ਘੋਸ਼ਣਾਵਾਂ
◼ ਸਾਹਿੱਤ ਪੇਸ਼ਕਸ਼ ਫਰਵਰੀ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ ਜਾਂ ਪੁਸਤਕ, ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ (ਅੰਗ੍ਰੇਜ਼ੀ), 20 ਰੁਪਏ ਦੇ ਚੰਦੇ ਤੇ। ਵਿਕਲਪਕ ਵਜੋਂ, ਕੋਈ ਵੀ ਪੁਰਾਣੀ 192-ਸਫ਼ੇ ਵਾਲੀ ਵਿਸ਼ੇਸ਼ ਪੇਸ਼ਕਸ਼ ਪੁਸਤਕ ਨੂੰ 10 ਰੁਪਏ ਦੇ ਚੰਦੇ ਤੇ ਪੇਸ਼ ਕੀਤਾ ਜਾ ਸਕਦਾ ਹੈ। ਮਾਰਚ: ਪੁਸਤਕ, ਪਰਿਵਾਰਕ ਖ਼ੁਸ਼ੀ ਦਾ ਰਾਜ਼, 20 ਰੁਪਏ ਦੇ ਚੰਦੇ ਤੇ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਜਾਂ ਅਵੇਕ! ਦੀ ਸਬਸਕ੍ਰਿਪਸ਼ਨ। ਸੂਚਨਾ: ਅਸੀਂ ਸਾਰੀਆਂ ਕਲੀਸਿਯਾਵਾਂ ਨੂੰ ਪਰਿਵਾਰਕ ਜੀਵਨ ਅਤੇ ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕਾਂ ਦੀ ਚੰਗੀ ਵਰਤੋਂ ਕਰਦੇ ਰਹਿਣ ਲਈ ਉਤਸ਼ਾਹਿਤ ਕਰਦੇ ਹਾਂ। ਪ੍ਰਕਾਸ਼ਕਾਂ ਨੂੰ ਪੂਰੇ ਸਾਲ ਦੇ ਦੌਰਾਨ ਹਰ ਸਮੇਂ ਤੇ ਇਨ੍ਹਾਂ ਪੁਸਤਕਾਂ ਦੀਆਂ ਕਾਪੀਆਂ ਆਪਣੇ ਕੋਲ ਰੱਖਣ ਅਤੇ ਇਨ੍ਹਾਂ ਨੂੰ ਹਰ ਉਚਿਤ ਅਵਸਰ ਤੇ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਲੀਸਿਯਾਵਾਂ ਨੂੰ ਜਿਨ੍ਹਾਂ ਨੇ ਅਜੇ ਤਕ ਉਪਰੋਕਤ ਮੁਹਿੰਮ ਪੁਸਤਕਾਂ ਲਈ ਦਰਖ਼ਾਸਤ ਨਹੀਂ ਕੀਤੀ ਹੈ, ਆਪਣੇ ਅਗਲੇ ਸਾਹਿੱਤ ਦਰਖ਼ਾਸਤ ਫਾਰਮ (S-AB-14) ਤੇ ਇੰਜ ਕਰਨਾ ਚਾਹੀਦਾ ਹੈ।
◼ ਸੈਕਟਰੀ ਅਤੇ ਸੇਵਾ ਨਿਗਾਹਬਾਨ ਨੂੰ ਸਾਰੇ ਨਿਯਮਿਤ ਪਾਇਨੀਅਰਾਂ ਦੀ ਸਰਗਰਮੀ ਦਾ ਪੁਨਰ-ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਘੰਟੇ ਪੂਰੇ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ, ਤਾਂ ਬਜ਼ੁਰਗਾਂ ਨੂੰ ਸਹਾਇਤਾ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸੁਝਾਉ ਲਈ, ਅਕਤੂਬਰ 1, 1993, ਅਤੇ ਅਕਤੂਬਰ 1, 1992, ਦੀਆਂ ਸੰਸਥਾ ਦੀਆਂ ਚਿੱਠੀਆਂ (S-201) ਦਾ ਪੁਨਰ-ਵਿਚਾਰ ਕਰੋ। ਨਾਲੇ ਅਕਤੂਬਰ 1986 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਪੈਰਾ 12-20 ਦੇਖੋ।
◼ ਮਾਰਚ, ਅਪ੍ਰੈਲ, ਅਤੇ ਮਈ ਵਿਚ ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਪ੍ਰਕਾਸ਼ਕਾਂ ਨੂੰ ਹੁਣ ਤੋਂ ਹੀ ਆਪਣੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਛੇਤੀ ਨਾਲ ਆਪਣੀ ਅਰਜ਼ੀ ਦੇ ਦੇਣੀ ਚਾਹੀਦੀ ਹੈ। ਜ਼ਰੂਰੀ ਖੇਤਰ ਸੇਵਾ ਪ੍ਰਬੰਧ ਕਰਨ ਅਤੇ ਚੋਖੇ ਰਸਾਲੇ ਅਤੇ ਦੂਜੇ ਸਾਹਿੱਤ ਤਿਆਰ ਰੱਖਣ ਵਿਚ ਇਹ ਬਜ਼ੁਰਗਾਂ ਦੀ ਮਦਦ ਕਰੇਗੀ। ਸਹਿਯੋਗੀ ਪਾਇਨੀਅਰਾਂ ਵਜੋਂ ਸਵੀਕਾਰ ਕੀਤੇ ਗਏ ਸਾਰਿਆਂ ਦੇ ਨਾਂ ਕਲੀਸਿਯਾ ਵਿਚ ਐਲਾਨ ਕੀਤੇ ਜਾਣੇ ਚਾਹੀਦੇ ਹਨ।
◼ ਬਜ਼ੁਰਗਾਂ ਦੀ ਨਿਕਾਇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਲੀਸਿਯਾ ਸਥਾਨਕ ਸੰਮੇਲਨਾਂ ਲਈ ਜਾਂਦੀ ਹੈ, ਤਾਂ ਹੇਠ ਲਿਖੀਆਂ ਸਮਾਯੋਜਨਾਵਾਂ ਜ਼ਰੂਰੀ ਹਨ: ਜਦੋਂ ਇਕ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ ਅਨੁਸੂਚਿਤ ਹੁੰਦਾ ਹੈ, ਤਾਂ ਕਲੀਸਿਯਾ ਨੂੰ ਪੂਰੇ ਹਫ਼ਤੇ ਦੌਰਾਨ ਸਾਰੀਆਂ ਨਿਯਮਿਤ ਸਭਾਵਾਂ ਰੱਖਣੀਆਂ ਚਾਹੀਦੀਆਂ ਹਨ, ਸਿਰਫ਼ ਪਬਲਿਕ ਸਭਾ ਅਤੇ ਪਹਿਰਾਬੁਰਜ ਅਧਿਐਨ ਨਹੀਂ ਕੀਤੇ ਜਾਣੇ ਚਾਹੀਦੇ ਹਨ। ਜਦੋਂ ਸਰਕਟ ਸੰਮੇਲਨ ਲਈ ਜਾਣਾ ਹੁੰਦਾ ਹੈ, ਤਾਂ ਕਲੀਸਿਯਾ ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਵੀ ਨਹੀਂ ਰੱਖੇਗੀ; ਕੇਵਲ ਕਲੀਸਿਯਾ ਪੁਸਤਕ ਅਧਿਐਨ ਹੀ ਸਥਾਨਕ ਤੌਰ ਤੇ ਉਸ ਹਫ਼ਤੇ ਦੌਰਾਨ ਕੀਤਾ ਜਾਵੇਗਾ।
◼ ਜਨਵਰੀ 8, 1997, ਦੇ ਅੰਕ ਤੋਂ ਅਵੇਕ! ਨੇਪਾਲੀ ਵਿਚ ਮਾਸਿਕ ਪ੍ਰਕਾਸ਼ਨ ਹੋਵੇਗਾ ਅਤੇ ਸਾਲਾਨਾ ਸਬਸਕ੍ਰਿਪਸ਼ਨ 45 ਰੁਪਏ ਲਈ ਉਪਲਬਧ ਹੋਵੇਗਾ।
◼ ਨਵੇਂ ਪ੍ਰਕਾਸ਼ਨ ਉਪਲਬਧ:
ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ (ਟ੍ਰੈਕਟ ਨੰ. 15)—ਜ਼ੌਂਖਾ
ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ (ਛੋਟੀ ਪੁਸਤਕ)—ਪੰਜਾਬੀ
ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ!—ਆਸਾਮੀ, ਤਿਬਤੀ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਉੜੀਆ, ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਕੋਂਕਨੀ (ਦੇਵਨਾਗਰੀ, ਕੰਨੜ, ਅਤੇ ਰੋਮਨ ਲਿਪੀ ਵਿਚ ਅਲੱਗ-ਅਲੱਗ ਉਪਲਬਧ), ਖਾਸੀ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਨੀਪੁਰੀ, ਮਰਾਠੀ, ਮਲਿਆਲਮ, ਮੀਜ਼ੋ
(ਇਹ ਵੱਡੀ ਪੁਸਤਿਕਾ ਪ੍ਰਕਾਸ਼ਕਾਂ ਅਤੇ ਪਬਲਿਕ ਲਈ 6 ਰੁਪਏ ਅਤੇ ਪਾਇਨੀਅਰਾਂ ਲਈ 4 ਰੁਪਏ ਦੀ ਹੈ।)
ਪਰਿਵਾਰਕ ਖ਼ੁਸ਼ੀ ਦਾ ਰਾਜ਼—ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਮਰਾਠੀ, ਮਲਿਆਲਮ
(ਇਹ ਪੁਸਤਕ ਪ੍ਰਕਾਸ਼ਕਾਂ ਅਤੇ ਪਬਲਿਕ ਲਈ 20 ਰੁਪਏ ਅਤੇ ਪਾਇਨੀਅਰਾਂ ਲਈ 12 ਰੁਪਏ ਦੀ ਹੈ।)
◼ ਨਵੇਂ ਆਡੀਓ-ਕੈਸਟ ਉਪਲਬਧ:
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? (ਇਕ ਕੈਸਟ) —ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਰਾਠੀ, ਮਲਿਆਲਮ
(ਇਹ ਆਡੀਓ-ਕੈਸਟ ਪ੍ਰਕਾਸ਼ਕਾਂ ਅਤੇ ਪਬਲਿਕ ਲਈ 65 ਰੁਪਏ ਅਤੇ ਪਾਇਨੀਅਰਾਂ ਲਈ 55 ਰੁਪਏ ਦੀ ਹੈ।)