ਕੀ ਤੁਸੀਂ ਪੂਰਣ-ਕਾਲੀ ਗਵਾਹ ਹੋ?
1 ਕੀ ਤੁਸੀਂ ਇਸ ਸਵਾਲ ਦਾ ਹਾਂ ਵਿਚ ਜਵਾਬ ਦਿਓਗੇ? ਹਾਲਾਂਕਿ ਯਹੋਵਾਹ ਦੇ ਸਾਰੇ ਸਮਰਪਿਤ ਸੇਵਕ ਪੂਰਣ-ਕਾਲੀ ਸੇਵਕਾਈ ਵਿਚ ਨਹੀਂ ਲੱਗ ਸਕਦੇ ਹਨ, ਪਰੰਤੂ ਕੀ ਇਹ ਆਸ ਰੱਖਣੀ ਜਾਇਜ਼ ਨਹੀਂ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਉਸ ਦੇ ਪੂਰਣ-ਕਾਲੀ ਗਵਾਹਾਂ ਵਜੋਂ ਵਿਚਾਰਨਾ ਚਾਹੀਦਾ ਹੈ? ਯਕੀਨਨ ਸਾਨੂੰ ਵਿਚਾਰਨਾ ਚਾਹੀਦਾ ਹੈ।
2 ਅੰਸ਼ਕਾਲੀ ਮਸੀਹੀ ਹੋਣਾ ਸੰਭਵ ਨਹੀਂ ਹੈ। ਯਿਸੂ ਨੇ ਆਪਣੇ ਪਿਤਾ ਬਾਰੇ ਕਿਹਾ ਸੀ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।” (ਯੂਹੰ. 8:29) ਪੌਲੁਸ, ਜੋ ਇਸੇ ਤਰ੍ਹਾਂ ਮਹਿਸੂਸ ਕਰਦਾ ਸੀ, ਨੇ ਸਾਨੂੰ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰਨ’ ਦੀ ਤਾਕੀਦ ਕੀਤੀ। (1 ਕੁਰਿੰ. 10:31) ਤਾਂ ਫਿਰ, ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਯਹੋਵਾਹ ਦੇ ਪੂਰਣ-ਕਾਲੀ ਗਵਾਹਾਂ ਵਜੋਂ ਵਿਚਾਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਸੋਚਣੀ ਸਾਡੇ ਹਰ ਕੰਮ ਵਿਚ ਸਾਨੂੰ ਚੰਗੇ ਢੰਗ ਨਾਲ ਪ੍ਰਭਾਵਿਤ ਕਰੇਗੀ।
3 ਸਬੂਤ ਉਤੇ ਗੌਰ ਕਰੋ: ਸਾਡਾ ਪਹਿਰਾਵਾ, ਬੋਲੀ, ਅਤੇ ਆਚਰਣ ਦੂਜੇ ਲੋਕਾਂ ਨੂੰ ਦੱਸਣਗੇ ਕਿ ਅਸੀਂ ਸੱਚ-ਮੁੱਚ ਯਹੋਵਾਹ ਦੇ ਗਵਾਹ ਹਾਂ। ਅਸੀਂ ਜਦੋਂ ਵੀ ਖੇਤਰ ਸੇਵਾ ਵਿਚ ਹਿੱਸਾ ਲੈਂਦੇ ਹਾਂ ਜਾਂ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ, ਤਾਂ ਅਸੀਂ ਸੰਜਮੀ ਪਹਿਰਾਵੇ, ਚੰਗੀ ਬੋਲੀ, ਅਤੇ ਉਚਿਤ ਆਚਰਣ ਦੀ ਲੋੜ ਬਾਰੇ ਸਚੇਤ ਰਹਿੰਦੇ ਹਾਂ। ਪਰੰਤੂ, ਭਾਵੇਂ ਅਸੀਂ ਸਕੂਲ ਜਾਂਦੇ ਹਾਂ, ਨੌਕਰੀ ਕਰਦੇ ਹਾਂ, ਜਾਂ ਦਿਲਪਰਚਾਵਾ ਕਰਦੇ ਹਾਂ, ਸਾਡੀ ਹਰ ਗੱਲ ਨੂੰ ਸਾਡੇ ਬਾਰੇ ਇਹ ਸਬੂਤ ਦੇਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਧਾਰਮਿਕ ਮਿਆਰਾਂ ਅਨੁਸਾਰ ਜੀਉਂਦੇ ਹਾਂ।
4 ਯਿਸੂ ਨੇ ਕਿਹਾ ਸੀ: “ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ। . . . ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” (ਮੱਤੀ 5:14-16) ਇਹ ਗੱਲ ਹਰ ਸਮੇਂ ਸੱਚ ਹੋਣੀ ਚਾਹੀਦੀ ਹੈ ਭਾਵੇਂ ਅਸੀਂ ਜੋ ਕੁਝ ਵੀ ਕਰਦੇ ਹੋਈਏ। ਜੇਕਰ ਅਸੀਂ ਦੇਖਦੇ ਹਾਂ ਕਿ ਅਸੀਂ ਜਿੱਥੇ ਹਾਂ ਜਾਂ ਜੋ ਕਰ ਰਹੇ ਹਾਂ ਉਸ ਦੇ ਕਾਰਨ ਗਵਾਹੀ ਦੇਣ ਤੋਂ ਝਿਜਕਦੇ ਹਾਂ, ਤਾਂ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਯਹੋਵਾਹ ਦੀ ਅੰਸ਼ਕਾਲੀ ਸੇਵਾ ਕਰ ਰਿਹਾ ਹਾਂ ਜਾਂ ਪੂਰਣ-ਕਾਲੀ?’ ਆਓ ਅਸੀਂ ਕਦੇ ਵੀ ਦੂਜਿਆਂ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਗੱਲ ਕਰਨ ਦੇ ਮੌਕੇ ਨੂੰ ਨਾ ਖੁੰਝੀਏ।
5 ਯਾਦ ਰੱਖੋ, ਅਸੀਂ ਯਹੋਵਾਹ ਨੂੰ ਆਦਰ ਦਿੰਦੇ ਅਤੇ ਖ਼ੁਸ਼ ਕਰਦੇ ਹਾਂ ਜਦੋਂ ਅਸੀਂ “ਕੀ ਤੁਸੀਂ ਪੂਰਣ-ਕਾਲੀ ਗਵਾਹ ਹੋ?” ਸਵਾਲ ਦਾ ਜਵਾਬ ਜ਼ੋਰ ਨਾਲ “ਹਾਂ!” ਵਿਚ ਦੇ ਪਾਉਂਦੇ ਹਾਂ।