ਘੋਸ਼ਣਾਵਾਂ
◼ ਸਾਹਿੱਤ ਪੇਸ਼ਕਸ਼: ਦਸੰਬਰ: ਹੇਠਾਂ ਦਿੱਤੀਆਂ ਤਿੰਨ ਪੁਸਤਕਾਂ ਵਿੱਚੋਂ ਕਿਸੇ ਇਕ ਨੂੰ 45 ਰੁਪਏ ਦੇ ਚੰਦੇ ਤੇ ਪੇਸ਼ ਕੀਤਾ ਜਾ ਸਕਦਾ ਹੈ: ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, (ਛੋਟੀ ਪੁਸਤਕ 25 ਰੁਪਏ), ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, (ਛੋਟੀ ਪੁਸਤਕ 30 ਰੁਪਏ), ਜਾਂ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਵਿਕਲਪਕ ਵਜੋਂ, ਜੁਲਾਈ ਦੀ ਸਾਡੀ ਰਾਜ ਸੇਵਕਾਈ ਵਿਚ ਸੂਚੀਬੱਧ ਖ਼ਾਸ-ਕੀਮਤ ਪੁਸਤਕਾਂ ਵਿੱਚੋਂ ਕਿਸੇ ਇਕ ਨੂੰ ਢਾਈ ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਜਨਵਰੀ: ਸੰਸਥਾ ਵੱਲੋਂ ਅੱਧੀ-ਕੀਮਤ ਪੁਸਤਕਾਂ ਵਜੋਂ ਸੂਚੀਬੱਧ ਕੀਤੀ ਗਈ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਪੁਸਤਕ। ਜਿੱਥੇ ਅਜਿਹੀਆਂ ਪੁਸਤਕਾਂ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਨਹੀਂ ਹਨ, ਉੱਥੇ ਗਿਆਨ ਜਾਂ ਪਰਿਵਾਰਕ ਖ਼ੁਸ਼ੀ ਪੁਸਤਕਾਂ ਨੂੰ 20 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਫਰਵਰੀ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ ਜਾਂ ਸੰਸਥਾ ਵੱਲੋਂ ਅੱਧੀ-ਕੀਮਤ ਜਾਂ ਖ਼ਾਸ-ਕੀਮਤ ਪੁਸਤਕਾਂ ਵਜੋਂ ਸੂਚੀਬੱਧ ਕੀਤੀ ਗਈ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਪੁਸਤਕ। ਜਿੱਥੇ ਅਜਿਹੀਆਂ ਪੁਸਤਕਾਂ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਨਹੀਂ ਹਨ, ਉੱਥੇ ਗਿਆਨ ਜਾਂ ਪਰਿਵਾਰਕ ਖ਼ੁਸ਼ੀ ਪੁਸਤਕਾਂ ਨੂੰ 20 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਮਾਰਚ: ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਚੰਦੇ ਤੇ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਧਿਆਨ ਦਿਓ। ਸੂਚਨਾ: ਜਿਨ੍ਹਾਂ ਕਲੀਸਿਯਾਵਾਂ ਨੇ ਅਜੇ ਤਕ ਉਪਰੋਕਤ ਮੁਹਿੰਮ ਪੁਸਤਕਾਂ ਲਈ ਦਰਖ਼ਾਸਤ ਨਹੀਂ ਕੀਤੀ ਹੈ, ਉਨ੍ਹਾਂ ਨੂੰ ਆਪਣੇ ਅਗਲੇ ਸਾਹਿੱਤ ਦਰਖ਼ਾਸਤ ਫਾਰਮ (S-AB-14) ਵਿਚ ਇੰਜ ਕਰਨਾ ਚਾਹੀਦਾ ਹੈ। ਹੇਠਾਂ ਦਿੱਤੀਆਂ ਗਈਆਂ ਖ਼ਾਸ-ਕੀਮਤ ਪੁਸਤਕਾਂ (ਪ੍ਰਕਾਸ਼ਕਾਂ, ਪਾਇਨੀਅਰਾਂ, ਅਤੇ ਜਨਤਾ ਲਈ ਢਾਈ ਰੁਪਏ ਦੇ ਚੰਦੇ ਤੇ) ਅਜੇ ਵੀ ਸਾਡੇ ਕੋਲ ਉਪਲਬਧ ਹਨ: ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਵਿਚ ਇਕਮੁੱਠ—ਤਾਮਿਲ, ਨੇਪਾਲੀ, ਮਰਾਠੀ; ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ—ਗੁਜਰਾਤੀ; ‘ਸ਼ਾਂਤੀ ਦੇ ਰਾਜ ਕੁਮਾਰ’ ਅਧੀਨ ਵਿਸ਼ਵ-ਵਿਆਪੀ ਸੁਰੱਖਿਆ—ਅੰਗ੍ਰੇਜ਼ੀ; ਕੀ ਇਹੋ ਜੀਵਨ ਸਭ ਕੁਝ ਹੈ?—ਅੰਗ੍ਰੇਜ਼ੀ; ਕੀ ਇਹੋ ਜੀਵਨ ਸਭ ਕੁਝ ਹੈ?—ਅੰਗ੍ਰੇਜ਼ੀ; ਖ਼ੁਸ਼ ਖ਼ਬਰੀ—ਤੁਹਾਨੂੰ ਖ਼ੁਸ਼ ਕਰਨ ਲਈ—ਗੁਜਰਾਤੀ; ‘ਗੱਲਾਂ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ’—ਕੰਨੜ; “ਤੇਰਾ ਰਾਜ ਆਵੇ”—ਹਿੰਦੀ, ਗੁਜਰਾਤੀ, ਮਰਾਠੀ; ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ?—ਅੰਗ੍ਰੇਜ਼ੀ; ਮਹਾਨ ਸਿੱਖਿਅਕ ਦੀ ਸੁਣੋ—ਮਰਾਠੀ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ ਦਸੰਬਰ 1 ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਕਲੀਸਿਯਾ ਵਿਚ ਘੋਸ਼ਣਾ ਕਰੋ।
ਦਸੰਬਰ 26-28, 1997, ਨੂੰ ਕਲਕੱਤਾ ਵਿਚ ਹੋਣ ਵਾਲੇ ਜ਼ਿਲ੍ਹਾ ਮਹਾਂ-ਸੰਮੇਲਨ ਦਾ ਠਿਕਾਣਾ Rabindra Sarobar Stadium Hall, Southern Avenue, Opposite Menoka Cinema, Calcutta, ਹੋਵੇਗਾ।
◼ ਦਸੰਬਰ 12-14, 1997, ਨੂੰ ਸਿਲੀਗੁੜੀ ਵਿਚ ਹੋਣ ਵਾਲੇ ਜ਼ਿਲ੍ਹਾ ਮਹਾਂ ਸੰਮੇਲਨ ਦੇ ਲਈ ਮੁੱਖ ਦਫ਼ਤਰ ਦਾ ਨਵਾਂ ਪਤਾ ਹੈ: Mr. Pradip Mondal, c/o G.N. Sarkar, Vidya Nilay, South Deshbondhu Para, Near Himachal Sangha, Siliguri Town P.O., WB 734 404.
◼ ਹਰੇਕ ਕਲੀਸਿਯਾ ਨੂੰ 1998 ਦੌਰਾਨ ਵਰਤੋਂ ਲਈ ਫਾਰਮਾਂ ਦੀ ਲੋੜੀਂਦੀ ਸਪਲਾਈ ਭੇਜੀ ਜਾ ਰਹੀ ਹੈ। ਕਿਰਪਾ ਕਰ ਕੇ ਇਨ੍ਹਾਂ ਫਾਰਮਾਂ ਦੀ ਵਰਤੋਂ ਧਿਆਨ ਨਾਲ ਕਰੋ। ਇਨ੍ਹਾਂ ਫਾਰਮਾਂ ਨੂੰ ਕੇਵਲ ਨਿਯਤ ਮਕਸਦ ਲਈ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਫਾਰਮਾਂ ਦੇ ਨਾਲ ਨਵੀਂ ਵਾਚਟਾਵਰ ਪ੍ਰਕਾਸ਼ਨ ਸੂਚੀ ਦੀਆਂ ਚਾਰ ਕਾਪੀਆਂ ਭੇਜੀਆਂ ਜਾ ਰਹੀਆਂ ਹਨ। ਇਕ ਕਾਪੀ ਸੈਕਟਰੀ ਕੋਲ ਹੋਣੀ ਚਾਹੀਦੀ ਹੈ ਅਤੇ ਬਾਕੀਆਂ ਨੂੰ ਸਾਹਿੱਤ ਰਸਾਲੇ, ਅਤੇ ਲੇਖੇ ਦੀ ਦੇਖ-ਭਾਲ ਕਰਨ ਵਾਲੇ ਭਰਾਵਾਂ ਨੂੰ ਵੰਡ ਦੇਣਾ ਚਾਹੀਦੀ ਹੈ।
◼ 1998 ਦੇ ਲਈ ਵਰ੍ਹਾ-ਪਾਠ ਹੈ: ‘ਹਰੇਕ ਜਿਹੜਾ ਯਹੋਵਾਹ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।’—ਰੋਮੀਆਂ 10:13. ਚੰਗਾ ਹੋਵੇਗਾ ਜੇਕਰ ਕਲੀਸਿਯਾਵਾਂ ਆਪਣੇ ਨਵੇਂ ਵਰ੍ਹਾ-ਪਾਠ ਵਾਲੇ ਬੋਰਡ ਨੂੰ ਤਿਆਰ ਕਰ ਸਕਣ ਤਾਂਕਿ ਇਹ ਜਨਵਰੀ 1, 1998, ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਪ੍ਰਦਰਸ਼ਿਤ ਕੀਤਾ ਜਾ ਸਕੇ।
◼ ਨਵੇਂ ਪ੍ਰਕਾਸ਼ਨ ਉਪਲਬਧ: ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 1996—ਅੰਗ੍ਰੇਜ਼ੀ। ਇਹ ਇਕ-ਸਾਲਾ ਇੰਡੈਕਸ ਪਾਇਨੀਅਰਾਂ ਨੂੰ 8 ਰੁਪਏ ਅਤੇ ਪ੍ਰਕਾਸ਼ਕਾਂ ਤੇ ਜਨਤਾ ਨੂੰ 12 ਰੁਪਏ ਦੀ ਕੀਮਤ ਤੇ ਉਪਲਬਧ ਹੈ।