ਬਾਈਬਲ ਦੇ ਸਹੀ ਇਤਿਹਾਸ ਤੇ ਭਰੋਸੇਯੋਗ ਭਵਿੱਖਬਾਣੀ ਨਾਮਕ ਵਿਡਿਓ ਤੋਂ ਸਿੱਖਣਾ
ਇਹ ਵਿਡਿਓ ਦੇਖਣ ਤੋਂ ਬਾਅਦ ਕੀ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ? (1) ਬਾਈਬਲ ਦੀ ਭਰੋਸੇਯੋਗ ਜਾਣਕਾਰੀ ਦਾ ਸੋਮਾ ਕੌਣ ਹੈ? (ਦਾਨੀ. 2:28) (2) ਬਾਈਬਲ ਪ੍ਰਾਚੀਨ ਮਿਸਰ ਬਾਰੇ ਕਿਵੇਂ ਸਹੀ-ਸਹੀ ਦੱਸਦੀ ਹੈ ਤੇ ਯਸਾਯਾਹ 19:3, 4 ਦੀ ਭਵਿੱਖਬਾਣੀ ਕਿਵੇਂ ਸੱਚੀ ਸਾਬਤ ਹੋਈ ਹੈ? (3) ਪੁਰਾਤੱਤਵ-ਵਿਗਿਆਨ ਅੱਸ਼ੂਰੀਆਂ, ਉਨ੍ਹਾਂ ਦੇ ਰਾਜਿਆਂ ਅਤੇ ਅੱਸ਼ੂਰ ਦੇ ਅੰਤ ਬਾਰੇ ਬਾਈਬਲ ਨਾਲ ਕਿਵੇਂ ਸਹਿਮਤ ਹੈ? (ਨਹੂ. 3:1, 7, 13) (4) ਬਾਬੁਲ ਬਾਰੇ ਕਿਹੜੀਆਂ ਭਵਿੱਖਬਾਣੀਆਂ ਸੱਚੀਆਂ ਸਾਬਤ ਹੋਈਆਂ ਹਨ? (5) ਪਰਮੇਸ਼ੁਰ ਦੇ ਲੋਕਾਂ ਉੱਤੇ ਮਾਦੀ-ਫ਼ਾਰਸੀ ਸਾਮਰਾਜ ਦਾ ਕੀ ਅਸਰ ਪਿਆ? (6) ਦਾਨੀਏਲ 8:5, 8 ਕਿਵੇਂ ਪੂਰਾ ਹੋਇਆ ਤੇ ਇਹ ਭਵਿੱਖਬਾਣੀ ਕਿੰਨਾ ਚਿਰ ਪਹਿਲਾਂ ਕਰ ਦਿੱਤੀ ਗਈ ਸੀ? (7) ਯਿਸੂ ਕਿਵੇਂ ਸੱਚਾ ਮਸੀਹਾ ਸਾਬਤ ਹੋਇਆ? (8) ਅੱਜ ਕਿਹੜੀਆਂ ਰਾਜਨੀਤਿਕ ਤਾਕਤਾਂ ਪਰਕਾਸ਼ ਦੀ ਪੋਥੀ 13:11 ਤੇ 17:11 ਵਿਚਲੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਦੀਆਂ ਹਨ? (9) ਵਿਡਿਓ ਵਿਚ ਦਿਖਾਏ ਕਿਹੜੇ ਸੀਨ ਉਪਦੇਸ਼ਕ ਦੀ ਪੋਥੀ 8:9 ਨੂੰ ਸਹੀ ਸਾਬਤ ਕਰਦੇ ਹਨ? (10) ਇਸ ਵਿਡਿਓ ਨੇ ਬਾਈਬਲ ਵਿਚ ਦਿੱਤੇ ਭਵਿੱਖ ਦੇ ਵਾਅਦਿਆਂ ਬਾਰੇ ਤੁਹਾਡੇ ਵਿਸ਼ਵਾਸ ਨੂੰ ਕਿਵੇਂ ਪੱਕਾ ਕੀਤਾ ਹੈ? (11) ਤੁਸੀਂ ਇਸ ਵਿਡਿਓ ਦੁਆਰਾ ਦੂਜਿਆਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹੋ ਕਿ ਬਾਈਬਲ ਪਰਮੇਸ਼ੁਰ ਵੱਲੋਂ ਲਿਖਵਾਈ ਗਈ ਹੈ?