ਘੋਸ਼ਣਾਵਾਂ
◼ ਸਾਹਿੱਤ ਪੇਸ਼ਕਸ਼ ਮਾਰਚ: ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਚੰਦੇ ਤੇ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਧਿਆਨ ਦਿਓ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਜਾਂ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਅਰਧ-ਮਾਸਿਕ ਸੰਸਕਰਣਾਂ ਦੇ ਲਈ ਇਕ-ਸਾਲਾ ਸਬਸਕ੍ਰਿਪਸ਼ਨ 90 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਇਕ ਸਾਲ ਦੀ ਸਬਸਕ੍ਰਿਪਸ਼ਨ ਅਤੇ ਅਰਧ-ਮਾਸਿਕ ਸੰਸਕਰਣਾਂ ਦੇ ਲਈ ਛੇ ਮਹੀਨੇ ਦੀ ਸਬਸਕ੍ਰਿਪਸ਼ਨ 45 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਛੇ ਮਹੀਨੇ ਦੀ ਸਬਸਕ੍ਰਿਪਸ਼ਨ ਨਹੀਂ ਹੈ। ਜੇਕਰ ਸਬਸਕ੍ਰਿਪਸ਼ਨ ਨਾਮਨਜ਼ੂਰ ਹੋਵੇ, ਤਾਂ ਰਸਾਲਿਆਂ ਦੀਆਂ ਕਾਪੀਆਂ 4 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜੂਨ: ਪੁਸਤਕ, ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ, 20 ਰੁਪਏ ਦੇ ਚੰਦੇ ਤੇ। (ਪਾਇਨੀਅਰਾਂ ਲਈ ਕੀਮਤ 15 ਰੁਪਏ।) ਵਿਕਲਪਕ ਵਜੋਂ, ਅੱਧੀ-ਕੀਮਤ ਜਾਂ ਖ਼ਾਸ-ਕੀਮਤ ਪੁਸਤਕਾਂ ਵਜੋਂ ਸੂਚੀਬੱਧ ਕੀਤੀ ਗਈ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ। ਸੂਚਨਾ: ਜਿਨ੍ਹਾਂ ਕਲੀਸਿਯਾਵਾਂ ਨੇ ਅਜੇ ਤਕ ਉਪਰੋਕਤ ਮੁਹਿੰਮ ਪੁਸਤਕਾਂ ਲਈ ਦਰਖ਼ਾਸਤ ਨਹੀਂ ਕੀਤੀ ਹੈ, ਉਨ੍ਹਾਂ ਨੂੰ ਆਪਣੇ ਅਗਲੇ ਸਾਹਿੱਤ ਦਰਖ਼ਾਸਤ ਫਾਰਮ (S-AB-14) ਵਿਚ ਇੰਜ ਕਰਨਾ ਚਾਹੀਦਾ ਹੈ।
◼ ਅਪ੍ਰੈਲ ਅਤੇ ਮਈ ਵਿਚ ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਪ੍ਰਕਾਸ਼ਕਾਂ ਨੂੰ ਹੁਣ ਤੋਂ ਹੀ ਆਪਣੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਛੇਤੀ ਨਾਲ ਆਪਣੀ ਅਰਜ਼ੀ ਦੇ ਦੇਣੀ ਚਾਹੀਦੀ ਹੈ। ਜ਼ਰੂਰੀ ਖੇਤਰ ਸੇਵਾ ਪ੍ਰਬੰਧ ਕਰਨ ਅਤੇ ਚੋਖੇ ਰਸਾਲੇ ਅਤੇ ਦੂਜੇ ਸਾਹਿੱਤ ਤਿਆਰ ਰੱਖਣ ਵਿਚ ਇਹ ਬਜ਼ੁਰਗਾਂ ਦੀ ਮਦਦ ਕਰੇਗੀ। ਸਹਿਯੋਗੀ ਪਾਇਨੀਅਰਾਂ ਵਜੋਂ ਸਵੀਕਾਰ ਕੀਤੇ ਗਏ ਸਾਰੇ ਪ੍ਰਕਾਸ਼ਕਾਂ ਦੇ ਨਾਂ ਕਲੀਸਿਯਾ ਵਿਚ ਐਲਾਨ ਕੀਤੇ ਜਾਣੇ ਚਾਹੀਦੇ ਹਨ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ ਮਾਰਚ 1 ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਕਲੀਸਿਯਾ ਵਿਚ ਘੋਸ਼ਣਾ ਕਰੋ।