ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/97 ਸਫ਼ਾ 7
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—1997
ਸਾਡੀ ਰਾਜ ਸੇਵਕਾਈ—1997
km 8/97 ਸਫ਼ਾ 7

ਘੋਸ਼ਣਾਵਾਂ

◼ ਸਾਹਿੱਤ ਪੇਸ਼ਕਸ਼ ਅਗਸਤ: ਨਿਮਨਲਿਖਿਤ 32 ਸਫ਼ੇ ਵਾਲੀਆਂ ਵੱਡੀਆਂ ਪੁਸਤਿਕਾਵਾਂ ਵਿੱਚੋਂ ਕਿਸੇ ਇਕ ਨੂੰ 6 ਰੁਪਏ ਦੇ ਚੰਦੇ ਤੇ ਪੇਸ਼ ਕੀਤਾ ਜਾ ਸਕਦਾ ਹੈ: ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਈਸ਼ਵਰੀ ਨਾਂ ਜੋ ਸਦਾ ਦੇ ਲਈ ਕਾਇਮ ਰਹੇਗਾ (ਅੰਗ੍ਰੇਜ਼ੀ), ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ!, ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ, ਅਤੇ “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।” ਸਤੰਬਰ: ਪੁਸਤਕ, ਪਰਿਵਾਰਕ ਖ਼ੁਸ਼ੀ ਦਾ ਰਾਜ਼, 20 ਰੁਪਏ ਦੇ ਚੰਦੇ ਤੇ। ਅਕਤੂਬਰ: ਪਹਿਰਾਬੁਰਜ ਜਾਂ ਅਵੇਕ! ਦੀ ਸਬਸਕ੍ਰਿਪਸ਼ਨ। ਅਰਧ-ਮਾਸਿਕ ਸੰਸਕਰਣਾਂ ਦੇ ਲਈ ਇਕ-ਸਾਲਾ ਸਬਸਕ੍ਰਿਪਸ਼ਨ 90 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਇਕ ਸਾਲ ਦੀ ਸਬਸਕ੍ਰਿਪਸ਼ਨ ਅਤੇ ਅਰਧ-ਮਾਸਿਕ ਸੰਸਕਰਣਾਂ ਦੇ ਲਈ ਛੇ-ਮਹੀਨੇ ਦੀ ਸਬਸਕ੍ਰਿਪਸ਼ਨ 45 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਛੇ-ਮਹੀਨੇ ਦੀ ਸਬਸਕ੍ਰਿਪਸ਼ਨ ਨਹੀਂ ਹੈ। ਜੇਕਰ ਸਬਸਕ੍ਰਿਪਸ਼ਨ ਨਾਮਨਜ਼ੂਰ ਹੋਵੇ, ਤਾਂ ਰਸਾਲਿਆਂ ਦੀਆਂ ਕਾਪੀਆਂ 4 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਬਸਕ੍ਰਿਪਸ਼ਨ ਪ੍ਰਾਪਤ ਕਰਦੇ ਸਮੇਂ, ਕਿਰਪਾ ਕਰ ਕੇ ਯਾਦ ਰੱਖੋ ਕਿ ਪੰਜਾਬੀ ਅਤੇ ਉਰਦੂ ਨੂੰ ਛੱਡ (ਜਿਨ੍ਹਾਂ ਵਿਚ ਇਹ ਮਾਸਿਕ ਹੈ), ਪਹਿਰਾਬੁਰਜ ਹੁਣ ਸਾਰੀਆਂ ਭਾਰਤੀ ਭਾਸ਼ਾਵਾਂ ਅਤੇ ਨੇਪਾਲੀ ਵਿਚ ਅਰਧ-ਮਾਸਿਕ ਹੈ। ਅਵੇਕ! ਤਾਮਿਲ ਅਤੇ ਮਲਿਆਲਮ ਵਿਚ ਅਰਧ-ਮਾਸਿਕ ਹੈ ਪਰੰਤੂ ਹਿੰਦੀ, ਕੰਨੜ, ਗੁਜਰਾਤੀ, ਤੇਲਗੂ, ਨੇਪਾਲੀ, ਅਤੇ ਮਰਾਠੀ ਵਿਚ ਮਾਸਿਕ ਹੈ। ਵਰਤਾਵਿਆਂ ਲਈ ਅਵੇਕ! ਦੀਆਂ ਤਿਮਾਹੀ ਕਾਪੀਆਂ ਉਰਦੂ, ਪੰਜਾਬੀ, ਅਤੇ ਬੰਗਲਾ ਵਿਚ ਕਲੀਸਿਯਾਵਾਂ ਲਈ ਉਪਲਬਧ ਹਨ, ਪਰੰਤੂ ਇਨ੍ਹਾਂ ਤਿੰਨ ਭਾਸ਼ਾਵਾਂ ਵਿਚ ਵਿਅਕਤੀਗਤ ਸਬਸਕ੍ਰਿਪਸ਼ਨਾਂ ਉਪਲਬਧ ਨਹੀਂ ਹਨ। ਮਹੀਨੇ ਦੇ ਦੂਜੇ ਅੱਧ ਵਿਚ ਕਿੰਗਡਮ ਨਿਊਜ਼ ਨੰ. 35 ਦੀ ਵੰਡਾਈ ਸ਼ੁਰੂ ਕੀਤੀ ਜਾਵੇਗੀ। ਨਵੰਬਰ: ਕਿੰਗਡਮ ਨਿਊਜ਼ ਨੰ. 35 ਦੀ ਵੰਡਾਈ ਜਾਰੀ ਰਹੇਗੀ। ਜਿਹੜੀਆਂ ਕਲੀਸਿਯਾਵਾਂ ਆਪਣੇ ਖੇਤਰ ਦੇ ਹਰੇਕ ਘਰ ਜਾਂ ਨਿਵਾਸ-ਸਥਾਨ ਦਿਆਂ ਘਰ-ਸੁਆਮੀਆਂ ਨੂੰ ਕਿੰਗਡਮ ਨਿਊਜ਼ ਨੰ. 35 ਦੀ ਇਕ ਕਾਪੀ ਦੇ ਚੁੱਕੀਆਂ ਹਨ, ਉਹ ਗਿਆਨ ਪੁਸਤਕ ਨੂੰ 20 ਰੁਪਏ ਲਈ ਪੇਸ਼ ਕਰ ਸਕਦੀਆਂ ਹਨ। ਸੂਚਨਾ: ਜਿਨ੍ਹਾਂ ਕਲੀਸਿਯਾਵਾਂ ਨੇ ਅਜੇ ਤਕ ਉਪਰੋਕਤ ਮੁਹਿੰਮ ਪੁਸਤਕਾਂ ਲਈ ਦਰਖ਼ਾਸਤ ਨਹੀਂ ਕੀਤੀ ਹੈ, ਉਨ੍ਹਾਂ ਨੂੰ ਆਪਣੇ ਅਗਲੇ ਸਾਹਿੱਤ ਦਰਖ਼ਾਸਤ ਫਾਰਮ (S-AB-14) ਵਿਚ ਇੰਜ ਕਰਨਾ ਚਾਹੀਦਾ ਹੈ।

◼ ਜਿਹੜਾ ਜ਼ਿਲ੍ਹਾ ਮਹਾਂ-ਸੰਮੇਲਨ ਪਹਿਲਾਂ ਕੋਟਾਇਮ ਵਿਚ ਦਸੰਬਰ 26-28 ਨੂੰ ਹੋਣਾ ਸੀ, ਉਹ ਹੁਣ ਇਹੋ ਹੀ ਤਾਰੀਖ਼ ਤੇ ਏਰਣਾਕੁਲਮ ਵਿਚ ਹੋਵੇਗਾ। ਮਹਾਂ-ਸੰਮੇਲਨ ਮੁੱਖ ਦਫ਼ਤਰ ਦਾ ਪਤਾ ਹੈ: c/o Ipe Thomas, C-32/1994 Netaji Road, Edappally P.O., Cochin, KER 682 024.

◼ ਹਰੇਕ ਸਮਾਜ ਵਿਚ, ਸਾਲ ਦੇ ਵੱਖਰੇ-ਵੱਖਰੇ ਸਮੇਂ ਤੇ, ਦੁਨਿਆਵੀ ਤਿਉਹਾਰ ਹੁੰਦੇ ਹਨ ਜਿਨ੍ਹਾਂ ਕਰਕੇ ਬੱਚਿਆਂ ਨੂੰ ਸਕੂਲੋਂ ਛੁੱਟੀ ਮਿਲਦੀ ਹੈ ਅਤੇ ਦਫ਼ਤਰਾਂ ਵਿਚ ਵੀ ਛੁੱਟੀ ਹੁੰਦੀ ਹੈ। ਇਸ ਨਾਲ ਕਲੀਸਿਯਾ ਨੂੰ ਖੇਤਰ ਸੇਵਕਾਈ ਵਿਚ ਅਧਿਕ ਹਿੱਸਾ ਲੈਣ ਦੇ ਸ਼ਾਨਦਾਰ ਮੌਕੇ ਮਿਲਦੇ ਹਨ। ਬਜ਼ੁਰਗਾਂ ਨੂੰ ਪਹਿਲਾਂ ਤੋਂ ਹੀ ਜਾਣਨਾ ਚਾਹੀਦਾ ਹੈ ਕਿ ਅਜਿਹੇ ਮੌਕੇ ਕਦੋਂ ਆਉਣਗੇ ਅਤੇ ਕਲੀਸਿਯਾ ਨੂੰ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਪ੍ਰਬੰਧਾਂ ਬਾਰੇ ਦੱਸਣਾ ਚਾਹੀਦਾ ਹੈ ਜੋ ਛੁੱਟੀਆਂ ਦੇ ਸਮੇਂ ਦੌਰਾਨ ਸਮੂਹਕ ਗਵਾਹੀ ਕਾਰਜ ਲਈ ਕੀਤੇ ਜਾ ਰਹੇ ਹਨ।

◼ ਹਰੇਕ ਕਲੀਸਿਯਾ ਤਿੰਨ ਸਾਹਿੱਤ ਸੂਚੀ ਫਾਰਮ (S-AB-18) ਪ੍ਰਾਪਤ ਕਰੇਗੀ। ਕਲੀਸਿਯਾ ਸੈਕਟਰੀ ਨੂੰ ਅਗਸਤ ਦੇ ਆਰੰਭ ਵਿਚ ਸਾਹਿੱਤ ਸੇਵਕ ਦੇ ਨਾਲ ਮਿਲ ਕੇ ਮਹੀਨੇ ਦੇ ਅੰਤ ਵਿਚ ਕਲੀਸਿਯਾ ਦੇ ਸਾਹਿੱਤ ਦੇ ਸਟਾਕ ਦੀ ਸੂਚੀ ਤਿਆਰ ਕਰਨ ਲਈ ਇਕ ਤਾਰੀਖ਼ ਮੁਕੱਰਰ ਕਰਨੀ ਚਾਹੀਦੀ ਹੈ। ਸਟਾਕ ਵਿਚ ਸਾਰੇ ਸਾਹਿੱਤ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ, ਅਤੇ ਕੁੱਲ ਗਿਣਤੀ ਨੂੰ ਸਾਹਿੱਤ ਸੂਚੀ ਫਾਰਮ ਉੱਤੇ ਦਰਜ ਕੀਤਾ ਜਾਣਾ ਚਾਹੀਦਾ ਹੈ। ਉਪਲਬਧ ਰਸਾਲਿਆਂ ਦੀ ਕੁੱਲ ਗਿਣਤੀ ਰਸਾਲਾ ਸੇਵਕ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿਰਪਾ ਕਰ ਕੇ ਅਸਲੀ ਕਾਪੀ ਨੂੰ ਸਤੰਬਰ 6 ਤਕ ਸੰਸਥਾ ਨੂੰ ਡਾਕ ਦੁਆਰਾ ਭੇਜ ਦਿਓ। ਆਪਣੀ ਫ਼ਾਈਲ ਦੇ ਲਈ ਇਕ ਕਾਰਬਨ ਕਾਪੀ ਰੱਖੋ। ਤੀਜੀ ਕਾਪੀ ਨੂੰ ਇਕ ਕਾਰਜ-ਪੱਤਰ ਦੇ ਤੌਰ ਤੇ ਪ੍ਰਯੋਗ ਕੀਤਾ ਜਾ ਸਕਦਾ ਹੈ। ਸੂਚੀ ਦਾ ਸੈਕਟਰੀ ਦੁਆਰਾ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ, ਅਤੇ ਪੂਰਾ ਕੀਤਾ ਗਿਆ ਫਾਰਮ ਪ੍ਰਧਾਨ ਨਿਗਾਹਬਾਨ ਦੁਆਰਾ ਜਾਂਚਿਆ ਜਾਣਾ ਚਾਹੀਦਾ ਹੈ। ਦੋਵੇਂ ਸੈਕਟਰੀ ਅਤੇ ਪ੍ਰਧਾਨ ਨਿਗਾਹਬਾਨ ਫਾਰਮ ਉੱਤੇ ਦਸਤਖਤ ਕਰਨਗੇ।

◼ ਕਲੀਸਿਯਾ ਸੈਕਟਰੀ ਕਲੀਸਿਯਾ ਵਿਸ਼ਲੇਸ਼ਣ ਰਿਪੋਰਟ ਫਾਰਮ (S-10) ਨੂੰ ਭਰਨ ਲਈ ਅੰਕੜਿਆਂ ਦਾ ਸੰਗ੍ਰਹਿ ਵੀ ਤਿਆਰ ਕਰੇਗਾ। ਉਹ ਉਸ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਜੋ ਸ਼ਾਇਦ ਰਿਪੋਰਟ ਦਾ ਸੰਗ੍ਰਹਿ ਤਿਆਰ ਕਰਨ ਵਿਚ ਉਸ ਦੀ ਮਦਦ ਕਰ ਰਿਹਾ ਹੋਵੇ, ਧਿਆਨਪੂਰਵਕ ਹਿਦਾਇਤ ਦੇਵੇਗਾ ਤਾਂਕਿ ਪ੍ਰਕਾਸ਼ਕ ਰਿਕਾਰਡ ਕਾਰਡਾਂ (S-21) ਤੋਂ ਲਈ ਗਈ ਜਾਣਕਾਰੀ ਦਾ ਸਹੀ-ਸਹੀ ਸੂਚੀਕਰਣ ਕੀਤਾ ਜਾਵੇ। ਕਲੀਸਿਯਾ ਵਿਸ਼ਲੇਸ਼ਣ ਰਿਪੋਰਟ ਫਾਰਮ ਨੂੰ ਸਹੀ-ਸਹੀ ਅਤੇ ਸਾਫ਼-ਸਾਫ਼ ਭਰਿਆ ਜਾਣਾ ਚਾਹੀਦਾ ਹੈ ਅਤੇ ਦਸਤਖਤ ਕਰਨ ਤੋਂ ਪਹਿਲਾਂ ਇਹ ਸੇਵਾ ਸਮਿਤੀ ਦੁਆਰਾ ਧਿਆਨ ਨਾਲ ਜਾਂਚਿਆ ਜਾਣਾ ਚਾਹੀਦਾ ਹੈ। ਕਿਰਪਾ ਕਰੇ ਕੇ ਧਿਆਨ ਦਿਓ ਕਿ ਫਾਰਮ ਉੱਤੇ ਪਹਿਲੀਆਂ ਪੰਜ ਡੱਬੀਆਂ ਵਿਚ ਔਸਤਨ ਸਪਤਾਹਕ ਸਭਾ ਹਾਜ਼ਰੀ ਭਰੀ ਜਾਣੀ ਚਾਹੀਦੀ ਹੈ। ਇਨ੍ਹਾਂ ਦਾ ਹਿਸਾਬ ਲਾਉਣ ਦੇ ਲਈ, ਕਿਰਪਾ ਕਰ ਕੇ ਡੱਬੀਆਂ ਉੱਤੇ ਦਿੱਤੀਆਂ ਗਈਆਂ ਹਿਦਾਇਤਾਂ ਦੀ ਧਿਆਨਪੂਰਵਕ ਪੈਰਵੀ ਕਰੋ। ਨਾਲ ਹੀ ਯਾਦ ਰੱਖੋ ਕਿ ਫਾਰਮ ਦੇ ਸਿੱਧੇ ਪਾਸੇ ਉੱਤੇ ਅੰਤਲੀ ਤੋਂ ਪਹਿਲੀ ਡੱਬੀ ਵਿਚ ਕੇਵਲ ਨਿਯੁਕਤ ਬਜ਼ੁਰਗਾਂ ਦੀ ਗਿਣਤੀ ਲਿਖੀ ਜਾਣੀ ਚਾਹੀਦੀ ਹੈ; ਪ੍ਰਤਿਸਥਾਪੀ ਨਿਗਾਹਬਾਨ ਸਹਾਇਕ ਸੇਵਕ ਹੁੰਦੇ ਹਨ ਅਤੇ ਇਸ ਕਰਕੇ ਉਨ੍ਹਾਂ ਨੂੰ ਅੰਤਲੀ ਡੱਬੀ ਦੀ ਗਿਣਤੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਿਰਪਾ ਕਰ ਕੇ ਅਸਲੀ S-10 ਫਾਰਮ ਨੂੰ ਸਤੰਬਰ 10 ਤਕ ਸੰਸਥਾ ਨੂੰ ਭੇਜ ਦਿਓ; ਆਪਣੀ ਫ਼ਾਈਲ ਵਿਚ ਇਕ ਕਾਰਬਨ ਕਾਪੀ ਰੱਖੋ।

◼ ਨਵੇਂ ਪ੍ਰਕਾਸ਼ਨ ਉਪਲਬਧ:

ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ (ਛੋਟੀ)—ਤਾਮਿਲ

◼ ਪ੍ਰਕਾਸ਼ਨ ਸਟਾਕ ਵਿਚ ਨਹੀਂ:

“ਤੇਰਾ ਰਾਜ ਆਵੇ”—ਮਲਿਆਲਮ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ