ਘੋਸ਼ਣਾਵਾਂ
◼ ਸਾਹਿੱਤ ਪੇਸ਼ਕਸ਼
ਜਨਵਰੀ: ਸੰਸਥਾ ਵੱਲੋਂ ਸੂਚੀਬੱਧ ਕੀਤੀਆਂ ਗਈਆਂ ਅੱਧੀ-ਕੀਮਤ ਜਾਂ ਖ਼ਾਸ-ਕੀਮਤ ਪੁਸਤਕਾਂ ਵਿੱਚੋਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ। (ਜੁਲਾਈ 1997 ਦੀ ਸਾਡੀ ਰਾਜ ਸੇਵਕਾਈ, ਸਫ਼ਾ 6 ਅਤੇ ਸੰਸਥਾ ਦੀ ਅਪ੍ਰੈਲ 14, 1997, ਦੀ ਚਿੱਠੀ ਦੇਖੋ।) ਜਿੱਥੇ ਅਜਿਹੀਆਂ ਪੁਸਤਕਾਂ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਨਹੀਂ ਹਨ, ਉੱਥੇ ਗਿਆਨ ਜਾਂ ਪਰਿਵਾਰਕ ਖ਼ੁਸ਼ੀ ਪੁਸਤਕ ਨੂੰ 20 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਫਰਵਰੀ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ ਜਾਂ ਸੰਸਥਾ ਵੱਲੋਂ ਸੂਚੀਬੱਧ ਕੀਤੀਆਂ ਗਈਆਂ ਅੱਧੀ-ਕੀਮਤ ਜਾਂ ਖ਼ਾਸ-ਕੀਮਤ ਪੁਸਤਕਾਂ ਵਿੱਚੋਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ। ਜਿੱਥੇ ਅਜਿਹੀਆਂ ਪੁਸਤਕਾਂ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਨਹੀਂ ਹਨ, ਉੱਥੇ ਗਿਆਨ ਜਾਂ ਪਰਿਵਾਰਕ ਖ਼ੁਸ਼ੀ ਪੁਸਤਕ ਨੂੰ 20 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਮਾਰਚ: ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਚੰਦੇ ਤੇ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਧਿਆਨ ਦਿਓ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਜਾਂ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ।
◼ ਜਨਵਰੀ 5 ਦੇ ਹਫ਼ਤੇ ਦੀ ਸੇਵਾ ਸਭਾ ਲਈ ਹਾਜ਼ਰ ਸਾਰੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕ ਆਪਣੇ ਸਾਹਿੱਤ ਕਾਊਂਟਰ ਤੋਂ ਆਪਣੇ ਲਈ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਅਤੇ ਆਪਣੇ ਬੱਚਿਆਂ ਲਈ ਸ਼ਨਾਖਤੀ ਕਾਰਡ ਹਾਸਲ ਕਰ ਸਕਦੇ ਹਨ।
◼ ਕਲੀਸਿਯਾਵਾਂ ਨੂੰ ਇਸ ਸਾਲ ਸਿਨੱਚਰਵਾਰ, ਅਪ੍ਰੈਲ 11, ਨੂੰ ਸੂਰਜ ਡੁੱਬਣ ਮਗਰੋਂ ਸਮਾਰਕ ਮਨਾਉਣ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਹਾਲਾਂਕਿ ਭਾਸ਼ਣ ਛੇਤੀ ਆਰੰਭ ਕੀਤਾ ਜਾ ਸਕਦਾ ਹੈ, ਪਰੰਤੂ ਸਮਾਰਕ ਪ੍ਰਤੀਕਾਂ ਦਾ ਹਾਜ਼ਰੀਨ ਵਿਚ ਦਿੱਤਾ ਜਾਣਾ ਕੇਵਲ ਸੂਰਜ ਡੁੱਬਣ ਮਗਰੋਂ ਹੀ ਆਰੰਭ ਹੋਣਾ ਚਾਹੀਦਾ ਹੈ। ਸਥਾਨਕ ਸੋਮਿਆਂ ਤੋਂ ਪਤਾ ਕਰਵਾਓ ਕਿ ਤੁਹਾਡੇ ਖੇਤਰ ਵਿਚ ਸੂਰਜ ਕਦੋਂ ਡੁੱਬਦਾ ਹੈ। ਹਾਲਾਂਕਿ ਹਰੇਕ ਕਲੀਸਿਯਾ ਲਈ ਆਪੋ-ਆਪਣਾ ਸਮਾਰਕ ਉਤਸਵ ਮਨਾਉਣਾ ਚੰਗਾ ਹੋਵੇਗਾ, ਇਹ ਸ਼ਾਇਦ ਹਮੇਸ਼ਾ ਸੰਭਵ ਨਾ ਹੋਵੇ। ਜਿੱਥੇ ਕਈ ਕਲੀਸਿਯਾਵਾਂ ਆਮ ਤੌਰ ਤੇ ਇੱਕੋ ਹੀ ਰਾਜ ਗ੍ਰਹਿ ਇਸਤੇਮਾਲ ਕਰਦੀਆਂ ਹਨ, ਉੱਥੇ ਹੋ ਸਕਦਾ ਹੈ ਕਿ ਇਕ ਜਾਂ ਅਧਿਕ ਕਲੀਸਿਯਾਵਾਂ ਉਸ ਸ਼ਾਮ ਲਈ ਕੋਈ ਹੋਰ ਜਗ੍ਹਾ ਦਾ ਪ੍ਰਬੰਧ ਕਰ ਸਕਣ। ਸਮਾਰਕ ਇੰਨੀ ਰਾਤ ਗਏ ਸ਼ੁਰੂ ਨਹੀਂ ਹੋਣਾ ਚਾਹੀਦਾ ਹੈ ਕਿ ਰੁਚੀ ਰੱਖਣ ਵਾਲੇ ਨਵੇਂ ਵਿਅਕਤੀਆਂ ਨੂੰ ਹਾਜ਼ਰ ਹੋਣ ਵਿਚ ਮੁਸ਼ਕਲ ਪੇਸ਼ ਆਵੇ। ਨਾ ਹੀ ਸਮਾਂ-ਸੂਚੀ ਇੰਨੀ ਤੰਗ ਹੋਣੀ ਚਾਹੀਦੀ ਹੈ ਕਿ ਸਮਾਰਕ ਸਮਾਰੋਹ ਤੋਂ ਪਹਿਲਾਂ ਜਾਂ ਬਾਅਦ ਵਿਚ ਲੋਕਾਂ ਨਾਲ ਗੱਲਾਂ ਕਰਨ, ਰੁਚੀ ਰੱਖਣ ਵਾਲਿਆਂ ਨੂੰ ਹੋਰ ਜ਼ਿਆਦਾ ਅਧਿਆਤਮਿਕ ਸਹਾਇਤਾ ਦੇਣ ਦੇ ਪ੍ਰਬੰਧ ਕਰਨ, ਜਾਂ ਉਤਸ਼ਾਹ ਦੇ ਆਮ ਵਟਾਂਦਰੇ ਦਾ ਆਨੰਦ ਮਾਣਨ ਲਈ ਵੀ ਸਮਾਂ ਨਾ ਹੋਵੇ। ਮਾਮਲੇ ਨੂੰ ਹਰ ਪੱਖੋਂ ਧਿਆਨ ਨਾਲ ਵਿਚਾਰਨ ਮਗਰੋਂ, ਬਜ਼ੁਰਗਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਮਾਰਕ ਵਿਚ ਹਾਜ਼ਰ ਹੋਣ ਵਾਲਿਆਂ ਨੂੰ ਮੌਕੇ ਦਾ ਪੂਰਾ ਲਾਭ ਉਠਾਉਣ ਲਈ ਕਿਹੜੇ ਪ੍ਰਬੰਧ ਸਭ ਤੋਂ ਵੱਧ ਸਹਾਈ ਹੋਣਗੇ।
◼ 1998 ਸਮਾਰਕ ਰੁੱਤ ਦੇ ਲਈ ਖ਼ਾਸ ਪਬਲਿਕ ਭਾਸ਼ਣ ਐਤਵਾਰ, ਮਾਰਚ 29, ਨੂੰ ਦਿੱਤਾ ਜਾਵੇਗਾ। ਇਕ ਰੂਪ-ਰੇਖਾ ਦਿੱਤੀ ਜਾਵੇਗੀ। ਜਿਨ੍ਹਾਂ ਕਲੀਸਿਯਾਵਾਂ ਵਿਚ ਉਸ ਸਪਤਾਹ-ਅੰਤ ਦੌਰਾਨ ਸਰਕਟ ਨਿਗਾਹਬਾਨ ਦੀ ਮੁਲਾਕਾਤ, ਸਰਕਟ ਸੰਮੇਲਨ, ਜਾਂ ਵਿਸ਼ੇਸ਼ ਸੰਮੇਲਨ ਦਿਨ ਨਿਯਤ ਹੋਵੇ, ਉਨ੍ਹਾਂ ਦਾ ਖ਼ਾਸ ਭਾਸ਼ਣ ਉਸ ਤੋਂ ਅਗਲੇ ਹਫ਼ਤੇ ਦਿੱਤਾ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਖ਼ਾਸ ਭਾਸ਼ਣ ਮਾਰਚ 29, 1998, ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
◼ ਨਵੇਂ ਪ੍ਰਕਾਸ਼ਨ ਉਪਲਬਧ:
ਕੌਣ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ? (T-22)—ਕੋਂਕਨੀ (ਰੋਮਨ ਲਿਪੀ), ਪੰਜਾਬੀ
ਦਿਲਗਿਰੇ ਵਿਅਕਤੀਆਂ ਲਈ ਦਿਲਾਸਾ (T-20)—ਕੋਂਕਨੀ (ਰੋਮਨ ਲਿਪੀ), ਪੰਜਾਬੀ
ਪਰਿਵਾਰਕ ਜੀਵਨ ਦਾ ਆਨੰਦ ਮਾਣੋ (T-21)—ਕੋਂਕਨੀ (ਰੋਮਨ ਲਿਪੀ), ਪੰਜਾਬੀ
◼ ਪ੍ਰਕਾਸ਼ਨ ਸਟਾਕ ਵਿਚ ਨਹੀਂ:
ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਵਿਚ ਇਕਮੁੱਠ—ਤਾਮਿਲ
ਕੀ ਇਹੋ ਜੀਵਨ ਸਭ ਕੁਝ ਹੈ?—ਤੇਲਗੂ
“ਤੇਰਾ ਰਾਜ ਆਵੇ”—ਅੰਗ੍ਰੇਜ਼ੀ, ਕੰਨੜ, ਤਾਮਿਲ
ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ?—ਅੰਗ੍ਰੇਜ਼ੀ