ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/97 ਸਫ਼ੇ 5-6
  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
  • ਸਾਡੀ ਰਾਜ ਸੇਵਕਾਈ—1997
ਸਾਡੀ ਰਾਜ ਸੇਵਕਾਈ—1997
km 12/97 ਸਫ਼ੇ 5-6

ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਸਤੰਬਰ 1 ਤੋਂ ਦਸੰਬਰ 22, 1997, ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਨ੍ਹਾਂ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।

[ਸੂਚਨਾ: ਲਿਖਤੀ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਦੇ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]

ਹਰੇਕ ਨਿਮਨਲਿਖਿਤ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:

1. ਜੇਕਰ ਪਰਮੇਸ਼ੁਰ ਨੇ ਬੁੱਧੀਮਾਨ ਪ੍ਰਾਣੀਆਂ ਨੂੰ ਸੁਤੰਤਰ ਇੱਛਾ ਨਾ ਬਖ਼ਸ਼ੀ ਹੁੰਦੀ, ਤਾਂ ਦੁਸ਼ਟਤਾ ਹੀ ਨਾ ਹੁੰਦੀ। [rs ਸਫ਼ਾ 428 ਪੈਰਾ 2]

2. ਲੂਕਾ 22:30 ਵਿਚ, “ਇਸਰਾਏਲ ਦੀਆਂ ਬਾਰਾਂ ਗੋਤਾਂ” ਦਾ ਉਹੋ ਅਰਥ ਹੈ ਜੋ ਮੱਤੀ 19:28 ਵਿਚ ਹੈ, ਜਿੱਥੇ ਇਹ ਯਿਸੂ ਦੇ ਆਤਮਾ ਤੋਂ ਜੰਮੇ ਉਪ-ਜਾਜਕਾਂ ਤੋਂ ਇਲਾਵਾ ਮਨੁੱਖਜਾਤੀ ਦੇ ਬਾਕੀ ਸਭ ਲੋਕਾਂ ਨੂੰ ਵੀ ਸੰਮਿਲਿਤ ਕਰਦਾ ਹੈ। [ਸਪਤਾਹਕ ਬਾਈ­ਬਲ ਪਠਨ; ਦੇਖੋ w87 3/1 ਸਫ਼ਾ 27 ਪੈਰਾ 10; ਸਫ਼ਾ 28 ਪੈਰਾ 12.]

3. ਯਿਸੂ ਦੇ ਚੇਲਿਆਂ ਨੇ ਉਸ ਨੂੰ ਇਕ ਸਾਮਰੀ ਔਰਤ ਨਾਲ ਗੱਲਾਂ ਕਰਦੇ ਹੋਏ ਦੇਖ ਕੇ ਇਸ ਲਈ ਹੈਰਾਨੀ ਵਿਅਕਤ ਕੀਤੀ ਕਿਉਂਕਿ ਉਸ ਔਰਤ ਦਾ ਅਨੈਤਿਕ ਪਿਛੋਕੜ ਸੀ। (ਯੂਹੰ. 4:27) [ਸਪਤਾਹਕ ਬਾਈਬਲ ਪਠਨ; ਦੇਖੋ w95 7/15 ਸਫ਼ਾ 15 ਪੈਰੇ 1-2.]

4. ਯੂਹੰਨਾ 6:64 ਵਿਚ “ਮੁੱਢੋਂ” ਸ਼ਬਦ ਸੰਕੇਤ ਕਰਦਾ ਹੈ ਕਿ ਯਹੂਦਾ ਨੂੰ ਰਸੂਲ ਵਜੋਂ ਚੁਣਨ ਵੇਲੇ ਯਿਸੂ ਜਾਣਦਾ ਸੀ ਕਿ ਇਹੋ ਹੈ ਜੋ ਉਸ ਨੂੰ ਫੜਵਾਏਗਾ। [ਸਪਤਾਹਕ ਬਾਈਬਲ ਪਠਨ; ਦੇਖੋ it-2 ਸਫ਼ਾ 129 ਪੈਰੇ 4-6.]

5. ਕੂਚ 21:22, 23 ਸਾਨੂੰ ਇਹ ਸਮਝਣ ਵਿਚ ਮਦਦ ਦਿੰਦਾ ਹੈ ਕਿ ਪਰਮੇਸ਼ੁਰ ਅਣਜੰਮੇ ਮਾਨਵੀ ਬੱਚੇ ਨੂੰ ਇਕ ਕੀਮਤੀ ਜੀਵਨ ਦੇ ਤੌਰ ਤੇ ਵਿਚਾਰਦਾ ਹੈ। [kl ਸਫ਼ਾ 128 ਪੈਰਾ 21]

6. ਪਹਿਲਾ ਪਤਰਸ 3:3, 4 ਗਹਿਣੇ ਅਤੇ ਸ਼ਿੰਗਾਰ-ਸਾਮੱਗਰੀ ਦੀ ਸੰਤੁਲਿਤ ਅਤੇ ਉਚਿਤ ਵਰਤੋਂ ਦੀ ਮਨਾਹੀ ਨਹੀਂ ਕਰਦਾ ਹੈ, ਠੀਕ ਜਿਵੇਂ ਇਹ ਬਸਤਰ ਪਹਿਨਣ ਦੀ ਮਨਾਹੀ ਨਹੀਂ ਕਰਦਾ ਹੈ। [rs ਸਫ਼ਾ 435 ਪੈਰਾ 1]

7. ਯੂਹੰਨਾ 5:1 ਵਿਚ ਜ਼ਿਕਰ ਕੀਤਾ ਗਿਆ “ਯਹੂਦੀਆਂ ਦਾ ਇੱਕ ਤਿਉਹਾਰ,” 31 ਸਾ.ਯੁ. ਦੀ ਪਸਾਹ ਨੂੰ ਸੂਚਿਤ ਕਰਦਾ ਹੈ। [si ਸਫ਼ਾ 194 ਪੈਰਾ 8]

8. ਜੇਕਰ ਇਕ ਸੰਗੀ ਉਪਾਸਕ ਸਾਨੂੰ ਠੇਸ ਪਹੁੰਚਾਏ, ਤਾਂ ਠੇਸ ਪਹੁੰਚਾਉਣ ਵਾਲੇ ਨਾਲ ਸਭ ਨਾਤੇ ਤੋੜਨਾ ਗ਼ਲਤ ਹੋਵੇਗਾ। [uw ਸਫ਼ਾ 134 ਪੈਰਾ 7]

9. ਭਾਵੇਂ ਸਰਕਾਰੀ ਅਧਿਕਾਰੀ ਧਰਮੀ ਜਾਂ ਕੁਧਰਮੀ ਵਿਚਾਰੇ ਜਾਂਦੇ ਹੋਣ, ਸੱਚੇ ਮਸੀਹੀਆਂ ਨੂੰ ਆਪਣਾ ਵਿਆਹ ਉਨ੍ਹਾਂ ਦੇ ਕੋਲ ਉਚਿਤ ਤੌਰ ਤੇ ਦਰਜ ਕਰਾਉਣਾ ਚਾਹੀਦਾ ਹੈ। [kl ਸਫ਼ਾ 122 ਪੈਰਾ 11]

10. ਰਸੂਲਾਂ ਦੇ ਕਰਤੱਬ ਦੀ ਪੋਥੀ ਲੂਕਾ ਦੁਆਰਾ ਉਦੋਂ ਲਿਖੀ ਗਈ ਸੀ ਜਦੋਂ ਉਹ ਅਫ਼ਸੁਸ ਵਿਚ ਸੀ। [si ਸਫ਼ਾ 199 ਪੈਰਾ 3]

ਨਿਮਨਲਿਖਿਤ ਸਵਾਲਾਂ ਦੇ ਜਵਾਬ ਦਿਓ:

11. ਪਹਿਲੀ ਸਦੀ ਵਿਚ ਅਫ਼ਸੁਸ ਦੇ ਮਸੀਹੀਆਂ ਦੀ ਮਿਸਾਲ ਦੇ ਅਨੁਸਾਰ, ਦੁਸ਼ਟ ਆਤਮਾਵਾਂ ਦਾ ਵਿਰੋਧ ਕਰਨ ਲਈ ਕਿਹੜਾ ਇਕ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ? (ਰਸੂ. 19:19) [kl ਸਫ਼ਾ 114 ਪੈਰਾ 14]

12. ਨੂਹ ਦੇ ਦਿਨਾਂ ਵਿਚ ਕੁਝ ਦੂਤਾਂ ਨੇ ਕਿਵੇਂ ਪਾਪ ਕੀਤਾ? [kl ਸਫ਼ਾ 109 ਪੈਰਾ 4]

13. ਯਿਸੂ ਨੇ ਕਿਉਂ ਇਕ ਵਿਰਸੇ ਸੰਬੰਧੀ ਝਗੜੇ ਵਿਚ ਪੈਣ ਤੋਂ ਇਨਕਾਰ ਕੀਤਾ? (ਲੂਕਾ 12:13, 14) [ਸਪਤਾਹਕ ਬਾਈਬਲ ਪਠਨ; ਦੇਖੋ w-PJ 97 4/1 ਸਫ਼ਾ 29.]

14. ਜਿਵੇਂ ਕਿ ਰਸੂਲਾਂ ਦੇ ਕਰਤੱਬ 1:6 ਵਿਚ ਦਰਜ ਹੈ, ਜਦੋਂ ਚੇਲਿਆਂ ਨੇ ਯਿਸੂ ਨੂੰ ਪੁੱਛਿਆ ਕਿ ਕੀ ਉਹ ਇਸਰਾਏਲ ਦਾ ਰਾਜ ਬਹਾਲ ਕਰਨ ਵਾਲਾ ਸੀ, ਤਾਂ ਉਹ ਕਿਸ ਗੱਲ ਤੋਂ ਅਣਜਾਣ ਸਨ? [ਸਪਤਾਹਕ ਬਾਈਬਲ ਪਠਨ; ਦੇਖੋ w90 6/1 ਸਫ਼ਾ 11 ਪੈਰਾ 4.]

15. ਦੋ ਗੱਲਾਂ ਦੱਸੋ ਜੋ ਇਕ ਸਥਾਈ ਵਿਆਹੁਤਾ ਜੀਵਨ ਨੂੰ ਸਹਿਯੋਗ ਦੇ ਸਕਦੀਆਂ ਹਨ। [uw ਸਫ਼ਾ 140 ਪੈਰਾ 4]

16. ਮਸੀਹੀ ਔਰਤ ਕੁਝ ਅਵਸਰਾਂ ਤੇ ਸਿਰ ਕਿਉਂ ਢੱਕਦੀ ਹੈ? [rs ਸਫ਼ਾ 433 ਪੈਰਾ 2]

17. ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਕਿਉਂ “ਸ਼ਬਦ ਇਕ ਈਸ਼ਵਰ ਸੀ” ਲਿਖਿਆ ਹੋਇਆ ਹੈ, ਅਤੇ ਨਾ ਕਿ “ਸ਼ਬਦ ਪਰਮੇਸ਼ੁਰ ਸੀ,” ਜਿਵੇਂ ਦੂਜੇ ਅਨੁਵਾਦ ਯੂਹੰਨਾ 1:1 ਵਿਚ ਲਿਖਦੇ ਹਨ? [ਸਪਤਾਹਕ ਬਾਈਬਲ ਪਠਨ; ਦੇਖੋ rs 212 ਪੈਰਾ 5.]

18. ਪਰਕਾਸ਼ ਦੀ ਪੋਥੀ ਅਨੁਸਾਰ, “ਜਾਦੂਗਰਾਂ” ਦਾ ਕੀ ਅੰਤ ਹੋਵੇਗਾ ਜੇਕਰ ਉਨ੍ਹਾਂ ਨੇ ਪਸ਼ਚਾਤਾਪ ਕਰ ਕੇ ਆਪਣੇ ਤੌਰ-ਤਰੀਕੇ ਨਹੀਂ ਬਦਲੇ? [kl ਸਫ਼ਾ 111 ਪੈਰਾ 8]

19. ਹਾਲਾਂਕਿ ਯਿਸੂ ਇਕ ਸੰਪੂਰਣ ਮਨੁੱਖ ਸੀ ਅਤੇ ਉਸ ਨੇ ਗੁਰੂ ਵਜੋਂ ਆਪਣੀ ਭੂਮਿਕਾ ਪ੍ਰਵਾਨ ਕੀਤੀ ਸੀ, ਉਸ ਨੇ “ਸਤ ਗੁਰੂ ਜੀ” ਕਹਿਲਾਉਣ ਤੋਂ ਕਿਉਂ ਇਨਕਾਰ ਕੀਤਾ? (ਲੂਕਾ 18:18, 19) [ਸਪਤਾਹਕ ਬਾਈਬਲ ਪਠਨ; ਦੇਖੋ w95 3/1 ਸਫ਼ਾ 15 ਪੈਰਾ 7.]

20. ਯੂਹੰਨਾ 13:34 ਵਿਚ ਦਿੱਤੇ ਗਏ ਹੁਕਮ ਵਿਚ ਕਿਹੜੀ ਨਵੀਂ ਗੱਲ ਸੀ? [ਸਪਤਾਹਕ ਬਾਈਬਲ ਪਠਨ; ਦੇਖੋ w90 2/1 ਸਫ਼ਾ 21 ਪੈਰੇ 5-6.]

ਹਰੇਕ ਨਿਮਨਲਿਖਿਤ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ(ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:

21. ਜੇ ਸਾਨੂੰ ਪਤਾ ਲੱਗੇ ਕਿ ਸਾਡਾ ਭਰਾ ਸਾਡੇ ਨਾਲ ਨਾਰਾਜ਼ ਹੈ, ਤਾਂ ......... ਬਹਾਲ ਕਰਨ ਵਿਚ ਪਹਿਲ ਕਰਨ ਅਤੇ ਜਤਨ ਕਰਨ ਦੇ ਲਈ ......... ਅਤੇ ......... ਦੀ ਲੋੜ ਪੈਂਦੀ ਹੈ। [uw ਸਫ਼ਾ 135 ਪੈਰਾ 10]

22. “ਦਸ ਅਸ਼ਰਫ਼ੀਆਂ” ਉਸ ......... ਨੂੰ ਦਰਸਾਉਂਦੀਆਂ ਹਨ ਜਿਸ ਨੂੰ ਆਤਮਾ ਤੋਂ ਜੰਮੇ ਚੇਲੇ ਸਵਰਗੀ ਰਾਜ ਦੇ ਹੋਰ ......... ਨੂੰ ਉਤਪੰਨ ਕਰਨ ਵਿਚ ਇਸਤੇਮਾਲ ਕਰ ਸਕਦੇ ਹਨ। (ਲੂਕਾ 19:13) [ਸਪਤਾਹਕ ਬਾਈਬਲ ਪਠਨ; ਦੇਖੋ w89 10/1 ਸਫ਼ਾ 8.]

23. ਯਹੂਦੀਆਂ ਨੇ ਯਹੂਦਿਯਾ ਦੇ ਰੋਮੀ ਹਾਕਮ, ਪਿਲਾਤੁਸ ਅੱਗੇ ਯਿਸੂ ਦੇ ਵਿਰੁੱਧ ਜਿਹੜੇ ਤਿੰਨ ਝੂਠੇ ਦੋਸ਼ ਲਾਏ ਸਨ, ਉਨ੍ਹਾਂ ਵਿਚ ......... ਨੂੰ ਭਰਮਾਉਣਾ, ......... ਦੇਣ ਤੋਂ ਮਨ੍ਹਾ ਕਰਨਾ, ਅਤੇ ਆਪਣੇ ਆਪ ਨੂੰ .......... ਕਹਿਣਾ ਸ਼ਾਮਲ ਸੀ। (ਲੂਕਾ 23:2) [ਸਪਤਾਹਕ ਬਾਈਬਲ ਪਠਨ; ਦੇਖੋ w90 12/1 ਸਫ਼ਾ 9 ਪੈਰਾ 1.]

24. ਸੱਚੇ ਮਸੀਹੀ ਕ੍ਰਿਸਮਸ ਜਾਂ ਹੋਰ ਕੋਈ ਵੀ ਤਿਉਹਾਰ ਨਹੀਂ ਮਨਾਉਂਦੇ ਹਨ ਜੋ ਝੂਠੇ ਧਾਰਮਿਕ ਵਿਸ਼ਵਾਸਾਂ ਉੱਤੇ ਆਧਾਰਿਤ ਹਨ, ਕਿਉਂਕਿ ਉਹ ਯਹੋਵਾਹ ਨੂੰ .......... ਦਿੰਦੇ ਹਨ; ਉਹ ਉਨ੍ਹਾਂ ਤਿਉਹਾਰਾਂ ਨੂੰ ਵੀ ਨਹੀਂ ਮਨਾਉਂਦੇ ਹਨ ਜੋ ਪਾਪਮਈ ਮਨੁੱਖਾਂ ਜਾਂ ਕੌਮਾਂ ਨੂੰ .......... ਹਨ। [kl ਸਫ਼ਾ 126 ਪੈਰਾ 16]

25. ਬਾਈਬਲ ਸਿੱਖਿਆਰਥੀ ਹੋਣ ਵਜੋਂ, ਸਾਨੂੰ ਕਿਸੇ ਮੁੱਦੇ ਉੱਤੇ ਰਿਸਰਚ ਕਰਨ ਲਈ ਉਪਲਬਧ ਇੰਡੈਕਸ ਇਸਤੇਮਾਲ ਕਰਨਾ ਸਿੱਖਣਾ ਚਾਹੀਦਾ ਹੈ, ਹਰ ਸਵਾਲ ਦਾ .......... ਜਾਂ .......... ਵਿਚ ਜਵਾਬ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ, ਅਤੇ ਅਜਿਹੇ .......... ਕਰਨੇ ਚਾਹੀਦੇ ਹਨ ਜੋ .......... ਲਈ ਅਤੇ ਸਾਡੇ ਪਰਿਵਾਰ ਦੇ ਜੀਆਂ ਲਈ ਪ੍ਰੇਮ ਦਿਖਾਉਣ। [uw ਸਫ਼ਾ 144 ਪੈਰਾ 13]

ਹਰੇਕ ਨਿਮਨਲਿਖਿਤ ਕਥਨ ਵਿਚ ਸਹੀ ਜਵਾਬ ਚੁਣੋ:

26. ਰਸੂਲ ਪਤਰਸ ਅਨੁਸਾਰ, ਯਹੋਵਾਹ ਦਾ (ਦਿਆਲਗੀ; ਪ੍ਰੇਮ; ਧੀਰਜ) ਸਾਡੇ ਦਿਨਾਂ ਤਕ ਕਾਇਮ ਰਿਹਾ ਹੈ ਤਾਂਕਿ ਸਾਨੂੰ ਇਹ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇ ਕਿ ਅਸੀਂ (ਪਸ਼ਚਾਤਾਪੀ; ਵਫ਼ਾਦਾਰ; ਆਗਿਆਕਾਰੀ) ਹਾਂ। (2 ਪਤ. 3:9) [rs ਸਫ਼ਾ 429 ਪੈਰਾ 2]

27. ਜਿਹੜੀ ਸੱਚਾਈ ਲੋਕਾਂ ਨੂੰ ਆਜ਼ਾਦ ਕਰਦੀ ਹੈ, ਉਹ (ਵਿਗਿਆਨ; ਝੂਠੇ ਧਰਮ; ਯਿਸੂ ਮਸੀਹ) ਬਾਰੇ ਸੱਚਾਈ ਹੈ, ਕਿਉਂਕਿ ਇਸੇ ਰਾਹੀਂ ਅਸੀਂ (ਝੂਠੀਆਂ ਸਿੱਖਿਆਵਾਂ; ਸੰਸਾਰਕ ਪ੍ਰਚਾਰ; ਘਾਤਕ ਪਾਪ) ਤੋਂ ਆਜ਼ਾਦ ਹੋ ਸਕਦੇ ਹਾਂ। (ਯੂਹੰ. 8:12-36) [ਸਪਤਾਹਕ ਬਾਈਬਲ ਪਠਨ; ਦੇਖੋ w88 5/1 ਸਫ਼ਾ 9 ਪੈਰਾ 5.]

28. ਸਾਡਾ ਇਕ ਈਸ਼ਵਰੀ ਜੀਵਨ ਬਤੀਤ ਕਰਨਾ ਗਾਰੰਟੀ ਦਿੰਦਾ ਹੈ ਕਿ (ਦੂਸਰੇ ਸਾਡੇ ਨਾਲ ਹਮੇਸ਼ਾ ਹੀ ਅੱਛਾ ਵਿਵਹਾਰ ਕਰਨਗੇ; ਅਸੀਂ ਇਸ ਵੇਲੇ ਬਹੁਤ ਸਾਰੀਆਂ ਭੌਤਿਕ ਚੀਜ਼ਾਂ ਦਾ ਆਨੰਦ ਮਾਣਾਂਗੇ; ਅਸੀਂ ਪਰਮੇਸ਼ੁਰ ਨੂੰ ਪ੍ਰਵਾਨਯੋਗ ਹੋਵਾਂਗੇ ਕਿਉਂਕਿ ਅਸੀਂ ਉਹ ਕਰ ਰਹੇ ਹਾਂ ਜੋ ਸਹੀ ਹੈ)। [kl ਸਫ਼ਾ 118 ਪੈਰਾ 2]

29. ਜਦੋਂ ਯਿਸੂ ਨੇ ਰਸੂਲ ਪਤਰਸ ਨੂੰ ਪੁੱਛਿਆ, “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵਧ ਪਿਆਰ ਕਰਦਾ ਹੈਂ?,” ਤਾਂ ਉਹ ਪਤਰਸ ਨੂੰ ਪੁੱਛ ਰਿਹਾ ਸੀ ਕਿ ਕੀ ਉਹ ਉਸ ਨੂੰ (ਇਨ੍ਹਾਂ ਦੂਸਰੇ ਚੇਲਿਆਂ ਨਾਲੋਂ; ਇਨ੍ਹਾਂ ਦੂਸਰੇ ਚੇਲਿਆਂ ਦੇ ਯਿਸੂ ਪ੍ਰਤੀ ਪ੍ਰੇਮ ਨਾਲੋਂ; ਇਨ੍ਹਾਂ ਚੀਜ਼ਾਂ, ਜਿਵੇਂ ਕਿ ਮੱਛੀ ਨਾਲੋਂ) ਜ਼ਿਆਦਾ ਪਿਆਰ ਕਰਦਾ ਸੀ। (ਯੂਹੰ. 21:15) [ਸਪਤਾਹਕ ਬਾਈਬਲ ਪਠਨ; ਦੇਖੋ w88 11/1 ਸਫ਼ਾ 31 ਪੈਰਾ 9.]

30. ਯੂਹੰਨਾ 10:16 ਵਿਚ ਜ਼ਿਕਰ ਕੀਤੀਆਂ ਗਈਆਂ ‘ਹੋਰ ਭੇਡਾਂ’ (ਗ਼ੈਰ-ਯਹੂਦੀ ਮਸੀਹੀਆਂ; ਯਹੂਦੀ ਮਸੀਹੀਆਂ; ਧਰਤੀ ਉੱਤੇ ਪਰਾਦੀਸ ਵਿਚ ਜੀਵਨ ਦੀ ਆਸ ਰੱਖਣ ਵਾਲੇ ਸਭ ਲੋਕਾਂ) ਨੂੰ ਦਰਸਾਉਂਦੀਆਂ ਹਨ। [ਸਪਤਾਹਕ ਬਾਈਬਲ ਪਠਨ; ਦੇਖੋ w-PJ 95 8/1 ਸਫ਼ਾ 31 ਪੈਰਾ 4.]

ਨਿਮਨਲਿਖਿਤ ਸ਼ਾਸਤਰਵਚਨਾਂ ਨੂੰ ਹੇਠਾਂ ਸੂਚੀਬੱਧ ਕਥਨਾਂ ਦੇ ਨਾਲ ਮਿਲਾਓ:

ਕੂਚ 31:12, 13; ਕਹਾ. 3:9, 10; ਮੱਤੀ 5:14-16; ਲੂਕਾ 9:60, 62; 13:4, 5

31. ਯਿਸੂ ਨੇ ਹੋਣੀਵਾਦੀ ਤਰਕ ਵਿਰੁੱਧ ਦਲੀਲ ਪੇਸ਼ ਕਰਨ ਲਈ ਉਸ ਦੁਰਘਟਨਾ ਦਾ ਜ਼ਿਕਰ ਕੀਤਾ, ਜਿਸ ਤੋਂ ਉਸ ਦੇ ਸੁਣਨ ਵਾਲੇ ਚੰਗੀ ਤਰ੍ਹਾਂ ਜਾਣੂ ਸਨ, ਅਤੇ ਜਿਸ ਬਾਰੇ ਉਸ ਨੇ ਸਪੱਸ਼ਟ ਤੌਰ ਤੇ ਦੱਸਿਆ ਕਿ ਉਹ ਦੁਰਘਟਨਾ ਸਮਾਂ ਅਤੇ ਅਣਚਿਤਵੀ ਘਟਨਾ ਕਾਰਨ ਵਾਪਰੀ ਸੀ। [ਸਪਤਾਹਕ ਬਾਈਬਲ ਪਠਨ; ਦੇਖੋ w96 9/1 ਸਫ਼ਾ 5 ਪੈਰਾ 5.]

32. ਮੂਸਾ ਦੀ ਬਿਵਸਥਾ ਕਦੇ ਵੀ ਸਾਰੀ ਮਨੁੱਖਜਾਤੀ ਉੱਤੇ ਲਾਗੂ ਹੋਣ ਲਈ ਨਹੀਂ ਬਣਾਈ ਗਈ ਸੀ। [uw ਸਫ਼ਾ 147 ਪੈਰਾ 5]

33. ਰਾਜ ਵਿਚ ਦਾਖ਼ਲ ਹੋਣ ਲਈ ਇਕ-ਚਿੱਤ ਭਗਤੀ ਜ਼ਰੂਰੀ ਹੈ। [si ਸਫ਼ਾ 192 ਪੈਰਾ 32]

34. ਯਹੋਵਾਹ ਸਾਨੂੰ ਬਰਕਤ ਦੇਵੇਗਾ ਜੇਕਰ ਅਸੀਂ ਸੱਚੀ ਉਪਾਸਨਾ ਦੀ ਤਰੱਕੀ ਲਈ ਆਪਣਾ ਸਮਾਂ, ਸ਼ਕਤੀ, ਅਤੇ ਹੋਰ ਸੰਪਤੀਆਂ, ਜਿਨ੍ਹਾਂ ਵਿਚ ਸਾਡੇ ਫ਼ੰਡ ਵੀ ਸ਼ਾਮਲ ਹਨ, ਇਸਤੇਮਾਲ ਕਰਦੇ ਹਾਂ। [kl ਸਫ਼ਾ 121 ਪੈਰਾ 8]

35. ਮਸੀਹੀਆਂ ਨੂੰ ਪਰਮੇਸ਼ੁਰ ਦੇ ਨਾਂ ਅਤੇ ਮਕਸਦਾਂ ਦੇ ਸੰਬੰਧ ਵਿਚ ਦੁਨੀਆਂ ਅੱਗੇ ਕਾਰਜਸ਼ੀਲ ਗਵਾਹ ਹੋਣਾ ਚਾਹੀਦਾ ਹੈ। [rs ਸਫ਼ਾ 438 ਪੈਰਾ 4]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ