ਸਾਹਿੱਤ ਪੇਸ਼ਕਸ਼
◼ ਮਾਰਚ: ਪੁਸਤਕ, ਪਰਿਵਾਰਕ ਖ਼ੁਸ਼ੀ ਦਾ ਰਾਜ਼, 20 ਰੁਪਏ ਦੇ ਚੰਦੇ ਤੇ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਜਾਂ ਅਵੇਕ! ਦੀ ਸਬਸਕ੍ਰਿਪਸ਼ਨ। ਅਰਧ-ਮਾਸਿਕ ਸੰਸਕਰਣਾਂ ਦੇ ਲਈ ਇਕ-ਸਾਲਾ ਸਬਸਕ੍ਰਿਪਸ਼ਨ 90 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਇਕ ਸਾਲ ਦੀ ਸਬਸਕ੍ਰਿਪਸ਼ਨ ਅਤੇ ਅਰਧ-ਮਾਸਿਕ ਸੰਸਕਰਣਾਂ ਦੇ ਲਈ ਛੇ-ਮਹੀਨੇ ਦੀ ਸਬਸਕ੍ਰਿਪਸ਼ਨ 45 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਛੇ-ਮਹੀਨੇ ਦੀ ਸਬਸਕ੍ਰਿਪਸ਼ਨ ਨਹੀਂ ਹੈ। ਜੇਕਰ ਸਬਸਕ੍ਰਿਪਸ਼ਨ ਨਾਮਨਜ਼ੂਰ ਹੋਵੇ, ਤਾਂ ਰਸਾਲਿਆਂ ਦੀਆਂ ਕਾਪੀਆਂ 4 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਬਸਕ੍ਰਿਪਸ਼ਨ ਪ੍ਰਾਪਤ ਕਰਦੇ ਸਮੇਂ, ਕਿਰਪਾ ਕਰ ਕੇ ਯਾਦ ਰੱਖੋ ਕਿ ਪੰਜਾਬੀ ਅਤੇ ਉਰਦੂ ਨੂੰ ਛੱਡ (ਜਿਨ੍ਹਾਂ ਵਿਚ ਇਹ ਮਾਸਿਕ ਹੈ), ਪਹਿਰਾਬੁਰਜ ਹੁਣ ਸਾਰੀਆਂ ਭਾਰਤੀ ਭਾਸ਼ਾਵਾਂ ਅਤੇ ਨੇਪਾਲੀ ਵਿਚ ਅਰਧ-ਮਾਸਿਕ ਹੈ। ਅਵੇਕ! ਤਾਮਿਲ ਅਤੇ ਮਲਿਆਲਮ ਵਿਚ ਅਰਧ-ਮਾਸਿਕ ਹੈ ਪਰੰਤੂ ਹਿੰਦੀ, ਕੰਨੜ, ਗੁਜਰਾਤੀ, ਤੇਲਗੂ, ਨੇਪਾਲੀ, ਅਤੇ ਮਰਾਠੀ ਵਿਚ ਮਾਸਿਕ ਹੈ। ਵਰਤਾਵਿਆਂ ਲਈ ਅਵੇਕ! ਦੀਆਂ ਤਿਮਾਹੀ ਕਾਪੀਆਂ ਉਰਦੂ, ਪੰਜਾਬੀ, ਅਤੇ ਬੰਗਲਾ ਵਿਚ ਕਲੀਸਿਯਾਵਾਂ ਲਈ ਉਪਲਬਧ ਹਨ, ਪਰੰਤੂ ਇਨ੍ਹਾਂ ਤਿੰਨ ਭਾਸ਼ਾਵਾਂ ਵਿਚ ਵਿਅਕਤੀਗਤ ਸਬਸਕ੍ਰਿਪਸ਼ਨ ਉਪਲਬਧ ਨਹੀਂ ਹਨ। ਜੂਨ: ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਚੰਦੇ ਤੇ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਧਿਆਨ ਦਿਓ। ਸੂਚਨਾ: ਜਿਨ੍ਹਾਂ ਕਲੀਸਿਯਾਵਾਂ ਨੇ ਅਜੇ ਤਕ ਉਪਰੋਕਤ ਮੁਹਿੰਮ ਪੁਸਤਕਾਂ ਲਈ ਦਰਖ਼ਾਸਤ ਨਹੀਂ ਕੀਤੀ ਹੈ, ਉਨ੍ਹਾਂ ਨੂੰ ਆਪਣੇ ਅਗਲੇ ਸਾਹਿੱਤ ਦਰਖ਼ਾਸਤ ਫਾਰਮ (S-AB-14) ਵਿਚ ਇੰਜ ਕਰਨਾ ਚਾਹੀਦਾ ਹੈ।
◼ ਅਵੇਕ! ਹੁਣ ਨੇਪਾਲੀ ਵਿਚ ਮਾਸਿਕ ਰਸਾਲੇ ਵਜੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਕ-ਸਾਲਾ ਸਬਸਕ੍ਰਿਪਸ਼ਨ 45 ਰੁਪਏ ਹੈ। ਇਸ ਸੰਸਕਰਣ ਦੇ ਲਈ ਛੇ ਮਹੀਨੇ ਦੀ ਸਬਸਕ੍ਰਿਪਸ਼ਨ ਨਹੀਂ ਹੈ।
◼ ਅਪ੍ਰੈਲ 8, 1997, ਦੇ ਅੰਕ ਤੋਂ ਅਵੇਕ! ਪੰਜਾਬੀ ਵਿਚ ਤਿਮਾਹੀ ਰਸਾਲੇ ਵਜੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਕਲੀਸਿਯਾਵਾਂ ਇਸ ਸੰਸਕਰਣ ਲਈ ਵਰਤਾਵਿਆਂ ਦੇ ਆਰਡਰ ਤੁਰੰਤ ਭੇਜ ਸਕਦੀਆਂ ਹਨ, ਪਰੰਤੂ ਕਿਰਪਾ ਕਰ ਕੇ ਧਿਆਨ ਦਿਓ ਕਿ ਪੰਜਾਬੀ ਅਵੇਕ! ਲਈ ਸਬਸਕ੍ਰਿਪਸ਼ਨ ਉਪਲਬਧ ਨਹੀਂ ਹਨ।