ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
ਮਈ 5 ਤੋਂ ਅਗਸਤ 18, 1997, ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।
[ਸੂਚਨਾ: ਲਿਖਿਤ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲੀਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਹਰੇਕ ਨਿਮਨਲਿਖਿਤ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:
1. ਮਰਕੁਸ 1:41 ਵਿਚ ਵਰਣਿਤ ਯਿਸੂ ਦੀ ਦਇਆ, ਯਹੋਵਾਹ ਦੀ ਲੋਕਾਂ ਲਈ ਚਿੰਤਾ ਦੀ ਇਕ ਦਿਲ-ਟੁੰਬਵੀਂ ਤਸਵੀਰ ਖਿੱਚਦੀ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w-PJ 96 3/1 ਸਫ਼ਾ 5.]
2. ਅੰਤ ਦੇ ਦਿਨਾਂ ਦੀਆਂ ਵਿਸ਼ੇਸ਼ਤਾਵਾਂ ਕੇਵਲ ਮੱਤੀ 24, ਮਰਕੁਸ 13, ਅਤੇ ਲੂਕਾ 21 ਵਿਚ ਪਾਈਆਂ ਜਾਂਦੀਆਂ ਹਨ। [kl ਸਫ਼ਾ 102 ਡੱਬੀ]
3. ਲੂਕਾ 7:19 ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਵਾਲ ਪ੍ਰਗਟ ਕਰਦਾ ਹੈ ਕਿ ਉਸ ਵਿਚ ਨਿਹਚਾ ਦੀ ਘਾਟ ਸੀ। [ਸਪਤਾਹਕ ਬਾਈਬਲ ਪਠਨ; ਦੇਖੋ w87 1/1 ਸਫ਼ਾ 16.]
4. ਜਦੋਂ ਯਿਸੂ ਨੇ ਆਪਣੇ ਚੇਲਿਆਂ ਨਾਲ ਆਖ਼ਰੀ ਪਸਾਹ ਮਨਾਈ, ਉਦੋਂ ਸਿਰਫ਼ ਪਤਰਸ ਨੇ ਹੀ ਉਸ ਨੂੰ ਕਿਹਾ: “ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ।” [ਸਪਤਾਹਕ ਬਾਈਬਲ ਪਠਨ]
5. ਕੋਈ ਬਾਈਬਲ-ਸੰਬੰਧੀ ਸਬੂਤ ਮੌਜੂਦ ਨਹੀਂ ਹੈ ਜੋ ਸੰਕੇਤ ਕਰੇ ਕਿ ਰਸੂਲ ਪਤਰਸ ਇਕ ਵਿਆਹੁਤਾ ਆਦਮੀ ਸੀ। [ਸਪਤਾਹਕ ਬਾਈਬਲ ਪਠਨ]
6. ਸ਼ਾਸਤਰ ਵਿਚ ਕਿਤੇ ਵੀ ਪਵਿੱਤਰ ਆਤਮਾ ਨੂੰ ਇਕ ਨਿੱਜੀ ਨਾਂ ਨਹੀਂ ਦਿੱਤਾ ਗਿਆ ਹੈ। [rs ਸਫ਼ਾ 407 ਪੈਰਾ 1]
7. ਉਹ ਰਾਜ ਜਿਸ ਬਾਰੇ ਯਿਸੂ ਨੇ ਪ੍ਰਚਾਰ ਕੀਤਾ, ਪਰਮੇਸ਼ੁਰ ਦੀ ਵਿਸ਼ਵ ਸਰਬਸੱਤਾ ਦੇ ਨਿਯੰਤ੍ਰਣ ਹੇਠ ਹੈ ਜਾਂ ਉਸ ਦਾ ਉਪ-ਰਾਜ ਹੈ। [kl ਸਫ਼ਾ 91 ਪੈਰਾ 4]
8. ਭਾਵੇਂ ਯਿਸੂ ਨੇ ਯਹੋਵਾਹ ਨੂੰ ‘ਆਪਣਾ ਪਰਮੇਸ਼ੁਰ’ ਸੱਦਿਆ, ਜਿਵੇਂ ਯੂਹੰਨਾ 20:17 ਵਿਚ ਦਰਜ ਹੈ, ਸ਼ਾਸਤਰ ਵਿਚ ਕਿਤੇ ਵੀ ਯਹੋਵਾਹ ਯਿਸੂ ਨੂੰ ‘ਆਪਣਾ ਪਰਮੇਸ਼ੁਰ’ ਨਹੀਂ ਸੱਦਦਾ ਹੈ, ਨਾ ਹੀ ਕਦੇ ਯਹੋਵਾਹ ਨੇ ਜਾਂ ਯਿਸੂ ਨੇ ਪਵਿੱਤਰ ਆਤਮਾ ਨੂੰ ‘ਆਪਣਾ ਪਰਮੇਸ਼ੁਰ’ ਸੱਦਿਆ। [rs ਸਫ਼ਾ 411 ਪੈਰਾ 4.]
9. ਇਸ ਗੱਲ ਲਈ ਕੋਈ ਤਰਕਸੰਗਤ ਕਾਰਨ ਨਹੀਂ ਹੈ ਕਿ ਲੂਕਾ ਦੀ ਪੋਥੀ ਵਿਚ ਬਾਕੀ ਤਿੰਨ ਇੰਜੀਲਾਂ ਦੀ ਇਕੱਠੀ ਸਾਮੱਗਰੀ ਨਾਲੋਂ ਵੱਧ ਸ਼ਬਦ-ਭੰਡਾਰ ਕਿਉਂ ਹੈ। [si ਸਫ਼ਾ 187 ਪੈਰਾ 2]
10. ਜਦੋਂ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ ਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਦੇ ਵਿਚਕਾਰ ਹੈ, ਤਾਂ ਉਹ ਆਪਣੇ ਆਪ ਬਾਰੇ ਇਕ ਆਗਾਮੀ ਰਾਜੇ ਦੇ ਤੌਰ ਤੇ ਜ਼ਿਕਰ ਕਰ ਰਿਹਾ ਸੀ। (ਲੂਕਾ 17:21) [kl ਸਫ਼ਾ 91 ਪੈਰਾ 6]
ਨਿਮਨਲਿਖਿਤ ਸਵਾਲਾਂ ਦੇ ਜਵਾਬ ਦਿਓ:
11. ਜਦੋਂ ਵੀ ਬਾਈਬਲ ਦਾ ਇਕ ਹਵਾਲਾ ਵਿਆਕਰਣਕ ਤੌਰ ਤੇ ਇਕ ਤੋਂ ਵੱਧ ਤਰੀਕੇ ਵਿਚ ਅਨੁਵਾਦ ਕੀਤਾ ਜਾ ਸਕਦਾ ਹੈ, ਤਾਂ ਅਨੁਵਾਦਕ ਨੂੰ ਕਿਹੜੇ ਮਾਰਗ-ਦਰਸ਼ਕ ਸਿਧਾਂਤ ਦੀ ਪੈਰਵੀ ਕਰਨੀ ਚਾਹੀਦੀ ਹੈ? [rs ਸਫ਼ਾ 416 ਪੈਰਾ 1]
12. ਕਿਹੜੀ ਗੱਲ ਕੁਝ ਵਿਅਕਤੀਆਂ ਨੂੰ ਸਲਾਹ ਸਵੀਕਾਰ ਕਰਨ ਤੋਂ ਰੋਕਦੀ ਹੈ? [uw ਸਫ਼ਾ 127 ਪੈਰਾ 4]
13. ਤ੍ਰਿਏਕ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲੇ ਲੋਕ ਕਿਸ ਸਥਿਤੀ ਵਿਚ ਹੁੰਦੇ ਹਨ? [rs ਸਫ਼ਾ 424 ਪੈਰਾ 3]
14. ਯਿਸੂ ਦੇ ਕਹਿਣ ਦਾ ਕੀ ਅਰਥ ਸੀ ਜਦੋਂ ਉਸ ਨੇ ਕਿਹਾ: “ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਏ ਨਾਲ ਮਿਲੇ ਰਹੋ”? (ਮਰਕੁਸ 9:50) [ਸਪਤਾਹਕ ਬਾਈਬਲ ਪਠਨ; ਦੇਖੋ w85 5/15 ਸਫ਼ਾ 24 ਪੈਰਾ 12.]
15. ਕੰਗਾਲ ਵਿਧਵਾ ਦੇ ਚੰਦੇ ਪ੍ਰਤੀ ਯਿਸੂ ਦੀ ਪ੍ਰਤਿਕ੍ਰਿਆ ਤੋਂ ਅਸੀਂ ਕਿਹੜਾ ਲਾਹੇਵੰਦ ਸਬਕ ਸਿੱਖਦੇ ਹਾਂ? (ਮਰਕੁਸ 12:42-44) [ਸਪਤਾਹਕ ਬਾਈਬਲ ਪਠਨ; ਦੇਖੋ w87 12/1 ਸਫ਼ਾ 29 ਪੈਰਾ 7–ਸਫ਼ਾ 30 ਪੈਰਾ 1.]
16. ਮਰਕੁਸ ਦੀ ਲਿਖਤ-ਸ਼ੈਲੀ ਵਿਚ ਪਤਰਸ ਦੇ ਕੁਝ ਵਿਸ਼ੇਸ਼-ਗੁਣ ਕਿਵੇਂ ਨਜ਼ਰ ਆਉਂਦੇ ਹਨ, ਅਤੇ ਇਸ ਦਾ ਕਾਰਨ ਕੀ ਹੋ ਸਕਦਾ ਹੈ? [si ਸਫ਼ਾ 182 ਪੈਰਾ 5-6]
17. ਮੱਤੀ 6:9, 10 ਅਤੇ ਲੂਕਾ 11:2-4 ਦੀ ਤੁਲਨਾ ਕਰਨ ਨਾਲ, ਅਸੀਂ ਕਿਉਂ ਸਿੱਟਾ ਕੱਢ ਸਕਦੇ ਹਾਂ ਕਿ ਆਦਰਸ਼ ਪ੍ਰਾਰਥਨਾ ਨੂੰ ਲਫਜ਼-ਬ-ਲਫਜ਼ ਦੁਹਰਾਇਆ ਨਹੀਂ ਜਾਣਾ ਚਾਹੀਦਾ ਸੀ? [ਸਪਤਾਹਕ ਬਾਈਬਲ ਪਠਨ; ਦੇਖੋ w90 5/15 ਸਫ਼ਾ 16 ਪੈਰਾ 6.]
18. ਬਾਈਬਲ ਦੀ ਵਿਸ਼ਵਾਸਯੋਗਤਾ ਵਿਚ ਸਾਡਾ ਭਰੋਸਾ ਕਿਵੇਂ ਮਜ਼ਬੂਤ ਹੁੰਦਾ ਹੈ ਜਦੋਂ ਅਸੀਂ ਲੂਕਾ 3:1, 2 ਵਰਗੇ ਸ਼ਾਸਤਰਵਚਨ ਪੜ੍ਹਦੇ ਹਾਂ? [si ਸਫ਼ਾ 188 ਪੈਰਾ 7]
19. ਜ਼ਬੂਰਾਂ ਦੀ ਪੋਥੀ ਅਤੇ ਇਬਰਾਨੀਆਂ ਵਿਚ ਕਿਹੜੇ ਸ਼ਾਸਤਰਵਚਨ ਦਿਖਾਉਂਦੇ ਹਨ ਕਿ ਯਿਸੂ ਨੇ ਆਪਣੇ ਸਵਰਗ ਨੂੰ ਆਰੋਹਣ ਤੋਂ ਇਕ ਦਮ ਬਾਅਦ ਹਕੂਮਤ ਕਰਨੀ ਆਰੰਭ ਨਹੀਂ ਕੀਤੀ ਸੀ? [kl ਸਫ਼ਾ 96 ਪੈਰਾ 15]
20. ਜਦ ਕਿ ਅਸੀਂ ਜਾਣਦੇ ਹਾਂ ਕਿ ਯਿਸੂ ਪਰਮੇਸ਼ੁਰ ਵਿਚ ਪੂਰੀ ਨਿਹਚਾ ਰੱਖਦਾ ਸੀ, ਤਾਂ ਫਿਰ ਉਹ ਕਿਉਂ ਚਿੱਲਾ ਉੱਠਿਆ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” (ਮਰਕੁਸ 15:34) [ਸਪਤਾਹਕ ਬਾਈਬਲ ਪਠਨ; ਦੇਖੋ w87 6/15 ਸਫ਼ਾ 31.]
ਹਰੇਕ ਨਿਮਨਲਿਖਿਤ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ(ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:
21. ਸਮਾਰਕ ਉਤਸਵ ਵਿਚ ਵਰਤੀ ਜਾਂਦੀ ਰੋਟੀ ਅਤੇ ਦਾਖ-ਰਸ ਸਿਰਫ਼ ․․․․․․․․ ਹਨ; ਰੋਟੀ ․․․․․․․․ ਨੂੰ ਦਰਸਾਉਂਦੀ ਹੈ ਅਤੇ ਦਾਖ-ਰਸ ਉਸ ਦੇ ․․․․․․․․ ਨੂੰ ਦਰਸਾਉਂਦਾ ਹੈ। [uw ਸਫ਼ਾ 115 ਪੈਰਾ 13]
22. ਜਦੋਂ ਅਸੀਂ ਅਸਲ ਵਿਚ ਵਾਪਰੀ ਘਟਨਾ ਉੱਤੇ ਵਿਚਾਰ ਕਰਦੇ ਹਾਂ, ਤਾਂ ਇਹ ਸਪੱਸ਼ਟ ਜਾਪਦਾ ਹੈ ਕਿ ਸਵਰਗੀ ਸੱਦਾ ਆਮ ਤੌਰ ਤੇ ਲਗਭਗ ਸਾਲ ․․․․․․․․ ਤਕ ਪੂਰਾ ਹੋ ਗਿਆ ਸੀ, ਜਦੋਂ ․․․․․․․․ ਦੀ ਪਾਰਥਿਵ ਉਮੀਦ ਨੂੰ ਸਪੱਸ਼ਟ ਰੂਪ ਵਿਚ ਸਮਝਿਆ ਗਿਆ। [uw ਸਫ਼ਾ 111 ਪੈਰਾ 6]
23. ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਉਦੋਂ ਯਹੂਦਿਯਾ ਦਾ ਹਾਕਮ ․․․․․․․․ ਸੀ ਅਤੇ ਗਲੀਲ ਦਾ ਰਾਜਾ ․․․․․․․․ ਸੀ। [ਸਪਤਾਹਕ ਬਾਈਬਲ ਪਠਨ; ਦੇਖੋ ਲੂਕਾ 3:1.]
24. ਜਿਹੜੀ ਆਤਮਾ ਪਰਮੇਸ਼ੁਰ ਦੇ ਅਸਲੀ ਪੁੱਤਰਾਂ ਦੇ ਮਨਾਂ ਅਤੇ ਦਿਲਾਂ ਦੀ ਪ੍ਰੇਰਣਾ ਸ਼ਕਤੀ ਨਾਲ ਸਾਖੀ ਦਿੰਦੀ ਹੈ, ਉਹ ․․․․․․․․। [uw ਸਫ਼ਾ 113 ਪੈਰਾ 9]
25. ਜਿਵੇਂ ਲੂਕਾ 10:16 ਤੋਂ ਸੰਕੇਤ ਮਿਲਦਾ ਹੈ, ਜਦੋਂ ਅਸੀਂ ․․․․․․․․ ਅਤੇ ਉਸ ਦੀ ਪ੍ਰਬੰਧਕ ਸਭਾ ਦੁਆਰਾ ਕੀਤੇ ਗਏ ਅਧਿਆਤਮਿਕ ਪ੍ਰਬੰਧਾਂ ਨੂੰ ਕਦਰਦਾਨੀ ਨਾਲ ਸਵੀਕਾਰਦੇ ਹਾਂ, ਤਾਂ ਅਸੀਂ ․․․․․․․․ ਲਈ ਆਦਰ ਦਿਖਾ ਰਹੇ ਹੁੰਦੇ ਹਾਂ। [uw ਸਫ਼ਾ 123 ਪੈਰਾ 13]
ਹਰੇਕ ਨਿਮਨਲਿਖਿਤ ਕਥਨ ਵਿਚ ਸਹੀ ਜਵਾਬ ਚੁਣੋ:
26. ਜਿਨ੍ਹਾਂ ਸੰਤਾਂ ਦਾ ਜ਼ਿਕਰ ਮੱਤੀ 27:52 ਵਿਚ ਕੀਤਾ ਗਿਆ ਹੈ, ਉਹ (ਵਕਤੀ ਤੌਰ ਤੇ ਸਰੀਰ ਵਿਚ ਪੁਨਰ-ਉਥਿਤ ਕੀਤੇ ਗਏ ਸਨ; ਅਸਲ ਵਿਚ ਬੇਜਾਨ ਲਾਸ਼ਾਂ ਸਨ ਜੋ ਭੁਚਾਲ ਕਾਰਨ ਆਪਣੀਆਂ ਕਬਰਾਂ ਵਿੱਚੋਂ ਬਾਹਰ ਸੁੱਟੀਆਂ ਗਈਆਂ ਸਨ; ਯਿਸੂ ਤੋਂ ਪਹਿਲਾਂ ਸਵਰਗੀ ਜੀਵਨ ਲਈ ਜੀ ਉਠਾਏ ਗਏ ਸਨ)। [ਸਪਤਾਹਕ ਬਾਈਬਲ ਪਠਨ; ਦੇਖੋ w90 9/1 ਸਫ਼ਾ 7.]
27. ਕੁਲੁੱਸੀਆਂ 1:15 ਵਿਚ, ਯਿਸੂ ਨੂੰ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਕਿਹਾ ਗਿਆ ਹੈ, ਜਿਸ ਦਾ ਅਰਥ ਹੈ ਕਿ ਉਹ (ਪਰਮੇਸ਼ੁਰ ਵਾਂਗ ਹੈ ਅਤੇ ਉਸ ਦਾ ਆਰੰਭ ਨਹੀਂ ਹੈ; ਧਰਤੀ ਉੱਤੇ ਪਰਮੇਸ਼ੁਰ ਦੇ ਪੁੱਤਰਾਂ ਵਿੱਚੋਂ ਜੇਠਾ ਹੈ; ਯਹੋਵਾਹ ਦੇ ਪੁੱਤਰਾਂ ਦੇ ਪਰਿਵਾਰ ਵਿਚ ਜੇਠਾ ਹੈ)। [rs ਸਫ਼ਾ 408 ਪੈਰਾ 1]
28. “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਨਿਯੁਕਤੀ ਦੀ ਪੁਸ਼ਟੀ ਸਾਲ (33 ਸਾ.ਯੁ.; 1918; 1919) ਵਿਚ ਕੀਤੀ ਗਈ ਸੀ। (ਮੱਤੀ 24:45) [uw ਸਫ਼ਾ 119 ਪੈਰਾ 6]
29. ਇਕ ਅਸੂਲ ਜਿਸ ਦੀ ਸਾਰੇ ਮਸੀਹੀਆਂ ਨੂੰ, ਪਰ ਖ਼ਾਸ ਕਰਕੇ ਪਰਮੇਸ਼ੁਰ ਦੇ ਸੰਗਠਨ ਵਿਚ ਨਿਗਾਹਬਾਨਾਂ ਦੀਆਂ ਪਦਵੀਆਂ ਸੰਭਾਲਣ ਵਾਲਿਆਂ ਨੂੰ ਪੈਰਵੀ ਕਰਨੀ ਚਾਹੀਦੀ ਹੈ, ਇਹ ਹੈ: “ਜੋ ਕੋਈ ਤੁਸਾਂ ਸਭਨਾਂ ਵਿੱਚੋਂ (ਘਮੰਡੀ; ਅਹਿਮ; ਹੋਰਨਾਂ ਨਾਲੋਂ ਛੋਟਾ) ਹੈ ਸੋਈ ਵੱਡਾ ਹੈ।” (ਲੂਕਾ 9:48) [uw ਸਫ਼ਾ 122 ਪੈਰਾ 12]
30. ਜਿਵੇਂ ਕਿ (ਮੱਤੀ 10; ਮੱਤੀ 24; ਲੂਕਾ 21) ਵਿਚ ਦਰਜ ਹੈ, ਜਿਨ੍ਹਾਂ ਨੂੰ ਯਿਸੂ ਨੇ ਪ੍ਰਚਾਰ ਕਰਨ ਲਈ ਘੱਲਿਆ, ਉਨ੍ਹਾਂ ਨੂੰ ਉਸ ਨੇ ਸੇਵਕਾਈ ਸੰਬੰਧੀ ਖ਼ਾਸ ਹਿਦਾਇਤਾਂ ਦਿੱਤੀਆਂ। [si ਸਫ਼ਾ 180 ਪੈਰਾ 31]
ਨਿਮਨਲਿਖਿਤ ਸ਼ਾਸਤਰਵਚਨਾਂ ਨੂੰ ਹੇਠਾਂ ਸੂਚੀਬੱਧ ਕਥਨਾਂ ਦੇ ਨਾਲ ਮਿਲਾਓ:
ਕਹਾ. 4:13; ਦਾਨੀ. 7:9, 10, 13, 14; ਮਰ. 7:20-23; 13:10; ਲੂਕਾ 8:31
31. ਸਾਨੂੰ ਅਜਿਹੇ ਕਿਸੇ ਵੀ ਅਪਵਿੱਤਰ ਜਾਂ ਭ੍ਰਿਸ਼ਟ ਕਰਨ ਵਾਲੇ ਪ੍ਰਭਾਵ ਨੂੰ ਪਛਾਣਨ ਵਿਚ ਚੌਕਸ ਹੋਣਾ ਚਾਹੀਦਾ ਹੈ ਜੋ ਸਾਡੇ ਮਨਾਂ ਅਤੇ ਦਿਲਾਂ ਵਿਚ ਆ ਸਕਦਾ ਹੈ, ਅਤੇ ਇਸ ਤੋਂ ਪਹਿਲਾਂ ਕਿ ਇਹ ਜੜ੍ਹ ਫੜ ਲਵੇ, ਸਾਨੂੰ ਇਸ ਨੂੰ ਹਟਾ ਦੇਣਾ ਚਾਹੀਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w89 11/1 ਸਫ਼ਾ 14 ਪੈਰਾ 16.]
32. ਸ਼ਤਾਨ ਦੇ ਨਾਲ-ਨਾਲ ਪਿਸ਼ਾਚ ਵੀ ‘ਹਜ਼ਾਰ ਵਰ੍ਹੇ’ ਦੌਰਾਨ ਮੌਤ-ਸਮਾਨ ਨਿਸ਼ਕ੍ਰਿਆ ਦੀ ਦਸ਼ਾ ਵਿਚ ਰਹਿਣਗੇ। (ਪਰ. 20:3) [ਸਪਤਾਹਕ ਬਾਈਬਲ ਪਠਨ]
33. ਵਿਸ਼ਵ-ਵਿਆਪੀ ਗਵਾਹੀ ਕਾਰਜ ਨੂੰ ਸੀਮਿਤ ਸਮੇਂ ਵਿਚ ਪੂਰਾ ਕਰਨ ਦੇ ਲਈ, ਤੀਬਰਤਾ ਦੀ ਭਾਵਨਾ ਹੋਣੀ ਜ਼ਰੂਰੀ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w95 10/1 ਸਫ਼ਾ 27.]
34. ਸਲਾਹ ਸਵੀਕਾਰ ਕਰਨੀ ਇਕ ਵਿਅਕਤੀ ਨੂੰ ਅਜਿਹਾ ਕੁਝ ਕਹਿਣ ਜਾਂ ਕਰਨ ਤੋਂ ਰੋਕੇਗੀ ਜਿਸ ਕਾਰਨ ਬਾਅਦ ਵਿਚ ਪਛਤਾਵਾ ਹੁੰਦਾ ਹੈ। [uw ਸਫ਼ਾ 128 ਪੈਰਾ 6]
35. ਹਾਲਾਂਕਿ ਅਸੀਂ ਆਤਮਿਕ ਜੀਆਂ ਨੂੰ ਨਹੀਂ ਦੇਖ ਸਕਦੇ ਹਾਂ, ਯਹੋਵਾਹ ਦਾ ਬਚਨ ਸਾਨੂੰ ਉਸ ਦੇ ਸਵਰਗੀ ਸੰਗਠਨ ਅਤੇ ਇਸ ਦੀਆਂ ਕੁਝ ਸਰਗਰਮੀਆਂ ਜੋ ਧਰਤੀ ਉੱਤੇ ਉਸ ਦੇ ਉਪਾਸਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਦੀ ਝਲਕ ਦਿੰਦਾ ਹੈ। [uw ਸਫ਼ਾ 117 ਪੈਰਾ 1]