ਪ੍ਰਸ਼ਨ ਡੱਬੀ
◼ ਸਭਾਵਾਂ ਤੇ ਪੈਰਿਆਂ ਦੇ ਪੜ੍ਹਨ ਬਾਰੇ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
ਪਹਿਰਾਬੁਰਜ ਅਧਿਐਨ ਅਤੇ ਕਲੀਸਿਯਾ ਪੁਸਤਕ ਅਧਿਐਨ ਲਈ ਜ਼ਿਆਦਾ ਨਿਯਤ ਸਮਾਂ ਪੈਰਿਆਂ ਦੇ ਪੜ੍ਹਨ ਲਈ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਪਾਠਕ ਦੇ ਤੌਰ ਤੇ ਨਿਯੁਕਤ ਭਰਾ, ਇਕ ਅਧਿਆਪਕ ਵਜੋਂ ਕਾਫ਼ੀ ਜ਼ਿੰਮੇਵਾਰ ਹੁੰਦਾ ਹੈ। ਉਸ ਨੂੰ ਇਕ ਅਜਿਹੇ ਢੰਗ ਨਾਲ ਪੜ੍ਹਨਾ ਚਾਹੀਦਾ ਹੈ ਜੋ ਸਾਮੱਗਰੀ ਵਿਚ “ਅਰਥ ਨੂੰ ਸਮਝਾਏਗਾ,” ਤਾਂਕਿ ਸ੍ਰੋਤੇ ਕੇਵਲ ਉਸ ਨੂੰ ਸਮਝਣਗੇ ਹੀ ਨਹੀਂ ਪਰ ਨਾਲ ਹੀ ਕਾਰਜ ਕਰਨ ਲਈ ਉਤੇਜਿਤ ਕੀਤੇ ਜਾਣਗੇ। (ਨਹ. 8:8, ਨਿ ਵ) ਇਸ ਲਈ, ਪਾਠਕ ਨੂੰ ਆਪਣੀ ਕਾਰਜ ਨਿਯੁਕਤੀ ਲਈ ਚੰਗੀ ਤਰ੍ਹਾਂ ਨਾਲ ਤਿਆਰੀ ਕਰਨੀ ਚਾਹੀਦੀ ਹੈ। (1 ਤਿਮੋ. 4:13; ਸਕੂਲ ਗਾਈਡਬੁੱਕ ਦੇ ਅਧਿਐਨ 6 ਨੂੰ ਦੇਖੋ।) ਅਰਥਪੂਰਣ ਪਬਲਿਕ ਪਠਨ ਲਈ ਇੱਥੇ ਕੁਝ ਮੂਲ ਤੱਤ ਹਨ।
ਅਰਥ ਉੱਤੇ ਸਹੀ ਜ਼ੋਰ ਦਿਓ: ਅਗਾਊਂ ਨਿਰਧਾਰਣ ਕਰੋ ਕਿ ਸਹੀ ਸਮਝ ਲਈ ਕਿਹੜੇ ਸ਼ਬਦਾਂ ਜਾਂ ਵਾਕਾਂਸ਼ਾਂ ਉੱਤੇ ਜ਼ੋਰ ਦੇਣ ਦੀ ਜ਼ਰੂਰਤ ਹੈ।
ਸ਼ਬਦਾਂ ਨੂੰ ਸਹੀ ਢੰਗ ਨਾਲ ਉਚਾਰੋ: ਸਹੀ ਉਚਾਰਣ ਅਤੇ ਸਾਫ਼ ਬੋਲਣਾ ਜ਼ਰੂਰੀ ਹਨ ਜੇਕਰ ਹਾਜ਼ਰੀਨਾਂ ਨੇ ਉਨ੍ਹਾਂ ਅਭਿਵਿਅਕਤੀਆਂ ਨੂੰ ਸਮਝਣਾ ਹੈ ਜੋ ਪ੍ਰਕਾਸ਼ਨ ਵਿਚ ਪੇਸ਼ ਹੁੰਦੇ ਹਨ। ਸ਼ਬਦ-ਕੋਸ਼ ਵਿਚ ਅਪਰਿਚਿਤ ਜਾਂ ਘੱਟ ਇਸਤੇਮਾਲ ਕੀਤੇ ਗਏ ਸ਼ਬਦਾਂ ਨੂੰ ਦੇਖੋ।
ਉਚੀ ਆਵਾਜ਼ ਅਤੇ ਜੋਸ਼ ਨਾਲ ਬੋਲੋ: ਜੋਸ਼ ਨਾਲ ਬੋਲਣਾ ਦਿਲਚਸਪੀ ਉਤਪੰਨ ਕਰਦਾ ਹੈ, ਭਾਵਨਾਵਾਂ ਨੂੰ ਉਤੇਜਿਤ ਕਰਦਾ ਹੈ, ਅਤੇ ਸ੍ਰੋਤੇ ਨੂੰ ਪ੍ਰੇਰਿਤ ਕਰਦਾ ਹੈ।
ਸਨੇਹੀ ਅਤੇ ਵਾਰਤਾਲਾਪੀ ਹੋਵੋ: ਸੁਭਾਵਕਤਾ ਰਵਾਨੀ ਨਾਲ ਆਉਂਦੀ ਹੈ। ਤਿਆਰੀ ਅਤੇ ਅਭਿਆਸ ਕਰਨ ਨਾਲ, ਪਾਠਕ ਨਿਰਉਚੇਚ ਹੋ ਸਕਦਾ ਹੈ, ਅਤੇ ਨਤੀਜਾ ਬੇਰਸਾ ਅਤੇ ਅਕਾਊ ਦੀ ਬਜਾਇ, ਆਕਰਸ਼ਕ ਹੋਵੇਗਾ।—ਹਬ. 2:2.
ਸਾਮੱਗਰੀ ਨੂੰ ਉਵੇਂ ਹੀ ਪੜ੍ਹੋ ਜਿਵੇਂ ਛਪੀ ਹੈ: ਫੁਟਨੋਟ ਅਤੇ ਬ੍ਰੈਕਟਾਂ ਵਿਚ ਜਾਣਕਾਰੀ ਆਮ ਤੋਰ ਤੇ ਉੱਚੀ ਅਵਾਜ਼ ਨਾਲ ਪੜ੍ਹੇ ਜਾਂਦੇ ਹਨ, ਜੇਕਰ ਉਹ ਛਾਪੇ ਗਏ ਪਾਠ ਨੂੰ ਸਪੱਸ਼ਟ ਕਰਦੇ ਹਨ। ਸਿਰਫ਼ ਉਹ ਹਵਾਲੇ ਹੀ ਅਪਵਾਦ ਹਨ ਜੋ ਸ੍ਰੋਤ ਸਾਮੱਗਰੀ ਦੀ ਸ਼ਨਾਖ਼ਤ ਕਰਦੇ ਹਨ। ਇਕ ਫੁਟਨੋਟ ਨੂੰ ਉਦੋਂ ਪੜ੍ਹਿਆ ਜਾਣਾ ਚਾਹੀਦਾ ਹੈ ਜਦੋਂ ਉਸ ਨੂੰ ਪੈਰਾ ਵਿਚ ਸੰਕੇਤ ਕੀਤਾ ਜਾਂਦਾ ਹੈ, ਉਸ ਨੂੰ ਆਰੰਭ ਕਰਨ ਤੋਂ ਪਹਿਲਾਂ ਇਹ ਬਿਆਨ ਕਰਦਿਆਂ: “ਫੁਟਨੋਟ ਪੜ੍ਹਨ ਵਿਚ ਆਉਂਦਾ ਹੈ . . .” ਉਸ ਨੂੰ ਪੜ੍ਹਨ ਤੋਂ ਬਾਅਦ, ਫਿਰ ਬਾਕੀ ਦਾ ਪੈਰਾ ਪੜ੍ਹਨਾ ਜਾਰੀ ਰੱਖੋ।
ਜਦੋਂ ਪਬਲਿਕ ਪਠਨ ਚੰਗੀ ਤਰ੍ਹਾਂ ਕੀਤਾ ਜਾਂਦਾ ਹੈ, ਉਹ ਅਤਿ-ਆਵੱਸ਼ਕ ਤਰੀਕਿਆਂ ਵਿੱਚੋਂ ਇਕ ਤਰੀਕਾ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਮਹਾਨ ਅਧਿਆਪਕ ਦੁਆਰਾ ‘ਹੁਕਮ ਦਿੱਤੀਆਂ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨੀ ਦੂਜਿਆਂ ਨੂੰ ਸਿਖਾ’ ਸਕਦੇ ਹਾਂ।—ਮੱਤੀ 28:20.