ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/97 ਸਫ਼ਾ 7
  • ਪ੍ਰਸ਼ਨ ਡੱਬੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਸ਼ਨ ਡੱਬੀ
  • ਸਾਡੀ ਰਾਜ ਸੇਵਕਾਈ—1997
  • ਮਿਲਦੀ-ਜੁਲਦੀ ਜਾਣਕਾਰੀ
  • ਅੰਤਿਮ-ਸੰਸਕਾਰ ਵੇਲੇ ਮਰਯਾਦਾ ਵਿਚ ਰਹੋ ਅਤੇ ਪਰਮੇਸ਼ੁਰੀ ਅਸੂਲਾਂ ʼਤੇ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਯਹੋਵਾਹ ਦੇ ਗਵਾਹ ਸੰਸਕਾਰ ਬਾਰੇ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਨ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਸਾਡੀ ਰਾਜ ਸੇਵਕਾਈ—1997
km 3/97 ਸਫ਼ਾ 7

ਪ੍ਰਸ਼ਨ ਡੱਬੀ

◼ ਜਦੋਂ ਕਲੀਸਿਯਾ ਨੂੰ ਕਿਰਿਆ-ਕਰਮ ਦੇ ਪ੍ਰਬੰਧ ਵਿਚ ਮਦਦ ਕਰਨ ਲਈ ਕਿਹਾ ਜਾਂਦਾ ਹੈ, ਤਾਂ ਹੇਠਾਂ ਦਿੱਤੇ ਗਏ ਸਵਾਲ ਉੱਠ ਸਕਦੇ ਹਨ:

ਕਿਸ ਨੂੰ ਮਾਤਮੀ ਭਾਸ਼ਣ ਦੇਣਾ ਚਾਹੀਦਾ ਹੈ? ਇਹ ਫ਼ੈਸਲਾ ਪਰਿਵਾਰ ਦੇ ਜੀਆਂ ਨੂੰ ਕਰਨਾ ਚਾਹੀਦਾ ਹੈ। ਉਹ ਕਿਸੇ ਵੀ ਬਪਤਿਸਮਾ-ਪ੍ਰਾਪਤ ਭਰਾ ਨੂੰ ਚੁਣ ਸਕਦੇ ਹਨ ਜਿਸ ਦੀ ਨੇਕਨਾਮੀ ਹੋਵੇ। ਜੇਕਰ ਬਜ਼ੁਰਗਾਂ ਦੇ ਸਮੂਹ ਨੂੰ ਭਾਸ਼ਣਕਾਰ ਦਾ ਪ੍ਰਬੰਧ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਆਮ ਤੌਰ ਤੇ ਸੰਸਥਾ ਵੱਲੋਂ ਦਿੱਤੀ ਗਈ ਰੂਪ-ਰੇਖਾ ਉੱਤੇ ਆਧਾਰਿਤ ਭਾਸ਼ਣ ਦੇਣ ਲਈ ਇਕ ਯੋਗ ਬਜ਼ੁਰਗ ਨੂੰ ਚੁਣਨਗੇ। ਹਾਲਾਂਕਿ ਮਿਰਤਕ ਦੀ ਉਸਤਤ ਨਹੀਂ ਕੀਤੀ ਜਾਵੇਗੀ, ਉਸ ਵੱਲੋਂ ਪ੍ਰਦਰਸ਼ਿਤ ਕੀਤੇ ਗਏ ਮਿਸਾਲੀ ਗੁਣਾਂ ਵੱਲ ਧਿਆਨ ਖਿੱਚਣਾ ਸ਼ਾਇਦ ਉਚਿਤ ਹੋਵੇਗਾ।

ਕੀ ਰਾਜ ਗ੍ਰਹਿ ਇਸਤੇਮਾਲ ਕੀਤਾ ਜਾ ਸਕਦਾ ਹੈ? ਜੀ ਹਾਂ, ਜੇਕਰ ਬਜ਼ੁਰਗਾਂ ਦੇ ਸਮੂਹ ਨੇ ਇਜਾਜ਼ਤ ਦਿੱਤੀ ਹੈ ਅਤੇ ਜੇਕਰ ਇਹ ਨਿਯਮਿਤ ਤੌਰ ਤੇ ਕੀਤੀਆਂ ਜਾਣ ਵਾਲੀਆਂ ਸਭਾਵਾਂ ਵਿਚ ਦਖ਼ਲ ਨਹੀਂ ਦਿੰਦਾ ਹੈ। ਰਾਜ ਗ੍ਰਹਿ ਇਸਤੇਮਾਲ ਕੀਤਾ ਜਾ ਸਕਦਾ ਹੈ ਜੇਕਰ ਮਿਰਤਕ ਦੀ ਨੇਕਨਾਮੀ ਸੀ ਅਤੇ ਉਹ ਕਲੀਸਿਯਾ ਦਾ ਮੈਂਬਰ ਜਾਂ ਇਕ ਮੈਂਬਰ ਦਾ ਨਾਬਾਲਗ ਬੱਚਾ ਸੀ। ਜੇਕਰ ਮਿਰਤਕ ਗ਼ੈਰ-ਮਸੀਹੀ ਆਚਰਣ ਦੇ ਕਾਰਨ ਬਦਨਾਮ ਸੀ, ਜਾਂ ਜੇਕਰ ਦੂਜੇ ਕਾਰਨ ਮੌਜੂਦ ਹਨ ਜੋ ਕਲੀਸਿਯਾ ਉੱਤੇ ਬਦਨਾਮੀ ਲਿਆ ਸਕਦੇ ਹਨ, ਤਾਂ ਬਜ਼ੁਰਗ ਸ਼ਾਇਦ ਰਾਜ ਗ੍ਰਹਿ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਨਾ ਦੇਣ ਦਾ ਫ਼ੈਸਲਾ ਕਰਨ।—ਆਪਣੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ਾ 62-3, ਦੇਖੋ।

ਆਮ ਤੌਰ ਤੇ, ਰਾਜ ਗ੍ਰਹਿਆਂ ਨੂੰ ਅਵਿਸ਼ਵਾਸੀਆਂ ਦੇ ਕਿਰਿਆ-ਕਰਮ ਲਈ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਪਰੰਤੂ ਛੋਟ ਦਿੱਤੀ ਜਾ ਸਕਦੀ ਹੈ ਜੇਕਰ ਪਰਿਵਾਰ ਦੇ ਬਾਕੀ ਜੀਅ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਵਜੋਂ ਸਰ­ਗਰਮ ਹਨ, ਕਲੀਸਿਯਾ ਦੇ ਕਾਫ਼ੀ ਲੋਕ ਜਾਣਦੇ ਹਨ ਕਿ ਮਿਰਤਕ ਵਿਅਕਤੀ ਸੱਚਾਈ ਪ੍ਰਤੀ ਅਨੁਕੂਲ ਰਵੱਈਆ ਰੱਖਦਾ ਸੀ ਅਤੇ ਸਮਾਜ ਵਿਚ ਨੇਕ ਚਾਲ-ਚਲਨ ਲਈ ਜਾਣਿਆ ਜਾਂਦਾ ਸੀ, ਅਤੇ ਕਾਰਜਕ੍ਰਮ ਵਿਚ ਕੋਈ ਦੁਨਿਆਵੀ ਰੀਤੀ-ਰਿਵਾਜ ਸ਼ਾਮਲ ਨਹੀਂ ਹਨ।

ਰਾਜ ਗ੍ਰਹਿ ਇਸਤੇਮਾਲ ਕਰਨ ਦੀ ਇਜਾਜ਼ਤ ਦਿੰਦੇ ਸਮੇਂ, ਬਜ਼ੁਰਗ ਵਿਚਾਰ ਕਰਨਗੇ ਕਿ ਆਮ ਤੌਰ ਤੇ ਕਿਰਿਆ-ਕਰਮ ਵੇਲੇ ਤਾਬੂਤ ਦੀ ਮੌਜੂਦਗੀ ਦੀ ਆਸ ਰੱਖੀ ਜਾਂਦੀ ਹੈ ਜਾਂ ਨਹੀਂ। ਜੇਕਰ ਰੱਖੀ ਜਾਂਦੀ ਹੈ, ਤਾਂ ਉਹ ਸ਼ਾਇਦ ਇਸ ਨੂੰ ਰਾਜ ਗ੍ਰਹਿ ਵਿਚ ਲਿਆਉਣ ਦੀ ਇਜਾਜ਼ਤ ਦੇਣ।

ਦੁਨਿਆਵੀ ਲੋਕਾਂ ਦੇ ਕਿਰਿਆ-ਕਰਮ ਬਾਰੇ ਕੀ? ਜੇਕਰ ਮਿਰਤਕ ਵਿਅਕਤੀ ਦਾ ਸਮਾਜ ਵਿਚ ਚੰਗਾ ਨਾਂ ਸੀ, ਤਾਂ ਇਕ ਭਰਾ ਉਸ ਦੇ ਘਰ ਜਾਂ ਕਬਰਸਤਾਨ ਵਿਖੇ ਇਕ ਦਿਲਾਸਾ-ਭਰਿਆ ਬਾਈਬਲ ਭਾਸ਼ਣ ਦੇ ਸਕਦਾ ਹੈ। ਕਲੀਸਿਯਾ ਅਜਿਹੇ ਵਿਅਕਤੀ ਦੇ ਕਿਰਿਆ-ਕਰਮ ਲਈ ਪ੍ਰਬੰਧ ਕਰਨ ਤੋਂ ਇਨਕਾਰ ਕਰੇਗੀ ਜੋ ਅਨੈਤਿਕ, ਗ਼ਲਤ ਚਾਲ-ਚਲਨ ਲਈ ਜਾਣਿਆ ਜਾਂਦਾ ਸੀ ਜਾਂ ਜਿਸ ਦਾ ਜੀਵਨ-ਢੰਗ ਬਾਈਬਲ ਸਿਧਾਂਤਾਂ ਦੇ ਬਿਲਕੁਲ ਵਿਰੁੱਧ ਸੀ। ਨਿਸ਼ਚੇ ਹੀ ਇਕ ਭਰਾ, ਪਾਦਰੀ ਦੇ ਨਾਲ ਅੰਤਰ-ਵਿਸ਼ਵਾਸੀ ਸੰਸਕਾਰ ਵਿਚ ਹਿੱਸਾ ਨਹੀਂ ਲਵੇਗਾ, ਅਤੇ ਨਾ ਹੀ ਵੱਡੀ ਬਾਬੁਲ ਦੇ ਗਿਰਜੇ ਵਿਚ ਕੀਤੇ ਗਏ ਕਿਸੇ ਕਿਰਿਆ-ਕਰਮ ਵਿਚ ਹਿੱਸਾ ਲਵੇਗਾ।

ਉਦੋਂ ਕੀ ਜੇਕਰ ਮਿਰਤਕ ਇਕ ਛੇਕਿਆ ਹੋਇਆ ਵਿਅਕਤੀ ਸੀ? ਆਮ ਤੌਰ ਤੇ ਕਲੀਸਿਯਾ ਇਸ ਵਿਚ ਸ਼ਾਮਲ ਨਹੀਂ ਹੋਵੇਗੀ, ਅਤੇ ਨਾ ਹੀ ਰਾਜ ਗ੍ਰਹਿ ਇਸਤੇਮਾਲ ਕੀਤਾ ਜਾਵੇਗਾ। ਪਰੰਤੂ ਜੇਕਰ ਉਹ ਵਿਅਕਤੀ ਤੋਬਾ ਦੇ ਸਬੂਤ ਪੇਸ਼ ਕਰ ਰਿਹਾ ਸੀ ਅਤੇ ਪੁਨਰ-ਸਥਾਪਿਤ ਕੀਤੇ ਜਾਣ ਦੀ ਇੱਛਾ ਪ੍ਰਗਟ ਕਰ ਰਿਹਾ ਸੀ, ਤਾਂ ਅਵਿਸ਼ਵਾਸੀਆਂ ਨੂੰ ਗਵਾਹੀ ਅਤੇ ਰਿਸ਼ਤੇਦਾਰਾਂ ਨੂੰ ਦਿਲਾਸਾ ਦੇਣ ਲਈ ਇਕ ਭਰਾ ਦਾ ਅੰਤਹਕਰਣ ਸ਼ਾਇਦ ਉਸ ਨੂੰ ਇਜਾਜ਼ਤ ਦੇਵੇ ਕਿ ਉਹ ਜਨਾਜ਼ਾ ਘਰ ਵਿਖੇ ਜਾਂ ਕਬਰਸਤਾਨ ਵਿਖੇ ਇਕ ਬਾਈਬਲ ਭਾਸ਼ਣ ਦੇਵੇ। ਪਰੰਤੂ, ਇਹ ਫ਼ੈਸਲਾ ਕਰਨ ਤੋਂ ਪਹਿਲਾਂ ਇਹ ਬੁੱਧੀਮਤਾ ਦੀ ਗੱਲ ਹੋਵੇਗੀ ਕਿ ਇਹ ਭਰਾ ਬਜ਼ੁਰਗਾਂ ਦੇ ਸਮੂਹ ਨਾਲ ਮਸ਼­ਵਰਾ ਕਰੇ ਅਤੇ ਉਨ੍ਹਾਂ ਦੇ ਮਸ਼ਵਰੇ ਉੱਤੇ ਧਿਆਨ ਦੇਵੇ। ਜੇ ਸਥਿਤੀ ਅਜਿਹੀ ਹੈ ਕਿ ਇਸ ਭਰਾ ਦਾ ਸ਼ਾਮਲ ਹੋਣਾ ਬੁੱਧੀਮਤਾ ਦੀ ਗੱਲ ਨਹੀਂ ਹੈ, ਤਾਂ ਸ਼ਾਇਦ ਉਚਿਤ ਹੋਵੇ ਕਿ ਰਿਸ਼ਤੇਦਾਰਾਂ ਨੂੰ ਦਿਲਾਸਾ ਦੇਣ ਲਈ ਮਿਰਤਕ ਵਿਅਕਤੀ ਦੇ ਪਰਿਵਾਰ ਦਾ ਇਕ ਜੀਅ ਭਾਸ਼ਣ ਦੇਵੇ, ਜੋ ਇਕ ਗਵਾਹ ਹੈ।

ਹੋਰ ਜਾਣਕਾਰੀ ਅਕਤੂਬਰ 15, 1990, ਸਫ਼ਾ 30-1; ਸਤੰਬਰ 15, 1981, ਸਫ਼ਾ 31; ਮਾਰਚ 15, 1980, ਸਫ਼ਾ 5-7; ਜੂਨ 1, 1978, ਸਫ਼ਾ 5-8; ਜੂਨ 1, 1977, ਸਫ਼ਾ 347-8; ਮਾਰਚ 15, 1970, ਸਫ਼ਾ 191-2, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅੰਕਾਂ ਵਿਚ ਅਤੇ ਅਵੇਕ! ਦੇ ਸਤੰਬਰ 8, 1990, ਸਫ਼ਾ 22-3 ਅਤੇ ਮਾਰਚ 22, 1977, ਸਫ਼ਾ 12-15, ਵਿਚ ਪਾਈ ਜਾ ਸਕਦੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ