ਰਾਜ ਗ੍ਰਹਿ ਹਾਸਲ ਕਰਨ ਲਈ ਕਦਮ:
(1) ਪ੍ਰਾਜੈਕਟ ਲਈ ਅਤੇ ਕਲੀਸਿਯਾ ਟ੍ਰਸਟ ਕਾਇਮ ਕਰਨ ਵਾਸਤੇ ਟ੍ਰਸਟੀਆਂ ਦੀ ਨਿਯੁਕਤੀ ਲਈ ਕਲੀਸਿਯਾ ਵਿਚ ਪ੍ਰਸਤਾਵ ਪੇਸ਼ ਕੀਤਾ ਜਾਂਦਾ ਹੈ
(2) ਬਜ਼ੁਰਗਾਂ ਦਾ ਸਮੂਹ ਇਕ ਸਥਾਨਕ ਨਿਰਮਾਣ ਸਮਿਤੀ ਨਿਯੁਕਤ ਕਰਦਾ ਹੈ, ਜਿਸ ਵਿਚ ਦੋ ਜਾਂ ਤਿੰਨ ਬਜ਼ੁਰਗ ਹੁੰਦੇ ਹਨ, ਅਤੇ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਕਾਰੋਬਾਰੀ/ਨਿਰਮਾਣ ਤਜਰਬਾ ਹੋਵੇ
(3) ਸਥਾਨਕ ਨਿਰਮਾਣ ਸਮਿਤੀ ਰਾਜ ਗ੍ਰਹਿ ਡੀਜ਼ਾਈਨ ਦੇ ਚੁਣਾਉ ਲਈ ਪ੍ਰਾਦੇਸ਼ਕ ਨਿਰਮਾਣ ਸਮਿਤੀ ਜਾਂ ਸੰਸਥਾ ਨਾਲ ਸੰਪਰਕ ਕਰਦੀ ਹੈ
(4) ਚੁਣਿਆ ਗਿਆ ਡੀਜ਼ਾਈਨ ਸੰਸਥਾ ਨੂੰ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ ਅਤੇ ਫਿਰ ਇਹ ਵਾਪਸ ਘੱਲਿਆ ਜਾਂਦਾ ਹੈ ਤਾਂਕਿ ਸਥਾਨਕ ਅਧਿਕਾਰੀਆਂ ਕੋਲੋਂ ਇਜਾਜ਼ਤ ਲੈਣ ਲਈ ਇਸ ਨੂੰ ਪੇਸ਼ ਕੀਤਾ ਜਾ ਸਕੇ
(5) ਬਜ਼ੁਰਗ ਪ੍ਰਾਜੈਕਟ ਲਈ ਉਪਲਬਧ ਫ਼ੰਡ ਨਿਸ਼ਚਿਤ ਕਰਦੇ ਹਨ। (ਜੇਕਰ ਤੁਹਾਨੂੰ ਮਾਲੀ ਸਹਾਇਤਾ ਦੀ ਲੋੜ ਹੈ, ਤਾਂ ਸੰਸਥਾ ਨੂੰ ਲਿਖੋ)
(6) ਸਥਾਨਕ ਨਿਰਮਾਣ ਸਮਿਤੀ ਅਜਿਹੀ ਜ਼ਮੀਨ ਭਾਲਦੀ ਹੈ, ਹਾਸਲ ਕਰਦੀ ਹੈ, ਅਤੇ ਟ੍ਰਸਟ ਦੇ ਨਾਂ ਤੇ ਰਜਿਸਟਰ ਕਰਵਾਉਂਦੀ ਹੈ, ਜੋ ਜ਼ਿਆਦਾਤਰ ਪ੍ਰਕਾਸ਼ਕਾਂ ਲਈ ਅਨੁਕੂਲ ਹੋਵੇ
(7) ਪ੍ਰਾਦੇਸ਼ਕ ਨਿਰਮਾਣ ਸਮਿਤੀ ਅਤੇ ਸਥਾਨਕ ਨਿਰਮਾਣ ਸਮਿਤੀ ਰਾਜ ਗ੍ਰਹਿ ਪ੍ਰਾਜੈਕਟ ਪੂਰਾ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਦੀਆਂ ਹਨ
[ਸਫ਼ੇ 4 ਉੱਤੇ ਡੱਬੀ]
ਜ਼ਮੀਨ ਜਾਂਚਣ ਲਈ ਮਿਲਾਨ-ਸੂਚੀ
ਪਲਾਟ
ਸਾਈਜ਼ (ਕੀ ਵਰਤਮਾਨ ਜ਼ਰੂਰਤ ਅਤੇ ਭਾਵੀ ਵਾਧੇ ਲਈ ਕਾਫ਼ੀ ਵੱਡਾ ਹੈ?)
ਆਕਾਰ (ਕੀ ਪੂਰੀ ਜ਼ਮੀਨ ਨੂੰ ਇਸਤੇਮਾਲ ਕਰਨਾ ਮੁਸ਼ਕਿਲ ਹੈ?)
ਮਿੱਟੀ (ਕੀ ਇਹ ਤੁਹਾਡੀ ਇਮਾਰਤ ਦਾ ਭਾਰ ਸਹਿ ਸਕਦੀ ਹੈ?)
ਪਾਣੀ (ਹੜ੍ਹ ਦਾ ਖ਼ਤਰਾ ਤਾਂ ਨਹੀਂ? ਕੀ ਉਚਿਤ ਮਲ-ਵਿਵਸਥਾ ਹੈ?)
ਗੁਆਂਢੀ (ਕੀ ਉਹ ਤੁਹਾਡੀ ਇਮਾਰਤ ਆਪਣੇ ਗੁਆਂਢ ਵਿਚ ਚਾਹੁਣਗੇ?)
ਜਨ-ਉਪਯੋਗੀ ਸੇਵਾਵਾਂ
ਸੁਲਭਤਾ (ਮਲ-ਵਿਵਸਥਾ, ਪਾਣੀ, ਗੈਸ, ਬਿਜਲੀ, ਫ਼ੋਨ)
ਕੂੜੇ-ਕਰਕਟ ਦੀ ਸਫ਼ਾਈ
ਪੁਲਸ ਅਤੇ ਅੱਗ ਸੁਰੱਖਿਆ
ਨਿਯਮਿਤ ਡਾਕ ਸੇਵਾ
ਕੀ ਸਕੂਲ ਨੇੜੇ ਹਨ? ਚੰਗੇ ਹਨ?
ਆਂਢ-ਗੁਆਂਢ
ਜੀਵਨ ਦਾ ਗੁਣ (ਚੜ੍ਹਦੀ ਕਲਾ ਵਿਚ, ਢਹਿੰਦੀ ਕਲਾ ਵਿਚ, ਸਥਿਰ?)
ਵਾਤਾਵਰਣ ਸੰਬੰਧੀ ਹਾਲਾਤ (ਰਾਜਮਾਰਗ, ਕਾਰਖ਼ਾਨੇ?)
ਸਥਾਨ
ਕੀ ਉੱਥੇ ਜਨਤਕ ਵਾਹਣ ਦੀਆਂ ਸੇਵਾਵਾਂ ਹਨ?
ਸੀਮਾਬੱਧਤਾ
ਕੀ ਤੁਸੀਂ ਉਸ ਜ਼ਮੀਨ ਦੀ ਪੂਰੀ ਹੱਕ-ਮਾਲਕੀ ਹਾਸਲ ਕਰ ਸਕਦੇ ਹੋ? (ਵਕੀਲ ਨੂੰ ਮਿਲੋ)
ਕੀ ਕਾਨੂੰਨੀ ਲਿਖਤ ਸੰਬੰਧੀ ਬੰਦਸ਼ਾਂ ਹਨ?
ਕੀ ਜ਼ੋਨ ਵੰਡਾਈ ਵਿਚ ਕੋਈ ਬੰਦਸ਼ ਹੈ? (ਦੂਰੀ, ਵਿਸਤਾਰ)
ਕੀ ਤੁਹਾਨੂੰ ਦੂਜਿਆਂ ਨਾਲ ਜ਼ਮੀਨ ਜਾਂ ਸੜਕ ਸਾਂਝੀ ਕਰਨੀ ਪਵੇਗੀ?
ਮਾਲੀ-ਪ੍ਰਬੰਧ
ਕੀ ਤੁਸੀਂ ਜ਼ਮੀਨ ਖ਼ਰੀਦ ਸਕਦੇ ਹੋ?
ਕੀ ਤੁਹਾਨੂੰ ਉਧਾਰ ਲੈਣ ਦੀ ਲੋੜ ਪਵੇਗੀ?
ਕੀ ਇਸ ਵਿਚ ਕੋਈ ਛੁਪੀ ਲਾਗਤ ਹੈ?
(ਖ਼ਾਸ ਕਰ-ਨਿਰਧਾਰਣ, ਨਾ ਭੁਗਤਾਇਆ ਕਰ?)
ਤੁਹਾਡੇ ਕਰ ਕਿਸ ਤਰ੍ਹਾਂ ਦੇ ਹੋਣਗੇ?
[ਸਫ਼ੇ 4 ਉੱਤੇ ਡੱਬੀ]
ਉਸਾਰੀ ਨਿਯਮਾਵਲੀ ਵਿਚ ਸ਼ਾਮਲ ਵਿਸ਼ਿਸ਼ਟ ਖੇਤਰ
ਜ਼ੋਨ ਵੰਡਾਈ ਨਿਯਮ
ਜ਼ੋਨ ਨਿਸ਼ਚਿਤ ਕਰਨਾ
ਇਮਾਰਤਾਂ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ
ਕਿੰਨੀ ਪ੍ਰਤਿਸ਼ਤ ਜ਼ਮੀਨ ਇਮਾਰਤ ਲਈ ਵਰਤੋਂਯੋਗ ਹੈ (ਸੰਘਣਾਪਣ)
ਇਮਾਰਤ ਦਾ ਵੱਧ ਤੋਂ ਵੱਧ ਆਕਾਰ
ਵੱਧ ਤੋਂ ਵੱਧ ਉਚਾਈ
ਸੜਕ ਅਤੇ ਗੁਆਂਢੀਆਂ ਤੋਂ ਦੂਰੀ
ਪਾਰਕਿੰਗ ਨਿਯਮ
ਨਿਊਨਤਮ ਪਲਾਟ-ਸਾਈਜ਼ ਦੀਆਂ ਮੰਗਾਂ
“ਗੁਆਂਢ ਦੀ ਵਿਸ਼ੇਸ਼ਤਾ” ਨੂੰ ਕਾਇਮ ਰੱਖਣ ਜਾਂ ਬਦਲਣ ਲਈ ਵਰਤੀ ਜਾ ਸਕਦੀ ਹੈ
ਇਮਾਰਤ ਨਿਯਮਾਵਲੀ
ਅੱਗ ਸੁਰੱਖਿਆ
ਸੁਰੱਖਿਅਤ ਪ੍ਰਸਥਾਨ (ਲਾਂਘਾ)
ਇਮਾਰਤ ਦੀ ਸੰਭਾਵੀ ਰੂਪ ਵਿਚ ਖ਼ਤਰਨਾਕ ਉਪਯੋਗ ਨਾਲ ਨਿਪਟਣਾ
ਭੀੜ ਲਈ ਡੀਜ਼ਾਈਨ ਕਰਨਾ (ਜਨਤਕ ਇਮਾਰਤਾਂ)
ਬਣਤਰ ਸੰਬੰਧੀ ਸੁਰੱਖਿਆ
ਢੁਕਵੀਂ ਰੌਸ਼ਨੀ ਅਤੇ ਹਵਾਦਾਰੀ
ਸਫ਼ਾਈ ਸੰਬੰਧੀ ਨਲਸਾਜ਼ੀ
ਅੱਗ-ਬੁਝਾਊ ਯੰਤਰ
ਉਸਾਰੀ ਵੇਲੇ ਸੁਰੱਖਿਆ
ਪ੍ਰਮੁੱਖ ਮਕਸਦ ਹੈ ਇਮਾਰਤ ਵਿਚ ਰਹਿਣ ਵਾਲਿਆਂ ਦੇ ਜੀਵਨ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਭਲਿਆਈ