ਸਾਲ 2001 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ
1 ਬਾਈਬਲ ਵਿਚ ਬਹੁਤ ਸਾਰੇ ਕਾਰਨ ਦਿੱਤੇ ਗਏ ਹਨ ਕਿ ਕਿਉਂ ਸਾਨੂੰ ਸਾਰਿਆਂ ਨੂੰ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣਾ ਚਾਹੀਦਾ ਹੈ।—ਕਹਾ. 15:23; ਮੱਤੀ 28:19, 20; ਰਸੂ. 15:32; 1 ਤਿਮੋ. 4:12, 13; 2 ਤਿਮੋ. 2:2; 1 ਪਤ. 3:15.
2 ਬਹੁਤ ਸਮੇਂ ਤੋਂ ਹਫ਼ਤਾਵਾਰ ਬਾਈਬਲ ਪਠਨ ਇਸ ਸਕੂਲ ਦੀ ਖ਼ਾਸੀਅਤ ਰਹੀ ਹੈ। ਇਸ ਵਿਚ ਰੋਜ਼ਾਨਾ ਬਾਈਬਲ ਦਾ ਲਗਭਗ ਇਕ ਸਫ਼ਾ ਪੜ੍ਹਨ ਲਈ ਕਿਹਾ ਗਿਆ ਹੈ। ਇਸ ਸਾਲ ਵੀ ਲਿਖਤੀ ਪੁਨਰ-ਵਿਚਾਰ ਦੇ ਹਰ ਹਫ਼ਤੇ ਲਈ ਬਾਈਬਲ ਦੇ ਕੁਝ ਅਧਿਆਇ ਪੜ੍ਹਨ ਲਈ ਦਿੱਤੇ ਗਏ ਹਨ। ਸੰਪੂਰਕ ਬਾਈਬਲ-ਪਠਨ ਅਨੁਸੂਚੀ ਜੋ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਸੀ, ਹੁਣ ਪੂਰੀ ਹੋ ਚੁੱਕੀ ਹੈ। ਪਰ ਜੇ ਤੁਸੀਂ ਅਨੁਸੂਚੀ ਵਿਚ ਦਿੱਤੇ ਗਏ ਪਾਠਾਂ ਤੋਂ ਜ਼ਿਆਦਾ ਪਾਠ ਪੜ੍ਹਨੇ ਚਾਹੁੰਦੇ ਹੋ, ਤਾਂ ਤੁਸੀਂ ਇਸ ਦੇ ਲਈ ਆਪਣਾ ਇਕ ਵੱਖਰਾ ਪ੍ਰੋਗ੍ਰਾਮ ਬਣਾ ਸਕਦੇ ਹੋ।
3 ਭਾਸ਼ਣ ਨੰ. 2 ਭਰਾਵਾਂ ਨੂੰ ਪਰਮੇਸ਼ੁਰ ਦੇ ਬਚਨ ਦੀ “ਪੜ੍ਹਾਈ ਕਰਨ” ਦੀ ਸਿਖਲਾਈ ਦਿੰਦਾ ਹੈ। (1 ਤਿਮੋ. 4:13) ਜਦੋਂ ਤੁਹਾਨੂੰ ਇਹ ਭਾਸ਼ਣ ਮਿਲਦਾ ਹੈ, ਤਾਂ ਤੁਸੀਂ ਉੱਚੀ ਆਵਾਜ਼ ਵਿਚ ਪੜ੍ਹ ਕੇ ਵਾਰ-ਵਾਰ ਇਸ ਦੀ ਪ੍ਰੈਕਟਿਸ ਕਰੋ। ਸਹੀ ਤੇ ਵਧੀਆ ਢੰਗ ਨਾਲ ਪੜ੍ਹਨ ਬਾਰੇ ਤੁਸੀਂ ਸਕੂਲ ਗਾਈਡਬੁੱਕ (ਅੰਗ੍ਰੇਜ਼ੀ) ਵਿੱਚੋਂ ਵੱਖੋ-ਵੱਖਰੇ ਸੁਝਾਅ ਲੈ ਸਕਦੇ ਹੋ।
4 ਭਾਸ਼ਣ ਨੰ. 3 ਤੇ 4 ਨੂੰ ਵੱਖੋ-ਵੱਖਰੇ ਬਰੋਸ਼ਰਾਂ ਅਤੇ ਸਰਬ ਮਹਾਨ ਮਨੁੱਖ ਕਿਤਾਬ ਵਿੱਚੋਂ ਲਿਆ ਜਾਵੇਗਾ। ਜੇ ਤੁਹਾਡੇ ਭਾਸ਼ਣ ਵਿਚ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ ਜੋ ਮਿੱਥੇ ਗਏ ਸਮੇਂ ਵਿਚ ਪੂਰੀ ਨਹੀਂ ਹੋ ਸਕਦੀ, ਤਾਂ ਆਪਣੀ ਕਲੀਸਿਯਾ ਦੇ ਇਲਾਕੇ ਮੁਤਾਬਕ ਸਭ ਤੋਂ ਜ਼ਿਆਦਾ ਢੁਕਵੀਆਂ ਗੱਲਾਂ ਚੁਣ ਲਓ। ਤੁਸੀਂ ਆਪਣੇ ਇਲਾਕੇ ਮੁਤਾਬਕ ਕੋਈ ਵੀ ਢੁਕਵੀਂ ਸੈਟਿੰਗ ਰੱਖ ਸਕਦੇ ਹੋ।
5 ਸਕੂਲ ਵਿਚ ਮਿਲੇ ਭਾਸ਼ਣ ਨੂੰ ਦੇਣ ਲਈ ਆਪਣੀ ਪੂਰੀ-ਪੂਰੀ ਕੋਸ਼ਿਸ਼ ਕਰੋ। ਭਾਸ਼ਣਾਂ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਲਈ ਸਮਾਂ ਕੱਢੋ ਤੇ ਦਿਲੋਂ ਬੋਲੋ। ਸਾਲ 2001 ਦੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਿਲੋ-ਜਾਨ ਨਾਲ ਹਿੱਸਾ ਲੈ ਕੇ ਤੁਹਾਨੂੰ ਖ਼ੁਦ ਨੂੰ ਤਾਂ ਫ਼ਾਇਦਾ ਹੋਵੇਗਾ ਹੀ, ਪਰ ਨਾਲ ਹੀ ਦੂਜੇ ਭੈਣ-ਭਰਾਵਾਂ ਦੀ ਵੀ ਹੌਸਲਾ-ਅਫ਼ਜ਼ਾਈ ਹੋਵੇਗੀ।