ਪੁਰਾਣੀਆਂ ਪੁਸਤਕਾਂ ਦਾ ਇਸਤੇਮਾਲ ਕਰਨਾ
1 “ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ,” ਬੁੱਧੀਮਾਨ ਰਾਜੇ ਸੁਲੇਮਾਨ ਨੇ ਲਿਖਿਆ ਸੀ। (ਉਪ. 12:12) ਇਹ ਗੱਲ ਉਨ੍ਹਾਂ ਪੁਸਤਕਾਂ ਬਾਰੇ ਕਿੰਨੀ ਸੱਚ ਹੈ ਜਿਨ੍ਹਾਂ ਵਿਚ ਮਾਨਵੀ ਬੁੱਧੀ ਅਤੇ ਫ਼ਲਸਫ਼ੇ ਹਨ। ਪਰੰਤੂ ਉਨ੍ਹਾਂ ਪੁਸਤਕਾਂ ਬਾਰੇ ਕੀ ਜੋ ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਤਿਆਰ ਕੀਤੀਆਂ ਗਈਆਂ ਹਨ ਅਤੇ ਜੋ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਾਈ ਜਾਂਦੀ ਈਸ਼ਵਰੀ ਬੁੱਧੀ ਉੱਤੇ ਆਧਾਰਿਤ ਹਨ? ਇਨ੍ਹਾਂ ਵਿਚ ਉਹ ਗਿਆਨ ਹੈ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।—ਕਹਾ. 2:1-9, 21, 22.
2 ਸੰਸਥਾ ਨੇ ਇਕ ਪ੍ਰਬੰਧ ਕੀਤਾ ਹੈ ਕਿ ਕਈ ਪੁਰਾਣੀਆਂ ਪੁਸਤਕਾਂ ਦੀ ਕੀਮਤ ਘਟਾ ਕੇ ਸਿਰਫ਼ ਢਾਈ ਰੁਪਏ ਪ੍ਰਤਿ ਕਾਪੀ ਕਰ ਦਿੱਤੀ ਗਈ ਹੈ ਤਾਂਕਿ ਇਨ੍ਹਾਂ ਪੁਸਤਕਾਂ ਨੂੰ, ਅਤੇ ਇਨ੍ਹਾਂ ਵਿਚਲੇ ਜੀਵਨਦਾਇਕ ਸੰਦੇਸ਼ ਨੂੰ ਆਮ ਲੋਕਾਂ ਤਕ ਪਹੁੰਚਾਇਆ ਜਾ ਸਕੇ। ਭਾਰਤ ਦੀਆਂ ਸਾਰੀਆਂ ਕਲੀਸਿਯਾਵਾਂ ਵਿਚ ਹਾਲ ਹੀ ਦੀ ਸੇਵਾ ਸਭਾ ਵਿਚ ਇਸ ਪ੍ਰਬੰਧ ਬਾਰੇ ਘੋਸ਼ਣਾ ਕੀਤੀ ਗਈ ਸੀ ਅਤੇ ਇਸ ਬਾਰੇ ਸਮਝਾਇਆ ਗਿਆ ਸੀ। ਅਸੀਂ ਇੱਥੇ ਇਨ੍ਹਾਂ ਸਭ ਪ੍ਰਕਾਸ਼ਨਾਂ ਦੀ ਸੂਚੀ ਦੇ ਰਹੇ ਹਾਂ, ਤਾਂਕਿ ਹਰ ਪ੍ਰਕਾਸ਼ਕ ਕੋਲ ਇਹ ਸੂਚੀ ਰਹੇਗੀ।
ਢਾਈ ਰੁਪਏ ਪ੍ਰਤਿ ਕਾਪੀ ਵਿਚ ਉਪਲਬਧ ਪ੍ਰਕਾਸ਼ਨ
ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਵਿਚ ਇਕਮੁੱਠ—ਤਾਮਿਲ, ਨੇਪਾਲੀ, ਮਰਾਠੀ, ਮਲਿਆਲਮ
ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ—ਗੁਜਰਾਤੀ
ਸੱਚੀ ਸ਼ਾਂਤੀ ਅਤੇ ਸੁਰੱਖਿਆ—ਕਿਹੜੇ ਸੋਮੇ ਤੋਂ?—ਤਾਮਿਲ
‘ਸ਼ਾਂਤੀ ਦੇ ਰਾਜ ਕੁਮਾਰ’ ਅਧੀਨ ਵਿਸ਼ਵ-ਵਿਆਪੀ ਸੁਰੱਖਿਆ—ਅੰਗ੍ਰੇਜ਼ੀ
ਕੀ ਇਹੋ ਜੀਵਨ ਸਭ ਕੁਝ ਹੈ?—ਅੰਗ੍ਰੇਜ਼ੀ, ਤੇਲਗੂ
ਕੀ ਮਨੁੱਖ ਇੱਥੇ ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ ਆਇਆ—ਅੰਗ੍ਰੇਜ਼ੀ
ਖ਼ੁਸ਼ ਖ਼ਬਰੀ ਤੁਹਾਨੂੰ ਖ਼ੁਸ਼ ਕਰਨ ਲਈ—ਗੁਜਰਾਤੀ
‘ਗੱਲਾਂ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ’—ਕੰਨੜ
“ਤੇਰਾ ਰਾਜ ਆਵੇ”—ਸਾਰੀਆਂ ਭਾਸ਼ਾਵਾਂ
ਬਚ ਕੇ ਨਵੀਂ ਧਰਤੀ ਵਿਚ ਜਾਣਾ—ਮਲਿਆਲਮ, ਤਾਮਿਲ
ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ?—ਅੰਗ੍ਰੇਜ਼ੀ
ਮਹਾਨ ਸਿੱਖਿਅਕ ਦੀ ਸੁਣੋ—ਮਰਾਠੀ
3 ਇਨ੍ਹਾਂ ਪੁਸਤਕਾਂ ਦੀ ਸਭ ਤੋਂ ਚੰਗੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਇਕ ਤਾਂ ਸਾਡਾ ਇਹ ਸੁਝਾਉ ਹੈ ਕਿ ਤੁਸੀਂ ਆਪਣੀ ਨਿੱਜੀ ਲਾਇਬ੍ਰੇਰੀ ਵੱਲ ਤੁਰੰਤ ਇਕ ਨਜ਼ਰ ਮਾਰੋ। ਕੀ ਤੁਹਾਡੇ ਕੋਲ ਉਕਤ ਸੂਚੀਬੱਧ ਸਾਰੀਆਂ ਪੁਸਤਕਾਂ ਹਨ? ਜੇ ਤੁਹਾਡੇ ਕੋਲ ਕੋਈ ਪੁਸਤਕ ਨਹੀਂ ਹੈ, ਤਾਂ ਕਿਉਂ ਨਾ ਇਨ੍ਹਾਂ ਦੀਆਂ ਕਾਪੀਆਂ ਆਪਣੀ ਕਲੀਸਿਯਾ ਰਾਹੀਂ ਮੰਗਵਾਓ ਤਾਂਕਿ ਤੁਸੀਂ ਆਪਣੀ ਘਰ ਦੀ ਲਾਇਬ੍ਰੇਰੀ ਪੂਰੀ ਕਰ ਸਕੋ। ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ ਸਕੂਲ ਲਾਇਬ੍ਰੇਰੀ ਦੀ ਜਾਂਚ ਕਰ ਸਕਦੇ ਹਨ ਕਿ ਉਸ ਵਿਚ ਇਹ ਸਾਰੀਆਂ ਪੁਸਤਕਾਂ ਮੌਜੂਦ ਹਨ ਜਾਂ ਨਹੀਂ। ਜੇਕਰ ਨਹੀਂ, ਤਾਂ ਉਹ ਸਕੂਲ ਲਾਇਬ੍ਰੇਰੀ ਲਈ ਕਾਪੀਆਂ ਮੰਗਵਾ ਸਕਦੇ ਹਨ, ਅਤੇ ਇਨ੍ਹਾਂ ਦੀ ਕੀਮਤ ਕਲੀਸਿਯਾ ਅਦਾ ਕਰ ਸਕਦੀ ਹੈ। ਆਪਣੀ ਘਰ ਦੀ ਲਾਇਬ੍ਰੇਰੀ ਅਤੇ ਕਲੀਸਿਯਾ ਦੀ ਸਕੂਲ ਲਾਇਬ੍ਰੇਰੀ ਦੋਹਾਂ ਵਿਚ ਇਨ੍ਹਾਂ ਪੁਸਤਕਾਂ ਨੂੰ ਕਈ ਭਾਸ਼ਾਵਾਂ ਵਿਚ ਰੱਖਣਾ ਸ਼ਾਇਦ ਚੰਗਾ ਹੋਵੇ—ਉਨ੍ਹਾਂ ਭਾਸ਼ਾਵਾਂ ਵਿਚ ਵੀ ਜੋ ਤੁਸੀਂ ਜ਼ਿਆਦਾ ਇਸਤੇਮਾਲ ਨਹੀਂ ਕਰਦੇ ਹੋ। ਇਹ ਸ਼ਾਇਦ ਉਦੋਂ ਲਾਹੇਵੰਦ ਹੋਣ ਜਦੋਂ ਤੁਸੀਂ ਖੇਤਰ ਸੇਵਾ ਵਿਚ ਇਹ ਭਾਸ਼ਾ ਬੋਲਣ ਵਾਲੇ ਕਿਸੇ ਵਿਅਕਤੀ ਨੂੰ ਮਿਲਦੇ ਹੋ ਜਾਂ ਜਦੋਂ ਰੁਚੀ ਰੱਖਣ ਵਾਲੇ ਜੋ ਇਹ ਭਾਸ਼ਾ ਜਾਣਦੇ ਹਨ, ਸਭਾਵਾਂ ਵਿਚ ਆਉਣਾ ਸ਼ੁਰੂ ਕਰਦੇ ਹਨ। ਯਾਦ ਰੱਖੋ, ਇਨ੍ਹਾਂ ਵਿੱਚੋਂ ਕਿਸੇ ਵੀ ਪੁਸਤਕ ਨੂੰ ਮੁੜ ਛਾਪਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ—ਸਾਡਾ ਹੁਣ ਦਾ ਸਟਾਕ ਖ਼ਤਮ ਹੋਣ ਮਗਰੋਂ, ਤੁਹਾਨੂੰ ਸ਼ਾਇਦ ਕਦੇ ਵੀ ਹੋਰ ਕਾਪੀਆਂ ਨਾ ਮਿਲ ਸਕਣ!
4 ਅਸੀਂ ਤੁਹਾਨੂੰ ਇਹ ਵੀ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਜਦੋਂ ਕਦੀ ਵੀ ਸੇਵਕਾਈ ਵਿਚ ਜਾਂਦੇ ਹੋ ਉਦੋਂ ਇਨ੍ਹਾਂ ਵਿੱਚੋਂ ਕੁਝ ਪ੍ਰਕਾਸ਼ਨ ਆਪਣੇ ਨਾਲ ਰੱਖੋ। ਯਾਦ ਰੱਖੋ ਕਿ ਇਨ੍ਹਾਂ ਨੂੰ ਨਾ ਸਿਰਫ਼ ਖ਼ਾਸ ਪੇਸ਼ਕਸ਼ ਮੁਹਿੰਮ ਦੌਰਾਨ, ਬਲਕਿ ਪੂਰੇ ਸਾਲ ਦੌਰਾਨ ਕਿਸੇ ਵੀ ਸਮੇਂ ਤੇ ਢਾਈ ਰੁਪਏ ਦੀ ਖ਼ਾਸ ਕੀਮਤ ਤੇ ਪੇਸ਼ ਕੀਤਾ ਜਾ ਸਕਦਾ ਹੈ। ਅਤੇ ਇਹ ਇਕ ਸੈੱਟ ਵਜੋਂ ਪੇਸ਼ ਕੀਤੇ ਜਾ ਸਕਦੇ ਹਨ—ਮਿਸਾਲ ਲਈ, ਤੁਸੀਂ ਇਕ ਪੁਸਤਕ ਦਿਖਾ ਸਕਦੇ ਹੋ ਅਤੇ ਫਿਰ ਚਾਰ ਪੁਸਤਕਾਂ ਨੂੰ ਇਕੱਠੇ ਦਸ ਰੁਪਏ ਲਈ ਪੇਸ਼ ਕਰ ਸਕਦੇ ਹੋ। ਇਨ੍ਹਾਂ ਵਿੱਚੋਂ ਕਈ ਪੁਸਤਕਾਂ, ਜਿਵੇਂ ਕ੍ਰਮ-ਵਿਕਾਸ ਅਤੇ ਕੀ ਇਹੋ ਜੀਵਨ? ਪੁਸਤਕਾਂ, ਖ਼ਾਸ ਵਿਸ਼ੇ ਉੱਤੇ ਵਿਸ਼ੇਸ਼ ਜਾਣਕਾਰੀ ਦਿੰਦੀਆਂ ਹਨ ਅਤੇ ਇਹ ਲਾਹੇਵੰਦ ਤਰੀਕੇ ਨਾਲ ਵਰਤੀਆਂ ਜਾ ਸਕਦੀਆਂ ਹਨ ਜਦੋਂ ਘਰ-ਸੁਆਮੀ ਅਜਿਹਾ ਵਿਸ਼ਾ ਚੁੱਕਦਾ ਹੈ।
5 ਚੰਗੀ ਤਰ੍ਹਾਂ ਨਾਲ ਭਰੀ ਹੋਈ ਦੈਵ-ਸ਼ਾਸਕੀ ਲਾਇਬ੍ਰੇਰੀ ਇਕ ਵਡਮੁੱਲੀ ਸੰਪਤੀ ਹੈ, ਅਤੇ ਇਹ ਸਾਨੂੰ ਪੁਰਾਣੀਆਂ ਪੁਸਤਕਾਂ ਜਿਨ੍ਹਾਂ ਵਿਚ ਕਦੇ-ਕਦੇ ਕਿਸੇ ਖ਼ਾਸ ਵਿਸ਼ੇ ਉੱਤੇ ਵਿਸਤ੍ਰਿਤ ਜਾਣਕਾਰੀ ਹੁੰਦੀ ਹੈ, ਵਿੱਚੋਂ ਖੋਜ ਕਰਨ ਦੁਆਰਾ ਆਪਣਾ ਸ਼ਾਸਤਰ-ਸੰਬੰਧੀ ਗਿਆਨ ਵਧਾਉਣ ਦੇ ਯੋਗ ਬਣਾਉਂਦੀ ਹੈ। ਇਸ ਤੋਂ ਇਲਾਵਾ, ਸੇਵਕਾਈ ਵਿਚ ਘਰ-ਸੁਆਮੀ ਦਾ ਧਿਆਨ ਖਿੱਚਣ ਲਈ ਸਾਡੇ ਕੋਲ ਸਹੀ ਪੁਸਤਕ ਹੋਣੀ ਸ਼ਾਇਦ ਇਕ ਵਧੀਆ ਗੱਲ-ਬਾਤ ਵੱਲ ਅਤੇ ਫਿਰ ਬਾਈਬਲ ਅਧਿਐਨ ਵੱਲ ਲੈ ਜਾਵੇ, ਜੋ ਉਸ ਵਿਅਕਤੀ ਨੂੰ ਜੀਵਨ ਦੇ ਰਾਹ ਤੇ ਲੈ ਜਾਵੇਗਾ। ਇਸ ਲਈ, ਅਸੀਂ ਤੁਹਾਨੂੰ ਆਪਣੀ ਕਲੀਸਿਯਾ ਰਾਹੀਂ ਉਕਤ ਸੂਚੀਬੱਧ ਪੁਸਤਕਾਂ ਦੀ ਕਾਫ਼ੀ ਸਪਲਾਈ ਮੰਗਵਾਉਣ ਲਈ, ਅਤੇ ਇਨ੍ਹਾਂ ਦੀ ਆਪਣੇ ਨਿੱਜੀ ਅਧਿਐਨ ਵਿਚ ਅਤੇ ਖੇਤਰ ਵਿਚ ਚੰਗੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ।—ਕਹਾ. 2:10, 11.