ਹਰ ਉਮਰ ਦੇ ਲੋਕਾਂ ਨੂੰ ਪਰਿਵਾਰਕ ਖ਼ੁਸ਼ੀ ਪੁਸਤਕ ਪੇਸ਼ ਕਰੋ
1 ਕੈਲੇਫ਼ੋਰਨੀਆ ਤੋਂ 11 ਸਾਲ ਦੇ ਇਕ ਮੁੰਡੇ ਨੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੁਸਤਕ ਲਈ ਆਪਣੀ ਕਦਰਦਾਨੀ ਪ੍ਰਗਟ ਕੀਤੀ। ਉਸ ਨੇ ਲਿਖਿਆ: “ਮੈਂ ਇਸ ਦੇ ਲਈ ਧੰਨਵਾਦੀ ਹਾਂ, ਅਤੇ ਮੈਂ ਦੂਸਰੇ ਪਰਿਵਾਰਾਂ ਨੂੰ ਇਹ ਪੁਸਤਕ ਪੜ੍ਹਨ ਲਈ ਉਤਸ਼ਾਹਿਤ ਕਰਦਾ ਹਾਂ, ਕਿਉਂਕਿ ਇਹ ਬਹੁਤ ਵਧੀਆ ਪੁਸਤਕ ਹੈ। ਇਹ ਸਾਡੇ ਘਰ ਵਿਚ ਸ਼ਾਂਤੀ ਅਤੇ ਖ਼ੁਸ਼ੀ ਲੱਭਣ ਵਿਚ . . . ਮੇਰੇ ਪਰਿਵਾਰ ਦੀ ਮਦਦ ਕਰ ਰਹੀ ਹੈ।” ਇਸ ਨੌਜਵਾਨ ਦੇ ਅਨੁਭਵ ਤੋਂ ਸਾਨੂੰ ਹਰ ਉਮਰ ਦੇ ਲੋਕਾਂ ਨੂੰ ਪਰਿਵਾਰਕ ਖ਼ੁਸ਼ੀ ਪੁਸਤਕ ਪੇਸ਼ ਕਰਨ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ। ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਫਰਵਰੀ ਦੇ ਦੌਰਾਨ ਆਪਣੀ ਸੇਵਕਾਈ ਵਿਚ ਅਜ਼ਮਾਉਣਾ ਚਾਹੋ।
2 ਜਦੋਂ ਤੁਸੀਂ ਕਿਸੇ ਨੌਜਵਾਨ ਨੂੰ ਮਿਲਦੇ ਹੋ, ਤਾਂ ਤੁਸੀਂ ਇਹ ਕਹਿ ਸਕਦੇ ਹੋ:
◼ “ਤੁਹਾਡੀ ਉਮਰ ਦੇ ਬਹੁਤ ਸਾਰੇ ਨੌਜਵਾਨ ਵਿਆਹ ਕਰਾਉਣ ਬਾਰੇ ਸੋਚ ਰਹੇ ਹਨ। ਪਰ ਤੁਸੀਂ ਇਸ ਵਿਸ਼ੇ ਤੇ ਭਰੋਸੇਯੋਗ ਜਾਣਕਾਰੀ ਕਿੱਥੋਂ ਪ੍ਰਾਪਤ ਕਰ ਸਕਦੇ ਹੋ? [ਜਵਾਬ ਲਈ ਸਮਾਂ ਦਿਓ।] ਨੌਜਵਾਨ ਲੋਕ ਅਕਸਰ ਕਹਿੰਦੇ ਹਨ ਕਿ ਉਹ ਨਿਸ਼ਚਿਤ ਨਹੀਂ ਹਨ ਕਿ ਉਹ ਵਿਆਹ ਕਰਾਉਣ ਲਈ ਤਿਆਰ ਹਨ ਜਾਂ ਨਹੀਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਵਿਸ਼ੇ ਤੇ ਇਹ ਪੁਸਤਕ ਕੀ ਕਹਿੰਦੀ ਹੈ।” ਪਰਿਵਾਰਕ ਖ਼ੁਸ਼ੀ ਪੁਸਤਕ ਦਾ ਸਫ਼ਾ 14 ਖੋਲ੍ਹੋ, ਅਤੇ ਪੈਰਾ 3 ਪੜ੍ਹੋ। ਉਪਰੰਤ ਅਧਿਆਇ ਦੇ ਹਰ ਉਪ-ਸਿਰਲੇਖ ਨੂੰ ਦਿਖਾਓ। ਪੁਸਤਕ ਪੇਸ਼ ਕਰੋ, ਅਤੇ ਉਸ ਕੋਲ ਵਾਪਸ ਜਾਣ ਦਾ ਪ੍ਰਬੰਧ ਕਰੋ।
3 ਜਦੋਂ ਤੁਸੀਂ ਕਿਸੇ ਮਾਤਾ ਜਾਂ ਪਿਤਾ ਨਾਲ ਗੱਲ-ਬਾਤ ਕਰਦੇ ਹੋ, ਤਾਂ ਤੁਸੀਂ ਇਹ ਕਹਿ ਸਕਦੇ ਹੋ:
◼ “ਅਸੀਂ ਮਾਤਾ-ਪਿਤਾਵਾਂ ਨਾਲ ਕੁਝ ਵਿਵਹਾਰਕ ਮਾਰਗ-ਦਰਸ਼ਨ ਸਾਂਝੇ ਕਰ ਰਹੇ ਹਾਂ ਜੋ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਸੱਚ-ਮੁੱਚ ਹੀ ਅਸਰਦਾਰ ਹਨ। ਇਹ ਇਸ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੁਸਤਕ ਵਿਚ ਦੱਸੇ ਗਏ ਹਨ।” ਸਫ਼ਾ 55 ਖੋਲ੍ਹੋ। ਪੈਰਾ 10 ਪੜ੍ਹੋ, ਅਤੇ ਫਿਰ ਪੈਰਾ 11 ਵਿਚ ਦਿੱਤੇ ਗਏ ਬਿਵਸਥਾ ਸਾਰ 6:6, 7 ਨੂੰ ਪੜ੍ਹੋ। ਉਪਰੰਤ ਪੈਰੇ 12 ਤੋਂ 16 ਵਿਚਲੇ ਟੇਢੇ ਟਾਈਪ ਵਾਲੇ ਵਾਕਾਂ ਨੂੰ ਦਿਖਾਓ। ਗੱਲ-ਬਾਤ ਜਾਰੀ ਰੱਖਦੇ ਹੋਏ ਕਹੋ: “ਇਸ ਪੁਸਤਕ ਨੇ ਬਹੁਤ ਸਾਰਿਆਂ ਦੀ ਮਦਦ ਕੀਤੀ ਹੈ ਕਿ ਉਹ ਜ਼ਿਆਦਾ ਚੰਗੇ ਮਾਤਾ-ਪਿਤਾ ਬਣ ਸਕਣ। ਜੇਕਰ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ, ਤਾਂ ਮੈਨੂੰ ਇਹ ਕਾਪੀ ਤੁਹਾਨੂੰ ਦੇਣ ਵਿਚ ਖ਼ੁਸ਼ੀ ਹੋਵੇਗੀ।”
4 ਜਦੋਂ ਤੁਸੀਂ ਕਿਸੇ ਵੱਡੀ ਉਮਰ ਦੇ ਵਿਅਕਤੀ ਨਾਲ ਗੱਲ-ਬਾਤ ਕਰਦੇ ਹੋ, ਤਾਂ ਤੁਸੀਂ ਇਹ ਕਹਿ ਸਕਦੇ ਹੋ:
◼ “ਮੈਂ ਤੁਹਾਡੇ ਲਈ ਇਹ ਸੰਖੇਪ ਟਿੱਪਣੀ ਪੜ੍ਹਦਾ ਹਾਂ, ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ।” ਪਰਿਵਾਰਕ ਖ਼ੁਸ਼ੀ ਪੁਸਤਕ ਦੇ ਸਫ਼ਾ 169 ਤੇ, ਪੈਰਾ 17 ਦੇ ਪਹਿਲੇ ਦੋ ਵਾਕ ਪੜ੍ਹੋ। ਫਿਰ ਜਵਾਬ ਮੰਗੋ। ਉਸ ਜਵਾਬ ਦੇ ਆਧਾਰ ਤੇ ਤੁਸੀਂ ਪੁਸਤਕ ਪੇਸ਼ ਕਰਨ ਤੋਂ ਪਹਿਲਾਂ ਇਸ ਵਿੱਚੋਂ ਕੁਝ ਹੋਰ ਭਾਗ ਪੜ੍ਹ ਸਕਦੇ ਹੋ।
5 ਜਿੱਥੇ ਤੁਸੀਂ ਪਰਿਵਾਰਕ ਖ਼ੁਸ਼ੀ ਪੁਸਤਕ ਦਿੱਤੀ ਹੈ, ਉੱਥੇ ਪੁਨਰ-ਮੁਲਾਕਾਤ ਕਰਦੇ ਸਮੇਂ ਇਹ ਗੱਲ ਧਿਆਨ ਵਿਚ ਰੱਖੋ ਕਿ ਤੁਸੀਂ ਬਾਈਬਲ ਅਧਿਐਨ ਨੂੰ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਮੰਗ ਬਰੋਸ਼ਰ ਦਾ ਪਾਠ 8 ਜਾਂ ਗਿਆਨ ਪੁਸਤਕ ਦਾ ਅਧਿਆਇ 15 ਤੋਂ ਅਧਿਐਨ ਸ਼ੁਰੂ ਕਰ ਸਕਦੇ ਹੋ। ਇਸ ਦੌਰਾਨ, ਆਓ ਅਸੀਂ ਇਕ ਖ਼ੁਸ਼ੀ ਭਰਿਆ ਮਸੀਹੀ ਪਰਿਵਾਰਕ ਜੀਵਨ ਬਣਾਉਣ ਲਈ ਹਰ ਉਮਰ ਦੇ ਲੋਕਾਂ ਨੂੰ ਮਦਦ ਦੇਣ ਦੀ ਕੋਸ਼ਿਸ਼ ਕਰੀਏ।