ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/98 ਸਫ਼ਾ 7
  • ‘ਯਹੋਵਾਹ ਮੇਰਾ ਸਹਾਈ ਹੈ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਯਹੋਵਾਹ ਮੇਰਾ ਸਹਾਈ ਹੈ’
  • ਸਾਡੀ ਰਾਜ ਸੇਵਕਾਈ—1998
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਮੈਂ ਪਵਿੱਤਰ ਸ਼ਕਤੀ ਨੂੰ ਆਪਣਾ ਸਹਾਇਕ ਬਣਾਇਆ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਪਿਆਰ ਸਾਨੂੰ ਹਿੰਮਤ ਦਿੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ‘ਤਕੜੇ ਹੋਵੇ ਤੇ ਹੌਸਲਾ ਰੱਖੋ!’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • “ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ”
    ‘ਆਓ ਮੇਰੇ ਚੇਲੇ ਬਣੋ’
ਹੋਰ ਦੇਖੋ
ਸਾਡੀ ਰਾਜ ਸੇਵਕਾਈ—1998
km 2/98 ਸਫ਼ਾ 7

‘ਯਹੋਵਾਹ ਮੇਰਾ ਸਹਾਈ ਹੈ’

1 ਜਦੋਂ ਯਿਸੂ ਨੇ ਆਪਣੇ ਪਹਿਲੇ ਚੇਲਿਆਂ ਨੂੰ ਨਿਯੁਕਤ ਕੀਤਾ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਵੇਖੋ ਮੈਂ ਤੁਹਾਨੂੰ ਭੇਡਾਂ ਵਾਂਙੁ ਬਘਿਆੜਾਂ ਵਿੱਚ ਭੇਜਦਾ ਹਾਂ।” (ਮੱਤੀ 10:16) ਕੀ ਇਹ ਸੁਣ ਕੇ ਉਹ ਡਰ ਗਏ ਅਤੇ ਪਿੱਛੇ ਹਟ ਗਏ? ਨਹੀਂ। ਉਨ੍ਹਾਂ ਨੇ ਉਹੋ ਨਜ਼ਰੀਆ ਅਪਣਾਇਆ ਜੋ ਬਾਅਦ ਵਿਚ ਰਸੂਲ ਪੌਲੁਸ ਨੇ ਪ੍ਰਗਟ ਕੀਤਾ ਜਦੋਂ ਉਸ ਨੇ ਆਪਣੇ ਸੰਗੀ ਮਸੀਹੀਆਂ ਨੂੰ ਕਿਹਾ: “ਅਸੀਂ ਹੌਂਸਲੇ ਨਾਲ ਆਖਦੇ ਹਾਂ,—ਪ੍ਰਭੁ [“ਯਹੋਵਾਹ,” ਨਿ ਵ] ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ?” (ਇਬ. 13:6) ਉਹ ਇਸ ਗੱਲ ਤੋਂ ਆਨੰਦਿਤ ਹੋਏ ਕਿ ਉਹ ਯਿਸੂ ਦੇ ਨਾਂ ਦੇ ਕਾਰਨ ਬੇਪਤ ਹੋਣ ਦੇ ਯੋਗ ਗਿਣੇ ਗਏ ਸਨ, ਅਤੇ ਉਹ ਉਪਦੇਸ਼ ਕਰਨ ਅਤੇ ਖ਼ੁਸ਼ ਖ਼ਬਰੀ ਸੁਣਾਉਣ ਤੋਂ ਨਾ ਹਟੇ।—ਰਸੂ. 5:41, 42.

2 ਅੱਜ ਵਿਸ਼ਵ-ਵਿਆਪੀ ਪ੍ਰਚਾਰ ਕਾਰਜ ਆਪਣੇ ਅੰਤਿਮ ਪੜਾਅ ਤੇ ਹੈ। ਠੀਕ ਜਿਵੇਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ, ਸਾਰੀਆਂ ਕੌਮਾਂ ਸਾਡੇ ਨਾਲ ਵੈਰ ਰੱਖਦੀਆਂ ਹਨ। (ਮੱਤੀ 24:9) ਸਾਡੇ ਪ੍ਰਚਾਰ ਕਾਰਜ ਦਾ ਵਿਰੋਧ ਅਤੇ ਠੱਠਾ ਕੀਤਾ ਗਿਆ ਹੈ, ਅਤੇ ਧਰਤੀ ਦੇ ਕੁਝ ਹਿੱਸਿਆਂ ਵਿਚ ਤਾਂ ਇਸ ਉੱਤੇ ਰੋਕ ਵੀ ਲਾਈ ਗਈ ਹੈ। ਜੇ ਸਾਡੇ ਵਿਚ ਨਿਹਚਾ ਦੀ ਘਾਟ ਹੁੰਦੀ, ਤਾਂ ਅਸੀਂ ਸ਼ਾਇਦ ਡਰ ਜਾਂਦੇ। ਪਰੰਤੂ, ਇਹ ਜਾਣਨਾ ਕਿ ਯਹੋਵਾਹ ਸਾਡਾ ਸਹਾਈ ਹੈ, ਸਾਨੂੰ ਮੁੜ ਤਾਜ਼ਾ ਕਰਦਾ ਹੈ ਅਤੇ ਸਾਨੂੰ ਡਟੇ ਰਹਿਣ ਲਈ ਤਕੜੇ ਕਰਦਾ ਹੈ।

3 ਤਕੜਾ, ਦਲੇਰ, ਬਹਾਦਰ ਹੋਣ ਦੇ ਗੁਣ ਨੂੰ ਹਿੰਮਤ ਕਹਿੰਦੇ ਹਨ। ਇਹ ਡਰ, ਸਹਿਮ, ਬੁਜ਼ਦਿਲੀ ਦੇ ਉਲਟ ਹੈ। ਯਿਸੂ ਦੇ ਚੇਲਿਆਂ ਨੂੰ ਦ੍ਰਿੜ੍ਹ ਰਹਿਣ ਲਈ ਹਮੇਸ਼ਾ ਹਿੰਮਤ ਦੀ ਲੋੜ ਪਈ ਹੈ। ਇਹ ਬਹੁਤ ਜ਼ਰੂਰੀ ਗੁਣ ਹੈ ਜੇਕਰ ਸਾਨੂੰ ਪਰਮੇਸ਼ੁਰ ਨਾਲ ਵੈਰ ਰੱਖਣ ਵਾਲੇ ਸੰਸਾਰ ਦੇ ਰਵੱਈਏ ਅਤੇ ਕੰਮਾਂ ਕਾਰਨ ਹਿੰਮਤ ਹਾਰਨ ਤੋਂ ਬਚੇ ਰਹਿਣਾ ਹੈ। ਯਿਸੂ, ਜਿਸ ਨੇ ਜਗਤ ਨੂੰ ਜਿੱਤਿਆ ਸੀ, ਦੀ ਉੱਤਮ ਮਿਸਾਲ ਬਾਰੇ ਸੋਚ ਕੇ ਸਾਨੂੰ ਕਿੰਨਾ ਉਤਸ਼ਾਹ ਮਿਲਦਾ ਹੈ! (ਯੂਹੰ. 16:33) ਨਾਲੇ ਉਨ੍ਹਾਂ ਰਸੂਲਾਂ ਨੂੰ ਵੀ ਯਾਦ ਕਰੋ ਜਿਨ੍ਹਾਂ ਨੇ ਕਠੋਰ ਅਜ਼ਮਾਇਸ਼ਾਂ ਦੇ ਬਾਵਜੂਦ ਨਿਧੜਕ ਹੋ ਕੇ ਕਿਹਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂ. 5:29.

4 ਅਸੀਂ ਉਨ੍ਹਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਜਾਂਦੇ ਹਾਂ: ਸਾਨੂੰ ਆਪਣੇ ਕਾਰਜ ਪ੍ਰਤੀ ਇਕ ਆਸ਼ਾਵਾਦੀ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਇਬ. 10:39) ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਪੂਰੀ ਮਨੁੱਖਜਾਤੀ ਪ੍ਰਤੀ ਆਪਣੇ ਪ੍ਰੇਮ ਅਤੇ ਦਇਆ ਦੇ ਪ੍ਰਗਟਾਵੇ ਵਜੋਂ ਸਾਨੂੰ ਉਨ੍ਹਾਂ ਕੋਲ ਭੇਜ ਰਿਹਾ ਹੈ। ਉਹ ਆਪਣੇ ਸੇਵਕਾਂ ਕੋਲੋਂ ਅਜਿਹਾ ਕੋਈ ਕੰਮ ਨਹੀਂ ਕਰਾਉਂਦਾ, ਜਿਸ ਦਾ ਕੋਈ ਲਾਹੇਵੰਦ ਮਕਸਦ ਨਾ ਹੋਵੇ। ਸਾਨੂੰ ਜੋ ਕੁਝ ਵੀ ਕਰਨ ਲਈ ਦਿੱਤਾ ਗਿਆ ਹੈ, ਉਹ ਆਖ਼ਰਕਾਰ ਪਰਮੇਸ਼ੁਰ ਨਾਲ ਪ੍ਰੇਮ ਰੱਖਣ ਵਾਲਿਆਂ ਦੀ ਭਲਾਈ ਲਈ ਹੋਵੇਗਾ।—ਰੋਮੀ. 8:28.

5 ਇਕ ਆਸ਼ਾਵਾਦੀ ਨਜ਼ਰੀਆ ਸਾਨੂੰ ਆਪਣੇ ਖੇਤਰ ਵਿਚ ਭੇਡ-ਸਮਾਨ ਲੋਕਾਂ ਦੀ ਭਾਲ ਕਰਦੇ ਰਹਿਣ ਵਿਚ ਮਦਦ ਦੇਵੇਗਾ। ਅਸੀਂ ਲੋਕਾਂ ਦੁਆਰਾ ਦਿਖਾਈ ਗਈ ਉਦਾਸੀਨਤਾ ਨੂੰ ਉਨ੍ਹਾਂ ਦੀ ਲਾਚਾਰੀ ਅਤੇ ਨਿਰਾਸ਼ਾ ਵਿਚਾਰ ਸਕਦੇ ਹਾਂ। ਸਾਡਾ ਪ੍ਰੇਮ ਸਾਨੂੰ ਹਮਦਰਦ ਅਤੇ ਸਹਿਣਸ਼ੀਲ ਬਣਨ ਲਈ ਪ੍ਰੇਰਿਤ ਕਰੇ। ਜਦੋਂ ਵੀ ਅਸੀਂ ਸਾਹਿੱਤ ਦਿੰਦੇ ਹਾਂ ਜਾਂ ਰੁਚੀ ਦੀ ਝਲਕ ਦੇਖਦੇ ਹਾਂ, ਤਾਂ ਸਾਡਾ ਟੀਚਾ ਹੋਣਾ ਚਾਹੀਦਾ ਹੈ ਛੇਤੀ ਨਾਲ ਪੁਨਰ-ਮੁਲਾਕਾਤ ਕਰਨਾ ਅਤੇ ਰੁਚੀ ਨੂੰ ਹੋਰ ਜ਼ਿਆਦਾ ਵਧਾਉਣਾ। ਸਾਨੂੰ ਬਾਈਬਲ ਅਧਿਐਨ ਸ਼ੁਰੂ ਕਰਨ ਜਾਂ ਇਸ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਸੰਚਾਲਿਤ ਕਰਨ ਦੀ ਆਪਣੀ ਯੋਗਤਾ ਉੱਤੇ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਹੈ। ਇਸ ਦੀ ਬਜਾਇ, ਸਾਨੂੰ ਲਗਾਤਾਰ ਅਤੇ ਪ੍ਰਾਰਥਨਾਪੂਰਵਕ ਯਹੋਵਾਹ ਦੀ ਮਦਦ ਅਤੇ ਨਿਰਦੇਸ਼ਨ ਦੀ ਭਾਲ ਕਰਨੀ ਚਾਹੀਦੀ ਹੈ, ਇਹ ਭਰੋਸਾ ਰੱਖਦੇ ਹੋਏ ਕਿ ਉਹ ਜ਼ਰੂਰ ਸਾਡੀ ਮਦਦ ਕਰੇਗਾ।

6 ਸਾਨੂੰ ਪੱਕਾ ਵਿਸ਼ਵਾਸ ਹੈ ਕਿ ਯਹੋਵਾਹ ਇਸ ਕੰਮ ਦੇ ਪੂਰਾ ਹੋਣ ਤਕ ਸਾਡੀ ਸਹਾਇਤਾ ਕਰੇਗਾ। (ਤੁਲਨਾ ਕਰੋ ਫ਼ਿਲਿੱਪੀਆਂ 1:6.) ਸਾਡੇ ਸਹਾਈ ਵਜੋਂ ਉਸ ਵਿਚ ਸਾਡਾ ਪੱਕਾ ਵਿਸ਼ਵਾਸ ਸਾਨੂੰ ਤਕੜਾ ਕਰਦਾ ਹੈ, ਤਾਂ ਜੋ “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ।”—ਗਲਾ. 6:9.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ