤਰੀਕੇ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਜੋ ਕੁਝ ਕਹਿ ਰਹੇ ਹਾਂ, ਉਸ ਵਿਚ ਅਸੀਂ ਸੱਚ-ਮੁੱਚ ਵਿਸ਼ਵਾਸ ਰੱਖਦੇ ਹਾਂ। ਜੇਕਰ ਅਸੀਂ ਆਪਣੇ ਦਿਲੋਂ ਬੋਲਾਂਗੇ, ਤਾਂ ਫਿਰ ਸਾਡੀ ਸੁਹਿਰਦਤਾ ਅਤੇ ਸਾਡਾ ਵਿਅਕਤੀਗਤ ਦ੍ਰਿੜ੍ਹ ਵਿਸ਼ਵਾਸ ਸਪੱਸ਼ਟ ਤੌਰ ਤੇ ਚਮਕਣਗੇ। (ਲੂਕਾ 6:45) ਆਪਣੀ ਪੇਸ਼ਕਾਰੀ ਨੂੰ ਪੂਰਵ-ਅਭਿਆਸ ਕਰਨ ਦੁਆਰਾ, ਅਸੀਂ ਖੇਤਰ ਦੇ ਵਿਚ ਲੋਕਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਜ਼ਿਆਦਾ ਨਿਸ਼ਚਿਤ ਮਹਿਸੂਸ ਕਰਾਂਗੇ। ਇਹ ਸਤੰਬਰ ਦੇ ਦੌਰਾਨ ਖ਼ਾਸ ਮਹੱਤਵ ਰੱਖੇਗਾ ਜਦੋਂ ਅਸੀਂ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ (ਅੰਗ੍ਰੇਜ਼ੀ) ਪੁਸਤਕ ਨੂੰ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਪੇਸ਼ ਕਰਾਂਗੇ। ਇਕ ਸਕਾਰਾਤਮਕ ਰਵੱਈਏ ਦੇ ਨਾਲ ਖ਼ੁਸ਼ ਖ਼ਬਰੀ ਨੂੰ ਪੇਸ਼ ਕਰਨ ਵਿਚ ਤੁਸੀਂ ਸ਼ਾਇਦ ਨਿਮਨਲਿਖਿਤ ਸੁਝਾਵਾਂ ਨੂੰ ਸਹਾਇਕ ਪਾਓਗੇ।
2 “ਪਰਿਵਾਰ” ਪੁਸਤਕ ਪੇਸ਼ ਕਰਦੇ ਸਮੇਂ, ਤੁਸੀਂ ਪਹਿਲੀ ਮੁਲਾਕਾਤ ਤੇ ਇਹ ਕਹਿ ਸਕਦੇ ਹੋ:
◼ “ਆਪਣੇ ਗੁਆਂਢੀਆਂ ਦੇ ਨਾਲ ਗੱਲਬਾਤ ਕਰਦੇ ਹੋਏ, ਅਸੀਂ ਪਾਇਆ ਹੈ ਕਿ ਅਨੇਕ ਲੋਕ ਆਪਣੇ ਪਰਿਵਾਰਾਂ ਦੇ ਭਵਿੱਖ ਬਾਰੇ ਚਿੰਤਾਤੁਰ ਹਨ। ਉਹ ਪਾਉਂਦੇ ਹਨ ਕਿ ਉਨ੍ਹਾਂ ਦੇ ਪਰਿਵਾਰ, ਆਲੇ-ਦੁਆਲੇ ਦੇ ਲੋਕਾਂ ਦੁਆਰਾ ਅਕਸਰ ਪ੍ਰਗਟ ਕੀਤੇ ਗਏ ਔਗੁਣਾਂ ਦੇ ਕਾਰਨ ਪ੍ਰਭਾਵਿਤ ਹੁੰਦੇ ਹਨ, ਇੱਥੋਂ ਤਕ ਕਿ ਉਨ੍ਹਾਂ ਨੂੰ ਹਾਨੀ ਪਹੁੰਚਦੀ ਹੈ। ਕੀ ਤੁਸੀਂ ਧਿਆਨ ਦਿੱਤਾ ਹੈ ਕਿ ਅਨੇਕ ਲੋਕ ਅਜਿਹੇ ਰਵੱਈਏ ਪ੍ਰਦਰਸ਼ਿਤ ਕਰਦੇ ਹਨ? [2 ਤਿਮੋਥਿਉਸ 3:2, 3 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ] ਜਦ ਕਿ ਇਹ ਸੰਕੇਤ ਕਰਦੀ ਹੋਈ ਕਿ ਅਨੇਕ ਲੋਕ ਇਸ ਤਰ੍ਹਾਂ ਹੋਣਗੇ, ਸਾਡੇ ਹਰ ਪਾਸੇ ਸਮੱਸਿਆਵਾਂ ਹੋਣ ਦੇ ਬਾਵਜੂਦ, ਬਾਈਬਲ ਵਿਵਹਾਰਕ ਸਲਾਹ ਵੀ ਦਿੰਦੀ ਹੈ ਕਿ ਅਸੀਂ ਮਜ਼ਬੂਤ ਅਤੇ ਸੁਖੀ ਪਰਿਵਾਰ ਕਿਵੇਂ ਬਣਾ ਸਕਦੇ ਹਾਂ। ਪਰਿਵਾਰ ਪੁਸਤਕ ਦੇ ਸਫ਼ਾ 182 ਤੇ ਆਰੰਭ ਕਰਦੇ ਪੈਰੇ 5 ਅਤੇ 6 ਤੋਂ ਚੋਣਵੇਂ ਵਾਕ ਪੜ੍ਹੋ ਅਤੇ ਦਿਖਾਓ ਕਿ ਸਹੀ ਹਿਦਾਇਤਾਂ ਦੇ ਨਾਲ, ਅਸੀਂ ਸਦੀਪਕ ਭਵਿੱਖ ਵਾਲੇ ਇਕ ਪਰਿਵਾਰ ਨੂੰ ਬਣਾ ਸਕਦੇ ਹਾਂ। ਪੁਸਤਕ ਨੂੰ 20 ਰੁਪਏ ਦੇ ਚੰਦੇ ਤੇ ਪੇਸ਼ ਕਰੋ।
3 ਉਨ੍ਹਾਂ ਨਾਲ ਵਾਪਸ ਮੁਲਾਕਾਤ ਕਰਨ ਜਾਂਦਿਆਂ ਸਮੇਂ, ਜਿਨ੍ਹਾਂ ਨਾਲ ਤੁਸੀਂ ਪਰਿਵਾਰ ਦੇ ਭਵਿੱਖ ਬਾਰੇ ਚਰਚਾ ਕੀਤੀ ਸੀ, ਤੁਸੀਂ ਸ਼ਾਇਦ ਇਹ ਕਹਿਣਾ ਚਾਹੋ:
◼ “ਮੇਰੀ ਪਿਛਲੀ ਮੁਲਾਕਾਤ ਤੇ, ਅਸੀਂ ਇਸ ਬਾਰੇ ਗੱਲਬਾਤ ਕੀਤੀ ਸੀ ਕਿ ਅਸੀਂ ਕਿਵੇਂ ਇਕ ਅਜਿਹਾ ਮਜ਼ਬੂਤ ਪਰਿਵਾਰ ਬਣਾ ਸਕਦੇ ਹਾਂ ਜੋ ਉਸ ਨੂੰ ਘੇਰ ਰਹੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕਦਾ ਹੈ। ਮਜ਼ਬੂਤ ਪਰਿਵਾਰ ਨੂੰ ਬਣਾਉਣ ਦਾ ਇਕ ਤਰੀਕਾ ਹੈ ਅੱਛਾ ਸੰਚਾਰ ਨਿਸ਼ਚਿਤ ਕਰਨਾ। ਸੰਚਾਰ ਨੂੰ ਇਕ ਪਰਿਵਾਰ ਦਾ ਜੀਵਨ-ਲਹੂ ਸੱਦਿਆ ਗਿਆ ਹੈ। ਇਸ ਦੇ ਸੰਬੰਧ ਵਿਚ ਬਾਈਬਲ ਦੀ ਸਲਾਹ ਉੱਤੇ ਧਿਆਨ ਦਿਓ।” ਬਾਈਬਲ ਤੋਂ ਜਾਂ ਪਰਿਵਾਰ ਪੁਸਤਕ ਦੇ ਸਫ਼ਾ 34 ਤੋਂ ਕਹਾਉਤਾਂ 18:13 ਅਤੇ 20:5 ਪੜ੍ਹੋ। ਜ਼ਿਕਰ ਕਰੋ ਕਿ ਇਹ ਪੁਸਤਕ, ਬਾਈਬਲ ਵਿਚ ਸਦੀਵੀ ਬੁੱਧ ਦਾ ਵਿਵਹਾਰਕ ਪ੍ਰਯੋਗ ਕਰਦੀ ਹੈ। ਹਰੇਕ ਸਫ਼ੇ ਦੇ ਥੱਲੇ ਦੇ ਪ੍ਰਸ਼ਨਾਂ ਵੱਲ ਧਿਆਨ ਖਿੱਚੋ ਅਤੇ ਦਿਖਾਓ ਕਿ ਪੁਸਤਕ ਦਾ ਕਿਸ ਤਰ੍ਹਾਂ ਅਧਿਐਨ ਕੀਤਾ ਜਾ ਸਕਦਾ ਹੈ। ਅਗਲੀ ਮੁਲਾਕਾਤ ਲਈ ਸਮਾਂ ਨਿਯੁਕਤ ਕਰੋ।
4 “ਸਦਾ ਦੇ ਲਈ ਜੀਉਂਦੇ ਰਹਿਣਾ” ਪੁਸਤਕ ਪੇਸ਼ ਕਰਦੇ ਸਮੇਂ ਤੁਸੀਂ ਸ਼ਾਇਦ ਇਸ ਪੇਸ਼ਕਾਰੀ ਨੂੰ ਅਜ਼ਮਾਓ:
◼ “ਗੁਆਂਢ ਵਿਚ ਲੋਕਾਂ ਦੇ ਨਾਲ ਗੱਲਬਾਤ ਕਰਨ ਦੁਆਰਾ, ਮੈਨੂੰ ਪਤਾ ਚੱਲਿਆ ਹੈ ਕਿ ਅਧਿਕ ਲੋਕ ਇਕ ਸੁਰੱਖਿਅਤ ਸਮਾਜ ਅਤੇ ਇਕ ਸ਼ਾਂਤੀਪੂਰਣ ਸੰਸਾਰ ਨੂੰ ਲੋਚਦੇ ਹਨ। ਤੁਹਾਡਾ ਕੀ ਖ਼ਿਆਲ ਹੈ ਕਿ ਮਾਨਵ ਅਜਿਹੀਆਂ ਹਾਲਤਾਂ ਨੂੰ ਹਾਸਲ ਕਰਨ ਵਿਚ ਕਿਉਂ ਅਸਫ਼ਲ ਹੋਇਆ ਹੈ? [ਜਵਾਬ ਲਈ ਸਮਾਂ ਦਿਓ।] ਕੁਝ ਨੇਤਾ ਸ਼ਾਇਦ ਸੁਹਿਰਦ ਹੋਣ ਅਤੇ ਕੁਝ ਭਲਾ ਵੀ ਕਰਨ, ਲੇਕਨ ਧਿਆਨ ਦਿਓ ਕਿ ਬੁੱਧੀਮਾਨੀ ਨਾਲ ਬਾਈਬਲ ਕੀ ਸਲਾਹ ਦਿੰਦੀ ਹੈ।” ਜ਼ਬੂਰ 146:3, 4 ਪੜ੍ਹੋ; ਤਾਂ ਫਿਰ ਪੁੱਛੋ: “ਕੀ ਕੋਈ ਵੀ ਅਜਿਹਾ ਵਿਅਕਤੀ ਹੈ ਜੋ ਮਨੁੱਖਾਂ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟ ਕਰ ਸਕਦਾ ਹੈ?” ਆਇਤਾਂ 5 ਅਤੇ 6 ਪੜ੍ਹੋ। ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਦੇ ਸਫ਼ੇ 156 ਤੋਂ ਲੈ ਕੇ 162 ਤਕ ਤਸਵੀਰਾਂ ਦਿਖਾਓ, ਅਤੇ ਪਰਮੇਸ਼ੁਰ ਦੇ ਸ਼ਾਸਨ ਦੇ ਫ਼ਾਇਦਿਆਂ ਵੱਲ ਧਿਆਨ ਖਿੱਚੋ। ਪੁਸਤਕ ਪੇਸ਼ ਕਰੋ।
5 ਜੇਕਰ ਆਰੰਭ ਵਿਚ ਪਰਮੇਸ਼ੁਰ ਦੀ ਹਕੂਮਤ ਦੇ ਬਾਰੇ ਚਰਚਾ ਕੀਤੀ ਗਈ ਸੀ, ਤਾਂ ਤੁਸੀਂ ਪੁਨਰ-ਮੁਲਾਕਾਤ ਤੇ ਇਸ ਸੁਝਾਉ ਨੂੰ ਅਜ਼ਮਾ ਸਕਦੇ ਹੋ:
◼ “ਕੁਝ ਦਿਨ ਪਹਿਲਾਂ ਜਦੋਂ ਮੈਂ ਇੱਥੇ ਸੀ, ਅਸੀਂ ਧਰਤੀ ਉੱਤੇ ਮਾਨਵ ਦੀ ਅਸਲੀ ਸ਼ਾਂਤੀ ਲਿਆਉਣ ਦੀ ਅਸਫ਼ਲਤਾ ਦੇ ਬਾਰੇ ਚਰਚਾ ਕੀਤੀ ਸੀ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਅਸੀਂ ਬਾਈਬਲ ਤੋਂ ਅਜਿਹੀ ਅਸਫ਼ਲਤਾ ਦੇ ਕਾਰਨ ਨੂੰ ਨਿਰਧਾਰਿਤ ਕੀਤਾ ਸੀ। [ਜ਼ਬੂਰ 146:3 ਦੁਬਾਰਾ ਪੜ੍ਹੋ।] ਕੀ ਤੁਸੀਂ ਨੋਟ ਕੀਤਾ ਸੀ ਕਿ ਪਰਮੇਸ਼ੁਰ ਸਾਨੂੰ ਕਿਉਂ ਆਪਣੀਆਂ ਉਮੀਦਾਂ ਮਨੁੱਖਾਂ ਉੱਤੇ ਹੀ ਨਾ ਗੱਡਣ ਦੀ ਸਲਾਹ ਦਿੰਦਾ ਹੈ? [ਜਵਾਬ ਲਈ ਸਮਾਂ ਦਿਓ।] ਸ਼ਾਇਦ ਤੁਸੀਂ ਸਹਿਮਤ ਹੋਵੋ ਕਿ ਇਕ ਸਥਾਈ ਸੁਲਝਾਉ ਦੇ ਲਈ ਕੋਈ ਵੀ ਉਮੀਦ ਪਰਮੇਸ਼ੁਰ ਵੱਲੋਂ ਹੀ ਆਉਣੀ ਚਾਹੀਦੀ ਹੈ। ਸਾਡੇ ਵੱਲੋਂ ਇਹ ਵਿਸ਼ਵਾਸ ਰੱਖਣ ਦਾ ਕਾਰਨ ਜ਼ਬੂਰ 146:10 ਤੇ ਵਿਆਖਿਆ ਕੀਤਾ ਗਿਆ ਹੈ। [ਪੜ੍ਹੋ।] ਜੇਕਰ ਅਸੀਂ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?” ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਦੇ ਸਫ਼ਾ 250 ਵੱਲ ਪਲਟਾਓ, ਪੈਰਾ 2 ਪੜ੍ਹੋ, ਅਤੇ ਇਬਰਾਨੀਆਂ 11:6 ਨੂੰ ਉਜਾਗਰ ਕਰੋ। ਪ੍ਰਦਰਸ਼ਨ ਪੇਸ਼ ਕਰਨ ਦੀ ਪੇਸ਼ਕਸ਼ ਕਰੋ ਕਿ ਕਿਵੇਂ ਬਾਈਬਲ ਦੇ ਅਧਿਐਨ ਦੇ ਰਾਹੀਂ, ਲੱਖਾਂ ਨੇ ਉਸ ਗਿਆਨ ਨੂੰ ਹਾਸਲ ਕੀਤਾ ਹੈ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਵਾਪਸ ਜਾਣ ਦਾ ਪ੍ਰਬੰਧ ਕਰੋ।
6 ਦੁਕਾਨ-ਦੁਕਾਨ ਤੇ ਕਾਰਜ ਕਰਦੇ ਹੋਏ, ਤੁਸੀਂ ਸ਼ਾਇਦ “ਪਰਿਵਾਰ” ਪੁਸਤਕ ਦੇ ਨਾਲ ਇਸ ਸੰਖਿਪਤ ਪਹੁੰਚ ਨੂੰ ਇਸਤੇਮਾਲ ਕਰੋ:
◼ “ਅੱਜ ਅਸੀਂ ਸਮਾਜ ਦੇ ਬਿਜ਼ਨਿਸ-ਲੋਕਾਂ ਲਈ ਇਕ ਵਿਸ਼ੇਸ਼ ਸੇਵਾ ਅਦਾ ਕਰ ਰਹੇ ਹਾਂ। ਅਸੀਂ ਸਾਰੇ ਹੀ ਆਪਣੇ ਇਲਾਕੇ ਵਿਚ ਤਲਾਕ ਅਤੇ ਬਾਲ ਅਪਚਾਰ ਦੇ ਵਾਧੇ ਦੇ ਬਾਰੇ ਚਿੰਤਾਤੁਰ ਹਾਂ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਨ੍ਹਾਂ ਰੁਖਾਂ ਨਾਲ ਸਫ਼ਲਤਾਪੂਰਵਕ ਮੁਕਾਬਲਾ ਕਰਨ ਦਾ ਕੋਈ ਤਰੀਕਾ ਹੈ? [ਜਵਾਬ ਲਈ ਸਮਾਂ ਦਿਓ।] ਇਨ੍ਹਾਂ ਦੇ ਸੁਲਝਾਉ ਹਨ।” ਪਰਿਵਾਰ ਪੁਸਤਕ ਵਿਚ ਵਿਸ਼ਾ-ਸੂਚੀ ਵੱਲ ਪਲਟਾਓ ਅਤੇ ਕੁਝ ਅਧਿਆਇ ਸਿਰਲੇਖਾਂ ਨੂੰ ਪੜ੍ਹ ਕੇ ਸੁਣਾਓ। ਵਿਆਖਿਆ ਕਰੋ ਕਿ ਇਸ ਪੁਸਤਕ ਵਿਚ ਦਿੱਤੀ ਗਈ ਸਲਾਹ ਮਾਨਵੀ ਫ਼ਲਸਫ਼ਿਆਂ ਉੱਤੇ ਆਧਾਰਿਤ ਨਹੀਂ ਹੈ, ਪਰੰਤੂ ਇਕ ਉੱਚਤਰ ਸ੍ਰੋਤ, ਮਨੁੱਖਜਾਤੀ ਦੇ ਸ੍ਰਿਸ਼ਟੀਕਰਤਾ ਦੁਆਰਾ ਮੁਹੱਈਆ ਕੀਤੀਆਂ ਗਈਆਂ ਸੁਲਝਾਵਾਂ ਉੱਤੇ ਆਧਾਰਿਤ ਹੈ। ਪੁਸਤਕ ਨੂੰ ਪੇਸ਼ ਕਰੋ।
7 ਬਿਜ਼ਨਿਸ-ਵਾਲੇ ਨਾਲ ਪੁਨਰ-ਮੁਲਾਕਾਤ ਕਰਦੇ ਸਮੇਂ ਜਿਸ ਦੇ ਕੋਲ ਤੁਸੀਂ “ਪਰਿਵਾਰ” ਪੁਸਤਕ ਛੱਡੀ ਸੀ, ਤੁਸੀਂ ਸ਼ਾਇਦ ਇਹ ਕਹੋ:
◼ “ਆਪਣੀ ਪਿਛਲੀ ਮੁਲਾਕਾਤ ਤੇ, ਮੈਂ ਜ਼ਿਕਰ ਕੀਤਾ ਸੀ ਕਿ ਅਜਿਹੇ ਮਾਮਲਿਆਂ ਵਿਚ, ਜਿਵੇਂ ਕਿ ਪਰਿਵਾਰ ਵਿਚ ਸਰਦਾਰੀ ਦੇ ਪ੍ਰਤੀ ਅਧੀਨਗੀ, ਸੰਚਾਰ, ਸਿਖਲਾਈ ਅਤੇ ਅਨੁਸ਼ਾਸਨ, ਪਰਮੇਸ਼ੁਰ ਦੀ ਸਲਾਹ ਦੀ ਪੈਰਵੀ ਕਰ ਕੇ ਅਨੇਕ ਪਰਿਵਾਰਕ ਸਮੱਸਿਆਵਾਂ ਸੁਲਝਾਈਆਂ ਜਾ ਸਕਦੀਆਂ ਹਨ।” ਸਫ਼ਾ 5 ਤੇ ਪਹਿਲੇ ਪੈਰੇ ਵੱਲ ਪਲਟਾਓ ਅਤੇ ਪੜ੍ਹ ਕੇ ਸੁਣਾਓ ਕਿ ਇਕ ਸੁਖੀ ਪਰਿਵਾਰ ਦੇ ਕੁਝ ਲਾਭ ਕੀ ਹਨ। ਜ਼ਿਕਰ ਕਰੋ ਕਿ ਇਸ ਪੁਸਤਕ ਦੇ ਅਧਿਐਨ ਨੇ ਅਨੇਕ ਪਰਿਵਾਰਾਂ ਨੂੰ ਸੁਖੀ ਬਣਾਇਆ ਹੈ, ਅਤੇ ਆਪਣੇ ਅਧਿਐਨ ਕਰਨ ਦੇ ਤਰੀਕੇ ਦੀ ਵਿਆਖਿਆ ਕਰੋ। ਉਨ੍ਹਾਂ ਦੇ ਕਾਰੋਬਾਰ ਦੇ ਸਥਾਨ ਤੇ ਜਾਂ ਉਨ੍ਹਾਂ ਦੇ ਘਰ ਵਿਚ, ਨਿਯਮਿਤ ਤੌਰ ਤੇ ਮੁਲਾਕਾਤ ਕਰਨ ਦੀ ਪੇਸ਼ਕਸ਼ ਕਰੋ, ਅਤੇ ਇਸ ਪੁਸਤਕ ਵਿਚ ਇਕ ਮੁਫ਼ਤ ਅਧਿਐਨ ਸੰਚਾਲਿਤ ਕਰੋ।
8 “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹੋਣ ਦੇ ਨਾਤੇ, ਖ਼ੁਸ਼ ਖ਼ਬਰੀ ਨੂੰ ਪੇਸ਼ ਕਰਦਿਆਂ ਸਾਡੇ ਕੋਲ ਸਕਾਰਾਤਮਕ ਹੋਣ ਦਾ ਹਰ ਕਾਰਨ ਹੈ। (1 ਕੁਰਿੰ. 3:9) ਆਓ ਅਸੀਂ ਘਰ-ਸੁਆਮੀ ਦੀਆਂ ਲੋੜਾਂ ਦੇ ਅਨੁਸਾਰ, ਵੱਖਰੀਆਂ-ਵੱਖਰੀਆਂ ਪੇਸ਼ਕਾਰੀਆਂ ਅਤੇ ਪ੍ਰਕਾਸ਼ਨਾਂ ਨੂੰ ਪ੍ਰਯੋਗ ਕਰਨ ਬਾਰੇ ਸਕਾਰਾਤਮਕ ਹੋਈਏ। ਸਾਡਾ ਇਸ ਰਵੱਈਏ ਨੂੰ ਜਾਰੀ ਰੱਖਣਾ ਯਹੋਵਾਹ ਦੀ ਭਰਪੂਰ ਬਰਕਤ ਵਿਚ ਪਰਿਣਿਤ ਹੋਵੇਗਾ।