ਘੋਸ਼ਣਾਵਾਂ
◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਬਰੋਸ਼ਰ: ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ ਅਤੇ ਯਹੋਵਾਹ ਦੇ ਗਵਾਹ ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ। ਪੁਰਾਣੀਆਂ 192 ਸਫ਼ਿਆਂ ਵਾਲੀਆਂ ਕਿਤਾਬਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਫਰਵਰੀ: ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ), ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਜਾਂ ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਬਾਈਬਲ ਸਟੱਡੀਆਂ ਸ਼ੁਰੂ ਕਰਾਉਣ ਦੇ ਖ਼ਾਸ ਜਤਨ ਕਰਨੇ ਚਾਹੀਦੇ ਹਨ।
◼ ਕਲੀਸਿਯਾਵਾਂ ਨੂੰ ਸਾਲ 2000 ਲਈ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਜਿਲਦਬੱਧ ਖੰਡ ਦਸੰਬਰ ਦੀ ਸਾਹਿੱਤ ਦਰਖ਼ਾਸਤ ਨਾਲ ਹੀ ਮੰਗਵਾ ਲੈਣੇ ਚਾਹੀਦੇ ਹਨ। ਇਹ ਸਿਰਫ਼ ਅੰਗ੍ਰੇਜ਼ੀ ਭਾਸ਼ਾ ਵਿਚ ਉਪਲਬਧ ਹੋਣਗੇ। ਜਦੋਂ ਤਕ ਜਿਲਦਬੱਧ ਖੰਡ ਆ ਨਹੀਂ ਜਾਂਦੇ ਅਤੇ ਭੇਜਣ ਲਈ ਤਿਆਰ ਨਹੀਂ ਹੋ ਜਾਂਦੇ, ਤਦ ਤਕ ਇਹ ਕਲੀਸਿਯਾ ਦੇ ਆਰਡਰ ਦੀ ਲਿਸਟ ਉੱਤੇ ਰਹਿਣਗੇ। ਇਹ ਜਿਲਦਬੱਧ ਖੰਡ ਖ਼ਾਸ ਦਰਖ਼ਾਸਤਾਂ ਹੁੰਦੀਆਂ ਹਨ।
◼ 22 ਤੋਂ 24 ਦਸੰਬਰ 2000 ਨੂੰ ਸ਼ਿਮੋਗਾ ਵਿਚ ਹੋਣ ਵਾਲੇ “ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਵਾਲੇ” ਸੰਮੇਲਨ ਦੇ ਨਵੇਂ ਹਾਲ ਦਾ ਪਤਾ ਹੈ: Sri Adichunchanagiri Samudaya Bhavana, Kuvempu Road, Sharavathi Nagar, Shimoga 577 201 KAR.
◼ ਸਾਲ 2001 ਵਿਚ ਹੋਣ ਵਾਲੇ ਸਮਾਰਕ ਦੇ ਸੱਦਾ ਪੱਤਰ ਕਿੰਗਡਮ ਨਿਊਜ਼ ਨੰ. 36 ਨਾਲ ਹੀ ਭੇਜ ਦਿੱਤੇ ਗਏ ਸਨ। ਜੇ ਤੁਹਾਨੂੰ ਹੋਰ ਸੱਦਾ ਪੱਤਰ ਚਾਹੀਦੇ ਹਨ, ਤਾਂ ਇਨ੍ਹਾਂ ਨੂੰ ਛੇਤੀ ਹੀ ਸਾਹਿੱਤ ਦਰਖ਼ਾਸਤ ਫ਼ਾਰਮ (S-14) ਭਰ ਕੇ ਮੰਗਵਾ ਲਿਆ ਜਾਣਾ ਚਾਹੀਦਾ ਹੈ। ਸਮਾਰਕ ਸੱਦਾ ਪੱਤਰ ਉੜੀਆ, ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਾਲੀ, ਮਰਾਠੀ, ਮਲਿਆਲਮ, ਅਤੇ ਮੀਜ਼ੋ ਵਿਚ ਉਪਲਬਧ ਹਨ। ਕਿਰਪਾ ਕਰ ਕੇ ਆਪਣੇ ਇਲਾਕੇ ਦੀਆਂ ਭਾਸ਼ਾਵਾਂ ਵਿਚ ਹੀ ਇਹ ਮੰਗਵਾਓ।
◼ ਨਵੇਂ ਉਪਲਬਧ ਪ੍ਰਕਾਸ਼ਨ:
ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ (ਛੋਟਾ ਸਾਈਜ਼)—ਉਰਦੂ
ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ—ਉਰਦੂ
ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ—ਉਰਦੂ
◼ ਮੁੜ ਉਪਲਬਧ ਪ੍ਰਕਾਸ਼ਨ:
ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ?—ਅੰਗ੍ਰੇਜ਼ੀ
ਯਹੋਵਾਹ ਦੀ ਉਸਤਤੀ ਗਾਓ (ਛੋਟੀ ਗੀਤ-ਪੁਸਤਕ)—ਅੰਗ੍ਰੇਜ਼ੀ
ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ?—ਅੰਗ੍ਰੇਜ਼ੀ
ਕੌਣ ਅਸਲ ਵਿਚ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ? (ਟ੍ਰੈਕਟ ਨੰ. 22)—ਉਰਦੂ