ਬਾਈਬਲ—ਸਾਰੇ ਲੋਕਾਂ ਲਈ ਪਰਮੇਸ਼ੁਰ ਵੱਲੋਂ ਇਕ ਮਾਰਗ-ਦਰਸ਼ਕ
1 ਲਗਭਗ ਚਾਰ ਅਰਥ ਬਾਈਬਲਾਂ 2,100 ਤੋਂ ਵੱਧ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚ ਛਾਪੀਆਂ ਜਾ ਚੁੱਕੀਆਂ ਹਨ, ਜਿਸ ਕਰਕੇ ਪਰਮੇਸ਼ੁਰ ਦਾ ਬਚਨ ਧਰਤੀ ਦੀ 90 ਫੀ ਸਦੀ ਤੋਂ ਵੱਧ ਆਬਾਦੀ ਨੂੰ ਇਹ ਉਪਲਬਧ ਹੈ। ਫਿਰ ਵੀ, ਸੰਸਾਰ ਵਿਚ “ਯਹੋਵਾਹ ਦੀ ਬਾਣੀ ਦੇ ਸੁਣਨ ਦਾ” ਕਾਲ ਪਿਆ ਹੋਇਆ ਹੈ। (ਆਮੋਸ 8:11) ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਬਾਈਬਲ ਦੀ ਇਕ ਕਾਪੀ ਹੈ, ਉਹ ਜਾਂ ਤਾਂ ਇਸ ਨੂੰ ਪੜ੍ਹਦੇ ਨਹੀਂ ਜਾਂ ਇਸ ਦੀਆਂ ਗੱਲਾਂ ਨੂੰ ਸਮਝਦੇ ਨਹੀਂ ਹਨ। ਅਸੀਂ ਉਨ੍ਹਾਂ ਨੂੰ ਕਿਵੇਂ ਪ੍ਰੇਰਣਾ ਦੇ ਸਕਦੇ ਹਾਂ ਕਿ ਉਹ ਆਪਣੇ ਜੀਵਨ ਵਿਚ ਬਾਈਬਲ ਨੂੰ ਵਿਵਹਾਰਕ ਮਾਰਗ-ਦਰਸ਼ਕ ਵਜੋਂ ਇਸਤੇਮਾਲ ਕਰਨ?
2 ਅਸੀਂ ਦਸੰਬਰ ਵਿਚ ਪੁਸਤਕਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ, ਜਾਂ ਜੁਲਾਈ ਦੀ ਸਾਡੀ ਰਾਜ ਸੇਵਕਾਈ ਵਿਚ ਸੂਚੀਬੱਧ ਖ਼ਾਸ-ਕੀਮਤ ਪੁਸਤਕਾਂ ਵਿੱਚੋਂ ਕਿਸੇ ਇਕ ਨੂੰ ਪੇਸ਼ ਕਰਾਂਗੇ। ਜਿੱਥੇ ਦਿਲਚਸਪੀ ਪਾਈ ਜਾਂਦੀ ਹੈ, ਉੱਥੇ ਅਸੀਂ ਉਹ ਬਾਈਬਲ ਅਨੁਵਾਦ ਵੀ ਪੇਸ਼ ਕਰ ਸਕਦੇ ਹਾਂ ਜਿਸ ਨੇ ਸਾਨੂੰ ਪਿਛਲੇ 47 ਸਾਲਾਂ ਤੋਂ ਲਾਭ ਪਹੁੰਚਾਇਆ ਹੈ—ਨਿਊ ਵਰਲਡ ਟ੍ਰਾਂਸਲੇਸ਼ਨ। ਇਸ ਨੂੰ ਪੇਸ਼ ਕਰਨ ਲਈ ਅਸੀਂ ਇਸ ਦੀ ਸਪੱਸ਼ਟ ਅਤੇ ਆਧੁਨਿਕ ਬੋਲੀ ਨੂੰ ਮਿਸਾਲ ਰਾਹੀਂ ਦਰਸਾ ਸਕਦੇ ਹਾਂ। (“ਪੂਰਾ ਸ਼ਾਸਤਰ [ਅੰਗ੍ਰੇਜ਼ੀ] ਪੁਸਤਕ, ਸਫ਼ਾ 328, ਪੈਰਾ 6, ਦੇਖੋ।) ਬਾਈਬਲ ਨੂੰ ਸਾਰੇ ਲੋਕਾਂ ਲਈ ਪਰਮੇਸ਼ੁਰ ਵੱਲੋਂ ਇਕ ਮਾਰਗ-ਦਰਸ਼ਕ ਵਜੋਂ ਸਵੀਕਾਰਨ ਵਿਚ ਦੂਜਿਆਂ ਦੀ ਪੂਰੇ ਜੋਸ਼ ਨਾਲ ਮਦਦ ਕਰੋ। ਇਸ ਤਰ੍ਹਾਂ ਕਰਨ ਦੁਆਰਾ ਅਸੀਂ ਯਹੋਵਾਹ ਦੀ ਇਸ ਦਾਤ ਲਈ ਆਪਣੀ ਗਹਿਰੀ ਕਦਰ ਪ੍ਰਦਰਸ਼ਿਤ ਕਰਾਂਗੇ।
3 “ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ” ਟ੍ਰੈਕਟ ਦੀ ਵਰਤੋਂ ਕਰਦੇ ਹੋਏ, ਤੁਸੀਂ ਇਕ ਪੇਸ਼ਕਾਰੀ ਸ਼ੁਰੂ ਕਰ ਸਕਦੇ ਹੋ। ਤੁਸੀਂ ਕਹਿ ਸਕਦੇ ਹੋ:
◼ “ਭਾਵੇਂ ਕਿ ਬਾਈਬਲ ਦੁਨੀਆਂ ਦੀ 90 ਫੀ ਸਦੀ ਤੋਂ ਵੱਧ ਆਬਾਦੀ ਨੂੰ ਉਪਲਬਧ ਹੈ, ਪਰ ਬਹੁਤ ਥੋੜ੍ਹੇ ਲੋਕ ਇਸ ਨੂੰ ਬਾਕਾਇਦਾ ਪੜ੍ਹਦੇ ਹਨ। ਤੁਹਾਡੇ ਖ਼ਿਆਲ ਵਿਚ ਇਸ ਦਾ ਕੀ ਕਾਰਨ ਹੈ?” ਟ੍ਰੈਕਟ ਦੇ ਪਹਿਲੇ ਦੋ ਪੈਰੇ, ਅਤੇ 2 ਤਿਮੋਥਿਉਸ 3:16 ਪੜ੍ਹੋ। ਉੱਪਰ ਦੱਸੀ ਗਈ ਕਿਸੇ ਇਕ ਪੁਸਤਕ ਵਿੱਚੋਂ ਇਕ ਢੁਕਵਾਂ ਮੁੱਦਾ ਦਿਖਾਓ ਅਤੇ ਪੁਸਤਕ ਪੇਸ਼ ਕਰੋ। ਜੇਕਰ ਇਹ ਇਨਕਾਰ ਕੀਤੀ ਜਾਂਦੀ ਹੈ, ਤਾਂ ਘਰ-ਸੁਆਮੀ ਨੂੰ ਆਪਣੇ ਸਮੇਂ ਵਿਚ ਟ੍ਰੈਕਟ ਦਾ ਬਾਕੀ ਹਿੱਸਾ ਪੜ੍ਹਨ ਲਈ ਕਹੋ। ਆਖ਼ਰੀ ਉਪ-ਸਿਰਲੇਖ, “ਭਵਿੱਖ ਬਾਰੇ ਪਹਿਲਾਂ ਦੱਸਣਾ” ਵੱਲ ਧਿਆਨ ਖਿੱਚੋ।
4 ਜਿਨ੍ਹਾਂ ਨੇ ਟ੍ਰੈਕਟ “ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ” ਲਿਆ ਸੀ, ਉਨ੍ਹਾਂ ਕੋਲ ਵਾਪਸ ਜਾ ਕੇ ਤੁਸੀਂ ਸ਼ਾਇਦ ਇਹ ਅਜ਼ਮਾ ਸਕਦੇ ਹੋ:
◼ ਦੁਬਾਰਾ ਆਪਣਾ ਪਰਿਚੈ ਦੇਣ ਮਗਰੋਂ, ਟ੍ਰੈਕਟ ਦੇ ਆਖ਼ਰੀ ਦੋ ਪੈਰੇ ਪੜ੍ਹੋ। ਘਰ-ਸੁਆਮੀ ਨੂੰ ਪੁੱਛੋ ਕਿ ਕੀ ਉਸ ਨੇ ਧਰਤੀ ਉੱਤੇ ਸਦਾ ਦੇ ਲਈ ਜੀਉਣ ਦੀ ਸੰਭਾਵਨਾ ਉੱਤੇ ਕਦੇ ਵਿਚਾਰ ਕੀਤਾ ਹੈ। ਉਸ ਦੇ ਜਵਾਬ ਦੇਣ ਮਗਰੋਂ ਕਹੋ: “ਯਹੋਵਾਹ ਦੇ ਗਵਾਹ ਯਕੀਨ ਰੱਖਦੇ ਹਨ ਕਿ ਬਾਈਬਲ ਵਿਚ ਪਾਈਆਂ ਜਾਂਦੀਆਂ ਸਾਰੀਆਂ ਭਵਿੱਖਬਾਣੀਆਂ ਦੀ ਪੂਰਤੀ ਹੋਵੇਗੀ, ਜਿਨ੍ਹਾਂ ਵਿਚ ਉਹ ਭਵਿੱਖਬਾਣੀਆਂ ਵੀ ਸ਼ਾਮਲ ਹਨ, ਜੋ ਪਰਮੇਸ਼ੁਰ ਦੀਆਂ ਮੰਗਾਂ ਨੂੰ ਪੂਰਾ ਕਰਨ ਵਾਲੇ ਸਾਰੇ ਲੋਕਾਂ ਲਈ ਇਕ ਸ਼ਾਨਦਾਰ ਭਵਿੱਖ ਬਾਰੇ ਦੱਸਦੀਆਂ ਹਨ।” ਮੰਗ ਵੱਡੀ ਪੁਸਤਿਕਾ ਵਿਚ ਸਫ਼ਾ 13 ਉੱਤੇ ਦਿੱਤੀ ਗਈ ਤਸਵੀਰ ਦਿਖਾਓ, ਪਾਠ 5 ਖੋਲ੍ਹੋ, ਅਤੇ ਸੂਚੀਬੱਧ ਸਵਾਲਾਂ ਦੇ ਜਵਾਬ ਦੀ ਚਰਚਾ ਕਰਨ ਦੀ ਪੇਸ਼ਕਸ਼ ਕਰੋ, ਅਤੇ ਇਸ ਤਰ੍ਹਾਂ ਇਕ ਅਧਿਐਨ ਸ਼ੁਰੂ ਕਰੋ।
5 ਜਿਸ ਖੇਤਰ ਵਿਚ ਲੋਕ ਧਾਰਮਿਕ ਹਨ, ਤੁਸੀਂ ਸ਼ਾਇਦ ਪਹਿਲੀ ਮੁਲਾਕਾਤ ਤੇ ਇਹ ਪ੍ਰਸਤਾਵਨਾ ਅਜ਼ਮਾ ਸਕਦੇ ਹੋ:
◼ “ਅਸੀਂ ਲੋਕਾਂ ਨੂੰ ਬਾਈਬਲ ਲਈ ਜ਼ਿਆਦਾ ਆਦਰ ਰੱਖਣ ਲਈ ਉਤਸ਼ਾਹਿਤ ਕਰ ਰਹੇ ਹਾਂ। ਬਹੁਤ ਸਾਰੇ ਪਰਿਵਾਰਾਂ ਕੋਲ ਬਾਈਬਲ ਹੈ, ਪਰ ਗੰਭੀਰ ਸਮੱਸਿਆਵਾਂ ਆਉਣ ਤੇ ਵੀ ਉਹ ਘੱਟ ਹੀ ਇਸ ਤੋਂ ਮਸ਼ਵਰਾ ਲੈਂਦੇ ਹਨ। ਕੀ ਤੁਸੀਂ ਇਹ ਦੇਖਿਆ ਹੈ? [ਜਵਾਬ ਲਈ ਸਮਾਂ ਦਿਓ।] ਸ਼ਾਇਦ ਉਹ ਸੋਚਦੇ ਹਨ ਕਿ ਬਾਈਬਲ ਅਪ੍ਰਚਲਿਤ ਹੋ ਗਈ ਹੈ। ਇਹ ਕਿਤਾਬ, (ਮਹੀਨੇ ਦੀ ਪੇਸ਼ਕਸ਼ ਵਿੱਚੋਂ ਕੋਈ ਵੀ ਇਕ) ਯਕੀਨੀ ਸਬੂਤ ਦਿੰਦੀ ਹੈ ਕਿ ਬਾਈਬਲ ਵਿਗਿਆਨਕ ਦ੍ਰਿਸ਼ਟੀ ਤੋਂ ਸਹੀ ਹੈ ਅਤੇ ਕਿ ਇਹ ਅੱਜ ਦੀਆਂ ਗੰਭੀਰ ਸਮੱਸਿਆਵਾਂ ਦਾ ਵਿਵਹਾਰਕ ਹੱਲ ਪੇਸ਼ ਕਰਦੀ ਹੈ।” ਪੁਸਤਕ ਵਿੱਚੋਂ ਕੁਝ ਮੁੱਦਿਆਂ ਵੱਲ ਧਿਆਨ ਖਿੱਚੋ,ਅਤੇ ਫਿਰ ਇਹ ਪੁਸਤਕ ਪੇਸ਼ ਕਰੋ।
6 ਜਿੱਥੇ ਤੁਸੀਂ ਸਾਹਿੱਤ ਦਿੱਤਾ ਹੈ, ਉੱਥੇ ਵਾਪਸ ਜਾ ਕੇ ਤੁਸੀਂ ਕਹਿ ਸਕਦੇ ਹੋ:
◼ “ਜਦੋਂ ਮੈਂ ਤੁਹਾਨੂੰ ਪਿਛਲੀ ਵਾਰ ਮਿਲਿਆ ਸੀ, ਤਾਂ ਅਸੀਂ ਚਰਚਾ ਕੀਤੀ ਸੀ ਕਿ ਬਾਈਬਲ ਕਿਵੇਂ ਅੱਜ ਦੀਆਂ ਪੇਚੀਦਾ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਸਾਡੀ ਮਦਦ ਕਰਦੀ ਹੈ। ਜਿਨ੍ਹਾਂ ਨੇ ਇਸ ਨੂੰ ਪਰਮੇਸ਼ੁਰ ਦੇ ਬਚਨ ਵਜੋਂ ਸਵੀਕਾਰ ਕੀਤਾ ਹੈ, ਉਨ੍ਹਾਂ ਨੂੰ ਇਕ ਜ਼ਿਆਦਾ ਖ਼ੁਸ਼ ਅਤੇ ਸੰਤੁਸ਼ਟ ਜੀਵਨ ਜੀਉਣ ਵਿਚ ਵੀ ਮਦਦ ਮਿਲੀ ਹੈ। ਮੈਂ ਤੁਹਾਨੂੰ ਇਕ ਵਿਵਹਾਰਕ ਬਾਈਬਲ ਸਿਧਾਂਤ ਦਿਖਾਉਣਾ ਚਾਹੁੰਦਾ ਹਾਂ, ਜੋ ਉਸ ਕਿਤਾਬ ਵਿਚ ਸਮਝਾਇਆ ਗਿਆ ਹੈ ਜੋ ਮੈਂ ਤੁਹਾਡੇ ਕੋਲ ਛੱਡ ਗਿਆ ਸੀ।” ਦਿੱਤੀ ਗਈ ਪੁਸਤਕ ਵਿੱਚੋਂ ਇਕ ਸ਼ਾਸਤਰ-ਸੰਬੰਧੀ ਸਿਧਾਂਤ ਦੀ ਚਰਚਾ ਕਰੋ। ਜੇਕਰ ਦਿਲਚਸਪੀ ਦਿਖਾਈ ਜਾਂਦੀ ਹੈ, ਤਾਂ ਗਿਆਨ ਪੁਸਤਕ ਜਾਂ ਮੰਗ ਵੱਡੀ ਪੁਸਤਿਕਾ ਵਿੱਚੋਂ ਅਧਿਐਨ ਪੇਸ਼ ਕਰੋ।
7 ਹੇਠਾਂ ਦਿੱਤੀ ਗਈ ਪੇਸ਼ਕਾਰੀ ਸ਼ਾਇਦ ਬਿਰਧ ਲੋਕਾਂ ਦੀ ਦਿਲਚਸਪੀ ਜਗਾਏ:
◼ “ਇਕ ਸਮਾਂ ਉਹ ਹੁੰਦਾ ਸੀ ਜਦੋਂ ਬਾਈਬਲ ਜ਼ਿਆਦਾਤਰ ਘਰਾਂ ਵਿਚ ਪੜ੍ਹੀ ਜਾਂਦੀ ਸੀ ਅਤੇ ਪਰਿਵਾਰ ਇਸ ਦੇ ਸਿਧਾਂਤਾਂ ਅਨੁਸਾਰ ਚੱਲਦੇ ਸਨ। ਕੀ ਤੁਹਾਡੇ ਪਰਿਵਾਰ ਵਿਚ ਵੀ ਇੰਜ ਸੀ? [ਜਵਾਬ ਲਈ ਸਮਾਂ ਦਿਓ।] ਅੱਜ ਇੰਜ ਜਾਪਦਾ ਹੈ ਕਿ ਬਹੁਤ ਸਾਰੇ ਲੋਕਾਂ ਕੋਲ ਬਾਈਬਲ ਪੜ੍ਹਨ ਦਾ ਸਮਾਂ ਹੀ ਨਹੀਂ ਹੈ ਜਾਂ ਉਹ ਸੋਚਦੇ ਹਨ ਕਿ ਇਸ ਦੇ ਨੈਤਿਕ ਸਿਧਾਂਤ ਪੁਰਾਣੇ-ਖ਼ਿਆਲਾਤ ਹਨ। ਪਰੰਤੂ, ਅੱਜ ਬਹੁਤ ਸਾਰੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਜੀਵਨ ਬਾਈਬਲ ਅਧਿਐਨ ਕਰਨ ਮਗਰੋਂ ਸੁਧਰਿਆ ਹੈ। ਜੇਕਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਕਿ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਹੈ, ਤਾਂ ਤੁਹਾਨੂੰ ਇਹ ਕਿਤਾਬ ਦੇਣ ਵਿਚ ਮੈਨੂੰ ਖ਼ੁਸ਼ੀ ਹੋਵੇਗੀ।” ਮਹੀਨੇ ਲਈ ਨਿਯਤ ਕੀਤੀ ਗਈ ਕਿਸੇ ਵੀ ਪੁਸਤਕ ਦੀ ਪੇਸ਼ਕਸ਼ ਕਰੋ।
8 ਪੁਨਰ-ਮੁਲਾਕਾਤ ਤੇ, ਤੁਸੀਂ ਕਹਿ ਸਕਦੇ ਹੋ:
◼ “ਜਦੋਂ ਅਸੀਂ ਪਿਛਲੀ ਵਾਰ ਗੱਲ ਕੀਤੀ ਸੀ, ਤਾਂ ਅਸੀਂ ਸਹਿਮਤ ਹੋਏ ਸੀ ਕਿ ਅੱਜ ਦਾ ਸਮਾਜ ਬਾਈਬਲ ਦੇ ਨੈਤਿਕ ਸਿਧਾਂਤਾਂ ਨੂੰ ਅਣਡਿੱਠ ਕਰ ਰਿਹਾ ਹੈ। ਕੀ ਇਸ ਅਣਗਹਿਲੀ ਤੋਂ ਸਾਨੂੰ ਚਿੰਤਿਤ ਹੋਣਾ ਚਾਹੀਦਾ ਹੈ? [ਜਵਾਬ ਲਈ ਸਮਾਂ ਦਿਓ।] ਯਿਸੂ ਮਸੀਹ ਨੇ ਬਾਈਬਲ ਦਾ ਗਿਆਨ ਹਾਸਲ ਕਰਨ ਨੂੰ ਕਾਫ਼ੀ ਮਹੱਤਤਾ ਦਿੱਤੀ ਸੀ।” ਯੂਹੰਨਾ 17:3 ਪੜ੍ਹੋ। ਫਿਰ ਗਿਆਨ ਪੁਸਤਕ ਵਿਚ ਅਧਿਆਇ 1 ਦਾ ਪੈਰਾ 5 ਸਾਂਝਾ ਕਰੋ। ਸਾਡਾ ਮੁਫ਼ਤ ਬਾਈਬਲ ਅਧਿਐਨ ਦਾ ਕਾਰਜਕ੍ਰਮ ਸਮਝਾਓ, ਅਤੇ ਇਸ ਨੂੰ ਪ੍ਰਦਰਸ਼ਿਤ ਕਰਨ ਦੀ ਪੇਸ਼ਕਸ਼ ਕਰੋ।
9 ਪ੍ਰਾਰਥਨਾ ਕਰੋ ਕਿ ਬਾਈਬਲ—ਸਾਰੇ ਲੋਕਾਂ ਲਈ ਪਰਮੇਸ਼ੁਰ ਵੱਲੋਂ ਇਕ ਮਾਰਗ-ਦਰਸ਼ਕ—ਵੱਲ ਧਿਆਨ ਖਿੱਚਣ ਦੇ ਤੁਹਾਡੇ ਸਾਰੇ ਜਤਨਾਂ ਉੱਤੇ ਯਹੋਵਾਹ ਬਰਕਤ ਦੇਵੇ।