ਰਾਜ ਦਾ ਪ੍ਰਚਾਰ ਕਰੋ
1 ਇਬਰਾਨੀਆਂ 10:23 ਤੇ, ਸਾਨੂੰ ‘ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖਣ’ ਲਈ ਉਤੇਜਿਤ ਕੀਤਾ ਜਾਂਦਾ ਹੈ। ਅਤੇ ਸਾਡੀ ਆਸ ਪਰਮੇਸ਼ੁਰ ਦੇ ਰਾਜ ਉੱਤੇ ਕੇਂਦ੍ਰਿਤ ਹੈ। ਯਿਸੂ ਨੇ ਵਿਸ਼ੇਸ਼ ਤੌਰ ਤੇ ਹੁਕਮ ਦਿੱਤਾ ਸੀ ਕਿ ਰਾਜ ਦੀ ਖ਼ੁਸ਼ ਖ਼ਬਰੀ ਸਾਰੀਆਂ ਕੌਮਾਂ ਵਿਚ ਪ੍ਰਚਾਰ ਕੀਤੀ ਜਾਣੀ ਚਾਹੀਦੀ ਹੈ। (ਮਰ. 13:10) ਆਪਣੀ ਸੇਵਕਾਈ ਵਿਚ ਕੰਮ ਕਰਦਿਆਂ ਸਾਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
2 ਜਦੋਂ ਅਸੀਂ ਲੋਕਾਂ ਨੂੰ ਮਿਲਦੇ ਹਾਂ, ਅਸੀਂ ਉਨ੍ਹਾਂ ਦੇ ਨਾਲ ਇਕ ਅਜਿਹੀ ਕੋਈ ਚੀਜ਼ ਬਾਰੇ ਗੱਲਬਾਤ ਆਰੰਭ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਉਨ੍ਹਾਂ ਲਈ ਦਿਲਚਸਪੀ ਰੱਖਦੀ ਹੈ ਜਾਂ ਚਿੰਤਾ ਦਾ ਕਾਰਨ ਹੁੰਦੀ ਹੈ। ਆਮ ਤੌਰ ਤੇ ਅਸੀਂ ਉਨ੍ਹਾਂ ਚੀਜ਼ਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨਾਲ ਉਹ ਠੀਕ ਪਰਿਚਿਤ ਹੁੰਦੇ ਹਨ, ਜਿਵੇਂ ਕਿ ਆਂਢ-ਗੁਆਂਢ ਵਿਚ ਅਪਰਾਧ, ਨੌਜਵਾਨਾਂ ਦੀਆਂ ਸਮੱਸਿਆਵਾਂ, ਰੋਜ਼ੀ ਕਮਾਉਣ ਦੀਆਂ ਚਿੰਤਾਵਾਂ, ਜਾਂ ਸੰਸਾਰਕ ਮਾਮਲਿਆਂ ਵਿਚ ਇਕ ਸੰਕਟ। ਕਿਉਂਕਿ ਅਧਿਕਤਰ ਲੋਕਾਂ ਦੇ ਮਨ ‘ਸੰਸਾਰ ਦੀਆਂ ਇਨ੍ਹਾਂ ਚਿੰਤਾਵਾਂ’ ਉੱਤੇ ਕੇਂਦ੍ਰਿਤ ਹੁੰਦੇ ਹਨ, ਤਾਂ ਜਦੋਂ ਅਸੀਂ ਪ੍ਰਦਰਸ਼ਿਤ ਕਰਦੇ ਹਾਂ ਕਿ ਅਸੀਂ ਪਰਵਾਹ ਕਰਦੇ ਹਾਂ ਅਤੇ ਹਮਦਰਦ ਹਾਂ, ਲੋਕ ਅਕਸਰ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨਗੇ। (ਲੂਕਾ 21:34) ਇਹ ਚੀਜ਼ ਸ਼ਾਇਦ ਸਾਡੇ ਲਈ ਆਪਣੀ ਆਸ ਨੂੰ ਸਾਂਝਿਆਂ ਕਰਨ ਵਾਸਤੇ ਰਾਹ ਖੋਲ੍ਹ ਦੇਵੇ।
3 ਪਰੰਤੂ, ਜੇਕਰ ਅਸੀਂ ਧਿਆਨ ਨਾ ਰੱਖੀਏ, ਤਾਂ ਗੱਲਬਾਤ ਨਕਾਰਾਤਮਕ ਚੀਜ਼ਾਂ ਉੱਤੇ ਹੀ ਇੰਨਾ ਧਿਆਨ ਜਮਾਈ ਰੱਖ ਸਕਦੀ ਹੈ ਕਿ ਅਸੀਂ ਆਪਣੀ ਮੁਲਾਕਾਤ ਦੇ ਮਕਸਦ ਨੂੰ ਪੂਰਾ ਕਰਨ ਤੋਂ ਚੂਕ ਜਾਂਦੇ ਹਾਂ—ਅਰਥਾਤ, ਰਾਜ ਸੰਦੇਸ਼ ਦਾ ਪ੍ਰਚਾਰ ਕਰਨਾ। ਹਾਲਾਂਕਿ ਅਸੀਂ ਉਨ੍ਹਾਂ ਬੁਰੀਆਂ ਹਾਲਾਤਾਂ ਵੱਲ ਧਿਆਨ ਖਿੱਚਦੇ ਹਾਂ ਜੋ ਇੰਨਾ ਕਸ਼ਟ ਲਿਆਉਂਦੀਆਂ ਹਨ, ਸਾਡਾ ਟੀਚਾ ਉਸ ਰਾਜ ਵੱਲ ਧਿਆਨ ਨਿਰਦੇਸ਼ਿਤ ਕਰਨਾ ਹੈ, ਜੋ ਮਨੁੱਖਜਾਤੀ ਦੀਆਂ ਤਮਾਮ ਸਮੱਸਿਆਵਾਂ ਨੂੰ ਆਖ਼ਰਕਾਰ ਸੁਲਝਾਵੇਗਾ। ਸਾਡੇ ਕੋਲ ਵਾਕਈ ਹੀ ਇਕ ਅਦਭੁਤ ਆਸ ਹੈ ਜਿਸ ਬਾਰੇ ਲੋਕਾਂ ਨੂੰ ਸੁਣਨਾ ਅਤਿਅੰਤ ਜ਼ਰੂਰੀ ਹੈ। ਸੋ ਜਦ ਕਿ ਅਸੀਂ ਸ਼ਾਇਦ ਆਰੰਭ ਵਿਚ ‘ਭੈੜੇ ਸਮਿਆਂ’ ਦੇ ਕਿਸੇ ਪਹਿਲੂ ਦੀ ਚਰਚਾ ਕਰੀਏ, ਸਾਨੂੰ ਜਲਦੀ ਹੀ ਆਪਣੇ ਪ੍ਰਾਥਮਿਕ ਸੰਦੇਸ਼, “ਸਦੀਪਕਾਲ ਦੀ ਇੰਜੀਲ” ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਇਸ ਤਰੀਕੇ ਨਾਲ ਅਸੀਂ ਆਪਣੀ ਸੇਵਕਾਈ ਨੂੰ ਪੂਰੀ ਤਰ੍ਹਾਂ ਨਾਲ ਸੰਪੰਨ ਕਰਾਂਗੇ।—2 ਤਿਮੋ. 3:1; 4:5; ਪਰ. 14:6.