ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/97 ਸਫ਼ਾ 2
  • ਦਸੰਬਰ ਦੇ ਲਈ ਸੇਵਾ ਸਭਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਸੰਬਰ ਦੇ ਲਈ ਸੇਵਾ ਸਭਾਵਾਂ
  • ਸਾਡੀ ਰਾਜ ਸੇਵਕਾਈ—1997
  • ਸਿਰਲੇਖ
  • ਸਪਤਾਹ ਆਰੰਭ ਦਸੰਬਰ 1
  • ਸਪਤਾਹ ਆਰੰਭ ਦਸੰਬਰ 8
  • ਸਪਤਾਹ ਆਰੰਭ ਦਸੰਬਰ 15
  • ਸਪਤਾਹ ਆਰੰਭ ਦਸੰਬਰ 22
  • ਸਪਤਾਹ ਆਰੰਭ ਦਸੰਬਰ 29
ਸਾਡੀ ਰਾਜ ਸੇਵਕਾਈ—1997
km 12/97 ਸਫ਼ਾ 2

ਦਸੰਬਰ ਦੇ ਲਈ ਸੇਵਾ ਸਭਾਵਾਂ

ਸਪਤਾਹ ਆਰੰਭ ਦਸੰਬਰ 1

ਗੀਤ 57

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

15 ਮਿੰਟ: “ਹਰ ਦਿਨ ਯਹੋਵਾਹ ਬਾਰੇ ਗੱਲਾਂ ਕਰੋ।” ਸਵਾਲ ਅਤੇ ਜਵਾਬ। ਪੈਰਾ 4 ਦੀ ਚਰਚਾ ਕਰਦੇ ਸਮੇਂ, ਸਕੂਲ ਗਾਈਡਬੁੱਕ, ਅਧਿਆਇ 16, ਪੈਰੇ 14-16, ਵਿੱਚੋਂ ਟਿੱਪਣੀਆਂ ਸ਼ਾਮਲ ਕਰੋ।

20 ਮਿੰਟ: “ਬਾਈਬਲ​—ਸਾਰੇ ਲੋਕਾਂ ਲਈ ਪਰਮੇਸ਼ੁਰ ਵੱਲੋਂ ਇਕ ਮਾਰਗ-ਦਰਸ਼ਕ।” ਇਕ ਬਜ਼ੁਰਗ ਲੇਖ ਦੀ ਅਤੇ ਕਾਰਨਾਂ ਦੀ ਚਰਚਾ ਕਰਦਾ ਹੈ ਕਿ ਕਿਉਂ ਸਾਰਿਆਂ ਨੂੰ ਬਾਈਬਲ ਦੀ ਜਾਂਚ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਸੰਖਿਪਤ ਵਿਚ ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਕਿ ਉਨ੍ਹਾਂ ਨੇ ਪੈਰੇ 3-8 ਵਿਚ ਸੁਝਾਈਆਂ ਗਈਆਂ ਪੇਸ਼ਕਾਰੀਆਂ ਦੀ ਕਿਵੇਂ ਵਰਤੋਂ ਕਰਨ ਲਈ ਤਿਆਰੀ ਕੀਤੀ ਹੈ। ਪਹਿਲੀ ਮੁਲਾਕਾਤ ਅਤੇ ਇਸ ਨਾਲ ਸੰਬੰਧਿਤ ਪੁਨਰ-ਮੁਲਾਕਾਤ ਦੀ ਇਕ ਪੇਸ਼ਕਾਰੀ ਪ੍ਰਦਰਸ਼ਿਤ ਕਰੋ।

ਗੀਤ 165 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਦਸੰਬਰ 8

ਗੀਤ 58

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

20 ਮਿੰਟ: ਗ਼ਲਤ ਕੰਮ ਦੀ ਇਤਲਾਹ ਕਿਉਂ ਦੇਣੀ ਚਾਹੀਦੀ ਹੈ? ਇਕ ਬਜ਼ੁਰਗ ਦੁਆਰਾ ਅਗਸਤ 15, 1997, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 26-30, ਉੱਤੇ ਆਧਾਰਿਤ ਭਾਸ਼ਣ।

15 ਮਿੰਟ: “ਤੁਹਾਡੀ ਕਮੀ ਮਹਿਸੂਸ ਕੀਤੀ ਜਾਂਦੀ ਹੈ!” ਇਕ ਬਜ਼ੁਰਗ ਹਾਜ਼ਰੀਨ ਨਾਲ ਚਰਚਾ ਕਰਦਾ ਹੈ। ਕਲੀਸਿਯਾ ਦੀ ਔਸਤਨ ਸਭਾ ਹਾਜ਼ਰੀ ਦੱਸੋ। ਕੁਝ ਵਿਅਕਤੀਆਂ ਨੂੰ ਦੱਸਣ ਲਈ ਕਹੋ ਕਿ ਉਹ ਸਭਾਵਾਂ ਵਿਚ ਇਕੱਠੇ ਹੋਣ ਨਾਲ ਕਿਉਂ ਤਾਜ਼ਗੀ ਮਹਿਸੂਸ ਕਰਦੇ ਹਨ।

ਗੀਤ 172 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਦਸੰਬਰ 15

ਗੀਤ 63

10 ਮਿੰਟ: ਸਥਾਨਕ ਘੋਸ਼ਣਾਵਾਂ। ਸੁਝਾਅ ਪੇਸ਼ ਕਰੋ ਕਿ ਸੰਸਾਰਕ ਤਿਉਹਾਰਾਂ ਦੀਆਂ ਵਧਾਈਆਂ ਦਾ ਸੂਝ ਨਾਲ ਕਿਵੇਂ ਜਵਾਬ ਦੇਣਾ ਚਾਹੀਦਾ ਹੈ। ਦਸੰਬਰ 25 ਅਤੇ ਜਨਵਰੀ 1 ਲਈ ਖ਼ਾਸ ਖੇਤਰ ਸੇਵਾ ਪ੍ਰਬੰਧਾਂ ਬਾਰੇ ਦੱਸੋ।

10 ਮਿੰਟ: ਸਥਾਨਕ ਲੋੜਾਂ।

25 ਮਿੰਟ: “ਸਾਨੂੰ ਸਿੱਖਿਅਕ ਹੋਣਾ ਚਾਹੀਦਾ ਹੈ, ਨਾ ਕਿ ਕੇਵਲ ਪ੍ਰਚਾਰਕ।” ਸਵਾਲ ਅਤੇ ਜਵਾਬ। ਪੈਰਾ 11 ਦੀ ਚਰਚਾ ਕਰਦੇ ਸਮੇਂ, ਸਕੂਲ ਗਾਈਡਬੁੱਕ, ਅਧਿਆਇ 15, ਪੈਰਾ 11, ਪੜ੍ਹੋ।

ਗੀਤ 174 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਦਸੰਬਰ 22

ਗੀਤ 138

8 ਮਿੰਟ: ਸਥਾਨਕ ਘੋਸ਼ਣਾਵਾਂ।

17 ਮਿੰਟ: “1998 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ।” ਸਕੂਲ ਨਿਗਾਹਬਾਨ ਦੁਆਰਾ ਇਕ ਭਾਸ਼ਣ। ਕੁਝ ਤਰੀਕਿਆਂ ਉੱਤੇ ਪੁਨਰ-ਵਿਚਾਰ ਕਰੋ ਜਿਨ੍ਹਾਂ ਨਾਲ ਸਭ ਲੋਕ ਆਉਣ ਵਾਲੇ ਸਾਲ ਦੌਰਾਨ ਸਕੂਲ ਤੋਂ ਵੱਧ ਤੋਂ ਵੱਧ ਲਾਭ ਉਠਾ ਸਕਣ। ਹਰ ਹਫ਼ਤੇ ਨਵੀਂ “ਸੰਪੂਰਕ ਬਾਈਬਲ-ਪਠਨ ਅਨੁਸੂਚੀ” ਦੇ ਨਾਲ-ਨਾਲ ਚੱਲਣ ਦਾ ਉਤਸ਼ਾਹ ਦਿਓ।

20 ਮਿੰਟ: ਖ਼ੁਸ਼ ਖ਼ਬਰੀ ਦਾ ਹਰ ਜਗ੍ਹਾ ਪ੍ਰਚਾਰ ਕਰੋ। ਹਾਜ਼ਰੀਨ ਨਾਲ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 92-7, ਦੀ ਚਰਚਾ ਕਰਨ ਲਈ ਇਨ੍ਹਾਂ ਸਵਾਲਾਂ ਦੀ ਵਰਤੋਂ ਕਰੋ: (1) ਖ਼ੁਸ਼ ਖ਼ਬਰੀ ਫੈਲਾਉਣ ਵਿਚ ਸਾਡੇ ਸਾਹਿੱਤ ਦੀ ਵਰਤੋਂ ਕਿਉਂ ਪ੍ਰਭਾਵਕਾਰੀ ਹੈ? ਸਾਨੂੰ ਹਰ ਮੌਕੇ ਤੇ ਸਾਹਿੱਤ ਕਿਉਂ ਪੇਸ਼ ਕਰਨਾ ਚਾਹੀਦਾ ਹੈ? (2) ਸਾਨੂੰ ਗ਼ੈਰ-ਰਸਮੀ ਗਵਾਹੀ ਦੇਣ ਲਈ ਕਿਉਂ ਸਚੇਤ ਰਹਿਣਾ ਚਾਹੀਦਾ ਹੈ? ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਕੁਝ ਤਰੀਕੇ ਕਿਹੜੇ ਹਨ? (ਕੁਝ ਭੈਣਾਂ-ਭਰਾਵਾਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਅਨੁਭਵ ਦੱਸਣ ਲਈ ਕਹੋ।) (3) ਕਲੀਸਿਯਾ ਨੂੰ ਆਪਣੇ ਨਿਯੁਕਤ ਖੇਤਰ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਦਾ ਜਤਨ ਕਿਉਂ ਕਰਨਾ ਚਾਹੀਦਾ ਹੈ? ਜਿੱਥੇ ਖੇਤਰ ਬਹੁਤ ਜ਼ਿਆਦਾ ਹੈ, ਉੱਥੇ ਆਪਣਾ ਨਿੱਜੀ ਖੇਤਰ ਲੈਣ ਦਾ ਕੀ ਲਾਭ ਹੈ? (4) ਸਮੂਹਕ ਗਵਾਹੀ ਕਾਰਜ ਦੇ ਪ੍ਰਬੰਧਾਂ ਤੋਂ ਅਸੀਂ ਕਿਵੇਂ ਲਾਭ ਹਾਸਲ ਕਰਦੇ ਹਾਂ? ਅਸੀਂ ਆਪਣੇ ਗਵਾਹੀ ਕਾਰਜ ਦੀ ਯੋਜਨਾ ਕਿਵੇਂ ਬਣਾ ਸਕਦੇ ਹਾਂ, ਤਾਂਕਿ ਅਸੀਂ ਆਪਣੇ ਸਮੇਂ ਦਾ ਪੂਰਾ ਲਾਭ ਉਠਾਈਏ?

ਗੀਤ 222 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਦਸੰਬਰ 29

ਗੀਤ 181

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਜੇਕਰ ਤੁਹਾਡੀ ਕਲੀਸਿਯਾ ਨਵੇਂ ਸਾਲ ਲਈ ਸਭਾਵਾਂ ਦੇ ਸਮੇਂ ਬਦਲਣ ਵਾਲੀ ਹੈ, ਤਾਂ ਸਾਰਿਆਂ ਨੂੰ ਪ੍ਰੇਮਮਈ ਉਤਸ਼ਾਹ ਦਿੰਦੇ ਹੋਏ ਤਾਕੀਦ ਕਰੋ ਕਿ ਉਹ ਕਲੀਸਿਯਾ ਨਾਲ ਨਵੇਂ ਸਮਿਆਂ ਤੇ ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣ।

10 ਮਿੰਟ: “ਨਵਾਂ ਸਰਕਟ ਸੰਮੇਲਨ ਕਾਰਜਕ੍ਰਮ।” ਹਾਜ਼ਰੀਨ ਨਾਲ ਲੇਖ ਦੀ ਚਰਚਾ ਕਰੋ ਅਤੇ ਸਾਰਿਆਂ ਨੂੰ ਹਾਜ਼ਰ ਹੋਣ ਲਈ ਉਤਸ਼ਾਹ ਦਿਓ। ਜੇਕਰ ਪਤਾ ਹੈ, ਤਾਂ ਆਪਣੇ ਸੰਮੇਲਨ ਦੀ ਤਾਰੀਖ਼ ਤੇ ਜਗ੍ਹਾ ਦੱਸੋ। ਸੁਝਾਅ ਦਿਓ ਕਿ ਕਿਵੇਂ ਪਰਿਵਾਰ ਆਪਣੇ ਘਰੇਲੂ ਮਾਮਲਿਆਂ ਦਾ ਪ੍ਰਬੰਧ ਕਰ ਸਕਦੇ ਹਨ ਤਾਂਕਿ ਪਰਿਵਾਰ ਦਾ ਹਰੇਕ ਜੀਅ ਕਿਸੇ ਇਕ ਸੰਮੇਲਨ ਵਿਚ ਹਾਜ਼ਰ ਹੋ ਸਕੇ। ਚਰਚਾ ਕਰੋ ਕਿ ਬਾਈਬਲ ਵਿਦਿਆਰਥੀਆਂ ਨੂੰ ਹਾਜ਼ਰ ਹੋਣ ਲਈ ਕਿਵੇਂ ਉਤਸ਼ਾਹ ਅਤੇ ਮਦਦ ਦਿੱਤੀ ਜਾ ਸਕਦੀ ਹੈ, ਜੋ ਉਨ੍ਹਾਂ ਲਈ ਅਧਿਆਤਮਿਕ ਤੌਰ ਤੇ ਬਹੁਤ ਹੀ ਲਾਭਦਾਇਕ ਹੋਵੇਗਾ।

25 ਮਿੰਟ: ਜਨਵਰੀ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਉਹ ਪੁਰਾਣੀਆਂ ਪੁਸਤਕਾਂ ਦਿਖਾਓ ਜਿਨ੍ਹਾਂ ਦੀ ਕਲੀਸਿਯਾ ਕੋਲ ਕਾਫ਼ੀ ਸਪਲਾਈ ਹੈ, ਅਤੇ ਗੱਲ-ਬਾਤ ਦੇ ਦਿਲਚਸਪ ਨੁਕਤੇ ਦੱਸੋ ਜੋ ਪੇਸ਼ਕਾਰੀਆਂ ਤਿਆਰ ਕਰਨ ਵਿਚ ਸਹਾਇਕ ਹੋਣਗੇ। ਸਥਾਨਕ ਤੌਰ ਤੇ ਉਪਲਬਧ ਪੁਸਤਕਾਂ ਨੂੰ ਕਿਵੇਂ ਪੇਸ਼ ਕਰਨਾ ਹੈ, ਇਸ ਦੇ ਪ੍ਰਦਰਸ਼ਨਾਂ ਨੂੰ ਸ਼ਾਮਲ ਕਰੋ। ਸਾਨੂੰ ਮੰਗ ਵੱਡੀ ਪੁਸਤਿਕਾ ਜਾਂ ਗਿਆਨ ਪੁਸਤਕ ਵਿੱਚੋਂ ਅਧਿਐਨ ਸ਼ੁਰੂ ਕਰਨ ਦੇ ਜਤਨ ਜਾਰੀ ਰੱਖਣੇ ਚਾਹੀਦੇ ਹਨ।

ਗੀਤ 215 ਅਤੇ ਸਮਾਪਤੀ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ