ਦੂਜਿਆਂ ਨਾਲ ਪਰਿਵਾਰਕ ਖ਼ੁਸ਼ੀ ਦਾ ਰਾਜ਼ ਸਾਂਝਿਆਂ ਕਰਨਾ
1 ਪਰਿਵਾਰ ਮਾਨਵ ਸਮਾਜ ਦੀ ਬੁਨਿਆਦੀ ਇਕਾਈ ਹੈ, ਅਤੇ ਪਰਿਵਾਰਾਂ ਨਾਲ ਹੀ ਪਿੰਡ, ਸ਼ਹਿਰ, ਰਾਜ, ਅਤੇ ਸਮੁੱਚੀਆਂ ਕੌਮਾਂ ਬਣਦੀਆਂ ਹਨ। ਅੱਜ ਇਹ ਪਰਿਵਾਰਕ ਇਕਾਈ ਪਹਿਲਾਂ ਨਾਲੋਂ ਕਿਤੇ ਹੀ ਜ਼ਿਆਦਾ ਦਬਾਅ ਹੇਠ ਹੈ। ਜ਼ਬਰਦਸਤ ਪ੍ਰਭਾਵ ਪਰਿਵਾਰਕ ਜੀਵਨ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਰਹੇ ਹਨ। ਅਸੀਂ ਕਿੰਨੇ ਧੰਨਵਾਦੀ ਹਾਂ ਕਿ ਪਰਿਵਾਰਕ ਪ੍ਰਬੰਧ ਦੇ ਆਰੰਭਕਰਤਾ, ਯਹੋਵਾਹ ਨੇ ਸਾਨੂੰ ਹਿਦਾਇਤਾਂ ਦਿੱਤੀਆਂ ਹਨ ਤਾਂਕਿ ਅਸੀਂ ਪਰਿਵਾਰਕ ਖ਼ੁਸ਼ੀ ਹਾਸਲ ਕਰ ਸਕੀਏ! ਜਿਹੜੇ ਲੋਕ ਉਸ ਦੀਆਂ ਸੇਧਾਂ ਦੀ ਪੈਰਵੀ ਕਰਦੇ ਹਨ, ਉਹ ਪਾਉਂਦੇ ਹਨ ਕਿ ਸਮੱਸਿਆਵਾਂ ਘੱਟ ਜਾਂਦੀਆਂ ਹਨ ਅਤੇ ਇਸ ਦਾ ਨਤੀਜਾ ਇਕ ਸਫ਼ਲ ਪਰਿਵਾਰਕ ਇਕਾਈ ਹੁੰਦਾ ਹੈ। ਸਾਡੇ ਕੋਲ ਸਤੰਬਰ ਦੌਰਾਨ ਦੂਸਰਿਆਂ ਨਾਲ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੁਸਤਕ ਸਾਂਝੀ ਕਰਨ ਦਾ ਵਿਸ਼ੇਸ਼-ਸਨਮਾਨ ਹੈ। ਲੋਕਾਂ ਨਾਲ ਪਰਿਵਾਰਕ ਜੀਵਨ ਦੇ ਵਿਸ਼ੇ ਉੱਤੇ ਗੱਲ-ਬਾਤ ਸ਼ੁਰੂ ਕਰਨ ਵਿਚ ਪਹਿਲ ਕਰੋ। ਦੋਸਤਾਨਾ, ਆਸ਼ਾਵਾਦੀ, ਅਤੇ ਸੂਝਵਾਨ ਹੋਵੋ। ਤੁਸੀਂ ਕੀ ਕਹਿ ਸਕਦੇ ਹੋ?
2 ਤੁਸੀਂ ਗੱਲ ਸ਼ੁਰੂ ਕਰਨ ਲਈ ਇਕ ਸਵਾਲ ਪੁੱਛ ਸਕਦੇ ਹੋ, ਜਿਵੇਂ ਕਿ:
◼ “ਕੀ ਤੁਸੀਂ ਧਿਆਨ ਦਿੱਤਾ ਹੈ ਕਿ ਬਹੁਤ ਸਾਰੇ ਪਰਿਵਾਰ ਜੀਵਨ ਦੇ ਦਬਾਵਾਂ ਨੂੰ ਸਹਾਰਨਾ ਮੁਸ਼ਕਲ ਪਾ ਰਹੇ ਹਨ? [ਜਵਾਬ ਲਈ ਸਮਾਂ ਦਿਓ।] ਰਿਪੋਰਟਾਂ ਅਨੁਸਾਰ ਬਹੁਤ ਸਾਰੇ ਲੋਕ ਘਰੇਲੂ ਮੁਸ਼ਕਲਾਂ ਦਾ ਅਨੁਭਵ ਕਰਦੇ ਹਨ। ਤੁਹਾਡੇ ਵਿਚਾਰ ਵਿਚ ਪਰਿਵਾਰਾਂ ਨੂੰ ਜ਼ਿਆਦਾ ਸਥਿਰਤਾ ਅਤੇ ਖ਼ੁਸ਼ੀ ਹਾਸਲ ਕਰਨ ਵਿਚ ਕਿਹੜੀ ਚੀਜ਼ ਮਦਦ ਦੇ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਜਦ ਕਿ ਪਰਮੇਸ਼ੁਰ ਨੇ ਪਰਿਵਾਰਕ ਪ੍ਰਬੰਧ ਸਥਾਪਿਤ ਕੀਤਾ ਹੈ, ਤਾਂ ਕੀ ਉਸ ਵੱਲੋਂ ਦਿੱਤੀਆਂ ਗਈਆਂ ਸੇਧਾਂ ਨੂੰ ਜਾਂਚਣਾ ਤਰਕਸੰਗਤ ਨਹੀਂ ਹੋਵੇਗਾ? [2 ਤਿਮੋਥਿਉਸ 3:16, 17 ਪੜ੍ਹੋ।] ਅਜਿਹੀ ਗੁਣਕਾਰ ਹਿਦਾਇਤ ਇਸ ਪੁਸਤਕ ਵਿਚ ਦੱਸੀ ਗਈ ਹੈ, ਜਿਸ ਦਾ ਨਾਂ ਹੈ ਪਰਿਵਾਰਕ ਖ਼ੁਸ਼ੀ ਦਾ ਰਾਜ਼।” ਫਿਰ ਉਸ ਵਿਅਕਤੀ ਨੂੰ ਪੁੱਛੋ ਕਿ ਉਸ ਦੇ ਵਿਚਾਰ ਵਿਚ ਇਕ ਆਮ ਪਰਿਵਾਰਕ ਸਮੱਸਿਆ ਕੀ ਹੈ, ਫਿਰ ਇਸ ਸਮੱਸਿਆ ਦੀ ਚਰਚਾ ਕਰਨ ਵਾਲਾ ਅਧਿਆਇ ਦਿਖਾਓ, ਅਤੇ ਪੁਸਤਕ ਪੇਸ਼ ਕਰੋ।
3 ਪੁਨਰ-ਮੁਲਾਕਾਤ ਕਰਦੇ ਸਮੇਂ, ਤੁਸੀਂ ਇਹ ਕਹਿ ਕੇ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਟੀਚੇ ਦੀ ਪੈਰਵੀ ਕਰ ਸਕਦੇ ਹੋ:
◼ “ਤੁਸੀਂ ਪਰਿਵਾਰਕ ਜੀਵਨ ਦੇ ਵਿਸ਼ੇ ਉੱਤੇ ਜੋ ਕਿਹਾ ਸੀ, ਉਸ ਬਾਰੇ ਮੈਂ ਵਿਚਾਰ ਕੀਤਾ ਹੈ, ਅਤੇ ਮੈਂ ਤੁਹਾਡੇ ਲਈ ਕੁਝ ਲਿਆਇਆਂ ਹਾਂ ਜੋ ਮੇਰੇ ਖ਼ਿਆਲ ਵਿਚ ਤੁਹਾਨੂੰ ਬਹੁਤ ਚੰਗਾ ਲੱਗੇਗਾ। [ਮੰਗ ਵੱਡੀ ਪੁਸਤਿਕਾ ਦਿਖਾਓ, ਸਫ਼ਾ 16 ਖੋਲ੍ਹੋ, ਅਤੇ ਉੱਪਰ ਦਿੱਤੇ ਗਏ ਛੇ ਸਵਾਲ ਪੜ੍ਹੋ।] ਇਹ ਸਪੱਸ਼ਟ ਹੈ ਕਿ ਪਰਿਵਾਰ ਵਿਚ ਹਰੇਕ ਨੂੰ ਪਰਿਵਾਰਕ ਖ਼ੁਸ਼ੀ ਵਧਾਉਣ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਕੁਝ ਮਿੰਟ ਹੋਣ, ਤਾਂ ਮੈਂ ਤੁਹਾਨੂੰ ਪ੍ਰਦਰਸ਼ਿਤ ਕਰ ਕੇ ਦਿਖਾ ਸਕਦਾ ਹਾਂ ਕਿ ਤੁਸੀਂ ਇਸ ਜਾਣਕਾਰੀ ਤੋਂ ਸਭ ਤੋਂ ਵੱਧ ਲਾਭ ਕਿਵੇਂ ਹਾਸਲ ਕਰ ਸਕਦੇ ਹੋ।” ਫਿਰ ਪਾਠ 8 ਦਾ ਅਧਿਐਨ ਸ਼ੁਰੂ ਕਰੋ।
4 ਚਰਚਾ ਸ਼ੁਰੂ ਕਰਨ ਦਾ ਇਕ ਹੋਰ ਤਰੀਕਾ ਹੈ ਕਿਸੇ ਸਮੱਸਿਆ ਦਾ ਜ਼ਿਕਰ ਕਰਨਾ, ਅਤੇ ਸ਼ਾਇਦ ਤੁਸੀਂ ਕਹਿ ਸਕਦੇ ਹੋ:
◼ “ਭਾਵੇਂ ਕਿ ਸਭ ਲੋਕ ਤ੍ਰਿਪਤੀ ਅਤੇ ਸੰਤੋਖ ਦੀ ਭਾਵਨਾ ਮਹਿਸੂਸ ਕਰਨੀ ਚਾਹੁੰਦੇ ਹਨ, ਪਰ ਇੰਜ ਜਾਪਦਾ ਹੈ ਕਿ ਬਹੁਤ ਸਾਰੇ ਪਰਿਵਾਰ ਅਸਲ ਵਿਚ ਇਸ ਵਿਚ ਸਫ਼ਲ ਨਹੀਂ ਹੋਏ ਹਨ। ਤੁਹਾਡੇ ਵਿਚਾਰ ਵਿਚ ਉਨ੍ਹਾਂ ਨੂੰ ਸੱਚੀ ਖ਼ੁਸ਼ੀ ਹਾਸਲ ਕਰਨ ਵਿਚ ਕਿਹੜੀ ਚੀਜ਼ ਮਦਦ ਦੇਵੇਗੀ? [ਜਵਾਬ ਲਈ ਸਮਾਂ ਦਿਓ।] ਬਹੁਤ ਸਮਾਂ ਪਹਿਲਾਂ, ਬਾਈਬਲ ਨੇ ਪ੍ਰਗਟ ਕੀਤਾ ਸੀ ਕਿ ਅੱਜ ਪਰਿਵਾਰਾਂ ਵਿਚ ਅਸੀਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਾਂਗੇ। [2 ਤਿਮੋਥਿਉਸ 3:1-3 ਪੜ੍ਹੋ।] ਪਰੰਤੂ, ਬਾਈਬਲ ਪਰਿਵਾਰਾਂ ਨੂੰ ਇਹ ਵੀ ਦੱਸਦੀ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਸਥਾਈ ਖ਼ੁਸ਼ੀ ਹਾਸਲ ਕਰਨ ਲਈ ਕੀ ਕਰਨਾ ਚਾਹੀਦਾ ਹੈ। ਬਾਈਬਲ ਦੇ ਸਿਧਾਂਤ ਇਸ ਪੁਸਤਕ, ਪਰਿਵਾਰਕ ਖ਼ੁਸ਼ੀ ਦਾ ਰਾਜ਼ ਵਿਚ ਪੇਸ਼ ਕੀਤੇ ਗਏ ਹਨ।” ਫਿਰ ਇਕ ਢੁਕਵੇਂ ਅਧਿਆਇ ਦੇ ਅਖ਼ੀਰ ਵਿਚ ਦਿੱਤੀ ਗਈ ਪੁਨਰ-ਵਿਚਾਰ ਡੱਬੀ ਦਿਖਾਓ, ਇਸ ਨੂੰ ਪੜ੍ਹੋ, ਅਤੇ ਪੁਸਤਕ ਪੇਸ਼ ਕਰੋ।
5 ਜਦੋਂ ਤੁਸੀਂ ਵਾਪਸ ਜਾਂਦੇ ਹੋ, ਤਾਂ ਅਧਿਐਨ ਸ਼ੁਰੂ ਕਰਨ ਲਈ “ਮੰਗ” ਵੱਡੀ ਪੁਸਤਿਕਾ ਇਸਤੇਮਾਲ ਕਰੋ। ਤੁਸੀਂ ਕਹਿ ਸਕਦੇ ਹੋ:
◼ “ਪਰਿਵਾਰਕ ਜੀਵਨ ਉੱਤੇ ਲਾਗੂ ਹੋਣ ਵਾਲੇ ਬਾਈਬਲ ਦੇ ਸਿਧਾਂਤਾਂ ਦੀ ਜਾਂਚ ਕਰਨ ਵਿਚ ਤੁਹਾਡੀ ਰਜ਼ਾਮੰਦੀ ਤੋਂ ਮੈਂ ਕਾਫ਼ੀ ਪ੍ਰਭਾਵਿਤ ਹੋਇਆ ਹਾਂ। ਅਨੁਭਵ ਦਿਖਾਉਂਦੇ ਹਨ ਕਿ ਬਾਈਬਲ ਵਿਚ ਦਿੱਤੀ ਗਈ ਵਿਵਹਾਰਕ ਸਲਾਹ ਨੂੰ ਲਾਗੂ ਕਰਨ ਨਾਲ ਸਭ ਤੋਂ ਚੰਗੇ ਨਤੀਜੇ ਨਿਕਲਦੇ ਹਨ। ਇਸ ਦਾ ਇਕ ਕਾਰਨ ਇੱਥੇ ਸਰਲ ਢੰਗ ਨਾਲ ਸਮਝਾਇਆ ਗਿਆ ਹੈ।” ਮੰਗ ਵੱਡੀ ਪੁਸਤਿਕਾ ਵਿਚ ਪਾਠ 1 ਦਾ ਪਹਿਲਾ ਪੈਰਾ ਪੜ੍ਹੋ, ਅਤੇ ਜ਼ਬੂਰ 1:1-3 ਜਾਂ ਯਸਾਯਾਹ 48:17, 18 ਵੀ ਪੜ੍ਹੋ। ਜੇ ਮੌਕਾ ਹੋਵੇ, ਤਾਂ ਬਾਕੀ ਪਾਠ ਦੀ ਵੀ ਚਰਚਾ ਕਰੋ। ਅਗਲੇ ਪਾਠ ਦਾ ਇਕੱਠੇ ਅਧਿਐਨ ਕਰਨ ਲਈ ਵਾਪਸ ਆਉਣ ਦੀ ਪੇਸ਼ਕਸ਼ ਰੱਖੋ।
6 ਉਨ੍ਹਾਂ ਲੋਕਾਂ ਨਾਲ ਗੱਲ ਕਰਦੇ ਸਮੇਂ ਜੋ ਬਹੁਤ ਧਾਰਮਿਕ ਹਨ, ਪਰੰਤੂ ਸ਼ਾਇਦ ਬਾਈਬਲ ਦੀ ਸਲਾਹ ਦੀ ਕਦਰ ਨਹੀਂ ਕਰਦੇ ਹਨ, ਤੁਸੀਂ ਇਸ ਤਰ੍ਹਾਂ ਦੀ ਸੰਖੇਪ ਪੇਸ਼ਕਾਰੀ ਦੇ ਸਕਦੇ ਹੋ:
◼ “ਜ਼ਿਆਦਾਤਰ ਲੋਕ, ਭਾਵੇਂ ਉਨ੍ਹਾਂ ਦਾ ਧਰਮ ਜੋ ਵੀ ਹੋਵੇ, ਸਹਿਮਤ ਹੁੰਦੇ ਹਨ ਕਿ ਅੱਜ ਪਰਿਵਾਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ। ਕੁਝ ਲੋਕ ਸਲਾਹ ਲਈ ਆਪਣੇ ਧਰਮ ਗ੍ਰੰਥ ਵੱਲ ਮੁੜਦੇ ਹਨ, ਪਰ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਨੌਜਵਾਨ ਅੱਜਕਲ੍ਹ ਧਰਮ ਗ੍ਰੰਥਾਂ ਨੂੰ ਬੇਤੁਕੇ ਵਿਚਾਰਦੇ ਹਨ। ਕੀ ਤੁਹਾਡੇ ਖ਼ਿਆਲ ਵਿਚ ਸਾਡੇ ਸ੍ਰਿਸ਼ਟੀਕਰਤਾ ਨੇ ਸਾਨੂੰ ਕੋਈ ਹਿਦਾਇਤ ਦਿੱਤੀ ਹੋਵੇਗੀ ਕਿ ਅਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਚਲਾ ਸਕਦੇ ਹਾਂ? ਇਹ ਇਕ ਪ੍ਰਕਾਸ਼ਨ ਹੈ ਜੋ ਦਿਖਾਉਂਦਾ ਹੈ ਕਿ ਪਰਿਵਾਰਕ ਜੀਵਨ ਨਾਲ ਸੰਬੰਧਿਤ ਮਾਮਲਿਆਂ ਵਿਚ ਵੀ ਪਰਮੇਸ਼ੁਰ ਅਤੇ ਧਰਮ ਨੂੰ ਧਿਆਨ ਵਿਚ ਰੱਖਣਾ ਕਿੰਨਾ ਜ਼ਰੂਰੀ ਹੈ।” ਪੁਸਤਕ ਪੇਸ਼ ਕਰੋ।
7 ਜਾਂ ਤੁਸੀਂ ਮਹਿਜ਼ ਕਹਿ ਸਕਦੇ ਹੋ:
◼ “ਸੰਸਾਰ ਭਰ ਵਿਚ, ਪਰਿਵਾਰਕ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਸਮਾਜ ਦੇ ਜ਼ਿੰਮੇਵਾਰ ਮੈਂਬਰ ਇਸ ਬਾਰੇ ਬਹੁਤ ਚਿੰਤਿਤ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਪ੍ਰਕਾਸ਼ਨ ਸਵੀਕਾਰ ਕਰੋ ਜੋ ਸੰਸਾਰ ਭਰ ਵਿਚ ਲਾਹੇਵੰਦ ਸਾਬਤ ਹੋਇਆ ਹੈ, ਕਿਉਂਕਿ ਇਹ ਲੋਕਾਂ ਨੂੰ ਆਪਣੇ ਪਰਿਵਾਰ ਦੇ ਲਾਭ ਲਈ ਖ਼ਾਸ ਵਿਸ਼ਵ-ਵਿਆਪੀ ਸਿਧਾਂਤਾਂ ਨੂੰ ਲਾਗੂ ਕਰਨ ਵਿਚ ਮਦਦ ਦਿੰਦਾ ਹੈ। ਇਸ ਵਿਚਲੀਆਂ ਗੱਲਾਂ ਕੇਵਲ ਇਕ ਧਰਮ ਜਾਂ ਸਭਿਆਚਾਰ ਦੇ ਲੋਕਾਂ ਲਈ ਹੀ ਨਹੀਂ ਹਨ, ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀਆਂ ਨਿੱਜੀ ਰਾਵਾਂ ਭਾਵੇਂ ਜੋ ਵੀ ਹੋਣ, ਤੁਹਾਨੂੰ ਇਸ ਪੁਸਤਕ ਵਿਚ ਵਿਵਹਾਰਕ ਸਲਾਹਾਂ ਮਿਲਣਗੀਆਂ।”
8 ਆਓ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਕੇ ਦੂਸਰਿਆਂ ਨਾਲ ਉਹ ਰਾਜ਼ ਸਾਂਝਿਆਂ ਕਰੀਏ ਜੋ ਪਰਿਵਾਰਕ ਖ਼ੁਸ਼ੀ ਵੱਲ ਲੈ ਜਾਂਦਾ ਹੈ—ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਗਈਆਂ ਹਿਦਾਇਤਾਂ ਦੀ ਪੈਰਵੀ।—ਜ਼ਬੂ. 19:7-10.