ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/97 ਸਫ਼ਾ 7
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—1997
ਸਾਡੀ ਰਾਜ ਸੇਵਕਾਈ—1997
km 3/97 ਸਫ਼ਾ 7

ਘੋਸ਼ਣਾਵਾਂ

◼ ਇਸ ਸਾਲ ਦੀ ਸਮਾਰਕ ਰੁੱਤ ਲਈ ਖ਼ਾਸ ਪਬਲਿਕ ਭਾਸ਼ਣ ਜ਼ਿਆਦਾਤਰ ਕਲੀਸਿਯਾਵਾਂ ਵਿਚ ਐਤਵਾਰ, ਅਪ੍ਰੈਲ 6, ਨੂੰ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਹੈ “ਦੁਨਿਆਵੀ ਮਲੀਨਤਾਈਆਂ ਤੋਂ ਸਾਫ਼ ਰਹੋ।” ਸਾਨੂੰ ਸਾਰਿਆਂ ਨੂੰ ਹਾਜ਼ਰ ਹੋਣਾ ਚਾਹੀਦਾ ਹੈ, ਅਤੇ ਸਾਨੂੰ ਉਨ੍ਹਾਂ ਦਿਲਚਸਪੀ ਰੱਖਣ ਵਾਲਿਆਂ ਨੂੰ ਭਾਸ਼ਣ ਲਈ ਹਾਜ਼ਰ ਹੋਣ ਲਈ ਵੀ ਮਦਦ ਦੇਣੀ ਚਾਹੀਦੀ ਹੈ ਜੋ ਸਮਾਰਕ ਲਈ ਆਏ ਸਨ। ਅਸੀਂ ਜੋ ਗੱਲਾਂ ਸੁਣਾਂਗੇ, ਉਨ੍ਹਾਂ ਤੋਂ ਅਸੀਂ ਨਿਸ਼ਚੇ ਹੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਹੋਰ ਦ੍ਰਿੜ੍ਹ ਹੋਵਾਂਗੇ।

◼ ਸਰਬ ਮਹਾਨ ਮਨੁੱਖ ਪੁਸਤਕ ਦੇ ਕਲੀਸਿਯਾ ਅਧਿਐਨ ਵਿੱਚੋਂ ਵੱਧ ਤੋਂ ਵੱਧ ਲਾਭ ਹਾਸਲ ਕਰਨ ਦੇ ਲਈ, ਕਿਰਪਾ ਕਰ ਕੇ ਅਪ੍ਰੈਲ 1993 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਸਫ਼ਾ 8 ਉੱਤੇ ਦਿੱਤੇ ਗਏ ਉੱਤਮ ਮਾਰਗ-ਦਰਸ਼ਨ ਉੱਤੇ ਵਿਚਾਰ ਕਰੋ। ਇਹ ਲੇਖ ਸਮਝਾਉਂਦਾ ਹੈ ਕਿ ਹਰੇਕ ਪਾਠ ਨੂੰ ਕਿਵੇਂ ਤਿਆਰ ਕਰਨਾ ਹੈ ਅਤੇ ਕਿਸ ਤਰੀਕੇ ਨਾਲ ਕਲੀਸਿਯਾ ਪੁਸਤਕ ਅਧਿਐਨ ਕੀਤਾ ਜਾਵੇਗਾ। ਅਧਿਐਨ ਸੰਚਾਲਕ ਅਤੇ ਹਾਜ਼ਰ ਹੋਣ ਵਾਲੇ ਸਾਰੇ ਲੋਕ ਇਸ ਜਾਣਕਾਰੀ ਦਾ ਪੁਨਰ-ਵਿਚਾਰ ਕਰ ਕੇ ਲਾਭ ਹਾਸਲ ਕਰਨਗੇ।

◼ ਹਰੇਕ ਸਮਾਜ ਵਿਚ, ਸਾਲ ਦੇ ਵੱਖਰੇ-ਵੱਖਰੇ ਸਮੇਂ ਤੇ, ਦੁਨਿਆਵੀ ਤਿਉਹਾਰ ਹੁੰਦੇ ਹਨ ਜਿਨ੍ਹਾਂ ਕਰਕੇ ਬੱਚਿਆਂ ਨੂੰ ਸਕੂਲੋਂ ਛੁੱਟੀ ਮਿਲਦੀ ਹੈ ਅਤੇ ਦਫ਼ਤਰਾਂ ਵਿਚ ਵੀ ਛੁੱਟੀ ਹੁੰਦੀ ਹੈ। ਇਸ ਨਾਲ ਕਲੀਸਿਯਾ ਨੂੰ ਖੇਤਰ ਸੇਵਕਾਈ ਵਿਚ ਅਧਿਕ ਹਿੱਸਾ ਲੈਣ ਦੇ ਸ਼ਾਨਦਾਰ ਮੌਕੇ ਮਿਲਦੇ ਹਨ। ਬਜ਼ੁਰਗਾਂ ਨੂੰ ਪਹਿਲਾਂ ਤੋਂ ਹੀ ਜਾਣਨਾ ਚਾਹੀਦਾ ਹੈ ਕਿ ਅਜਿਹੇ ਮੌਕੇ ਕਦੋਂ ਆਉਣਗੇ ਅਤੇ ਕਲੀਸਿਯਾ ਨੂੰ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਪ੍ਰਬੰਧਾਂ ਬਾਰੇ ਦੱਸਣਾ ਚਾਹੀਦਾ ਹੈ ਜੋ ਛੁੱਟੀਆਂ ਦੇ ਸਮੇਂ ਦੌਰਾਨ ਸਮੂਹਕ ਗਵਾਹੀ ਕਾਰਜ ਲਈ ਕੀਤੇ ਜਾ ਰਹੇ ਹਨ।

◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦਾ ਆਡਿਟ ਮਾਰਚ 1 ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ। ਜਦੋਂ ਇਹ ਕੀਤਾ ਜਾ ਚੁੱਕਾ ਹੋਵੇ, ਤਾਂ ਕਲੀਸਿਯਾ ਵਿਚ ਘੋਸ਼ਣਾ ਕਰੋ।

◼ ਮਾਰਚ 1, 1997, ਤੋਂ ਕੰਨੜ, ਤੇਲਗੂ ਅਤੇ ਮਰਾਠੀ ਦੇ ਪਹਿਰਾਬੁਰਜ ਅਤੇ ਸਾਡੀ ਰਾਜ ਸੇਵਕਾਈ ਦੇ ਸਾਰੇ ਅੰਕਾਂ ਵਿਚ ਇਨ੍ਹਾਂ ਭਾਸ਼ਾਵਾਂ ਵਿਚ ਉਪਲਬਧ ਗੀਤ ਪੁਸਤਿਕਾ ਵਿੱਚੋਂ ਲਏ ਗਏ ਵਿਕਲਪਕ ਗੀਤ ਨੰਬਰ ਹੋਣਗੇ। ਇਨ੍ਹਾਂ ਭਾਸ਼ਾਵਾਂ ਵਿਚ ਸੰਚਾਲਿਤ ਕੀਤੀਆਂ ਜਾਣ ਵਾਲੀਆਂ ਸਭਾਵਾਂ ਵਿਚ ਇਨ੍ਹਾਂ ਹੀ ਭਾਸ਼ਾਵਾਂ ਦੇ, ਨਾ ਕਿ ਅੰਗ੍ਰੇਜ਼ੀ ਭਾਸ਼ਾ ਦੇ ਗੀਤਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਪ੍ਰਕਾਸ਼ਕਾਂ ਅਤੇ ਸਭਾ ਵਿਚ ਹਾਜ਼ਰ ਹੋਣ ਵਾਲਿਆਂ ਨੂੰ ਉਤਸ਼ਾਹ ਮਿਲੇਗਾ ਕਿ ਉਹ ਆਪਣੀ ਭਾਸ਼ਾ ਵਿਚ ਰਾਜ ਗੀਤਾਂ ਤੋਂ ਜਾਣੂ ਹੋਣ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ