ਜੂਨ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਜੂਨ 2
ਗੀਤ 181
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਫਰਵਰੀ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: “ਜਤਨ ਕਰੋ।” ਸਵਾਲ ਅਤੇ ਜਵਾਬ।—ਨਾਲੇ ਦੇਖੋ ਅਪ੍ਰੈਲ 15, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 28-30.
22 ਮਿੰਟ: “ਪਰਮੇਸ਼ੁਰ ਵੱਲੋਂ ਗਿਆਨ ਅਨੇਕ ਸਵਾਲਾਂ ਦੇ ਜਵਾਬ ਦਿੰਦਾ ਹੈ।” ਨਿਯੁਕਤ ਭਰਾ ਦੋ ਜਾਂ ਤਿੰਨ ਪ੍ਰਕਾਸ਼ਕਾਂ, ਜਿਨ੍ਹਾਂ ਵਿਚ ਇਕ ਨੌਜਵਾਨ ਵੀ ਸ਼ਾਮਲ ਹੈ, ਨਾਲ ਲੇਖ ਦੀ ਚਰਚਾ ਕਰਦਾ ਹੈ। ਪੈਰਾ 1 ਉੱਤੇ ਟਿੱਪਣੀ ਕਰਦੇ ਹੋਏ, ਇਸ ਉੱਤੇ ਜ਼ੋਰ ਦਿਓ ਕਿ ਗਿਆਨ ਪੁਸਤਕ ਸਵਾਲਾਂ ਦੇ ਜਵਾਬ ਦੇਣ ਵਿਚ ਸਾਡੀ ਮਦਦ ਕਰਨ ਲਈ ਇੰਨੀ ਪ੍ਰਭਾਵਕਾਰੀ ਕਿਉਂ ਹੈ। ਇਕ ਅਭਿਆਸ ਬੈਠਕ ਦਾ ਪ੍ਰਦਰਸ਼ਨ ਕਰੋ, ਅਤੇ ਹਰੇਕ ਪੇਸ਼ਕਾਰੀ ਪਿੱਛੋਂ ਸੁਧਾਰ ਕਰਨ ਦੇ ਸੁਝਾਉ ਦਿਓ।
ਗੀਤ 200 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 9
ਗੀਤ 189
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਮੌਨਸੂਨ ਯਾਦ-ਦਹਾਨੀਆਂ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੇਸ਼ ਦੇ ਅਨੇਕ ਭਾਗਾਂ ਵਿਚ ਭਾਰੀ ਵਰਖਾ ਦੇ ਕਾਰਨ ਅਕਸਰ ਆਮ ਜੀਵਨ ਵਿਚ ਵਿਘਨ ਪੈ ਜਾਂਦਾ ਹੈ। ਅਸੀਂ ਆਪਣੇ ਮਾਮਲਿਆਂ ਨੂੰ ਕਿਵੇਂ ਵਿਵਸਥਿਤ ਕਰ ਸਕਦੇ ਹਾਂ ਤਾਂਕਿ ਦੈਵ-ਸ਼ਾਸਕੀ ਸਰਗਰਮੀਆਂ ਅਣਡਿੱਠ ਨਾ ਕੀਤੀਆਂ ਜਾਣ? ਹੇਠ ਦਿੱਤੇ ਨੁਕਤਿਆਂ ਦੀ ਚਰਚਾ ਕਰੋ: (1) ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣਾ। (2) ਸੇਵਕਾਈ ਵਿਚ ਬਾਕਾਇਦਾ ਭਾਗ ਲੈਣ ਦਾ ਪ੍ਰਬੰਧ ਕਰਦੇ ਹੋਏ, ਮਹੀਨੇ ਦੇ ਮੁਢਲੇ ਭਾਗ ਵਿਚ ਸੇਵਕਾਈ ਸ਼ੁਰੂ ਕਰਨੀ, ਕਿਤੇ ਇੰਜ ਨਾ ਹੋਵੇ ਕਿ ਬਾਅਦ ਵਿਚ ਮੌਸਮ ਖ਼ਰਾਬ ਹੋ ਜਾਵੇ। (3) ਵਿਵਹਾਰਕ ਬਰਸਾਤੀ ਕੱਪੜੇ ਪਹਿਨਣਾ ਅਤੇ ਢੁਕਵਾਂ ਬੈਗ ਰੱਖਣਾ ਜੋ ਸਾਡੀਆਂ ਬਾਈਬਲਾਂ, ਸਾਹਿੱਤ, ਅਤੇ ਰਸਾਲਿਆਂ ਨੂੰ ਵਰਖਾ ਤੋਂ ਬਚਾਈ ਰੱਖੇਗਾ। (4) ਉਪਯੁਕਤ ਖੇਤਰ ਚੁਣਨਾ, ਜੇ ਮੁਮਕਿਨ ਹੋਵੇ, ਜਿਵੇਂ ਕਿ ਬਹੁ-ਮੰਜ਼ਲੀ ਇਮਾਰਤਾਂ, ਜਾਂ ਉਹ ਖੇਤਰ ਜਿੱਥੇ ਪਾਣੀ ਇਕੱਠਾ ਨਹੀਂ ਹੁੰਦਾ ਹੈ। (5) ਅਜਿਹੇ ਜਨਤਕ ਸਥਾਨ ਭਾਲਣੇ ਜੋ ਗ਼ੈਰ-ਰਸਮੀ ਗਵਾਹੀ ਦੇਣ ਲਈ ਵਰਖਾ ਤੋਂ ਥੋੜ੍ਹੀ-ਬਹੁਤ ਪਨਾਹ ਦੇਣ। (6) ਬਜ਼ੁਰਗਾਂ ਦੁਆਰਾ ਕਲੀਸਿਯਾ ਸਰਗਰਮੀਆਂ ਨੂੰ ਸੁਵਿਵਸਥਿਤ ਰੱਖਣਾ ਤਾਂਕਿ ਰਿਪੋਰਟ ਕੀਤੀ ਗਈ ਸਰਗਰਮੀ ਘੱਟ ਨਾ ਹੋਵੇ।
20 ਮਿੰਟ: ਦੂਜਿਆਂ ਨੂੰ ਸਿਖਾਉਣਾ—ਇਕ ਅਤਿ-ਆਵੱਸ਼ਕ ਲੋੜ। ਇਕ ਬਜ਼ੁਰਗ ਦੁਆਰਾ ਭਾਸ਼ਣ। 1997 ਯੀਅਰ ਬੁੱਕ ਦੇ ਸਫ਼ਾ 33 ਉੱਤੇ ਦਿੱਤੀ ਗਈ 1996 ਦੀ ਵਿਸ਼ਵ-ਵਿਆਪੀ ਸੇਵਾ ਰਿਪੋਰਟ ਦਾ ਪੁਨਰ-ਵਿਚਾਰ ਕਰੋ। ਜਿੱਥੇ ਕਿਤੇ ਵੀ ਲੋਕ ਮਿਲਣ ਉੱਥੇ ਉਨ੍ਹਾਂ ਨੂੰ ਗਵਾਹੀ ਦੇਣ ਦੀ ਜ਼ੋਰਦਾਰ ਕੋਸ਼ਿਸ਼ ਫਲ ਲਿਆ ਰਹੀ ਹੈ। ਇਸ ਸਮੇਂ ਅਤਿ-ਆਵੱਸ਼ਕ ਲੋੜ ਇਹ ਹੈ ਕਿ ਜਿੱਥੇ ਸਾਹਿੱਤ ਦਿੱਤਾ ਗਿਆ ਹੈ ਉੱਥੇ ਵਾਪਸ ਜਾ ਕੇ ਲੋਕਾਂ ਨੂੰ ਸੱਚਾਈ ਸਿਖਾਉਣਾ। ਜਦੋਂ ਅਸੀਂ ਉਨ੍ਹਾਂ ਨੂੰ ਜਨਤਕ ਸਥਾਨਾਂ ਤੇ ਮਿਲਦੇ ਹਾਂ, ਤਾਂ ਸੁਚੱਜ ਨਾਲ ਉਨ੍ਹਾਂ ਦਾ ਨਾਂ ਅਤੇ ਪਤਾ ਮੰਗੋ ਤਾਂਕਿ ਪੁਨਰ-ਮੁਲਾਕਾਤ ਕੀਤੀ ਜਾ ਸਕੇ। ਅਸੀਂ ਕੇਵਲ ਰਾਜ ਦਾ ਬੀਜ ਹੀ ਨਹੀਂ ਬੀਜਣਾ ਹੈ; ਅਸੀਂ ਇਸ ਨੂੰ ਸਿੰਜਣਾ ਵੀ ਹੈ। (1 ਕੁਰਿੰ. 3:6-8) ਜਦੋਂ ਬੀਜ ਚੰਗੀ ਜ਼ਮੀਨ ਵਿਚ ਬੀਜਿਆ ਜਾਂਦਾ ਹੈ, ਤਾਂ ਚੰਗੀ ਸਿੱਖਿਆ ਇਸ ਨੂੰ ਸਮਝਣ ਵਿਚ ਉਸ ਵਿਅਕਤੀ ਦੀ ਮਦਦ ਕਰ ਸਕਦੀ ਹੈ। (ਮੱਤੀ 13:23) ਸਾਨੂੰ ਸਿਖਾਉਣ ਦੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਪੂਰਣ ਅਤੇ ਕੁਸ਼ਲ ਰੂਪ ਵਿਚ ਭਾਗ ਲੈਣਾ ਚਾਹੀਦਾ ਹੈ। (ਇਬ. 5:12ੳ) ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ, ਪੈਰੇ 25-6, ਵਿੱਚੋਂ ਨੁਕਤੇ ਸ਼ਾਮਲ ਕਰੋ। ਮੰਗ ਵੱਡੀ ਪੁਸਤਿਕਾ ਜਾਂ ਗਿਆਨ ਪੁਸਤਕ ਵਿੱਚੋਂ ਅਧਿਐਨ ਸ਼ੁਰੂ ਕਰਨ ਦੀ ਕੋਸ਼ਿਸ਼ ਉੱਤੇ ਜ਼ੋਰ ਦਿਓ।
ਗੀਤ 204 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 16
ਗੀਤ 192
10 ਮਿੰਟ: ਸਥਾਨਕ ਘੋਸ਼ਣਾਵਾਂ। ਚਾਲੂ ਰਸਾਲਿਆਂ ਵਿੱਚੋਂ ਗੱਲ-ਬਾਤ ਦੇ ਨੁਕਤਿਆਂ ਦਾ ਸੁਝਾਉ ਦਿਓ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: ਆਪਣੇ ਧਰਮ ਦੀ ਸ਼ਨਾਖਤ ਕਰਨੀ ਕਿ ਇਹ ਸੱਚਾ ਹੈ ਜਾਂ ਝੂਠਾ। ਇਕ ਬਜ਼ੁਰਗ ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਨਾਲ ਦਸੰਬਰ 22, 1989, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ਾ 18 ਉੱਤੇ ਆਧਾਰਿਤ ਇਕ ਚਰਚਾ ਵਿਚ ਅਗਵਾਈ ਲੈਂਦਾ ਹੈ। ਬਹੁਤ ਸਾਰੇ ਜ਼ਾਹਰਾ ਤੌਰ ਤੇ ਸੁਹਿਰਦ ਲੋਕਾਂ ਨਾਲ ਵਾਰ-ਵਾਰ ਮਿਲਿਆ ਜਾਂਦਾ ਹੈ। ਪਰੰਤੂ, ਉਹ ਬਾਈਬਲ ਅਧਿਐਨ ਸਵੀਕਾਰ ਨਹੀਂ ਕਰਦੇ ਹਨ। ਚਰਚਾ ਕਰੋ ਕਿ ਇਸ ਜਾਗਰੂਕ ਬਣੋ! ਲੇਖ ਦੇ ਨੁਕਤਿਆਂ ਨੂੰ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਕਿਵੇਂ ਅਵਗਤ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਯਥਾਰਥ ਗਿਆਨ ਅਨੁਸਾਰ ਕੰਮ ਕਰਨ ਦੀ ਲੋੜ ਹੈ। ਗਿਆਨ ਪੁਸਤਕ, ਅਧਿਆਇ 5, “ਪਰਮੇਸ਼ੁਰ ਕਿਸ ਦੀ ਉਪਾਸਨਾ ਸਵੀਕਾਰ ਕਰਦਾ ਹੈ?” ਵਿੱਚੋਂ ਮਹੱਤਵਪੂਰਣ ਨੁਕਤਿਆਂ ਦਾ ਹਵਾਲਾ ਦਿਓ। ਪੈਰਾ 20 ਪੜ੍ਹੋ। ਪੁਨਰ-ਮੁਲਾਕਾਤਾਂ ਦੁਆਰਾ ਅਜਿਹੇ ਵਿਅਕਤੀਆਂ ਨੂੰ ਅਧਿਐਨ ਸਵੀਕਾਰ ਕਰਨ ਅਤੇ ਸਭਾਵਾਂ ਵਿਚ ਹਾਜ਼ਰ ਹੋਣ ਲਈ ਦਿਆਲਤਾ ਅਤੇ ਸੁਚੱਜ ਨਾਲ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਗੀਤ 201 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 23
ਗੀਤ 193
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਉਹ ਸਾਡੇ ਬਾਰੇ ਕੀ ਕਹਿ ਰਹੇ ਹਨ? ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 1986-1995 (ਅੰਗ੍ਰੇਜ਼ੀ), ਸਫ਼ੇ 341-3 (ਜਾਂ 1986-90 ਇੰਡੈਕਸ ਦੇ ਸਫ਼ੇ 268-9) ਵਿਚ ਪਾਈ ਗਈ ਜਾਣਕਾਰੀ ਉੱਤੇ ਆਧਾਰਿਤ ਇਕ ਭਾਸ਼ਣ। ਯਹੋਵਾਹ ਦੇ ਗਵਾਹ—ਸਾਡੇ ਆਚਰਣ ਅਤੇ ਸਾਡੇ ਕੰਮ—ਬਾਰੇ ਸਿਰਕੱਢਵੇਂ “ਦੂਜਿਆਂ ਵੱਲੋਂ ਕਥਨ” ਚੁਣੋ। ਦਿਖਾਓ ਕਿ ਦੂਜੇ ਲੋਕ ਸਾਡੇ ਵਿਚ ਜੋ ਦੇਖਦੇ ਹਨ, ਉਸ ਤੋਂ ਉਹ ਕਿਵੇਂ ਅਨੁਕੂਲ ਰੂਪ ਵਿਚ ਪ੍ਰਭਾਵਿਤ ਹੋਏ ਹਨ। ਸਮਝਾਓ ਕਿ ਇਸ ਤੋਂ ਸਾਨੂੰ ਹਮੇਸ਼ਾ ਆਪਣੇ ਆਚਰਣ ਨੂੰ ਚੰਗਾ ਰੱਖਣ ਅਤੇ ਆਪਣੇ ਕੰਮ ਵਿਚ ਲੱਗੇ ਰਹਿਣ ਲਈ ਕਿਉਂ ਪ੍ਰੇਰਿਤ ਹੋਣਾ ਚਾਹੀਦਾ ਹੈ। ਦੱਸੋ ਕਿ ਸਾਡੇ ਬਾਰੇ ਹੋਰ ਜਾਣਨ ਦੇ ਇੱਛੁਕ ਵਾਕਫ਼ਕਾਰਾਂ ਨਾਲ ਅਤੇ ਦਿਲਚਸਪੀ ਰੱਖਣ ਵਾਲਿਆਂ ਨਾਲ ਗੱਲ-ਬਾਤ ਕਰਦੇ ਸਮੇਂ ਅਜਿਹੀਆਂ ਅਨੁਕੂਲ ਟਿੱਪਣੀਆਂ ਨੂੰ ਕਿਵੇਂ ਇਸਤੇਮਾਲ ਕਰਨਾ ਚਾਹੀਦਾ ਹੈ।
20 ਮਿੰਟ: “ਮਾਪਿਓ—ਆਪਣੇ ਬੱਚਿਆਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿਓ।” ਸਵਾਲ ਅਤੇ ਜਵਾਬ। ਸਾਡੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 99-100 ਉੱਤੇ, ਉਪ-ਸਿਰਲੇਖ “ਜਵਾਨ ਲੋਕਾਂ ਦੀ ਮਦਦ ਕਰਨਾ” ਹੇਠ ਦਿੱਤਾ ਗਿਆ ਨਿਰਦੇਸ਼ਨ ਸ਼ਾਮਲ ਕਰੋ।
ਗੀਤ 211 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 30
ਗੀਤ 197
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜੂਨ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤੇ ਕਰਾਓ।
20 ਮਿੰਟ: “ਨੌਜਵਾਨੋ—ਤੁਹਾਡੇ ਅਧਿਆਤਮਿਕ ਟੀਚੇ ਕੀ ਹਨ?” ਦੋ ਪਿਤਾ ਇਕੱਠੇ ਲੇਖ ਦੀ ਚਰਚਾ ਕਰਦੇ ਹਨ। ਉਹ ਵਿਚਾਰ ਕਰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਇਹ ਕਦਰ ਕਰਨ ਲਈ ਕਿਵੇਂ ਮਦਦ ਕੀਤੀ ਜਾਏ ਕਿ ਭੌਤਿਕਵਾਦੀ ਰੁਚੀਆਂ ਦੇ ਪਿੱਛੇ ਲੱਗਣ ਦੀ ਬਜਾਇ ਦੈਵ-ਸ਼ਾਸਕੀ ਟੀਚੇ ਰੱਖਣੇ ਕਿਉਂ ਅਤਿ ਜ਼ਰੂਰੀ ਹਨ, ਜੋ ਅਧਿਆਤਮਿਕ ਬਰਕਤਾਂ ਲਿਆਉਣਗੇ।—ਨਾਲੇ ਦੇਖੋ ਸਾਡੀ ਸੇਵਕਾਈ ਪੁਸਤਕ, ਸਫ਼ੇ 116-18.
15 ਮਿੰਟ: ਜੁਲਾਈ ਸਾਹਿੱਤ ਪੇਸ਼ਕਸ਼ ਦੀ ਤਿਆਰੀ ਕਰਨੀ। ਸਥਾਨਕ ਖੇਤਰ ਵਿਚ ਪਸੰਦ ਕੀਤੀਆਂ ਗਈਆਂ ਇਕ ਜਾਂ ਦੋ ਵੱਡੀਆਂ ਪੁਸਤਿਕਾਵਾਂ ਚੁਣੋ, ਅਤੇ ਦੋਹਾਂ ਵਿੱਚੋਂ ਕੁਝ ਵਿਸ਼ੇਸ਼ ਨੁਕਤਿਆਂ ਉੱਤੇ ਪੁਨਰ-ਵਿਚਾਰ ਕਰੋ। ਇਨ੍ਹਾਂ ਨੂੰ ਪੇਸ਼ਕਾਰੀ ਵਿਚ ਸ਼ਾਮਲ ਕਰਨ ਦੇ ਤਰੀਕਿਆਂ ਦਾ ਸੁਝਾਉ ਦਿਓ। ਦਿੱਤੇ ਗਏ ਸਾਹਿੱਤ ਦਾ ਰਿਕਾਰਡ ਰੱਖਣ, ਅਤੇ ਵਾਪਸ ਜਾ ਕੇ ਦਿਲਚਸਪੀ ਵਿਕਸਿਤ ਕਰਨ ਦਾ ਸਾਰਿਆਂ ਨੂੰ ਚੇਤੇ ਕਰਾਓ।
ਗੀਤ 109 ਅਤੇ ਸਮਾਪਤੀ ਪ੍ਰਾਰਥਨਾ।