ਘੋਸ਼ਣਾਵਾਂ
◼ ਸਾਹਿੱਤ ਪੇਸ਼ਕਸ਼ ਫਰਵਰੀ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ ਜਾਂ ਸੰਸਥਾ ਵੱਲੋਂ ਸੂਚੀਬੱਧ ਕੀਤੀਆਂ ਗਈਆਂ ਅੱਧੀ-ਕੀਮਤ ਜਾਂ ਖ਼ਾਸ-ਕੀਮਤ ਪੁਸਤਕਾਂ ਵਿੱਚੋਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ। ਜਿੱਥੇ ਅਜਿਹੀਆਂ ਪੁਸਤਕਾਂ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਨਹੀਂ ਹਨ, ਉੱਥੇ ਗਿਆਨ ਜਾਂ ਪਰਿਵਾਰਕ ਖ਼ੁਸ਼ੀ ਪੁਸਤਕ ਨੂੰ 20 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਮਾਰਚ: ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਚੰਦੇ ਤੇ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਧਿਆਨ ਦਿਓ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਜਾਂ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ।
◼ ਮਈ 4, 1998, ਦੇ ਹਫ਼ਤੇ ਤੋਂ ਸਤੰਬਰ 14, 1998, ਤਕ ਕਲੀਸਿਯਾ ਪੁਸਤਕ ਅਧਿਐਨ ਵਿਚ ਤਮਾਮ ਲੋਕਾਂ ਲਈ ਇਕ ਪੁਸਤਕ, ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਅਤੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਵੱਡੀਆਂ ਪੁਸਤਿਕਾਵਾਂ ਦਾ ਵਾਰੀ ਸਿਰ ਅਧਿਐਨ ਕੀਤਾ ਜਾਵੇਗਾ।
◼ ਸੈਕਟਰੀ ਅਤੇ ਸੇਵਾ ਨਿਗਾਹਬਾਨ ਨੂੰ ਸਾਰੇ ਨਿਯਮਿਤ ਪਾਇਨੀਅਰਾਂ ਦੀ ਸਰਗਰਮੀ ਦਾ ਪੁਨਰ-ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਘੰਟੇ ਪੂਰੇ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ, ਤਾਂ ਬਜ਼ੁਰਗਾਂ ਨੂੰ ਸਹਾਇਤਾ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸੁਝਾਵਾਂ ਲਈ, ਅਕਤੂਬਰ 1, 1993, ਅਤੇ ਅਕਤੂਬਰ 1, 1992, ਦੀਆਂ ਸੰਸਥਾ ਦੀਆਂ ਚਿੱਠੀਆਂ (S-201) ਦਾ ਪੁਨਰ-ਵਿਚਾਰ ਕਰੋ। ਨਾਲੇ ਅਕਤੂਬਰ 1986 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਪੈਰੇ 12-20 ਦੇਖੋ।
◼ ਬਜ਼ੁਰਗਾਂ ਦੇ ਸਮੂਹ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਲੀਸਿਯਾ ਸਥਾਨਕ ਸੰਮੇਲਨਾਂ ਲਈ ਜਾਂਦੀ ਹੈ, ਤਾਂ ਇਹ ਸਮਾਯੋਜਨਾਵਾਂ ਜ਼ਰੂਰੀ ਹਨ: ਜਦੋਂ ਇਕ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ ਅਨੁਸੂਚਿਤ ਹੁੰਦਾ ਹੈ, ਤਾਂ ਕਲੀਸਿਯਾ ਨੂੰ ਪੂਰੇ ਹਫ਼ਤੇ ਦੌਰਾਨ ਸਾਰੀਆਂ ਨਿਯਮਿਤ ਸਭਾਵਾਂ ਸੰਚਾਲਿਤ ਕਰਨੀਆਂ ਚਾਹੀਦੀਆਂ ਹਨ, ਸਿਰਫ਼ ਪਬਲਿਕ ਸਭਾ ਅਤੇ ਪਹਿਰਾਬੁਰਜ ਅਧਿਐਨ ਨਹੀਂ ਕੀਤੇ ਜਾਣਗੇ। ਜਦੋਂ ਸਰਕਟ ਸੰਮੇਲਨ ਲਈ ਜਾਣਾ ਹੁੰਦਾ ਹੈ, ਤਾਂ ਕਲੀਸਿਯਾ ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਵੀ ਨਹੀਂ ਰੱਖੇਗੀ; ਕੇਵਲ ਕਲੀਸਿਯਾ ਪੁਸਤਕ ਅਧਿਐਨ ਹੀ ਸਥਾਨਕ ਤੌਰ ਤੇ ਉਸ ਹਫ਼ਤੇ ਦੌਰਾਨ ਕੀਤਾ ਜਾਵੇਗਾ।