ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/97 ਸਫ਼ਾ 7
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—1997
ਸਾਡੀ ਰਾਜ ਸੇਵਕਾਈ—1997
km 9/97 ਸਫ਼ਾ 7

ਘੋਸ਼ਣਾਵਾਂ

◼ ਸਾਹਿੱਤ ਪੇਸ਼ਕਸ਼ ਸਤੰਬਰ: ਪੁਸਤਕ, ਪਰਿਵਾਰਕ ਖ਼ੁਸ਼ੀ ਦਾ ਰਾਜ਼, 20 ਰੁਪਏ ਦੇ ਚੰਦੇ ਤੇ। ਅਕਤੂਬਰ: ਪਹਿਰਾਬੁਰਜ ਜਾਂ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਅਰਧ-ਮਾਸਿਕ ਸੰਸਕਰਣਾਂ ਦੇ ਲਈ ਇਕ-ਸਾਲਾ ਸਬਸਕ੍ਰਿਪਸ਼ਨ 90 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਇਕ ਸਾਲ ਦੀ ਸਬਸਕ੍ਰਿਪਸ਼ਨ ਅਤੇ ਅਰਧ-ਮਾਸਿਕ ਸੰਸਕਰਣਾਂ ਦੇ ਲਈ ਛੇ-ਮਹੀਨੇ ਦੀ ਸਬਸਕ੍ਰਿਪਸ਼ਨ 45 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਛੇ ਮਹੀਨੇ ਦੀ ਸਬਸਕ੍ਰਿਪਸ਼ਨ ਨਹੀਂ ਹੈ। ਜੇਕਰ ਸਬਸਕ੍ਰਿਪਸ਼ਨ ਨਾਮਨਜ਼ੂਰ ਹੋਵੇ, ਤਾਂ ਰਸਾ­ਲਿਆਂ ਦੀਆਂ ਕਾਪੀਆਂ 4 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਬਸਕ੍ਰਿਪਸ਼ਨ ਪ੍ਰਾਪਤ ਕਰਦੇ ਸਮੇਂ, ਕਿਰਪਾ ਕਰ ਕੇ ਯਾਦ ਰੱਖੋ ਕਿ ਪੰਜਾਬੀ ਅਤੇ ਉਰਦੂ ਨੂੰ ਛੱਡ (ਜਿਨ੍ਹਾਂ ਵਿਚ ਇਹ ਮਾਸਿਕ ਹੈ), ਪਹਿਰਾਬੁਰਜ ਹੁਣ ਸਾਰੀਆਂ ਭਾਰਤੀ ਭਾਸ਼ਾਵਾਂ ਅਤੇ ਨੇਪਾਲੀ ਵਿਚ ਅਰਧ-ਮਾਸਿਕ ਹੈ। ਜਾਗਰੂਕ ਬਣੋ! ਤਾਮਿਲ ਅਤੇ ਮਲਿਆਲਮ ਵਿਚ ਅਰਧ-ਮਾਸਿਕ ਹੈ ਪਰੰਤੂ ਹਿੰਦੀ, ਕੰਨੜ, ਗੁਜਰਾਤੀ, ਤੇਲਗੂ, ਨੇਪਾਲੀ, ਅਤੇ ਮਰਾਠੀ ਵਿਚ ਮਾਸਿਕ ਹੈ। ਵਰਤਾਵਿਆਂ ਲਈ ਜਾਗਰੂਕ ਬਣੋ! ਦੀਆਂ ਤਿਮਾਹੀ ਕਾਪੀਆਂ ਉਰਦੂ ਅਤੇ ਪੰਜਾਬੀ ਵਿਚ ਕਲੀਸਿਯਾਵਾਂ ਲਈ ਉਪਲਬਧ ਹਨ, ਪਰੰਤੂ ਇਨ੍ਹਾਂ ਦੋ ਭਾਸ਼ਾਵਾਂ ਵਿਚ ਵਿਅਕਤੀਗਤ ਸਬਸਕ੍ਰਿਪਸ਼ਨਾਂ ਉਪਲਬਧ ਨਹੀਂ ਹਨ। ਮਹੀਨੇ ਦੇ ਦੂਜੇ ਅੱਧ ਵਿਚ ਕਿੰਗਡਮ ਨਿਊਜ਼ ਨੰ. 35 ਦੀ ਵੰਡਾਈ ਸ਼ੁਰੂ ਕੀਤੀ ਜਾਵੇਗੀ। ਨਵੰਬਰ: ਕਿੰਗਡਮ ਨਿਊਜ਼ ਨੰ. 35 ਦੀ ਵੰਡਾਈ ਜਾਰੀ ਰਹੇਗੀ। ਜਿਹੜੀਆਂ ਕਲੀਸਿਯਾਵਾਂ ਆਪਣੇ ਖੇਤਰ ਦੇ ਹਰੇਕ ਘਰ ਜਾਂ ਨਿਵਾਸ-ਸਥਾਨ ਦੇ ਘਰ-ਸੁਆਮੀਆਂ ਨੂੰ ਕਿੰਗਡਮ ਨਿਊਜ਼ ਨੰ. 35 ਦੀ ਇਕ ਕਾਪੀ ਦੇ ਚੁੱਕੀਆਂ ਹਨ, ਉਹ ਗਿਆਨ ਪੁਸਤਕ ਨੂੰ 20 ਰੁਪਏ ਲਈ ਪੇਸ਼ ਕਰ ਸਕਦੀਆਂ ਹਨ। ਦਸੰਬਰ: ਹੇਠਾਂ ਦਿੱਤੀਆਂ ਤਿੰਨ ਪੁਸਤਕਾਂ ਵਿੱਚੋਂ ਕਿਸੇ ਇਕ ਨੂੰ 45 ਰੁਪਏ ਦੇ ਚੰਦੇ ਤੇ ਪੇਸ਼ ਕੀਤਾ ਜਾ ਸਕਦਾ ਹੈ: ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, (ਛੋਟੀ ਪੁਸਤਕ 25 ਰੁਪਏ), ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, (ਛੋਟੀ ਪੁਸਤਕ 30 ਰੁਪਏ), ਜਾਂ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਵਿਕਲਪਕ ਵਜੋਂ, ਜੁਲਾਈ ਦੀ ਸਾਡੀ ਰਾਜ ਸੇਵਕਾਈ ਵਿਚ ਸੂਚੀ­ਬੱਧ ਖ਼ਾਸ ਕੀਮਤ ਪੁਸਤਕਾਂ ਵਿੱਚੋਂ ਕਿਸੇ ਇਕ ਨੂੰ ਢਾਈ ਰੁਪਏ ਲਈ ਪੇਸ਼ ਕੀਤਾ ਜਾ ਸਕਦਾ ਹੈ। ਸੂਚਨਾ: ਜਿਨ੍ਹਾਂ ਕਲੀਸਿਯਾਵਾਂ ਨੇ ਅਜੇ ਤਕ ਉਪਰੋਕਤ ਮੁਹਿੰਮ ਪੁਸਤਕਾਂ ਲਈ ਦਰਖ਼ਾਸਤ ਨਹੀਂ ਕੀਤੀ ਹੈ, ਉਨ੍ਹਾਂ ਨੂੰ ਆਪਣੇ ਅਗਲੇ ਸਾਹਿੱਤ ਦਰਖ਼ਾਸਤ ਫਾਰਮ (S-AB-14) ਵਿਚ ਇੰਜ ਕਰਨਾ ਚਾਹੀਦਾ ਹੈ।

◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ ਸਤੰਬਰ 1 ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਕਲੀਸਿਯਾ ਵਿਚ ਘੋਸ਼ਣਾ ਕਰੋ।

◼ ਬਜ਼ੁਰਗਾਂ ਨੂੰ ਅਪ੍ਰੈਲ 15, 1991, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ੇ 21-3 ਉੱਤੇ ਦਿੱਤੀਆਂ ਗਈਆਂ ਹਿਦਾਇਤਾਂ ਦੀ ਪੈਰਵੀ ਕਰਨ ਦੀ ਯਾਦ ਦਿਲਾਈ ਜਾਂਦੀ ਹੈ, ਜੋ ਪੁਨਰ-ਸਥਾਪਿਤ ਹੋਣ ਵੱਲ ਝੁਕਾਉ ਰੱਖਣ ਵਾਲੇ ਕਿਸੇ ਵੀ ਛੇਕੇ ਗਏ ਜਾਂ ਅਸੰਬੰਧਿਤ ਵਿਅਕਤੀ ਬਾਰੇ ਦਿੱਤੀਆਂ ਗਈਆਂ ਹਨ।

◼ ਸਾਰੇ ਪ੍ਰਕਾਸ਼ਕਾਂ ਨੂੰ ਅਗਸਤ ਲਈ ਆਪਣੀਆਂ ਖੇਤਰ ਸੇਵਾ ਰਿਪੋਰਟਾਂ, ਐਤਵਾਰ, ਅਗਸਤ 31, ਤਕ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕਲੀਸਿਯਾ ਸੈਕਟਰੀਆਂ ਤੋਂ ਦਰਖ਼ਾਸਤ ਕੀਤੀ ਜਾਂਦੀ ਹੈ ਕਿ ਉਹ ਕਲੀਸਿਯਾ ਰਿਪੋਰਟ (S-1) ਤਿਆਰ ਕਰ ਕੇ ਬੁੱਧਵਾਰ, ਸਤੰਬਰ 3 ਤਕ ਸੰਸਥਾ ਨੂੰ ਡਾਕ ਰਾਹੀਂ ਭੇਜ ਦੇਣ, ਤਾਂਕਿ ਅਸੀਂ ਜਲਦੀ ਨਾਲ ਸਾਲਾਨਾ ਰਿਪੋਰਟ ਦਾ ਸੰਗ੍ਰਹਿ ਤਿਆਰ ਕਰ ਸਕੀਏ।

◼ ਸੰਸਥਾ ਸਾਹਿੱਤ ਲਈ ਵਿਅਕਤੀਗਤ ਪ੍ਰਕਾਸ਼ਕਾਂ ਦੀਆਂ ਦਰਖ਼ਾਸਤਾਂ ਪੂਰੀਆਂ ਨਹੀਂ ਕਰਦੀ ਹੈ। ਸੰਸਥਾ ਨੂੰ ਸਾਹਿੱਤ ਲਈ ਕਲੀਸਿਯਾ ਦੀ ਮਾਸਿਕ ਦਰਖ਼ਾਸਤ ਭੇਜਣ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂਕਿ ਨਿੱਜੀ ਸਾਹਿੱਤ ਹਾਸਲ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕ ਉਸ ਭਰਾ ਨੂੰ ਦੱਸ ਸਕਣ ਜੋ ਸਾਹਿੱਤ ਦੀ ਦੇਖ-ਭਾਲ ਕਰਦਾ ਹੈ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਦਰਖ਼ਾਸਤ ਸਾਹਿੱਤ ਹਨ।

◼ ਸਾਹਿੱਤ ਲਈ ਦਰਖ਼ਾਸਤ ਕਰਦੇ ਸਮੇਂ, ਕਲੀਸਿਯਾਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੰਸਥਾ ਦੀ ਸੀ. ਡੀ.-ਰੌਮ ਕੇਵਲ ਪ੍ਰਕਾਸ਼ਕਾਂ ਦੀ ਵਰਤੋਂ ਲਈ ਹੈ, ਕਿਉਂਕਿ ਇਸ ਵਿਚ ਕੁਝ ਅਜਿਹੀਆਂ ਜਾਣਕਾਰੀਆਂ ਹਨ ਜੋ ਆਮ ਜਨਤਾ ਲਈ ਨਹੀਂ ਹਨ।

◼ ਮਈ 1997 ਦੀ ਸਾਡੀ ਰਾਜ ਸੇਵਕਾਈ ਵਿਚ “ਪ੍ਰਸ਼ਨ ਡੱਬੀ” ਨੇ ਸਲਾਹ ਦਿੱਤੀ ਸੀ ਕਿ ਅਸੀਂ ਸੇਵਕਾਈ ਵਿਚ ਵਿਪਰੀਤ ਲਿੰਗ ਦੇ ਪ੍ਰਕਾਸ਼ਕਾਂ ਨਾਲ ਕੰਮ ਕਰਨ ਬਾਰੇ ਸਾਵਧਾਨ ਰਹੀਏ। ਚੰਗੇ ਕਾਰਨ ਹਨ ਕਿ ਕਿਉਂ ਸਾਰਿਆਂ ਨੂੰ ਇਸ ਮਾਮਲੇ ਵਿਚ ਅਕਲਮੰਦੀ ਇਸਤੇਮਾਲ ਕਰਨੀ ਚਾਹੀਦੀ ਹੈ। ਇਸ ਦਾ ਇਹ ਭਾਵ ਨਹੀਂ ਕਿ ਸਫ਼ਰੀ ਨਿਗਾਹਬਾਨ ਜਾਂ ਇੱਥੋਂ ਤਕ ਕਿ ਦੂਸਰੇ ਭਰਾ ਵੀ ਖੇਤਰ ਸੇਵਕਾਈ ਵਿਚ ਭੈਣਾਂ ਨਾਲ ਕੰਮ ਨਹੀਂ ਕਰ ਸਕਦੇ ਹਨ। ਇਸ ਦੀ ਬਜਾਇ, ਇਹ ਵਿਚਾਰ ਪ੍ਰਗਟ ਕੀਤਾ ਗਿਆ ਸੀ ਕਿ ਇਕ ਭਰਾ ਲਈ ਵਿਪਰੀਤ ਲਿੰਗ ਦੇ ਇੱਕੋ ਵਿਅਕਤੀ ਨਾਲ, ਜੋ ਉਸ ਦੀ ਰਿਸ਼ਤੇਦਾਰ ਨਹੀਂ ਹੈ, ਬਾਕਾਇਦਾ ਸਮਾਂ ਬਤੀਤ ਕਰਨਾ ਬੁੱਧੀਮਤਾ ਨਹੀਂ ਹੈ।

◼ ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਜਦੋਂ 22 ਮਈ ਨੂੰ, ਮੱਧ ਪ੍ਰਦੇਸ਼ ਵਿਚ ਜੱਬਲਪੁਰ ਦੇ ਸ਼ਹਿਰ ਵਿਚ ਇਕ ਜ਼ੋਰਦਾਰ ਭੁਚਾਲ ਆਇਆ ਸੀ, ਤਾਂ ਉੱਥੇ ਦੀ ਕਲੀਸਿਯਾ ਦੇ 19 ਪ੍ਰਕਾਸ਼ਕਾਂ ਵਿੱਚੋਂ ਇਕ ਨੂੰ ਵੀ ਸੱਟ ਨਹੀਂ ਲੱਗੀ। ਪ੍ਰਧਾਨ ਨਿਗਾਹਬਾਨ ਦੇ ਘਰ ਦੇ ਨਾਲ ਦੇ ਕਈ ਘਰ ਢਹਿ-ਢੇਰੀ ਹੋ ਗਏ ਜਦ ਕਿ ਉਸ ਦੇ ਘਰ ਦੀ ਦੀਵਾਰ ਤਿੜਕ ਗਈ ਅਤੇ ਪੌੜੀਆਂ ਨੂੰ ਨੁਕਸਾਨ ਪਹੁੰਚਿਆ, ਪਰੰਤੂ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਕਈ ਧਾਰਮਿਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਇੱਥੋਂ ਤਕ ਕਿ ਇਕ ਵੱਡਾ ਗਿਰਜਾ ਤਾਂ ਟੁੱਟ ਕੇ ਅੱਧਾ ਹੋ ਗਿਆ, ਪਰੰਤੂ ਗਵਾਹਾਂ ਦੀ ਸਭਾ ਵਾਲੀ ਥਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਸੰਬੰਧ ਵਿਚ ਤੁਹਾਡੀ ਪੁੱਛ-ਗਿੱਛ ਦੀ ਅਸੀਂ ਕਦਰ ਕਰਦੇ ਹਾਂ ਕਿਉਂਕਿ ਇਹ ਸਾਡੇ ਵਿਸ਼ਵ-ਵਿਆਪੀ ਭਾਈਚਾਰੇ ਦੇ ਮੈਂਬਰਾਂ ਲਈ ਤੁਹਾਡਾ ਭਰਾਤਰੀ ਪ੍ਰੇਮ ਅਤੇ ਚਿੰਤਾ ਦਿਖਾਉਂਦੀ ਹੈ, ਜਿਸ ਨੂੰ ਤੁਸੀਂ ਸ਼ਾਇਦ ਕਦੇ ਮਿਲੇ ਵੀ ਨਾ ਹੋਣ।

◼ ਪਨਾਜੀ, ਗੋਆ, ਵਿਖੇ ਜ਼ਿਲ੍ਹਾ ਮਹਾਂ-ਸੰਮੇਲਨ ਨੂੰ 21-23 ਨਵੰਬਰ, 1997, ਤੇ ਮੁੜ-ਅਨੁਸੂਚਿਤ ਕੀਤਾ ਗਿਆ ਹੈ।

◼ ਕਿਉਂ ਜੋ ਇਸ ਸਾਲ ਕੇਰਲਾ ਵਿਚ ਤਿੰਨ ਮਹਾਂ-ਸੰਮੇਲਨ ਆਯੋਜਿਤ ਕੀਤੇ ਜਾਣਗੇ, ਇਸ ਲਈ ਹਰੇਕ ਮਹਾਂ-ਸੰਮੇਲਨ ਲਈ ਨਿਯੁਕਤ ਕੀਤੇ ਗਏ ਸਰਕਟ ਹੇਠਾਂ ਦੱਸੇ ਗਏ ਹਨ:

ਕੱਟਾਪਨਾ (ਦਸੰ. 12-14): KE-5 ਸਰਕਟ ਦੀਆਂ ਸਾਰੀਆਂ ਕਲੀਸਿਯਾਵਾਂ ਅਤੇ KE-7 ਸਰਕਟ ਦੀਆਂ ਉਹ ਕਲੀਸਿਯਾਵਾਂ ਜੋ ‘ਹਾਈ ਰੇਂਜਿਸ’ ਵਿਚ ਹਨ।

ਏਰਣਾਕੁਲਮ (ਦਸੰ. 26-28): KE-3, KE-4, KE-6, ਅਤੇ KE-8 ਸਰਕਟਾਂ ਵਿਚ ਸਾਰੀਆਂ ਕਲੀਸਿਯਾਵਾਂ, ਅਤੇ KE-7 ਸਰਕਟ ਦੀਆਂ ਉਹ ਕਲੀਸਿਯਾਵਾਂ ਜੋ ‘ਹਾਈ ਰੇਂਜਿਸ’ ਵਿਚ ਨਹੀਂ ਹਨ।

ਕੋਜ਼ੀਕੋਡ (ਜਨ. 2-4, 1998): KE-1 ਅਤੇ KE-2 ਸਰਕਟਾਂ ਦੀਆਂ ਸਾਰੀਆਂ ਕਲੀਸਿਯਾਵਾਂ।

◼ ਨਵੇਂ ਪ੍ਰਕਾਸ਼ਨ ਉਪਲਬਧ:

ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ (ਛੋਟੀ)—ਤੇਲਗੂ

◼ ਪ੍ਰਕਾਸ਼ਨ ਸਟਾਕ ਵਿਚ ਨਹੀਂ:

ਸੱਚੀ ਸ਼ਾਂਤੀ ਅਤੇ ਸੁਰੱਖਿਆ—ਕਿਹੜੇ ਸੋਮੇ ਤੋਂ?—ਤਾਮਿਲ

ਕੀ ਮਨੁੱਖ ਇੱਥੇ ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ ਆਇਆ?—ਅੰਗ੍ਰੇਜ਼ੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ