ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
4 ਸਤੰਬਰ ਤੋਂ 18 ਦਸੰਬਰ 2000 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਹੇਠਾਂ ਦਿੱਤੇ ਗਏ ਹਰੇਕ ਵਾਕ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:
1. ਦਾਊਦ ਨੇ ਸ਼ਿਮਈ ਨੂੰ ਮਾਰਨ ਤੋਂ ਅਬੀਸ਼ਈ ਨੂੰ ਇਸ ਲਈ ਰੋਕਿਆ ਕਿਉਂਕਿ ਸ਼ਿਮਈ ਵੱਲੋਂ ਦਾਊਦ ਉੱਤੇ ਲਾਏ ਦੋਸ਼ ਬਿਲਕੁਲ ਸਹੀ ਸਨ। (2 ਸਮੂ. 16:5-13) [ਹਫ਼ਤਾਵਾਰ ਬਾਈਬਲ ਪਠਨ; w-Pj 99 5/1 ਸਫ਼ਾ 32 ਪੈਰਾ 3]
2. ਇਕ ਸ਼ੁੱਧ, ਸੁਸਿੱਖਿਅਤ ਅੰਤਹਕਰਣ ਹੋਣ ਨਾਲ ਨਾ ਕੇਵਲ ਅਸੀਂ ਪਰਮੇਸ਼ੁਰ ਨਾਲ ਇਕ ਨਿੱਘਾ, ਨਿੱਜੀ ਰਿਸ਼ਤਾ ਕਾਇਮ ਕਰਦੇ ਹਾਂ, ਸਗੋਂ ਇਹ ਸਾਡੀ ਮੁਕਤੀ ਲਈ ਵੀ ਅਤਿ ਜ਼ਰੂਰੀ ਹੈ। (ਇਬ. 10:22; 1 ਪਤ. 1:15, 16) [w-Pj 98 9/1 ਸਫ਼ਾ 4 ਪੈਰਾ 4]
3. ਜਦ ਕਿ ਉਚਿਤ ਗੁੱਸੇ ਦਾ ਸਮਾਂ ਹੁੰਦਾ ਹੈ, ਪਰ ਇਹ ਖ਼ਤਰਾ ਹਮੇਸ਼ਾ ਸੰਭਵ ਹੈ ਕਿ ਅਸੀਂ ਗੁੱਸੇ ਦੇ ਕਾਰਨ ਠੋਕਰ ਖਾ ਸਕਦੇ ਹਾਂ। [w-Pj 99 8/15 ਸਫ਼ੇ 8, 9]
4. ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੀ ਤੁਲਨਾ ਸੁਲੇਮਾਨ ਦੇ 40 ਸਾਲਾਂ ਦੇ ਸ਼ਾਂਤੀਪੂਰਣ ਅਤੇ ਖ਼ੁਸ਼ਹਾਲ ਰਾਜ ਨਾਲ ਕੀਤੀ ਜਾ ਸਕਦੀ ਹੈ। (1 ਰਾਜ. 4:24, 25, 29) [ਹਫ਼ਤਾਵਾਰ ਬਾਈਬਲ ਪਠਨ; w90 6/1 ਸਫ਼ਾ 6 ਪੈਰਾ 5]
5. ਅਬੀਯਾਹ ਨੂੰ ਚੰਗੀ ਤਰ੍ਹਾਂ ਦਫ਼ਨਾਇਆ ਜਾਣਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਯਾਰਾਬੁਆਮ ਦੇ ਘਰਾਣੇ ਵਿੱਚੋਂ ਸਿਰਫ਼ ਉਹੀ ਯਹੋਵਾਹ ਦਾ ਇੱਕੋ-ਇਕ ਵਫ਼ਾਦਾਰ ਉਪਾਸਕ ਸੀ। (1 ਰਾਜ. 14:10, 13) [ਹਫ਼ਤਾਵਾਰ ਬਾਈਬਲ ਪਠਨ; w-Pj 95 8/1 ਸਫ਼ਾ 11 ਪੈਰਾ 11]
6. ਮਸੀਹੀ ਬਪਤਿਸਮਾ ਲੈਣ ਦਾ ਮਤਲਬ ਇਹ ਹੈ ਕਿ ਇਕ ਵਿਅਕਤੀ ਹੁਣ ਯਹੋਵਾਹ ਦਾ ਪਰਿਪੱਕ ਮਸੀਹੀ ਬਣ ਗਿਆ ਹੈ। [w98 10/1 ਸਫ਼ਾ 28 ਪੈਰਾ 2]
7. ਯਹੋਵਾਹ ਨੇ ਏਲੀਯਾਹ ਨੂੰ ਅਨੋਖੀ ਹਿੰਮਤ ਅਤੇ ਡਰ ਤੇ ਕਾਬੂ ਪਾਉਣ ਦੀ ਅਨੋਖੀ ਤਾਕਤ ਬਖ਼ਸ਼ੀ ਸੀ। (1 ਰਾਜ. 18:17, 18, 21, 40, 46) [ਹਫ਼ਤਾਵਾਰ ਬਾਈਬਲ ਪਠਨ; w98 1/1 ਸਫ਼ਾ 31 ਪੈਰਾ 2]
8. ਮੰਨ ਕੁਦਰਤੀ ਭੋਜਨ ਸੀ। [w-Pj 99 8/15 ਸਫ਼ਾ 25]
9. ਅਲੀਸ਼ਾ ਅਤੇ ਨਅਮਾਨ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਰੀਆਂ ਕੌਮਾਂ ਵਿੱਚੋਂ ਨੇਕ-ਦਿਲ ਆਦਮੀਆਂ ਅਤੇ ਤੀਵੀਆਂ ਨੂੰ ਕਬੂਲ ਕਰਦਾ ਹੈ। ਇਹ ਘਟਨਾਵਾਂ ਭਰੋਸਾ ਦਿਵਾਉਂਦੀਆਂ ਹਨ ਕਿ ਯਹੋਵਾਹ ਅੱਜ ਦੁਨੀਆਂ ਵਿਚ ਫੈਲੇ ਧਾਰਮਿਕ ਪੱਖ-ਪਾਤ ਨੂੰ ਮਨਜ਼ੂਰ ਨਹੀਂ ਕਰਦਾ। [ਹਫ਼ਤਾਵਾਰ ਬਾਈਬਲ ਪਠਨ; w-Pj 99 6/15 ਸਫ਼ਾ 23 ਦੇਖੋ।]
10. ਦੂਜਾ ਰਾਜਿਆਂ 11:12 ਵਿਚ ਜ਼ਿਕਰ ਕੀਤਾ “ਸਾਖੀ ਨਾਮਾ” ਸਿਰ ਤੇ ਰੱਖਣਾ, ਇਸ ਗੱਲ ਨੂੰ ਦਰਸਾਉਂਦਾ ਹੈ ਕਿ ਰਾਜੇ ਵੱਲੋਂ ਪਰਮੇਸ਼ੁਰ ਦੀ ਬਿਵਸਥਾ ਦੀ ਕੀਤੀ ਗਈ ਵਿਆਖਿਆ ਹੀ ਸਹੀ ਸੀ ਤੇ ਉਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਸੀ। [ਹਫ਼ਤਾਵਾਰ ਬਾਈਬਲ ਪਠਨ; w91 2/1 ਸਫ਼ਾ 31 ਪੈਰਾ 6 ਦੇਖੋ।]
ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:
11. ਮਸੀਹੀ ਮਾਪਿਆਂ ਨੂੰ 1 ਯੂਹੰਨਾ 2:15-17 ਅਨੁਸਾਰ ਆਪਣੇ ਬੱਚਿਆਂ ਨੂੰ ਢੁਕਵੇਂ ਕੰਮ ਧੰਦਿਆਂ ਦੀ ਚੋਣ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣ ਦੀ ਸਲਾਹ ਦੇਣੀ ਚਾਹੀਦੀ ਹੈ? [w-Pj 98 7/1 ਸਫ਼ਾ 5 ਪੈਰਾ 2]
12. “ਜਿਹੜੇ ਬਣ ਦੇ ਕਾਰਨ ਨਾਸ ਹੋਏ ਉਨ੍ਹਾਂ ਨਾਲੋਂ ਜਿਹੜੇ ਤਲਵਾਰ ਨਾਲ ਮੋਏ ਸੋ ਬਹੁਤ ਵਧੀਕ ਸਨ।” 2 ਸਮੂਏਲ 18:8 ਵਿਚ ਕਹੇ ਗਏ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ? [ਹਫ਼ਤਾਵਾਰ ਬਾਈਬਲ ਪਠਨ; w87 3/15 ਸਫ਼ਾ 31 ਪੈਰਾ 2]
13. ਗੋਲੀਅਥ ਦੇ ਰਿਸ਼ਤੇਦਾਰ ਰਫ਼ਾਈਆਂ (ਦੈਂਤਾਂ ਦੇ ਪੁੱਤਰਾਂ) ਦੀ ਤੁਲਨਾ ਅੱਜ ਕਿਨ੍ਹਾਂ ਲੋਕਾਂ ਨਾਲ ਕੀਤੀ ਜਾ ਸਕਦੀ ਹੈ ਅਤੇ ਉਹ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ? (2 ਸਮੂ. 21:15-22) [ਹਫ਼ਤਾਵਾਰ ਬਾਈਬਲ ਪਠਨ; w89 1/1 ਸਫ਼ਾ 20 ਪੈਰਾ 8 ਦੇਖੋ।]
14. ਹਾਣੀਆਂ ਦਾ ਦਬਾਅ ਕੀ ਹੁੰਦਾ ਹੈ? [w-Pj 99 8/1 ਸਫ਼ਾ 22]
15. ਸਬਤ ਦੀ ਉਲੰਘਣਾ ਕਰਨ ਤੇ ਜਿਸ ਵਿਅਕਤੀ ਨੂੰ ਮਾਰ ਦਿੱਤਾ ਗਿਆ ਸੀ, ਅਸੀਂ ਉਸ ਘਟਨਾ ਤੋਂ ਕਿਹੜਾ ਮੁੱਖ ਸਿਧਾਂਤ ਸਿੱਖ ਸਕਦੇ ਹਾਂ? (ਗਿਣ. 15:32-35) [w98 9/1 ਸਫ਼ਾ 20 ਪੈਰਾ 2]
16. ਸ਼ਬਾ ਦੀ ਰਾਣੀ ਜਿਸ ਨੇ ‘ਸੁਲੇਮਾਨ ਦੀ ਬੁੱਧ’ ਸੁਣਨ ਲਈ ਬਹੁਤ ਲੰਬਾ ਸਫ਼ਰ ਕੀਤਾ ਸੀ, ਦੀ ਮਿਸਾਲ ਉੱਤੇ ਅਸੀਂ ਕਿੱਦਾਂ ਚੱਲ ਸਕਦੇ ਹਾਂ? (1 ਰਾਜ. 10:1-9) [ਹਫ਼ਤਾਵਾਰ ਬਾਈਬਲ ਪਠਨ; w-Pj 99 7/1 ਸਫ਼ਾ 31 ਪੈਰੇ 1-2]
17. ਪਹਿਲਾ ਰਾਜਿਆਂ 17:3, 4, 7-9, 17-24 ਮੁਤਾਬਕ ਏਲੀਯਾਹ ਨੇ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਯਹੋਵਾਹ ਵਿਚ ਆਪਣੀ ਨਿਹਚਾ ਦਿਖਾਈ? [ਹਫ਼ਤਾਵਾਰ ਬਾਈਬਲ ਪਠਨ; w92 4/1 ਸਫ਼ਾ 19 ਪੈਰਾ 5]
18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਦੋਂ ਨਾਬੋਥ ਨੇ ਅਹਾਬ ਨੂੰ ਆਪਣਾ ਅੰਗੂਰੀ ਬਾਗ਼ ਦੇਣ ਤੋਂ ਨਾ ਕੀਤੀ ਤਾਂ ਇਹ ਉਸ ਦਾ ਜ਼ਿੱਦੀਪਣ ਨਹੀਂ ਸੀ? (1 ਰਾਜ. 21:2, 3) [ਹਫ਼ਤਾਵਾਰ ਬਾਈਬਲ ਪਠਨ; w-Pj 97 8/1 ਸਫ਼ਾ 13 ਪੈਰਾ 18 ਦੇਖੋ।]
19. ਦੂਜਾ ਰਾਜਿਆਂ 6:16 ਦੇ ਸ਼ਬਦ ਯਹੋਵਾਹ ਦੇ ਸੇਵਕਾਂ ਨੂੰ ਕਿਵੇਂ ਉਤਸ਼ਾਹਿਤ ਕਰਦੇ ਹਨ? [ਹਫ਼ਤਾਵਾਰ ਬਾਈਬਲ ਪਠਨ; w-Pj 98 6/1 ਸਫ਼ਾ 26 ਪੈਰਾ 5 ਦੇਖੋ।]
20. ਕਿਨ੍ਹਾਂ ਤਰੀਕਿਆਂ ਵਿਚ ਸੱਚੇ ਮਸੀਹੀਆਂ ਨੂੰ ਧਾਰਮਿਕ ਪਦਵੀ ਦੀ ਸੌਦੇਬਾਜ਼ੀ ਤੋਂ ਬਚਣਾ ਚਾਹੀਦਾ ਹੈ? [w-Pj 98 11/1 ਸਫ਼ਾ 31 ਪੈਰਾ 5]
ਹੇਠਾਂ ਦਿੱਤੀਆਂ ਗਈਆਂ ਖਾਲੀ ਥਾਂਵਾਂ ਭਰੋ:
21. ਇਕ ਮਸੀਹੀ ਨੂੰ _________________________ ਨਹੀਂ ਰੱਖਣਾ ਚਾਹੀਦਾ ਤੇ ਉਨ੍ਹਾਂ ਰੀਤਾਂ-ਰਸਮਾਂ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ਜੋ _________________________ ਨੂੰ ਨਾਰਾਜ਼ ਕਰਦੀਆਂ ਹਨ। (ਕਹਾ. 29:25; ਮੱਤੀ 10:28) [w98 7/15 ਸਫ਼ਾ 20 ਪੈਰਾ 5]
22. ਰਾਜਾ ਅਗ੍ਰਿੱਪਾ ਦੇ ਸਾਮ੍ਹਣੇ ਗਵਾਹੀ ਦੇਣ ਸਮੇਂ ਪੌਲੁਸ ਨੇ _________________________ ਨਾਲ ਕੰਮ ਲਿਆ, ਉਸ ਨੇ ਉਨ੍ਹਾਂ ਗੱਲਾਂ ਤੇ ਹੀ ਜ਼ੋਰ ਦਿੱਤਾ ਜਿਨ੍ਹਾਂ ਤੇ ਉਹ ਤੇ ਅਗ੍ਰਿੱਪਾ ਦੋਵੇਂ ਹੀ _________________________ ਸਨ। (ਰਸੂ. 26:2, 3, 26, 27) [w98 9/1 ਸਫ਼ਾ 31 ਪੈਰਾ 3]
23. ਕਿਉਂਕਿ ਪਰਮੇਸ਼ੁਰ _________________________ ਹੈ, ਇਸ ਲਈ ਕੁਝ ਕਹਿੰਦੇ ਹਨ ਕਿ ਪਰਮੇਸ਼ੁਰ ਦੀ ਕੋਈ ਸ਼ਖ਼ਸੀਅਤ ਨਹੀਂ ਹੈ, ਪਰ ਲਗਾਤਾਰ ਮਿਹਨਤ ਨਾਲ _________________________ ਕਰਨ ਨਾਲ ਅਦਿੱਖ ਪਰਮੇਸ਼ੁਰ ਨੂੰ ਦੇਖਣ ਵਿਚ ਮਦਦ ਮਿਲਦੀ ਹੈ। (ਇਬ. 11:27) [w-Pj 98 9/1 ਸਫ਼ਾ 30 ਪੈਰੇ 3-4]
24. ਅਰਾਮ ਦੇ ਸੈਨਾਪਤੀ _________________________ ਦੀ ਘਟਨਾ ਤੋਂ ਇਹ ਪਤਾ ਲੱਗਦਾ ਹੈ ਕਿ ਕਈ ਵਾਰ ਸਿਰਫ਼ ਥੋੜ੍ਹੀ ਜਿਹੀ ________________________ ਦਿਖਾਉਣ ਨਾਲ ਹੀ ਵੱਡੇ-ਵੱਡੇ ਫ਼ਾਇਦੇ ਹੋ ਜਾਂਦੇ ਹਨ। [ਹਫ਼ਤਾਵਾਰ ਬਾਈਬਲ ਪਠਨ; w99 2/1 ਸਫ਼ਾ 3 ਪੈਰਾ 6–ਸਫ਼ਾ 4 ਪੈਰਾ 1 ਦੇਖੋ।]
25. ਜਿਵੇਂ ਯਹੋਨਾਦਾਬ ਦਾ ਮਨ ਰਾਜਾ ਯੇਹੂ ਨਾਲ ਸੀ, ਉਸੇ ਤਰ੍ਹਾਂ ਅੱਜ _________________________ ਪੂਰੇ ਦਿਲ ਨਾਲ ਮਹਾਨ ਯੇਹੂ, _________________________ ਨੂੰ ਸਵੀਕਾਰ ਕਰਦੀ ਅਤੇ ਪੂਰਾ ਸਾਥ ਦਿੰਦੀ ਹੈ ਜਿਸ ਦੀ ਪ੍ਰਤਿਨਿਧਤਾ ਇਸ ਧਰਤੀ ਉੱਤੇ _________________________ ਕਰ ਰਹੇ ਹਨ। (2 ਰਾਜ. 10:15, 16) [ਹਫ਼ਤਾਵਾਰ ਬਾਈਬਲ ਪਠਨ; w-Pj 98 1/1 ਸਫ਼ਾ 13 ਪੈਰੇ 5-6 ਦੇਖੋ।]
ਹੇਠਾਂ ਦਿੱਤੇ ਗਏ ਹਰੇਕ ਵਾਕ ਵਿੱਚੋਂ ਸਹੀ ਜਵਾਬ ਚੁਣੋ:
26. ਉਹ (ਸ਼ਤਾਨ; ਯਹੋਵਾਹ; ਯੋਆਬ) ਸੀ ਜਿਸ ਨੇ ਦਾਊਦ ਨੂੰ ‘ਇਸਰਾਏਲ ਦੀ ਗਿਣਤੀ ਕਰਨ’ ਦੁਆਰਾ ਪਾਪ ਕਰਨ ਲਈ ਪ੍ਰੇਰਿਆ ਸੀ। (2 ਸਮੂ. 24:1) [ਹਫ਼ਤਾਵਾਰ ਬਾਈਬਲ ਪਠਨ; w92 7/15 ਸਫ਼ਾ 5 ਪੈਰਾ 2 ਦੇਖੋ।]
27. ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਦੇ ਉਦਘਾਟਨ ਤੇ ਰਾਜਾ ਸੁਲੇਮਾਨ ਨੇ ਇਕੱਠ ਵਿਚ ਕੀਤੀ ਪ੍ਰਾਰਥਨਾ ਵਿਚ (ਨਿਮਰਤਾ; ਬੁੱਧੀ; ਹੈਕਲ ਪੂਰੀ ਹੋਣ ਤੇ ਘਮੰਡ) ਦਿਖਾਈ। (1 ਰਾਜ. 8:27) [ਹਫ਼ਤਾਵਾਰ ਬਾਈਬਲ ਪਠਨ; w-Pj 99 1/1 ਸਫ਼ਾ 28 ਪੈਰਾ 7 ਦੇਖੋ।]
28. ਵੀਹਾਂ ਸਾਲਾਂ ਦੇ ਸਮੇਂ ਦੌਰਾਨ ਸੁਲੇਮਾਨ ਨੇ ਯਰੂਸ਼ਲਮ ਵਿਚ ਹੈਕਲ ਅਤੇ ਆਪਣੇ ਲਈ ਘਰ ਦੀ ਉਸਾਰੀ ਕੀਤੀ ਸੀ, ਇਸ ਦੀ ਤੁਲਨਾ ਉਸ ਸਮੇਂ ਨਾਲ ਕੀਤੀ ਜਾ ਸਕਦੀ ਹੈ ਜਦੋਂ ਕਈ ਸਿਧਾਂਤਕ ਅਤੇ ਸੰਗਠਨਾਤਮਕ ਤਬਦੀਲੀਆਂ ਕੀਤੀਆਂ ਗਈਆਂ ਜੋ (1919; 1923; 1931) ਵਿਚ ਸ਼ੁਰੂ ਹੋਈਆਂ ਅਤੇ (1938; 1942; 1950) ਵਿਚ ਖ਼ਤਮ ਹੋਈਆਂ ਸਨ। (1 ਰਾਜ. 9:10) [ਹਫ਼ਤਾਵਾਰ ਬਾਈਬਲ ਪਠਨ; w92 3/1 ਸਫ਼ਾ 20 ਉੱਤੇ ਡੱਬੀ ਦੇਖੋ।]
29. ਦੂਜਾ ਰਾਜਿਆਂ 2:11 ਵਿਚ ਜ਼ਿਕਰ ਕੀਤਾ ਗਿਆ ਸ਼ਬਦ “ਅਕਾਸ਼” (ਪਰਮੇਸ਼ੁਰ ਦੇ ਅਧਿਆਤਮਿਕ ਨਿਵਾਸ-ਸਥਾਨ ਨੂੰ; ਭੌਤਿਕ ਵਿਸ਼ਵ-ਮੰਡਲ ਨੂੰ; ਧਰਤੀ ਦੇ ਵਾਯੂਮੰਡਲ ਨੂੰ ਜਿੱਥੇ ਪੰਛੀ ਉੱਡਦੇ-ਫਿਰਦੇ ਹਨ ਤੇ ਹਵਾ ਚੱਲਦੀ ਹੈ) ਨੂੰ ਦਰਸਾਉਂਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w-Pj 97 9/1 ਸਫ਼ਾ 27 ਉੱਤੇ ਡੱਬੀ ਦੇਖੋ।]
30. (ਹੇਰੋਦੇਸ ਮਹਾਨ; ਕੈਸਰ ਔਗੂਸਤੁਸ; ਤਿਬਿਰਿਯੁਸ ਕੈਸਰ) ਨੇ ਮਰਦਮਸ਼ੁਮਾਰੀ ਦਾ ਹੁਕਮ ਦਿੱਤਾ ਸੀ, ਜਿਸ ਕਰਕੇ ਯਿਸੂ ਦਾ ਜਨਮ ਨਾਸਰਤ ਦੀ ਬਜਾਇ ਬੈਤਲਹਮ ਵਿਚ ਹੋਇਆ। [w98 12/15 ਸਫ਼ਾ 7 ਉੱਤੇ ਡੱਬੀ]
ਹੇਠਾਂ ਦਿੱਤੇ ਗਏ ਨੁਕਤਿਆਂ ਲਈ ਸਹੀ ਆਇਤ ਦੱਸੋ:
ਜ਼ਬੂ. 15:4; ਇਬ. 10:24, 25; 2 ਰਾਜ. 3:11; ਕੁਲੁ. 3:13; ਗਲਾ. 6:10
31. ਯਹੋਵਾਹ ਨੇ ਆਪਣੇ ਲੋਕਾਂ ਨੂੰ ਨਿਯਮਿਤ ਤੌਰ ਤੇ ਇਕੱਠੇ ਹੋਣ ਦੀ ਆਗਿਆ ਇਸ ਲਈ ਵੀ ਦਿੱਤੀ ਤਾਂਕਿ ਉਨ੍ਹਾਂ ਉੱਤੇ ਚੰਗੇ ਹਾਣੀਆਂ ਦਾ ਪ੍ਰਭਾਵ ਪੈ ਸਕੇ। [w-Pj 99 8/1 ਸਫ਼ਾ 23]
32. ਚੰਗੇ ਕੰਮ ਜਿਵੇਂ ਦੂਜਿਆਂ ਦਾ ਭਲਾ ਕਰਨ ਬਾਰੇ ਜ਼ਿਆਦਾ ਸੋਚਣ ਨਾਲ ਹਮਦਰਦੀ ਅਤੇ ਭਰੋਸਾ ਵਧਣ ਦੇ ਨਾਲੋ-ਨਾਲ ਗ਼ਲਤਫ਼ਹਿਮੀਆਂ ਵੀ ਦੂਰ ਹੋਣਗੀਆਂ ਜਿਨ੍ਹਾਂ ਕਰਕੇ ਸਾਡਾ ਗੁੱਸਾ ਛੇਤੀ ਭੜਕ ਜਾਂਦਾ ਹੈ। [w-Pj 99 8/15 ਸਫ਼ਾ 9]
33. ਜੇ ਇਕ ਵਿਅਕਤੀ ਪਰਮੇਸ਼ੁਰ ਵੱਲੋਂ ਦਿਖਾਈ ਦਇਆ ਦੀ ਕਦਰ ਕਰੇਗਾ ਤਾਂ ਉਸ ਨੂੰ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ। [w-Pj 98 11/1 ਸਫ਼ਾ 6 ਪੈਰਾ 3]
34. ਦੂਜਿਆਂ ਲਈ ਪਰਾਹੁਣਚਾਰੀ ਦਿਖਾਉਣੀ ਅਤੇ ਖ਼ਾਸ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਵਫ਼ਾਦਾਰ ਸੇਵਕਾਂ ਦੀ ਸੇਵਾ ਕਰਨੀ ਇਕ ਵਿਸ਼ੇਸ਼-ਸਨਮਾਨ ਹੈ। [ਹਫ਼ਤਾਵਾਰ ਬਾਈਬਲ ਪਠਨ; w97 11/1 ਸਫ਼ਾ 31 ਪੈਰਾ 1 ਦੇਖੋ।]
35. ਪਰਮੇਸ਼ੁਰ ਤੋਂ ਡਰਨ ਵਾਲਾ ਵਿਅਕਤੀ ਕਰਜ਼ਾ ਚੁਕਾਉਣ ਦੇ ਆਪਣੇ ਵਾਅਦੇ ਨੂੰ ਹਰ ਹੀਲੇ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਚਾਹੇ ਅਚਾਨਕ ਕਿਸੇ ਮੁਸੀਬਤ ਕਰਕੇ ਉਸ ਦੇ ਲਈ ਕਰਜ਼ਾ ਚੁਕਾਉਣਾ ਕਿੰਨਾ ਵੀ ਔਖਾ ਕਿਉਂ ਨਾ ਹੋਵੇ। [w98 11/15 ਸਫ਼ਾ 27 ਪੈਰਾ 1]