ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 8/1 ਸਫ਼ਾ 31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਮਿਲਦੀ-ਜੁਲਦੀ ਜਾਣਕਾਰੀ
  • ਹੋਰ ਭੇਡਾਂ ਦੀ ਵੱਡੀ ਭੀੜ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਯਿਸੂ ਆਪਣੀਆਂ ਭੇਡਾਂ ਦੀ ਪਰਵਾਹ ਕਰਦਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਉਹ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲਿਜਾਏ ਜਾਣ ਦੇ ਯੋਗ ਗਿਣੇ ਗਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 8/1 ਸਫ਼ਾ 31

ਪਾਠਕਾਂ ਵੱਲੋਂ ਸਵਾਲ

ਪਰਿਭਾਸ਼ਿਕ ਤੌਰ ਤੇ, ਕੀ ਬਾਈਬਲੀ ਅਭਿਵਿਅਕਤੀਆਂ ‘ਹੋਰ ਭੇਡਾਂ’ ਅਤੇ “ਵੱਡੀ ਭੀੜ” ਵਿਚ ਕੋਈ ਫ਼ਰਕ ਹੈ?

ਜੀ ਹਾਂ, ਪਰੰਤੂ ਸਾਨੂੰ ਸ਼ਬਦਾਂ ਦੀ ਵਰਤੋਂ ਬਾਰੇ ਹੱਦ ਤੋਂ ਵਧ ਚਿੰਤਾ ਨਹੀਂ ਕਰਨੀ ਚਾਹੀਦੀ ਹੈ, ਅਤੇ ਨਾ ਹੀ ਪਰੇਸ਼ਾਨ ਹੋਣਾ ਚਾਹੀਦਾ ਹੈ ਜੇਕਰ ਕੋਈ ਇਨ੍ਹਾਂ ਅਭਿਵਿਅਕਤੀਆਂ ਨੂੰ ਅਦਲ-ਬਦਲ ਕਰ ਕੇ ਇਸਤੇਮਾਲ ਕਰੇ।

ਜ਼ਿਆਦਾਤਰ ਮਸੀਹੀ ਉਨ੍ਹਾਂ ਆਇਤਾਂ ਨਾਲ ਪਰਿਚਿਤ ਹਨ ਜਿੱਥੇ ਅਸੀਂ ਇਨ੍ਹਾਂ ਅਭਿਵਿਅਕਤੀਆਂ ਨੂੰ ਪੜ੍ਹਦੇ ਹਾਂ। ਇਕ ਆਇਤ ਯੂਹੰਨਾ 10:16 ਹੈ। ਉੱਥੇ ਯਿਸੂ ਨੇ ਕਿਹਾ: “ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ ਅਰ ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ।” ਦੂਸਰੀ ਅਭਿਵਿਅਕਤੀ, “ਵੱਡੀ ਭੀੜ” ਪਰਕਾਸ਼ ਦੀ ਪੋਥੀ 7:9 ਵਿਚ ਪਾਈ ਜਾਂਦੀ ਹੈ। ਅਸੀਂ ਪੜ੍ਹਦੇ ਹਾਂ: “ਇਹ ਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।”

ਆਓ ਅਸੀਂ ਪਹਿਲਾਂ ਯੂਹੰਨਾ 10:16 ਉੱਤੇ ਵਿਚਾਰ ਕਰੀਏ। ਭੇਡ ਕੌਣ ਹਨ? ਖ਼ੈਰ, ਇਸ ਗੱਲ ਨੂੰ ਯਾਦ ਰੱਖਣਾ ਚੰਗਾ ਹੋਵੇਗਾ ਕਿ ਯਿਸੂ ਦੇ ਸਾਰੇ ਨਿਸ਼ਠਾਵਾਨ ਅਨੁਯਾਈਆਂ ਨੂੰ ਭੇਡ ਕਿਹਾ ਗਿਆ ਹੈ। ਲੂਕਾ 12:32 ਵਿਚ, ਉਸ ਨੇ ਆਪਣੇ ਉਨ੍ਹਾਂ ਚੇਲਿਆਂ ਨੂੰ ਜੋ ਸਵਰਗ ਜਾਣਗੇ, ‘ਛੋਟਾ ਝੁੰਡ’ ਕਿਹਾ। ਕਿਸ ਚੀਜ਼ ਦਾ ਝੁੰਡ? ਭੇਡਾਂ ਦਾ। “ਛੋਟੇ ਝੁੰਡ” ਦੀਆਂ “ਭੇਡਾਂ” ਸਵਰਗ ਵਿਚ ਰਾਜ ਦਾ ਭਾਗ ਹੋਣਗੀਆਂ। ਪਰੰਤੂ, ਕੁਝ ਦੂਸਰੇ ਵੀ ਹਨ ਜੋ ਇਕ ਵੱਖਰੀ ਉਮੀਦ ਰੱਖਦੇ ਹਨ, ਜਿਨ੍ਹਾਂ ਨੂੰ ਯਿਸੂ ਭੇਡਾਂ ਦੇ ਤੌਰ ਤੇ ਦੇਖਦਾ ਹੈ।

ਅਸੀਂ ਇਹ ਯੂਹੰਨਾ ਅਧਿਆਇ 10 ਵਿਚ ਦੇਖ ਸਕਦੇ ਹਾਂ। ਭੇਡਾਂ ਜਿਵੇਂ ਕਿ ਉਸ ਦੇ ਰਸੂਲ, ਜਿਨ੍ਹਾਂ ਨੂੰ ਉਹ ਸਵਰਗ ਵਿਚ ਜੀਵਨ ਲਈ ਬੁਲਾਵੇਗਾ, ਬਾਰੇ ਗੱਲ ਕਰਨ ਮਗਰੋਂ, ਯਿਸੂ ਨੇ ਅੱਗੇ ਆਇਤ 16 ਵਿਚ ਕਿਹਾ: “ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ।” ਯਹੋਵਾਹ ਦੇ ਗਵਾਹਾਂ ਨੇ ਕਾਫ਼ੀ ਸਮਾਂ ਪਹਿਲਾਂ ਹੀ ਪਛਾਣ ਲਿਆ ਸੀ ਕਿ ਇਸ ਆਇਤ ਵਿਚ ਯਿਸੂ ਧਰਤੀ ਉੱਤੇ ਜੀਵਨ ਦੀ ਆਸ ਰੱਖਣ ਵਾਲੇ ਲੋਕਾਂ ਬਾਰੇ ਗੱਲ ਕਰ ਰਿਹਾ ਸੀ। ਮਸੀਹੀ-ਪੂਰਵ ਸਮਿਆਂ ਵਿਚ ਕਈ ਨਿਹਚਾਵਾਨ ਵਿਅਕਤੀਆਂ, ਜਿਵੇਂ ਕਿ ਅਬਰਾਹਾਮ, ਸਾਰਾਹ, ਨੂਹ, ਅਤੇ ਮਲਾਕੀ, ਦੀ ਇਹੋ ਹੀ ਆਸ ਸੀ। ਇਸ ਲਈ ਅਸੀਂ ਉਨ੍ਹਾਂ ਨੂੰ ਉਚਿਤ ਢੰਗ ਨਾਲ ਯੂਹੰਨਾ 10:16 ਦੀਆਂ ‘ਹੋਰ ਭੇਡਾਂ’ ਵਿਚ ਸ਼ਾਮਲ ਕਰ ਸਕਦੇ ਹਾਂ। ਹਜ਼ਾਰ ਸਾਲ ਦੇ ਦੌਰਾਨ, ਅਜਿਹੇ ਨਿਹਚਾਵਾਨ ਮਸੀਹੀ-ਪੂਰਵ ਗਵਾਹ ਪੁਨਰ-ਉਥਿਤ ਕੀਤੇ ਜਾਣਗੇ ਅਤੇ ਤਦ ਉਹ ਮਸੀਹ ਯਿਸੂ ਬਾਰੇ ਸਿੱਖ ਕੇ ਉਸ ਨੂੰ ਕਬੂਲ ਕਰਨਗੇ, ਅਤੇ ਇਸ ਤਰ੍ਹਾਂ ਅੱਛੇ ਅਯਾਲੀ ਦੀਆਂ ‘ਹੋਰ ਭੇਡਾਂ’ ਬਣਨਗੇ।

ਅਸੀਂ ਇਹ ਵੀ ਜਾਣਦੇ ਹਾਂ ਕਿ ਜਦ ਤੋਂ ਸਵਰਗੀ ਵਰਗ ਲਈ ਆਮ ਬੁਲਾਵੇ ਦਾ ਅੰਤ ਹੋਇਆ ਹੈ, ਲੱਖਾਂ ਹੀ ਲੋਕ ਸੱਚੇ ਮਸੀਹੀ ਬਣੇ ਹਨ। ਇਹ ਵੀ ਉਚਿਤ ਢੰਗ ਨਾਲ ‘ਹੋਰ ਭੇਡਾਂ’ ਕਹਿਲਾਏ ਜਾਂਦੇ ਹਨ, ਕਿਉਂਕਿ ਉਹ “ਛੋਟੇ ਝੁੰਡ” ਦੇ ਭਾਗ ਨਹੀਂ ਹਨ। ਇਸ ਦੀ ਬਜਾਇ, ਇਹ ਹੋਰ ਭੇਡਾਂ ਅੱਜ ਇਕ ਪਾਰਥਿਵ ਪਰਾਦੀਸ ਵਿਚ ਜੀਉਂਦੇ-ਜੀ ਜਾਣ ਦੀ ਆਸ ਰੱਖਦੇ ਹਨ।

ਹੁਣ, ਪਰਕਾਸ਼ ਦੀ ਪੋਥੀ 7:9 ਵਿਚ ਜ਼ਿਕਰ ਕੀਤੀ ਗਈ “ਵੱਡੀ ਭੀੜ” ਦੀ ਪਛਾਣ ਬਾਰੇ ਕੀ ਕਿਹਾ ਜਾ ਸਕਦਾ ਹੈ? ਖ਼ੈਰ, ਆਇਤ 13 ਅਤੇ ਇਸ ਸਵਾਲ ਵੱਲ ਦੇਖੋ, ‘ਇਹ ਕੌਣ ਹਨ ਅਤੇ ਕਿੱਥੋਂ ਆਏ ਹਨ?’ ਅਸੀਂ ਪਰਕਾਸ਼ ਦੀ ਪੋਥੀ 7:14 ਵਿਚ ਜਵਾਬ ਪਾਉਂਦੇ ਹਾਂ: “ਏਹ ਓਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ।” ਇਸ ਲਈ ਇਹ “ਵੱਡੀ ਭੀੜ” ਉਨ੍ਹਾਂ ਲੋਕਾਂ ਦੀ ਬਣੀ ਹੈ ਜੋ ਵੱਡੀ ਬਿਪਤਾ ਵਿੱਚੋਂ ਨਿਕਲ ਆਉਂਦੇ, ਜਾਂ ਬਚ ਜਾਂਦੇ ਹਨ। ਜਿਵੇਂ ਆਇਤ 17 ਕਹਿੰਦੀ ਹੈ, ਉਹ ਧਰਤੀ ਉੱਤੇ ‘ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਏ’ ਜਾਣਗੇ।

ਪਰੰਤੂ, ਇਹ ਗੱਲ ਸਮਝ ਆਉਂਦੀ ਹੈ ਕਿ ਆਉਣ ਵਾਲੀ ਵੱਡੀ ਬਿਪਤਾ ਵਿੱਚੋਂ ਬਚ ਨਿਕਲਣ ਵਾਸਤੇ, ਇਨ੍ਹਾਂ ਨੂੰ ਪਹਿਲਾਂ ਤੋਂ ਹੀ ਸੱਚੇ ਉਪਾਸਕ ਬਣਨ ਲਈ ਆਪਣੇ ਬਸਤਰ ਲੇਲੇ ਦੇ ਲਹੂ ਵਿਚ ਧੋਤੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ, ਭਾਵੇਂ ਪਰਕਾਸ਼ ਦੀ ਪੋਥੀ 7:9 ਇਸ ਭੀੜ ਨੂੰ ਬਿਪਤਾ ਦੇ ਬਾਅਦ ਦੀ ਸਥਿਤੀ ਵਿਚ ਵਰਣਨ ਕਰਦਾ ਹੈ, ਅਸੀਂ “ਵੱਡੀ ਭੀੜ” ਸ਼ਬਦ ਨੂੰ ਪਾਰਥਿਵ ਉਮੀਦ ਰੱਖਣ ਵਾਲੇ ਉਨ੍ਹਾਂ ਸਾਰਿਆਂ ਤੇ ਲਾਗੂ ਕਰ ਸਕਦੇ ਹਾਂ ਜੋ ਹੁਣ ਯਹੋਵਾਹ ਦੀ ਪਵਿੱਤਰ ਸੇਵਾ ਕਰ ਰਹੇ ਹਨ, ਉਸ ਸਮੇਂ ਤੋਂ ਪਹਿਲਾਂ ਜਦੋਂ ਝੂਠੇ ਧਰਮ ਉੱਤੇ ਕੌਮਾਂ ਦੇ ਹਮਲੇ ਦੇ ਨਾਲ ਵੱਡੀ ਬਿਪਤਾ ਸ਼ੁਰੂ ਹੋਵੇਗੀ।

ਸੰਖੇਪ ਵਿਚ, ਅਸੀਂ ‘ਹੋਰ ਭੇਡਾਂ’ ਨੂੰ ਇਕ ਜ਼ਿਆਦਾ ਵਿਸਤ੍ਰਿਤ ਸ਼ਬਦ ਦੇ ਤੌਰ ਤੇ ਯਾਦ ਰੱਖ ਸਕਦੇ ਹਾਂ, ਜੋ ਕਿ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਸੇਵਕਾਂ ਨੂੰ ਸ਼ਾਮਲ ਕਰਦਾ ਹੈ ਜਿਨ੍ਹਾਂ ਦੀ ਧਰਤੀ ਉੱਤੇ ਸਦਾ ਦੇ ਲਈ ਜੀਉਣ ਦੀ ਉਮੀਦ ਹੈ। ਇਸ ਵਿਚ ਅੱਜ ਦੇ ਭੇਡ-ਸਮਾਨ ਵਿਅਕਤੀਆਂ ਦਾ ਉਹ ਸੀਮਿਤ ਵਰਗ ਸ਼ਾਮਲ ਹੈ ਜੋ “ਵੱਡੀ ਭੀੜ” ਦੇ ਤੌਰ ਤੇ ਇਕੱਠਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਆਉਣ ਵਾਲੀ ਵੱਡੀ ਬਿਪਤਾ ਵਿੱਚੋਂ ਜੀਉਂਦੇ-ਜੀ ਬਚ ਨਿਕਲਣ ਦੀ ਉਮੀਦ ਹੈ। ਅੱਜ ਜੀਵਿਤ ਜ਼ਿਆਦਾਤਰ ਨਿਸ਼ਠਾਵਾਨ ਮਸੀਹੀ ‘ਹੋਰ ਭੇਡਾਂ’ ਵਿੱਚੋਂ ਹਨ, ਅਤੇ ਨਾਲ ਹੀ ਉਹ “ਵੱਡੀ ਭੀੜ” ਦੇ ਵੀ ਭਾਗ ਹਨ।

ਇਹ ਦੁਹਰਾਉਣਯੋਗ ਹੈ ਕਿ, ਭਾਵੇਂ ਇਨ੍ਹਾਂ ਗੱਲਾਂ ਬਾਰੇ ਸੁਨਿਸ਼ਚਿਤ ਹੋਣਾ ਚੰਗਾ ਹੈ, ਕਿਸੇ ਵੀ ਮਸੀਹੀ ਨੂੰ ਸ਼ਬਦਾਂ ਬਾਰੇ ਹੱਦ ਤੋਂ ਵਧ ਚਿੰਤਾ ਨਹੀਂ ਕਰਨੀ ਚਾਹੀਦੀ ਹੈ—ਜਿਸ ਨੂੰ ਸ਼ਬਦ ਆਲੋਚਕ ਕਿਹਾ ਜਾ ਸਕਦਾ ਹੈ। ਪੌਲੁਸ ਨੇ ਉਨ੍ਹਾਂ ਬਾਰੇ ਚੇਤਾਵਨੀ ਦਿੱਤੀ ਸੀ ਜੋ ‘ਹੰਕਾਰੇ ਹੋਏ’ ਅਤੇ “ਸ਼ਬਦਾਂ ਦੇ ਹੇਰ ਫੇਰ” ਵਿਚ ਲੱਗੇ ਹੋਏ ਸਨ। (1 ਤਿਮੋਥਿਉਸ 6:4) ਜੇਕਰ ਅਸੀਂ ਨਿੱਜੀ ਤੌਰ ਤੇ ਸ਼ਬਦਾਂ ਦੇ ਵਿਚਕਾਰ ਵਿਸ਼ੇਸ਼ ਭਿੰਨਤਾ ਸਮਝਦੇ ਹਾਂ, ਤਾਂ ਇਹ ਚੰਗੀ ਗੱਲ ਹੈ। ਤਾਂ ਵੀ, ਸਾਨੂੰ ਜ਼ਾਹਰੀ ਤੌਰ ਤੇ ਜਾਂ ਅੰਦਰੋ-ਅੰਦਰੀ ਦੂਸਰੇ ਬਾਰੇ ਆਲੋਚ­ਨਾਤਮਕ ਨਹੀਂ ਹੋਣਾ ਚਾਹੀਦਾ ਹੈ ਜੋ ਸ਼ਾਇਦ ਬਾਈਬਲ ਦਿਆਂ ਸ਼ਬਦਾਂ ਨੂੰ ਇੰਨੇ ਸਹੀ ਤਰੀਕੇ ਤੋਂ ਨਹੀਂ ਵਰਤਦੇ ਹਨ। (w95 4/15)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ