“ਹੇ ਲੋਕੋ, ਯਾਹ ਦੀ ਉਸਤਤ ਕਰੋ!”
“ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ!”—ਜ਼ਬੂਰ 150:6.
1, 2. (ੳ) ਪਹਿਲੀ ਸਦੀ ਵਿਚ ਸੱਚੀ ਮਸੀਹੀਅਤ ਕਿਸ ਹੱਦ ਤਕ ਵਧੀ-ਫੁੱਲੀ? (ਅ) ਰਸੂਲਾਂ ਨੇ ਕਿਹੜੀ ਪੂਰਵ-ਚੇਤਾਵਨੀ ਦੇ ਦਿੱਤੀ ਸੀ? (ੲ) ਧਰਮ-ਤਿਆਗ ਕਿਵੇਂ ਵਿਕਸਿਤ ਹੋਇਆ?
ਯਿਸੂ ਨੇ ਆਪਣੇ ਚੇਲਿਆਂ ਨੂੰ ਮਸੀਹੀ ਕਲੀਸਿਯਾ ਵਿਚ ਸੰਗਠਿਤ ਕੀਤਾ, ਜੋ ਪਹਿਲੀ ਸਦੀ ਵਿਚ ਵਧੀ-ਫੁੱਲੀ। ਕਠੋਰ ਧਾਰਮਿਕ ਵਿਰੋਧ ਦੇ ਬਾਵਜੂਦ, “ਖੁਸ਼ ਖਬਰੀ . . . ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ।” (ਕੁਲੁੱਸੀਆਂ 1:23) ਲੇਕਨ ਯਿਸੂ ਮਸੀਹ ਦਿਆਂ ਰਸੂਲਾਂ ਦੀ ਮੌਤ ਮਗਰੋਂ, ਸ਼ਤਾਨ ਨੇ ਚਾਲਬਾਜ਼ੀ ਨਾਲ ਧਰਮ-ਤਿਆਗ ਨੂੰ ਭੜਕਾਇਆ।
2 ਰਸੂਲਾਂ ਨੇ ਇਸ ਦੀ ਪਹਿਲਾਂ ਤੋਂ ਹੀ ਚੇਤਾਵਨੀ ਦੇ ਦਿੱਤੀ ਸੀ। ਮਿਸਾਲ ਲਈ, ਪੌਲੁਸ ਨੇ ਅਫ਼ਸੁਸ ਤੋਂ ਆਏ ਬਜ਼ੁਰਗਾਂ ਨੂੰ ਕਿਹਾ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ। ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ। ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।” (ਰਸੂਲਾਂ ਦੇ ਕਰਤੱਬ 20:28-30; ਨਾਲੇ ਦੇਖੋ 2 ਪਤਰਸ 2:1-3; 1 ਯੂਹੰਨਾ 2:18, 19.) ਇਸ ਤਰ੍ਹਾਂ, ਚੌਥੀਂ ਸਦੀ ਵਿਚ, ਧਰਮ-ਤਿਆਗੀ ਮਸੀਹੀਅਤ ਰੋਮੀ ਸਾਮਰਾਜ ਦੇ ਨਾਲ ਇਕਮੁੱਠ ਹੋ ਕੇ ਕੰਮ ਕਰਨ ਲੱਗ ਪਈ। ਕੁਝ ਸਦੀਆਂ ਮਗਰੋਂ ਪਵਿੱਤਰ ਰੋਮੀ ਸਾਮਰਾਜ, ਜਿਸ ਦੇ ਰੋਮ ਦੇ ਪੋਪ ਨਾਲ ਸੰਬੰਧ ਸਨ, ਨੇ ਮਨੁੱਖਜਾਤੀ ਦੇ ਇਕ ਵੱਡੇ ਭਾਗ ਉੱਤੇ ਰਾਜ ਕਰਨਾ ਸ਼ੁਰੂ ਕੀਤਾ। ਅੰਤ ਵਿਚ, ਪ੍ਰੋਟੈਸਟੈਂਟ ਸੁਧਾਰ ਅੰਦੋਲਨ ਨੇ ਕੈਥੋਲਿਕ ਗਿਰਜੇ ਦੀਆਂ ਦੁਸ਼ਟ ਜ਼ਿਆਦਤੀਆਂ ਦੇ ਵਿਰੁੱਧ ਬਗਾਵਤ ਕੀਤੀ, ਲੇਕਨ ਉਹ ਸੱਚੀ ਮਸੀਹੀਅਤ ਨੂੰ ਮੁੜ ਬਹਾਲ ਕਰਨ ਵਿਚ ਅਸਫ਼ਲ ਰਿਹਾ।
3. (ੳ) ਸਾਰੀ ਸ੍ਰਿਸ਼ਟੀ ਵਿਚ ਖ਼ੁਸ਼ ਖ਼ਬਰੀ ਕਦੋਂ ਅਤੇ ਕਿਵੇਂ ਪ੍ਰਚਾਰ ਕੀਤੀ ਗਈ ਸੀ? (ਅ) ਕਿਹੜੀਆਂ ਬਾਈਬਲ-ਆਧਾਰਿਤ ਆਸਾਂ 1914 ਵਿਚ ਸਾਕਾਰ ਹੋਈਆਂ?
3 ਫਿਰ ਵੀ, ਜਿਉਂ ਹੀ 19ਵੀਂ ਸਦੀ ਸਮਾਪਤ ਹੋਣ ਨੂੰ ਆਈ, ਬਾਈਬਲ ਵਿਦਿਆਰਥੀਆਂ ਦਾ ਇਕ ਸੁਹਿਰਦ ਸਮੂਹ ਫਿਰ ਤੋਂ ‘ਖੁਸ਼ ਖਬਰੀ ਦੀ ਆਸ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ’ ਪ੍ਰਚਾਰ ਕਰਨ ਅਤੇ ਪੇਸ਼ ਕਰਨ ਵਿਚ ਵਿਅਸਤ ਸੀ। ਬਾਈਬਲ ਭਵਿੱਖਬਾਣੀ ਦੇ ਆਪਣੇ ਅਧਿਐਨ ਦੇ ਆਧਾਰ ਉੱਤੇ, ਇਸ ਸਮੂਹ ਨੇ 30 ਤੋਂ ਵੱਧ ਸਾਲ ਪਹਿਲਾਂ ਹੀ 1914 ਦੇ ਵੱਲ ਸੰਕੇਤ ਕੀਤਾ ਕਿ ਇਹ ਸਾਲ “ਪਰਾਈਆਂ ਕੌਮਾਂ ਦੇ ਸਮੇਂ,” ਅਥਵਾ “ਸੱਤ ਸਮੇਂ” ਜਾਂ 2,520 ਸਾਲ ਦੀ ਅਵਧੀ, ਜੋ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਦੇ ਨਾਲ ਆਰੰਭ ਹੋਈ ਸੀ, ਦੇ ਅੰਤ ਨੂੰ ਚਿੰਨ੍ਹਿਤ ਕਰਦਾ ਹੈ। (ਲੂਕਾ 21:24; ਦਾਨੀਏਲ 4:16) ਆਸ ਦੇ ਠੀਕ ਅਨੁਸਾਰ, 1914 ਦਾ ਸਾਲ ਧਰਤੀ ਉੱਤੇ ਮਨੁੱਖ ਦਿਆਂ ਮਾਮਲਿਆਂ ਵਿਚ ਇਕ ਮੋੜ ਸਾਬਤ ਹੋਇਆ। ਸਵਰਗ ਵਿਚ ਵੀ ਮਹੱਤਵਪੂਰਣ ਘਟਨਾਵਾਂ ਵਾਪਰੀਆਂ। ਉਦੋਂ ਹੀ ਸੀ ਕਿ ਸਦੀਵਤਾ ਦੇ ਰਾਜਾ ਨੇ ਇਸ ਧਰਤੀ ਉੱਪਰੋਂ ਸਾਰੀ ਦੁਸ਼ਟਤਾ ਨੂੰ ਹਟਾਉਣ ਅਤੇ ਪਰਾਦੀਸ ਨੂੰ ਮੁੜ ਬਹਾਲ ਕਰਨ ਦੀ ਤਿਆਰੀ ਵਿਚ ਆਪਣੇ ਸੰਗੀ ਰਾਜਾ, ਯਿਸੂ ਮਸੀਹ ਨੂੰ ਇਕ ਸਵਰਗੀ ਸਿੰਘਾਸਣ ਉੱਤੇ ਬਿਠਾਇਆ।—ਜ਼ਬੂਰ 2:6, 8, 9; 110:1, 2, 5.
ਮਸੀਹਾਈ ਰਾਜਾ ਨੂੰ ਦੇਖੋ!
4. ਯਿਸੂ ਆਪਣੇ ਨਾਂ ਮਿਕਾਏਲ ਦੇ ਅਰਥ ਉੱਤੇ ਕਿਵੇਂ ਪੂਰਾ ਉਤਰਿਆ?
4 ਸੰਨ 1914 ਵਿਚ ਇਸ ਮਸੀਹਾਈ ਰਾਜਾ, ਯਿਸੂ, ਨੇ ਕਾਰਵਾਈ ਕਰਨੀ ਸ਼ੁਰੂ ਕੀਤੀ। ਬਾਈਬਲ ਵਿਚ ਉਸ ਨੂੰ ਮਿਕਾਏਲ ਨਾਂ ਵੀ ਦਿੱਤਾ ਗਿਆ ਹੈ, ਭਾਵ “ਪਰਮੇਸ਼ੁਰ ਦੇ ਤੁੱਲ ਕੌਣ ਹੈ?,” ਕਿਉਂ ਜੋ ਉਹ ਯਹੋਵਾਹ ਦੀ ਸਰਬਸੱਤਾ ਦਾ ਦੋਸ਼-ਨਿਵਾਰਣ ਕਰਨ ਲਈ ਦ੍ਰਿੜ੍ਹ-ਸੰਕਲਪੀ ਹੈ। ਜਿਵੇਂ ਪਰਕਾਸ਼ ਦੀ ਪੋਥੀ 12:7-12 ਵਿਚ ਦਰਜ ਕੀਤਾ ਗਿਆ ਹੈ, ਰਸੂਲ ਯੂਹੰਨਾ ਨੇ ਇਕ ਦਰਸ਼ਣ ਵਿਚ ਵਰਣਨ ਕੀਤਾ ਕਿ ਕੀ ਵਾਪਰੇਗਾ: “ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।” ਨਿਸ਼ਚੇ ਹੀ ਇਕ ਭਾਰਾ ਗਿਰਾਉ!
5, 6. (ੳ) ਸੰਨ 1914 ਉਪਰੰਤ, ਸਵਰਗ ਤੋਂ ਕਿਹੜਾ ਰੁਮਾਂਚਕ ਐਲਾਨ ਕੀਤਾ ਗਿਆ? (ਅ) ਮੱਤੀ 24:3-13 ਇਸ ਨਾਲ ਕਿਵੇਂ ਮੇਲ ਖਾਂਦਾ ਹੈ?
5 ਫਿਰ ਸਵਰਗ ਵਿਚ ਇਕ ਗਰਜਵੀਂ ਆਵਾਜ਼ ਨੇ ਐਲਾਨ ਕੀਤਾ: “ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇਖ਼ਤਿਆਰ ਹੋ ਗਿਆ ਕਿਉਂ ਜੋ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ! ਅਤੇ ਓਹਨਾਂ [ਵਫ਼ਾਦਾਰ ਮਸੀਹੀਆਂ] ਨੇ ਲੇਲੇ [ਮਸੀਹ ਯਿਸੂ] ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੀਕ ਆਪਣੀ ਜਾਨ ਨੂੰ ਪਿਆਰਾ ਨਾ ਜਾਤਾ।” ਇਹ ਖਰਿਆਈ ਰੱਖਣ ਵਾਲਿਆਂ ਦੇ ਲਈ ਮੁਕਤੀ ਦਾ ਅਰਥ ਰੱਖਦਾ ਹੈ, ਜਿਨ੍ਹਾਂ ਨੇ ਯਿਸੂ ਦੇ ਕੀਮਤੀ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਰੱਖਿਆ ਹੈ।—ਕਹਾਉਤਾਂ 10:2; 2 ਪਤਰਸ 2:9.
6 ਸਵਰਗ ਵਿਚ ਉਸ ਉੱਚੀ ਆਵਾਜ਼ ਨੇ ਅੱਗੇ ਘੋਸ਼ਿਤ ਕੀਤਾ: “ਇਸ ਕਰਕੇ ਹੋ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” ਇਸ ਤਰ੍ਹਾਂ ਇਸ ਧਰਤੀ ਲਈ ਭਵਿੱਖਬਾਣੀ ਕੀਤੀ ਗਈ “ਹਾਇ” ਇਸ ਸਦੀ ਵਿਚ ਧਰਤੀ ਨੂੰ ਪੀੜਿਤ ਕਰਨ ਵਾਲੇ ਵਿਸ਼ਵ ਯੁੱਧਾਂ, ਕਾਲਾਂ, ਮਹਾਂਮਾਰੀਆਂ, ਭੁਚਾਲਾਂ, ਅਤੇ ਕੁਧਰਮ ਵਿਚ ਪ੍ਰਗਟ ਹੋਈ ਹੈ। ਜਿਵੇਂ ਮੱਤੀ 24:3-13 ਵਰਣਨ ਕਰਦਾ ਹੈ, ਯਿਸੂ ਨੇ ਪੂਰਵ-ਸੂਚਿਤ ਕੀਤਾ ਕਿ ਇਹ ‘ਰੀਤੀ-ਵਿਵਸਥਾ ਦੀ ਸਮਾਪਤੀ ਦੇ ਲੱਛਣ’ (ਨਿ ਵ) ਦਾ ਭਾਗ ਹੋਣਗੇ। ਭਵਿੱਖਬਾਣੀ ਦੇ ਠੀਕ ਅਨੁਸਾਰ, 1914 ਤੋਂ ਮਨੁੱਖਜਾਤੀ ਨੇ ਧਰਤੀ ਉੱਤੇ ਅਜਿਹੀ ਹਾਇ ਦਾ ਅਨੁਭਵ ਕੀਤਾ ਹੈ ਜੋ ਪਿਛਲੇ ਪੂਰੇ ਮਾਨਵ ਇਤਿਹਾਸ ਵਿਚ ਬੇਮਿਸਾਲ ਹੈ।
7. ਯਹੋਵਾਹ ਦੇ ਗਵਾਹ ਤੀਬਰਤਾ ਦੀ ਭਾਵਨਾ ਨਾਲ ਕਿਉਂ ਪ੍ਰਚਾਰ ਕਰਦੇ ਹਨ?
7 ਸ਼ਤਾਨੀ ਹਾਇ ਦੇ ਇਸ ਜੁਗ ਵਿਚ, ਕੀ ਮਨੁੱਖਜਾਤੀ ਨੂੰ ਭਵਿੱਖ ਲਈ ਉਮੀਦ ਮਿਲ ਸਕਦੀ ਹੈ? ਹਾਂ, ਜ਼ਰੂਰ, ਕਿਉਂਕਿ ਮੱਤੀ 12:21 ਯਿਸੂ ਬਾਰੇ ਕਹਿੰਦਾ ਹੈ: “ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ”! ਕੌਮਾਂ ਵਿਚਕਾਰ ਦੁੱਖਦਾਈ ਹਾਲਤਾਂ ਨਾ ਕੇਵਲ ‘ਰੀਤੀ-ਵਿਵਸਥਾ ਦੀ ਸਮਾਪਤੀ ਦੇ ਲੱਛਣ’ ਨੂੰ ਚਿੰਨ੍ਹਿਤ ਕਰਦੀਆਂ ਹਨ, ਪਰੰਤੂ ਮਸੀਹਾਈ ਰਾਜ ਦੇ ਸਵਰਗੀ ਰਾਜਾ ਵਜੋਂ ‘ਯਿਸੂ ਦੀ ਮੌਜੂਦਗੀ ਦੇ ਲੱਛਣ’ ਨੂੰ ਵੀ ਚਿੰਨ੍ਹਿਤ ਕਰਦੀਆਂ ਹਨ। ਉਸ ਰਾਜ ਦੇ ਬਾਰੇ, ਯਿਸੂ ਅੱਗੇ ਕਹਿੰਦਾ ਹੈ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਅੱਜ ਧਰਤੀ ਉੱਤੇ ਕਿਹੜੇ ਇਕ ਲੋਕ ਹਨ ਜੋ ਪਰਮੇਸ਼ੁਰ ਦੇ ਰਾਜ ਸ਼ਾਸਨ ਦੀ ਸ਼ਾਨਦਾਰ ਉਮੀਦ ਦਾ ਪ੍ਰਚਾਰ ਕਰ ਰਹੇ ਹਨ? ਯਹੋਵਾਹ ਦੇ ਗਵਾਹ! ਤੀਬਰਤਾ ਦੀ ਭਾਵਨਾ ਨਾਲ, ਉਹ ਖੁਲ੍ਹੇ-ਆਮ ਅਤੇ ਘਰ-ਘਰ ਐਲਾਨ ਕਰਦੇ ਹਨ ਕਿ ਪਰਮੇਸ਼ੁਰ ਵੱਲੋਂ ਧਾਰਮਿਕਤਾ ਅਤੇ ਸ਼ਾਂਤੀ ਦਾ ਰਾਜ ਜਲਦੀ ਹੀ ਧਰਤੀ ਦਿਆਂ ਮਾਮਲਿਆਂ ਨੂੰ ਆਪਣੇ ਹੱਥਾਂ ਵਿਚ ਲੈਣ ਵਾਲਾ ਹੈ। ਕੀ ਤੁਸੀਂ ਇਸ ਸੇਵਕਾਈ ਵਿਚ ਭਾਗ ਲੈ ਰਹੇ ਹੋ? ਤੁਹਾਡਾ ਇਸ ਤੋਂ ਵੱਡਾ ਹੋਰ ਕੋਈ ਵਿਸ਼ੇਸ਼-ਸਨਮਾਨ ਨਹੀਂ ਹੋ ਸਕਦਾ ਹੈ!—2 ਤਿਮੋਥਿਉਸ 4:2, 5.
“ਅੰਤ” ਕਿਵੇਂ ਆਉਂਦਾ ਹੈ?
8, 9. (ੳ) ਨਿਆਉਂ “ਪਰਮੇਸ਼ੁਰ ਦੇ ਘਰੋਂ” ਕਿਵੇਂ ਸ਼ੁਰੂ ਹੋਇਆ? (ਅ) ਮਸੀਹੀ-ਜਗਤ ਨੇ ਪਰਮੇਸ਼ੁਰ ਦੇ ਬਚਨ ਦੀ ਉਲੰਘਣਾ ਕਿਵੇਂ ਕੀਤੀ ਹੈ?
8 ਮਨੁੱਖਜਾਤੀ ਇਕ ਨਿਆਉਂ ਦੀ ਅਵਧੀ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਸਾਨੂੰ 1 ਪਤਰਸ 4:17 ਵਿਚ ਦੱਸਿਆ ਜਾਂਦਾ ਹੈ ਕਿ ਨਿਆਉਂ “ਪਰਮੇਸ਼ੁਰ ਦੇ ਘਰੋਂ” ਸ਼ੁਰੂ ਹੋਇਆ ਸੀ—ਦਾਅਵਾ ਕਰਨ ਵਾਲੇ ਮਸੀਹੀ ਸੰਗਠਨਾਂ ਦਾ ਨਿਆਉਂ ਜੋ ਉਦੋਂ ਤੋਂ ਸਪੱਸ਼ਟ ਰਿਹਾ ਹੈ, ਜਦੋਂ ਤੋਂ 1914-18 ਦੇ ਦੌਰਾਨ ਵਿਸ਼ਵ ਯੁੱਧ I ਦੇ ਕਤਲਾਮ ਦੇ ਨਾਲ “ਅੰਤ ਦਿਆਂ ਦਿਨਾਂ” ਦੀ ਸ਼ੁਰੂਆਤ ਹੋਈ ਹੈ। ਮਸੀਹੀ-ਜਗਤ ਇਸ ਨਿਆਉਂ ਵਿਚ ਕਿਵੇਂ ਨਿਭਿਆ ਹੈ? ਖ਼ੈਰ, 1914 ਤੋਂ ਹੋਏ ਯੁੱਧਾਂ ਦਾ ਸਮਰਥਨ ਕਰਨ ਵਿਚ ਗਿਰਜਿਆਂ ਵੱਲੋਂ ਅਪਣਾਈ ਗਈ ਸਥਿਤੀ ਉੱਤੇ ਗੌਰ ਕਰੋ। ਕੀ ਪਾਦਰੀ ਵਰਗ ਉਨ੍ਹਾਂ ‘ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦੇ ਲਹੂ’ ਨਾਲ ਰੰਗਿਆ ਹੋਇਆ ਨਹੀਂ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਪ੍ਰਚਾਰ ਰਾਹੀਂ ਲੜਾਈ ਦੀ ਸਫਬੰਦੀ ਵਿਚ ਭੇਜਿਆ ਸੀ?—ਯਿਰਮਿਯਾਹ 2:34.
9 ਮੱਤੀ 26:52 ਦੇ ਅਨੁਸਾਰ, ਯਿਸੂ ਨੇ ਕਿਹਾ: “ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” ਇਹ ਗੱਲ ਇਸ ਸਦੀ ਦਿਆਂ ਯੁੱਧਾਂ ਵਿਚ ਕਿੰਨੀ ਹੀ ਸੱਚ ਸਾਬਤ ਹੋਈ ਹੈ! ਪਾਦਰੀ ਵਰਗ ਨੇ ਨੌਜਵਾਨ ਆਦਮੀਆਂ ਨੂੰ ਦੂਸਰੇ ਨੌਜਵਾਨ ਆਦਮੀਆਂ ਦਾ ਕਤਲਾਮ ਕਰਨ, ਇੱਥੋਂ ਤਕ ਕਿ ਆਪਣੇ ਖ਼ੁਦ ਦੇ ਧਰਮ ਦਿਆਂ ਨੌਜਵਾਨਾਂ ਦਾ ਕਤਲਾਮ ਕਰਨ ਲਈ ਉਕਸਾਇਆ ਹੈ—ਅਰਥਾਤ ਕੈਥੋਲਿਕ ਨੇ ਕੈਥੋਲਿਕ ਦਾ ਕਤਲ ਕੀਤਾ ਅਤੇ ਪ੍ਰੋਟੈਸਟੈਂਟ ਨੇ ਪ੍ਰੋਟੈਸਟੈਂਟ ਦਾ ਕਤਲ ਕੀਤਾ। ਰਾਸ਼ਟਰਵਾਦ ਨੂੰ ਪਰਮੇਸ਼ੁਰ ਅਤੇ ਮਸੀਹ ਤੋਂ ਵੀ ਉੱਚਾ ਸਥਾਨ ਦਿੱਤਾ ਗਿਆ ਹੈ। ਹਾਲ ਹੀ ਵਿਚ, ਕਈ ਅਫ਼ਰੀਕੀ ਕੌਮਾਂ ਵਿਚ, ਨਸਲੀ ਬੰਧਨਾਂ ਨੂੰ ਬਾਈਬਲ ਸਿਧਾਂਤਾਂ ਤੋਂ ਅੱਗੇ ਰੱਖਿਆ ਗਿਆ ਹੈ। ਰਵਾਂਡਾ ਵਿਚ, ਜਿੱਥੇ ਜ਼ਿਆਦਾਤਰ ਆਬਾਦੀ ਕੈਥੋਲਿਕ ਹੈ, ਨਸਲੀ ਹਿੰਸਾ ਵਿਚ ਘੱਟੋ-ਘੱਟ ਪੰਜ ਲੱਖ ਲੋਕਾਂ ਦਾ ਕਤਲ ਕੀਤਾ ਗਿਆ। ਪੋਪ ਨੇ ਵੈਟੀਕਨ ਅਖ਼ਬਾਰ ਲੌਸੇਰਵਾਟੋਰੇ ਰੋਮਾਨੋ ਵਿਚ ਕਬੂਲ ਕੀਤਾ: “ਇਹ ਤਾਂ ਸਰਾਸਰ ਕੁਲ-ਨਾਸ਼ ਹੈ, ਅਤੇ ਦੁੱਖ ਦੀ ਗੱਲ ਇਹ ਹੈ ਕਿ ਇਸ ਲਈ ਕੈਥੋਲਿਕ ਲੋਕ ਵੀ ਜ਼ਿੰਮੇਵਾਰ ਹਨ।”—ਤੁਲਨਾ ਕਰੋ ਯਸਾਯਾਹ 59:2, 3; ਮੀਕਾਹ 4:3, 5.
10. ਯਹੋਵਾਹ ਝੂਠੇ ਧਰਮ ਉੱਤੇ ਕਿਹੜਾ ਨਿਆਉਂ ਪੂਰਾ ਕਰੇਗਾ?
10 ਸਦੀਵਤਾ ਦਾ ਰਾਜਾ ਉਨ੍ਹਾਂ ਧਰਮਾਂ ਨੂੰ ਕਿਸ ਨਜ਼ਰ ਤੋਂ ਦੇਖਦਾ ਹੈ ਜੋ ਆਦਮੀਆਂ ਨੂੰ ਇਕ ਦੂਸਰੇ ਦਾ ਕਤਲ ਕਰਨ ਲਈ ਉਤਸ਼ਾਹਿਤ ਕਰਦੇ ਹਨ, ਜਾਂ ਜੋ ਚੁੱਪ-ਚਾਪ ਦੇਖਦੇ ਰਹਿੰਦੇ ਹਨ ਜਦ ਉਨ੍ਹਾਂ ਦੇ ਝੁੰਡ ਦੇ ਸਦੱਸ ਦੂਸਰੇ ਸਦੱਸਾਂ ਦਾ ਕਤਲ ਕਰਦੇ ਹਨ? ਵੱਡੀ ਬਾਬੁਲ, ਅਥਵਾ ਝੂਠੇ ਧਰਮ ਦੀ ਵਿਸ਼ਵ-ਵਿਆਪੀ ਵਿਵਸਥਾ ਦੇ ਸੰਬੰਧ ਵਿਚ, ਪਰਕਾਸ਼ ਦੀ ਪੋਥੀ 18:21, 24 ਸਾਨੂੰ ਦੱਸਦੀ ਹੈ: “ਇੱਕ ਬਲੀ ਦੂਤ ਨੇ ਇੱਕ ਪੱਥਰ ਵੱਡੇ ਖਰਾਸ ਦੇ ਪੁੜ ਜਿਹਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ! ਨਾਲੇ ਨਬੀਆਂ, ਸੰਤਾਂ ਅਤੇ ਓਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਕੋਹੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ!”
11. ਮਸੀਹੀ-ਜਗਤ ਵਿਚ ਕਿਹੜੀਆਂ ਭਿਆਨਕ ਗੱਲਾਂ ਹੁੰਦੀਆਂ ਆਈਆਂ ਹਨ?
11 ਬਾਈਬਲ ਭਵਿੱਖਬਾਣੀ ਦੀ ਪੂਰਤੀ ਵਿਚ, ਮਸੀਹੀ-ਜਗਤ ਵਿਚ ਭਿਆਨਕ ਗੱਲਾਂ ਹੁੰਦੀਆਂ ਆਈਆਂ ਹਨ। (ਤੁਲਨਾ ਕਰੋ ਯਿਰਮਿਯਾਹ 5:30, 31; 23:14.) ਬਹੁਤ ਹੱਦ ਤਕ ਪਾਦਰੀਆਂ ਦੀ ਇਜਾਜ਼ਤੀ ਰਵੱਈਏ ਦੇ ਕਾਰਨ ਹੀ ਉਨ੍ਹਾਂ ਦਿਆਂ ਝੁੰਡਾਂ ਵਿਚ ਅਨੈਤਿਕਤਾ ਭਰੀ ਹੋਈ ਹੈ। ਸੰਯੁਕਤ ਰਾਜ ਅਮਰੀਕਾ ਵਿਚ, ਜੋ ਅਖਾਉਤੀ ਤੌਰ ਤੇ ਇਕ ਮਸੀਹੀ ਕੌਮ ਹੈ, ਸੁਮੱਚੇ ਵਿਆਹਾਂ ਵਿੱਚੋਂ ਲਗਭਗ ਅੱਧੇ ਵਿਆਹ ਤਲਾਕ ਵਿਚ ਖ਼ਤਮ ਹੋ ਜਾਂਦੇ ਹਨ। ਕਿਸ਼ੋਰ-ਆਯੂ ਵਿਚ ਗਰਭ-ਅਵਸਥਾ ਅਤੇ ਸਮਲਿੰਗਕਾਮੁਕਤਾ ਗਿਰਜੇ ਦਿਆਂ ਸਦੱਸਾਂ ਵਿਚਕਾਰ ਬੇਸ਼ੁਮਾਰ ਹੈ। ਪਾਦਰੀਆਂ ਛੋਟੇ ਬੱਚਿਆਂ ਨਾਲ ਜਿਨਸੀ ਤੌਰ ਤੇ ਦੁਰਵਿਹਾਰ ਕਰ ਰਹੇ ਹਨ—ਅਤੇ ਅਜਿਹੀਆਂ ਘਟਨਾਵਾਂ ਕੇਵਲ ਇਕ-ਦੋ ਹੀ ਨਹੀਂ ਹਨ। ਇਹ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਇਨ੍ਹਾਂ ਮਾਮਲਿਆਂ ਨਾਲ ਸੰਬੰਧਿਤ ਕਾਨੂੰਨੀ ਭੁਗਤਾਨਾਂ ਦੇ ਕਾਰਨ ਕੈਥੋਲਿਕ ਗਿਰਜੇ ਉੱਤੇ ਇਕ ਦਸ਼ਕ ਦੇ ਅੰਦਰ ਇਕ ਅਰਬ ਡਾਲਰ ਦਾ ਖ਼ਰਚਾ ਆ ਸਕਦਾ ਹੈ। ਮਸੀਹੀ-ਜਗਤ ਨੇ 1 ਕੁਰਿੰਥੀਆਂ 6:9, 10 ਵਿਚ ਪਾਈ ਜਾਂਦੀ ਰਸੂਲ ਪੌਲੁਸ ਦੀ ਚੇਤਾਵਨੀ ਨੂੰ ਅਣਡਿੱਠ ਕੀਤਾ ਹੈ: “ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।”
12. (ੳ) ਸਦੀਵਤਾ ਦਾ ਰਾਜਾ ਵੱਡੀ ਬਾਬੁਲ ਦੇ ਵਿਰੁੱਧ ਕਿਵੇਂ ਕਾਰਵਾਈ ਕਰੇਗਾ? (ਅ) ਮਸੀਹੀ-ਜਗਤ ਦੇ ਉਲਟ, ਪਰਮੇਸ਼ੁਰ ਦੇ ਲੋਕ ਕਿਹੜੇ ਕਾਰਨ ਲਈ “ਹਲਲੂਯਾਹ” ਦੇ ਕੋਰਸ ਗਾਉਣਗੇ?
12 ਜਲਦੀ ਹੀ, ਸਦੀਵਤਾ ਦਾ ਰਾਜਾ, ਯਹੋਵਾਹ, ਆਪਣੇ ਸਵਰਗੀ ਫੀਲਡ ਮਾਰਸ਼ਲ, ਮਸੀਹ ਯਿਸੂ ਦੇ ਦੁਆਰਾ ਕਾਰਜ ਕਰਦੇ ਹੋਏ, ਵੱਡੀ ਬਿਪਤਾ ਦਾ ਆਰੰਭ ਕਰੇਗਾ। ਪਹਿਲਾਂ, ਮਸੀਹੀ-ਜਗਤ ਅਤੇ ਵੱਡੀ ਬਾਬੁਲ ਦੀਆਂ ਬਾਕੀ ਸਾਰੀਆਂ ਸ਼ਾਖਾਵਾਂ ਯਹੋਵਾਹ ਦੇ ਨਿਆਉਂ ਦੀ ਪੂਰਤੀ ਦਾ ਦੁੱਖ ਭੋਗਣਗੀਆਂ। (ਪਰਕਾਸ਼ ਦੀ ਪੋਥੀ 17:16, 17) ਉਨ੍ਹਾਂ ਨੇ ਆਪਣੇ ਆਪ ਨੂੰ ਉਸ ਮੁਕਤੀ ਦੇ ਨਾਕਾਬਲ ਸਾਬਤ ਕੀਤਾ ਹੈ ਜੋ ਯਹੋਵਾਹ ਨੇ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਦੁਆਰਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਪਰਮੇਸ਼ੁਰ ਦੇ ਪਵਿੱਤਰ ਨਾਂ ਨੂੰ ਤੁੱਛ ਸਮਝਿਆ ਹੈ। (ਤੁਲਨਾ ਕਰੋ ਹਿਜ਼ਕੀਏਲ 39:7.) ਇਹ ਕੀ ਹੀ ਉਪਹਾਸ ਹੈ ਕਿ ਉਹ ਆਪਣੀਆਂ ਕੀਮਤੀ ਧਾਰਮਿਕ ਇਮਾਰਤਾਂ ਵਿਚ “ਹਲਲੂਯਾਹ” ਕੋਰਸ ਗਾਉਂਦੇ ਹਨ! ਉਹ ਆਪਣੇ ਬਾਈਬਲ ਅਨੁਵਾਦਾਂ ਵਿੱਚੋਂ ਯਹੋਵਾਹ ਦੇ ਬਹੁਮੁੱਲੇ ਨਾਂ ਨੂੰ ਹਟਾ ਦਿੰਦੇ ਹਨ, ਪਰੰਤੂ ਇਸ ਤੱਥ ਤੋਂ ਅਣਜਾਣ ਜਾਪਦੇ ਹਨ ਕਿ “ਹਲਲੂਯਾਹ” ਦਾ ਅਰਥ ਹੈ “ਯਾਹ ਦੀ ਉਸਤਤ ਕਰ”—ਕਿਉਂ ਜੋ “ਯਾਹ” “ਯਹੋਵਾਹ” ਦਾ ਇਕ ਸੰਖੇਪ ਰੂਪ ਹੈ। ਉਚਿਤ ਤੌਰ ਤੇ, ਪਰਕਾਸ਼ ਦੀ ਪੋਥੀ 19:1-6 ਉਨ੍ਹਾਂ “ਹਲਲੂਯਾਹ” ਕੋਰਸਾਂ ਨੂੰ ਦਰਜ ਕਰਦੀ ਹੈ, ਜੋ ਜਲਦੀ ਹੀ ਪਰਮੇਸ਼ੁਰ ਵੱਲੋਂ ਵੱਡੀ ਬਾਬੁਲ ਉੱਤੇ ਨਿਆਉਂ-ਪੂਰਤੀ ਕੀਤੇ ਜਾਣ ਦੇ ਜਸ਼ਨ ਵਿਚ ਗਾਏ ਜਾਣਗੇ।
13, 14. (ੳ) ਇਸ ਮਗਰੋਂ ਕਿਹੜੀਆਂ ਅਤਿ ਮਹੱਤਵਪੂਰਣ ਘਟਨਾਵਾਂ ਵਾਪਰਦੀਆਂ ਹਨ? (ਅ) ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਨਵ ਲਈ ਕਿਹੜਾ ਸੁਖਦਾਈ ਸਿੱਟਾ ਹੋਵੇਗਾ?
13 ਇਸ ਮਗਰੋਂ, ਕੌਮਾਂ ਅਤੇ ਲੋਕਾਂ ਉੱਤੇ ਨਿਆਉਂ ਦਾ ਐਲਾਨ ਅਤੇ ਪੂਰਤੀ ਕਰਨ ਲਈ ਯਿਸੂ ਦਾ ‘ਆਉਣਾ’ ਹੈ।” ਉਸ ਨੇ ਖ਼ੁਦ ਭਵਿੱਖਬਾਣੀ ਕੀਤੀ: “ਜਦ ਮਨੁੱਖ ਦਾ ਪੁੱਤ੍ਰ [ਮਸੀਹ ਯਿਸੂ] ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ [ਨਿਆਉਂ ਦੇ] ਸਿੰਘਾਸਣ ਉੱਤੇ ਬੈਠੇਗਾ। ਅਰ [ਧਰਤੀ ਉੱਤੇ] ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ। ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ। ਤਦ ਪਾਤਸ਼ਾਹ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” (ਮੱਤੀ 25:31-34) ਆਇਤ 46 ਅੱਗੇ ਜਾ ਕੇ ਦੱਸਦੀ ਹੈ ਕਿ ਬੱਕਰੀ ਵਰਗ “ਸਦੀਪਕ ਸਜ਼ਾ ਵਿੱਚ ਜਾਣਗੇ ਪਰ ਧਰਮੀ ਸਦੀਪਕ ਜੀਉਣ ਵਿੱਚ।”
14 ਬਾਈਬਲ ਦੀ ਪਰਕਾਸ਼ ਦੀ ਪੋਥੀ ਵਰਣਨ ਕਰਦੀ ਹੈ ਕਿ “ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ,” ਸਾਡਾ ਸਵਰਗੀ ਪ੍ਰਭੂ, ਯਿਸੂ ਮਸੀਹ, ਉਸ ਵੇਲੇ ਆਰਮਾਗੇਡਨ ਦੇ ਯੁੱਧ ਵਿਚ ਪ੍ਰਵੇਸ਼ ਕਰਦੇ ਹੋਏ, ਸ਼ਤਾਨ ਦੀ ਵਿਵਸਥਾ ਦਿਆਂ ਰਾਜਨੀਤਿਕ ਅਤੇ ਵਪਾਰਕ ਹਿੱਸਿਆਂ ਨੂੰ ਕਿਵੇਂ ਨਾਸ਼ ਕਰੇਗਾ। ਇਸ ਤਰ੍ਹਾਂ, ਮਸੀਹ ਸ਼ਤਾਨ ਦੇ ਸਮੁੱਚੇ ਪਾਰਥਿਵ ਖੇਤਰ ਉੱਤੇ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ” ਨੂੰ ਕੇਰ ਚੁੱਕਿਆ ਹੋਵੇਗਾ। ਜਿਉਂ ਹੀ ਇਹ “ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ,” ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਨਵ ਨੂੰ ਉਸ ਸ਼ਾਨਦਾਰ ਨਵੇਂ ਸੰਸਾਰ ਵਿਚ ਲਿਜਾਇਆ ਜਾਵੇਗਾ ਜਿੱਥੇ ਪਰਮੇਸ਼ੁਰ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।”—ਪਰਕਾਸ਼ ਦੀ ਪੋਥੀ 19:11-16; 21:3-5.
ਯਾਹ ਦੀ ਉਸਤਤ ਕਰਨ ਦਾ ਸਮਾਂ
15, 16. (ੳ) ਇਹ ਕਿਉਂ ਅਤਿ-ਆਵੱਸ਼ਕ ਹੈ ਕਿ ਅਸੀਂ ਯਹੋਵਾਹ ਦੇ ਭਵਿੱਖ-ਸੂਚਕ ਬਚਨ ਉੱਤੇ ਧਿਆਨ ਦੇਈਏ? (ਅ) ਨਬੀ ਅਤੇ ਰਸੂਲ ਕੀ ਸੰਕੇਤ ਦਿੰਦੇ ਹਨ ਕਿ ਸਾਨੂੰ ਮੁਕਤੀ ਲਈ ਕੀ ਕਰਨਾ ਚਾਹੀਦਾ ਹੈ, ਅਤੇ ਇਸ ਦਾ ਅੱਜ ਲੋਕਾਂ ਦੀ ਬਹੁਸੰਖਿਆ ਲਈ ਕੀ ਅਰਥ ਹੋ ਸਕਦਾ ਹੈ?
15 ਨਿਆਉਂ ਦੀ ਪੂਰਤੀ ਦਾ ਉਹ ਦਿਨ ਨਿਕਟ ਹੈ! ਇਸ ਲਈ, ਅਸੀਂ ਸਦੀਵਤਾ ਦੇ ਰਾਜਾ ਦੇ ਭਵਿੱਖ-ਸੂਚਕ ਬਚਨ ਉੱਤੇ ਧਿਆਨ ਦੇ ਕੇ ਚੰਗਾ ਕਰਦੇ ਹਾਂ। ਉਨ੍ਹਾਂ ਲਈ ਜੋ ਅਜੇ ਵੀ ਝੂਠੇ ਧਰਮ ਦੀਆਂ ਸਿੱਖਿਆਵਾਂ ਅਤੇ ਰਿਵਾਜਾਂ ਵਿਚ ਉਲਝੇ ਹੋਏ ਹਨ, ਇਕ ਸਵਰਗੀ ਆਵਾਜ਼ ਘੋਸ਼ਿਤ ਕਰਦੀ ਹੈ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ!” ਪਰੰਤੂ ਬਚਣ ਵਾਲਿਆਂ ਨੂੰ ਕਿੱਥੇ ਜਾਣਾ ਚਾਹੀਦਾ ਹੈ? ਕੇਵਲ ਇੱਕੋ ਹੀ ਸੱਚਾਈ ਹੋ ਸਕਦੀ ਹੈ, ਇਸ ਲਈ ਕੇਵਲ ਇੱਕੋ ਹੀ ਸੱਚਾ ਧਰਮ। (ਪਰਕਾਸ਼ ਦੀ ਪੋਥੀ 18:4; ਯੂਹੰਨਾ 8:31, 32; 14:6; 17:3) ਸਾਡਾ ਸਦੀਪਕ ਜੀਵਨ ਨੂੰ ਹਾਸਲ ਕਰਨਾ ਉਸ ਧਰਮ ਨੂੰ ਲੱਭਣ ਅਤੇ ਉਸ ਦੇ ਪਰਮੇਸ਼ੁਰ ਦੀ ਆਗਿਆਪਾਲਣਾ ਕਰਨ ਉੱਤੇ ਨਿਰਭਰ ਕਰਦਾ ਹੈ। ਬਾਈਬਲ ਸਾਨੂੰ ਜ਼ਬੂਰ 83:18 ਵਿਚ ਉਸ ਪਰਮੇਸ਼ੁਰ ਵੱਲ ਨਿਰਦੇਸ਼ਿਤ ਕਰਦੀ ਹੈ, ਜਿੱਥੇ ਅਸੀਂ ਪੜ੍ਹਦੇ ਹਾਂ: “ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”
16 ਪਰੰਤੂ, ਸਾਨੂੰ ਸਦੀਵਤਾ ਦੇ ਰਾਜਾ ਦਾ ਕੇਵਲ ਨਾਂ ਜਾਣਨ ਤੋਂ ਅਧਿਕ ਕੁਝ ਕਰਨ ਦੀ ਲੋੜ ਹੈ। ਸਾਨੂੰ ਬਾਈਬਲ ਦਾ ਅਧਿਐਨ ਕਰਨ ਅਤੇ ਉਸ ਦਿਆਂ ਮਹਾਨ ਗੁਣਾਂ ਅਤੇ ਮਕਸਦਾਂ ਬਾਰੇ ਸਿੱਖਣ ਦੀ ਲੋੜ ਹੈ। ਫਿਰ ਸਾਨੂੰ ਇਸ ਵਰਤਮਾਨ ਸਮੇਂ ਲਈ ਉਸ ਦੀ ਇੱਛਾ ਪੂਰੀ ਕਰਨ ਦੀ ਲੋੜ ਹੈ, ਜਿਵੇਂ ਕਿ ਰੋਮੀਆਂ 10:9-13 ਵਿਚ ਸੰਕੇਤ ਕੀਤਾ ਗਿਆ ਹੈ। ਰਸੂਲ ਪੌਲੁਸ ਨੇ ਪ੍ਰੇਰਿਤ ਨਬੀਆਂ ਦਿਆਂ ਵਾਕਾਂ ਨੂੰ ਦੁਹਰਾਇਆ ਅਤੇ ਸਮਾਪਤ ਕੀਤਾ: “ਹਰੇਕ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” (ਯੋਏਲ 2:32; ਸਫ਼ਨਯਾਹ 3:9) ਬਚਾਇਆ ਜਾਵੇਗਾ? ਜੀ ਹਾਂ, ਕਿਉਂਕਿ ਅੱਜ ਲੋਕਾਂ ਦੀ ਉਹ ਬਹੁਸੰਖਿਆ ਜੋ ਮਸੀਹ ਦੇ ਦੁਆਰਾ ਯਹੋਵਾਹ ਦੇ ਰਿਹਾਈ-ਕੀਮਤ ਪ੍ਰਬੰਧ ਵਿਚ ਨਿਹਚਾ ਰੱਖਦੀ ਹੈ, ਉਹ ਆਉਣ ਵਾਲੀ ਵੱਡੀ ਬਿਪਤਾ ਵਿੱਚੋਂ ਬਚਾਈ ਜਾਵੇਗੀ, ਜਦੋਂ ਸ਼ਤਾਨ ਦੇ ਭ੍ਰਿਸ਼ਟ ਸੰਸਾਰ ਉੱਤੇ ਨਿਆਉਂ-ਪੂਰਤੀ ਕੀਤੀ ਜਾਵੇਗੀ।—ਪਰਕਾਸ਼ ਦੀ ਪੋਥੀ 7:9, 10, 14.
17. ਸਾਨੂੰ ਕਿਹੜੀ ਸ਼ਾਨਦਾਰ ਉਮੀਦ ਦੇ ਕਾਰਨ ਮੂਸਾ ਦਾ ਅਤੇ ਲੇਲੇ ਦਾ ਗੀਤ ਗਾਉਣ ਵਿਚ ਹੁਣ ਭਾਗ ਲੈਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ?
17 ਬਚਣ ਦੀ ਉਮੀਦ ਰੱਖਣ ਵਾਲਿਆਂ ਲਈ ਪਰਮੇਸ਼ੁਰ ਦੀ ਕੀ ਇੱਛਾ ਹੈ? ਉਹ ਇਹ ਹੈ ਕਿ ਅਸੀਂ ਉਸ ਦੀ ਵਿਜੈ ਦੇ ਪੂਰਵ ਅਨੁਮਾਨ ਵਿਚ ਸਦੀਵਤਾ ਦੇ ਰਾਜਾ ਦੀ ਉਸਤਤ ਕਰਦੇ ਹੋਏ, ਹੁਣ ਤੋਂ ਹੀ ਮੂਸਾ ਦਾ ਅਤੇ ਲੇਲੇ ਦਾ ਗੀਤ ਗਾਉਣ ਵਿਚ ਭਾਗ ਲਈਏ। ਅਸੀਂ ਦੂਸਰਿਆਂ ਨੂੰ ਉਸ ਦੇ ਸ਼ਾਨਦਾਰ ਮਕਸਦਾਂ ਬਾਰੇ ਦੱਸਣ ਦੇ ਦੁਆਰਾ ਇੰਜ ਕਰਦੇ ਹਾਂ। ਜਿਉਂ-ਜਿਉਂ ਅਸੀਂ ਬਾਈਬਲ ਦੀ ਸਮਝ ਵਿਚ ਪ੍ਰਗਤੀ ਕਰਦੇ ਹਾਂ, ਅਸੀਂ ਸਦੀਵਤਾ ਦੇ ਰਾਜਾ ਨੂੰ ਆਪਣਾ ਜੀਵਨ ਸਮਰਪਣ ਕਰਦੇ ਹਾਂ। ਇਸ ਦੇ ਸਿੱਟੇ ਵਜੋਂ ਅਸੀਂ ਉਸ ਪ੍ਰਬੰਧ ਦੇ ਅਧੀਨ ਸਾਰੀ ਸਦੀਵਤਾ ਲਈ ਜੀਵਾਂਗੇ ਜਿਸ ਦਾ ਵਰਣਨ ਇਹ ਸ਼ਕਤੀਸ਼ਾਲੀ ਰਾਜਾ ਯਸਾਯਾਹ 65:17, 18 ਵਿਚ ਕਰਦਾ ਹੈ: “ਮੈਂ ਨਵਾਂ ਅਕਾਸ਼ [ਯਿਸੂ ਦਾ ਮਸੀਹਾਈ ਰਾਜ] ਅਤੇ ਨਵੀਂ ਧਰਤੀ [ਮਨੁੱਖਜਾਤੀ ਦਾ ਇਕ ਧਾਰਮਿਕ ਨਵਾਂ ਸਮਾਜ] ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ।”
18, 19. (ੳ) ਜ਼ਬੂਰ 145 ਵਿਚ ਦਾਊਦ ਦਿਆਂ ਸ਼ਬਦਾਂ ਤੋਂ ਸਾਨੂੰ ਕੀ ਕਰਨ ਲਈ ਪ੍ਰੇਰਣਾ ਮਿਲਣੀ ਚਾਹੀਦੀ ਹੈ? (ਅ) ਅਸੀਂ ਪੂਰੇ ਭਰੋਸੇ ਨਾਲ ਯਹੋਵਾਹ ਦੇ ਹੱਥੋਂ ਕਿਸ ਗੱਲ ਦੀ ਆਸ ਰੱਖ ਸਕਦੇ ਹਾਂ?
18 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਸਦੀਵਤਾ ਦੇ ਰਾਜਾ ਦਾ ਵਰਣਨ ਇਨ੍ਹਾਂ ਸ਼ਬਦਾਂ ਵਿਚ ਕੀਤਾ: “ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ।” (ਜ਼ਬੂਰ 145:3) ਉਸ ਦੀ ਮਹਾਨਤਾ ਉੱਨੀ ਹੀ ਅਗੰਮ ਹੈ, ਜਿੰਨੀ ਕਿ ਪੁਲਾੜ ਅਤੇ ਸਦੀਵਤਾ ਦੀਆਂ ਸੀਮਾਵਾਂ ਹਨ! (ਰੋਮੀਆਂ 11:33) ਜਿਉਂ-ਜਿਉਂ ਅਸੀਂ ਆਪਣੇ ਸ੍ਰਿਸ਼ਟੀਕਰਤਾ ਦੇ ਬਾਰੇ ਅਤੇ ਉਸ ਦੇ ਪੁੱਤਰ, ਮਸੀਹ ਯਿਸੂ ਦੁਆਰਾ ਕੀਤੇ ਗਏ ਉਸ ਦੇ ਰਿਹਾਈ-ਕੀਮਤ ਪ੍ਰਬੰਧ ਦੇ ਬਾਰੇ ਗਿਆਨ ਲੈਣਾ ਜਾਰੀ ਰੱਖਦੇ ਹਾਂ, ਅਸੀਂ ਆਪਣੇ ਸਦੀਵੀ ਰਾਜਾ ਦੀ ਜ਼ਿਆਦਾ ਤੋਂ ਜ਼ਿਆਦਾ ਉਸਤਤ ਕਰਨ ਦੇ ਇੱਛੁਕ ਹੋਵਾਂਗੇ। ਅਸੀਂ ਉਹੋ ਕਰਨਾ ਚਾਵਾਂਗੇ ਜੋ ਜ਼ਬੂਰ 145:11-13 ਵਰਣਨ ਕਰਦਾ ਹੈ: “ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ, ਭਈ ਓਹ ਆਦਮੀ ਦੇ ਵੰਸ ਉੱਤੇ ਤੇਰੀਆਂ ਕੁਦਰਤਾਂ ਨੂੰ ਪਰਗਟ ਕਰਨ, ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ। ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਪਾਤਸ਼ਾਹੀ ਹੈ, ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੀਕ।”
19 ਅਸੀਂ ਪੂਰੇ ਭਰੋਸੇ ਨਾਲ ਆਸ ਰੱਖ ਸਕਦੇ ਹਾਂ ਕਿ ਸਾਡਾ ਪਰਮੇਸ਼ੁਰ ਆਪਣੇ ਵਾਅਦੇ ਦਾ ਪੱਕਾ ਰਹੇਗਾ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” ਸਦੀਵਤਾ ਦਾ ਰਾਜਾ ਸਾਨੂੰ ਕੋਮਲਤਾ ਨਾਲ ਇਨ੍ਹਾਂ ਅੰਤ ਦਿਆਂ ਦਿਨਾਂ ਵਿੱਚੋਂ ਅੰਤ ਤਕ ਅਗਵਾਈ ਕਰੇਗਾ, ਕਿਉਂਕਿ ਦਾਊਦ ਸਾਨੂੰ ਭਰੋਸਾ ਦਿਵਾਉਂਦਾ ਹੈ: “ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ, ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ।”—ਜ਼ਬੂਰ 145:16, 20.
20. ਤੁਸੀਂ ਆਖ਼ਰੀ ਪੰਜ ਜ਼ਬੂਰਾਂ ਵਿਚ ਸਦੀਵਤਾ ਦੇ ਰਾਜਾ ਦੇ ਦਿੱਤੇ ਗਏ ਨਿਮੰਤ੍ਰਣ ਨੂੰ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹੋ?
20 ਬਾਈਬਲ ਵਿਚ ਆਖ਼ਰੀ ਪੰਜ ਜ਼ਬੂਰਾਂ ਵਿੱਚੋਂ ਹਰ ਇਕ ਜ਼ਬੂਰ “ਹਲਲੂਯਾਹ” ਨਿਮੰਤ੍ਰਣ ਦੇ ਨਾਲ ਆਰੰਭ ਅਤੇ ਸਮਾਪਤ ਹੁੰਦਾ ਹੈ। ਇਸ ਤਰ੍ਹਾਂ, ਜ਼ਬੂਰ 146 ਸਾਨੂੰ ਨਿਮੰਤ੍ਰਿਤ ਕਰਦਾ ਹੈ: “ਹੇ ਲੋਕੋ, ਯਾਹ ਦੀ ਉਸਤਤ ਕਰੋ! ਹੇ ਮੇਰੇ ਪ੍ਰਾਣ, ਯਹੋਵਾਹ ਦੀ ਉਸਤਤ ਕਰ। ਮੈਂ ਜੀਵਨ ਭਰ ਯਹੋਵਾਹ ਦੀ ਉਸਤਤ ਕਰਾਂਗਾ। ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗਾ।” (ਨਿ ਵ) ਕੀ ਤੁਸੀਂ ਇਸ ਸੱਦੇ ਨੂੰ ਕਬੂਲ ਕਰੋਗੇ? ਯਕੀਨਨ ਤੁਹਾਨੂੰ ਉਸ ਦੀ ਉਸਤਤ ਕਰਨ ਦੇ ਇੱਛੁਕ ਹੋਣਾ ਚਾਹੀਦਾ ਹੈ! ਇੰਜ ਹੋਵੇ ਕਿ ਤੁਸੀਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋਵੋ ਜਿਨ੍ਹਾਂ ਦਾ ਵਰਣਨ ਜ਼ਬੂਰ 148:12, 13 ਵਿਚ ਕੀਤਾ ਗਿਆ ਹੈ: “ਗਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ।” ਇੰਜ ਹੋਵੇ ਕਿ ਅਸੀਂ ਇਸ ਨਿਮੰਤ੍ਰਣ ਨੂੰ ਪੂਰੇ ਦਿਲ ਨਾਲ ਪ੍ਰਤਿਕ੍ਰਿਆ ਦਿਖਾਈਏ: “ਹੇ ਲੋਕੋ, ਯਾਹ ਦੀ ਉਸਤਤ ਕਰੋ!” ਇਕਸੁਰਤਾ ਵਿਚ, ਆਓ ਅਸੀਂ ਸਦੀਵਤਾ ਦੇ ਰਾਜਾ ਦੀ ਉਸਤਤ ਕਰੀਏ! (w96 4/1)
ਤੁਹਾਡੀ ਕੀ ਟਿੱਪਣੀ ਹੈ?
◻ ਯਿਸੂ ਦਿਆਂ ਰਸੂਲਾਂ ਨੇ ਕਿਸ ਗੱਲ ਦੀ ਪੂਰਵ-ਚੇਤਾਵਨੀ ਦਿੱਤੀ ਸੀ?
◻ ਸੰਨ 1914 ਵਿਚ ਸ਼ੁਰੂ ਹੁੰਦੇ ਹੋਏ, ਕਿਹੜੀਆਂ ਨਿਰਣਾਕਾਰੀ ਕਾਰਵਾਈਆਂ ਹੋ ਚੁੱਕੀਆਂ ਹਨ?
◻ ਯਹੋਵਾਹ ਕਿਹੜੇ ਨਿਆਉਂ ਪੂਰੇ ਕਰਨ ਜਾ ਰਿਹਾ ਹੈ?
◻ ਇਹ ਸਮਾਂ ਸਦੀਵਤਾ ਦੇ ਰਾਜਾ ਦੀ ਉਸਤਤ ਕਰਨ ਲਈ ਸਭ ਤੋਂ ਮਹੱਤਵਪੂਰਣ ਸਮਾਂ ਕਿਉਂ ਹੈ?
[ਸਫ਼ੇ 17 ਉੱਤੇ ਡੱਬੀ]
ਇਹ ਤਬਾਹਕਾਰੀ ਗੜਬੜੀ ਦਾ ਯੁਗ
ਇਸ ਗੱਲ ਨੂੰ ਅਨੇਕ ਲੋਕਾਂ ਨੇ ਕਬੂਲ ਕੀਤਾ ਹੈ ਕਿ 20ਵੀਂ ਸਦੀ ਦੇ ਮੁੱਢ ਵਿਚ ਗੜਬੜੀ ਦਾ ਇਕ ਯੁਗ ਆਰੰਭ ਹੋਇਆ ਸੀ। ਮਿਸਾਲ ਲਈ, 1993 ਵਿਚ ਪ੍ਰਕਾਸ਼ਿਤ, ਯੂ.ਐੱਸ. ਸੈਨੇਟਰ ਡੈਨਿਅਲ ਪੈਟਰਿਕ ਮੌਅਨਾਹਨ ਦੁਆਰਾ ਲਿਖੀ ਗਈ ਪੁਸਤਕ ਹੁੱਲੜ (ਅੰਗ੍ਰੇਜ਼ੀ) ਦੇ ਮੁਖਬੰਧ ਵਿਚ “1914 ਦਾ ਉਥਲ-ਪੁਥਲ” ਉੱਤੇ ਇਕ ਟਿੱਪਣੀ ਇਉਂ ਪੜ੍ਹਨ ਵਿਚ ਆਉਂਦੀ ਹੈ: “ਯੁੱਧ ਆਇਆ ਅਤੇ ਦੁਨੀਆਂ—ਪੂਰਣ ਰੂਪ ਵਿਚ—ਬਦਲ ਗਈ। ਅੱਜ ਧਰਤੀ ਉੱਤੇ ਕੇਵਲ ਅੱਠ ਹੀ ਰਾਜ ਹਨ ਜੋ 1914 ਵਿਚ ਹੋਂਦ ਵਿਚ ਸਨ ਅਤੇ ਜਿਨ੍ਹਾਂ ਦੇ ਸਰਕਾਰ ਦੀ ਪ੍ਰਕਾਰ ਉਸ ਸਮੇਂ ਤੋਂ ਲੈ ਕੇ ਅੱਜ ਤਕ ਹਿੰਸਾ ਦੁਆਰਾ ਬਦਲੀ ਨਹੀਂ ਹੈ। . . . ਬਾਕੀ ਦੇ 170 ਕੁ ਸਮਕਾਲੀਨ ਰਾਜਾਂ ਵਿੱਚੋਂ ਕਈ ਤਾਂ ਇੰਨੇ ਹਾਲ ਹੀ ਵਿਚ ਉਤਪੰਨ ਹੋਏ ਹਨ ਕਿ ਉਨ੍ਹਾਂ ਨੇ ਜ਼ਿਆਦਾ ਮੌਜੂਦਾ ਗੜਬੜੀ ਅਨੁਭਵ ਨਹੀਂ ਕੀਤੀ ਹੈ।” ਸੱਚ-ਮੁੱਚ, 1914 ਤੋਂ ਇਸ ਯੁਗ ਨੇ ਇਕ ਦੇ ਬਾਅਦ ਇਕ ਉਥਲ-ਪੁਥਲ ਦੇਖਿਆ ਹੈ!
ਸੰਨ 1993 ਵਿਚ ਇਕ ਹੋਰ ਪੁਸਤਕ ਕਾਬੂ ਤੋਂ ਬਾਹਰ—ਇੱਕੀਵੀਂ ਸਦੀ ਦੇ ਪੂਰਬਕਾਲ ਵਿਚ ਵਿਸ਼ਵ ਗੜਬੜੀ (ਅੰਗ੍ਰੇਜ਼ੀ) ਵੀ ਪ੍ਰਕਾਸ਼ਿਤ ਹੋਈ ਸੀ। ਇਸ ਦਾ ਲੇਖਕ ਯੂ.ਐੱਸ. ਰਾਸ਼ਟਰੀ ਸੁਰੱਖਿਆ ਕੌਂਸਲ ਦਾ ਸਾਬਕਾ ਪ੍ਰਧਾਨ, ਜ਼ੂਬੀਗਨੇਫ਼ ਬ੍ਰੇਜ਼ਿੰਸਕੀ ਹੈ। ਉਹ ਲਿਖਦਾ ਹੈ: “ਵੀਹਵੀਂ ਸਦੀ ਦੇ ਆਰੰਭ ਨੂੰ ਕਈ ਟਿੱਪਣੀਆਂ ਵਿਚ ਤਰਕ ਦੇ ਯੁਗ ਦੀ ਅਸਲੀ ਸ਼ੁਰੂਆਤ ਦੇ ਤੌਰ ਤੇ ਅਭਿਨੰਦਨ ਕੀਤਾ ਗਿਆ ਸੀ। . . . ਆਸ਼ਾ ਦੇ ਵਿਪਰੀਤ, ਵੀਹਵੀਂ ਸਦੀ ਮਨੁੱਖਜਾਤੀ ਦੀ ਸਭ ਤੋਂ ਖ਼ੂਨੀ ਅਤੇ ਨਫ਼ਰਤ ਭਰੀ ਸਦੀ ਬਣੀ, ਮਨੋਭ੍ਰਾਂਤਕ ਰਾਜਨੀਤੀ ਅਤੇ ਭਿਆਨਕ ਹਤਿਆ ਦੀ ਸਦੀ। ਕਰੂਰਤਾ ਇਕ ਬੇਮਿਸਾਲ ਹੱਦ ਤਕ ਸੰਸਥਾਗਤ ਕੀਤੀ ਗਈ, ਘਾਤਕਤਾ ਨੂੰ ਇਕ ਵੱਡੇ ਪੈਮਾਨੇ ਉੱਤੇ ਆਯੋਜਿਤ ਕੀਤਾ ਗਿਆ। ਵਿਗਿਆਨ ਵਿਚ ਭਲਾਈ ਕਰਨ ਦੀ ਸ਼ਕਤੀ ਅਤੇ ਉਹ ਰਾਜਨੀਤਿਕ ਬਦੀ ਜੋ ਅਸਲ ਵਿਚ ਖੁੱਲ੍ਹੀ ਛੱਡੀ ਗਈ, ਉਨ੍ਹਾਂ ਦੇ ਵਿਚਕਾਰ ਫ਼ਰਕ ਸਦਮਾ-ਜਨਕ ਸੀ। ਇਤਿਹਾਸ ਵਿਚ ਪਹਿਲਾਂ ਕਦੇ ਵੀ ਹਤਿਆ ਇੰਨੀ ਵਿਸ਼ਵ-ਵਿਆਪੀ ਤੌਰ ਤੇ ਫੈਲੀ ਹੋਈ ਨਹੀਂ ਸੀ, ਪਹਿਲਾਂ ਕਦੇ ਵੀ ਇਸ ਨੇ ਇੰਨੀਆਂ ਸਾਰੀਆਂ ਜਾਨਾਂ ਨਹੀਂ ਲਈਆਂ ਸਨ, ਪਹਿਲਾਂ ਕਦੇ ਵੀ ਇੰਨੇ ਹੰਕਾਰੀ ਅਤੇ ਬੇਤੁਕੇ ਟੀਚਿਆਂ ਦੇ ਲਈ ਇੰਨੇ ਕਾਇਮ ਜਤਨ ਦੀ ਇਕਾਗਰਤਾ ਨਾਲ ਮਾਨਵ ਵਿਨਾਸ਼ ਦੀ ਭਾਲ ਨਹੀਂ ਕੀਤੀ ਗਈ ਸੀ।” ਇਹ ਕਿੰਨਾ ਸੱਚ ਹੈ!
[ਸਫ਼ੇ 15 ਉੱਤੇ ਤਸਵੀਰ]
ਮਿਕਾਏਲ ਨੇ 1914 ਵਿਚ ਰਾਜ ਸਥਾਪਤੀ ਤੋਂ ਬਾਅਦ ਸ਼ਤਾਨ ਅਤੇ ਉਸ ਦਿਆਂ ਲਸ਼ਕਰਾਂ ਨੂੰ ਹੇਠਾਂ ਧਰਤੀ ਉਤੇ ਸੁੱਟ ਦਿੱਤਾ