ਹੋਰ ਵਧੀਆ ਪ੍ਰਚਾਰਕ ਬਣੋ—ਮੌਕਾ ਮਿਲਣ ਤੇ ਗਵਾਹੀ ਦੇਣ ਲਈ ਆਪ ਗੱਲ ਸ਼ੁਰੂ ਕਰੋ
ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ: ਘਰ-ਘਰ ਪ੍ਰਚਾਰ ਕਰਦੇ ਸਮੇਂ ਸਾਨੂੰ ਅਕਸਰ ਕਈ ਲੋਕ ਘਰ ਨਹੀਂ ਮਿਲਦੇ। ਪਰ ਹੋ ਸਕਦਾ ਹੈ ਕਿ ਇਹ ਲੋਕ ਸਾਨੂੰ ਬਸ ਵਿਚ ਸਫ਼ਰ ਕਰਦਿਆਂ, ਕਲਿਨਿਕ ਵਿਚ ਆਪਣੀ ਵਾਰੀ ਦੀ ਉਡੀਕ ਕਰਦਿਆਂ, ਕੰਮ ਤੇ ਜਾਂ ਸਕੂਲੇ ਲੰਚ ਦੌਰਾਨ ਅਤੇ ਹੋਰਨਾਂ ਥਾਵਾਂ ʼਤੇ ਮਿਲਣ। ਯਹੋਵਾਹ ਚਾਹੁੰਦਾ ਹੈ ਕਿ ਹਰ ਕਿਸੇ ਨੂੰ ਰਾਜ ਦਾ ਸੰਦੇਸ਼ ਸੁਣਨ ਦਾ ਮੌਕਾ ਮਿਲੇ। (1 ਤਿਮੋ. 2:3, 4) ਇਸ ਲਈ ਕਿਸੇ ਨੂੰ ਗਵਾਹੀ ਦੇਣ ਲਈ ਸਾਨੂੰ ਆਪ ਗੱਲ ਸ਼ੁਰੂ ਕਰਨ ਦੀ ਲੋੜ ਹੈ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਮੌਕਾ ਮਿਲਣ ਤੇ ਗਵਾਹੀ ਦੇਣ ਲਈ ਹਰ ਹਫ਼ਤੇ ਘੱਟੋ-ਘੱਟ ਇਕ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।