ਅਪ੍ਰੈਲ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਅਪ੍ਰੈਲ 6
ਗੀਤ 27
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਸਿਨੱਚਰਵਾਰ, ਅਪ੍ਰੈਲ 11, ਨੂੰ ਹੋਣ ਵਾਲੇ ਸਮਾਰਕ ਸਮਾਰੋਹ ਦੇ ਸਥਾਨ ਅਤੇ ਸਮੇਂ ਬਾਰੇ ਯਾਦ ਦਿਲਾਓ।
15 ਮਿੰਟ: “ਸਾਡੀ ਸੇਵਕਾਈ—ਸੱਚੇ ਪ੍ਰੇਮ ਦਾ ਪ੍ਰਗਟਾਵਾ।” ਸਵਾਲ ਅਤੇ ਜਵਾਬ। ਫਰਵਰੀ 1, 1987, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 16-17, ਪੈਰੇ 3-7, ਵਿੱਚੋਂ ਸੰਖਿਪਤ ਟਿੱਪਣੀਆਂ ਸ਼ਾਮਲ ਕਰੋ।
20 ਮਿੰਟ: “ਰਸਾਲੇ ਰਾਜ ਦਾ ਐਲਾਨ ਕਰਦੇ ਹਨ।” ਇਕ ਬਜ਼ੁਰਗ ਅਜਿਹੇ ਤਿੰਨ ਜਾਂ ਚਾਰ ਪ੍ਰਕਾਸ਼ਕਾਂ ਦੇ ਸਮੂਹ ਨਾਲ ਲੇਖ ਦੀ ਚਰਚਾ ਕਰਦਾ ਹੈ ਜੋ ਰਸਾਲੇ ਵੰਡਣ ਵਿਚ ਪ੍ਰਭਾਵਕਾਰੀ ਹਨ। ਨਵੇਂ ਅੰਕਾਂ ਦੀਆਂ ਆਕਰਸ਼ਕ ਵਿਸ਼ੇਸ਼ਤਾਈਆਂ ਦੀ ਚਰਚਾ ਕਰਦੇ ਹੋਏ, ਸੁਝਾਅ ਦਿਓ ਕਿ ਇਨ੍ਹਾਂ ਨੁਕਤਿਆਂ ਨੂੰ ਸਾਡੀਆਂ ਪੇਸ਼ਕਾਰੀਆਂ ਵਿਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ। ਚਰਚਾ ਕਰੋ ਕਿ ਸਥਾਨਕ ਖੇਤਰ ਵਿਚ ਰਸਾਲਿਆਂ ਦੀ ਵੰਡਾਈ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਨਵੇਂ ਅੰਕਾਂ ਨੂੰ ਇਸਤੇਮਾਲ ਕਰਦੇ ਹੋਏ, ਉਹ ਲੇਖ ਦਿਖਾਓ ਜੋ ਰੁਚੀ ਜਗਾਉਣ, ਜਿਵੇਂ ਕਿ ਸਮਾਜਕ, ਪਰਿਵਾਰਕ, ਜਾਂ ਸੰਪ੍ਰਦਾਇਕ ਸਮੱਸਿਆਵਾਂ ਸੰਬੰਧੀ ਲੇਖ। ਦੋ ਜਾਂ ਤਿੰਨ ਸੰਖਿਪਤ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰਵਾਓ।
ਗੀਤ 205 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਪ੍ਰੈਲ 13
ਗੀਤ 90
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਸਭਾਵਾਂ ਵਿਚ ‘ਹੋਰ ਵੀ ਜ਼ਿਆਦਾ’ ਹਾਜ਼ਰ ਹੋਵੋ।” ਸਵਾਲ ਅਤੇ ਜਵਾਬ। ਜਿਵੇਂ ਸਮਾਂ ਇਜਾਜ਼ਤ ਦੇਵੇ, ਸਾਡੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 64-5, ਵਿਚ ਪਾਈ ਜਾਂਦੀ ਨਸੀਹਤ ਦਾ ਪੁਨਰ-ਵਿਚਾਰ ਕਰੋ। ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣ ਵਾਲੇ ਸਾਰੇ ਭੈਣਾਂ-ਭਰਾਵਾਂ ਦੀ ਨਿੱਘੇ ਦਿਲ ਨਾਲ ਸ਼ਲਾਘਾ ਕਰੋ।
ਗੀਤ 119 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਪ੍ਰੈਲ 20
ਗੀਤ 5
10 ਮਿੰਟ: ਸਥਾਨਕ ਘੋਸ਼ਣਾਵਾਂ। ਦੱਸੋ ਕਿ ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਲਈ ਅਰਜ਼ੀ ਭਰਨ ਵਾਸਤੇ ਅਜੇ ਵੀ ਸਮਾਂ ਹੈ।
15 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਦੁਆਰਾ ਭਾਸ਼ਣ ਜੋ ਕੋਮਲ ਢੰਗ ਨਾਲ ਦੱਸਦਾ ਹੈ ਕਿ ਸਥਾਨਕ ਕਲੀਸਿਯਾ ਕਿਨ੍ਹਾਂ ਵਿਸ਼ਿਸ਼ਟ ਤਰੀਕਿਆਂ ਨਾਲ ਸੁਧਾਰ ਕਰ ਸਕਦੀ ਹੈ।
20 ਮਿੰਟ: “‘ਸਾਡੇ ਵਰਗਾ ਦੁਖ ਸੁਖ ਭੋਗਣ ਵਾਲੇ’ ਮਨੁੱਖ।” ਇਕ ਬਜ਼ੁਰਗ ਦੁਆਰਾ, ਮਾਰਚ 1, 1998, ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ੇ 26-29 ਉੱਤੇ ਦਿੱਤੇ ਗਏ ਲੇਖ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਸ ਗੱਲ ਉੱਤੇ ਜ਼ੋਰ ਦਿਓ ਕਿ ਪ੍ਰਚਾਰ ਕਰਨ ਅਤੇ ਸਿਖਾਉਣ ਦੀ ਆਪਣੀ ਕਾਰਜ-ਨਿਯੁਕਤੀ ਪੂਰੀ ਕਰਦੇ ਸਮੇਂ ਸਾਨੂੰ ਯਹੋਵਾਹ ਉੱਤੇ ਨਿਰਭਰ ਹੋਣ ਦੀ ਲੋੜ ਹੈ। ਨਾਲੇ, ਸਾਡੇ ਵਿੱਚੋਂ ਹਰੇਕ ਦੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਭਰਾਵਾਂ ਦੇ ਜਜ਼ਬਾਤਾਂ ਅਤੇ ਭਾਵਨਾਵਾਂ ਦਾ ਲਿਹਾਜ਼ ਕਰੀਏ ਅਤੇ ਉਨ੍ਹਾਂ ਨੂੰ ਹਰ ਸਮੇਂ ਉਤਸ਼ਾਹਿਤ ਅਤੇ ਤਕੜਾ ਕਰੀਏ।
ਗੀਤ 109 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਪ੍ਰੈਲ 27
ਗੀਤ 100
15 ਮਿੰਟ: ਸਥਾਨਕ ਘੋਸ਼ਣਾਵਾਂ। “ਸਾਡੀਆਂ ਵੱਡੀਆਂ ਪੁਸਤਿਕਾਵਾਂ ਦਾ ਅਧਿਐਨ ਕਰਨਾ” ਡੱਬੀ ਦੀ ਚਰਚਾ ਕਰੋ। ਸਾਰਿਆਂ ਨੂੰ ਕਲੀਸਿਯਾ ਪੁਸਤਕ ਅਧਿਐਨ ਲਈ ਚੰਗੀ ਤਿਆਰੀ ਕਰਨ ਅਤੇ ਨਿਯਮਿਤ ਤੌਰ ਤੇ ਹਾਜ਼ਰ ਹੋਣ ਲਈ ਉਤਸ਼ਾਹਿਤ ਕਰੋ। ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਪ੍ਰਕਾਸ਼ਕਾਂ ਦੇ ਨਾਂ ਐਲਾਨ ਕਰੋ। ਸੰਖਿਪਤ ਵਿਚ ਦੱਸੋ ਕਿ ਸਥਾਨਕ ਤੌਰ ਤੇ ਖੇਤਰ ਸੇਵਾ ਲਈ ਰੱਖੀਆਂ ਗਈਆਂ ਸਭਾਵਾਂ ਦੇ ਹੋਰ ਕਿਹੜੇ ਪ੍ਰਬੰਧ ਕੀਤੇ ਜਾ ਰਹੇ ਹਨ। ਨਵੇਂ ਰਸਾਲਿਆਂ ਸੰਬੰਧੀ ਪੇਸ਼ਕਾਰੀਆਂ ਤਿਆਰ ਕਰਨ ਲਈ ਕੁਝ ਸਹਾਇਕ ਸੁਝਾਅ ਦਿਓ।—ਦੇਖੋ ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ, ਸਫ਼ਾ 8.
15 ਮਿੰਟ: ਕਿਵੇਂ ਮਸੀਹੀ ਚਰਵਾਹੇ ਤੁਹਾਡੀ ਸੇਵਾ ਕਰਦੇ ਹਨ। ਬਜ਼ੁਰਗ ਦੁਆਰਾ ਮਾਰਚ 15, 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 24-7, ਉੱਤੇ ਆਧਾਰਿਤ ਇਕ ਭਾਸ਼ਣ।
15 ਮਿੰਟ: ਅਕਸਰ ਕੰਮ ਕੀਤੇ ਗਏ ਖੇਤਰ ਵਿਚ ਪ੍ਰਚਾਰ ਕਰਦੇ ਸਮੇਂ ਸਕਾਰਾਤਮਕ ਮਨੋਬਿਰਤੀ ਕਾਇਮ ਰੱਖੋ। ਇਸ ਦੀ ਲੋੜ ਬਾਰੇ ਇਕ ਬਜ਼ੁਰਗ ਦੋ ਜਾਂ ਤਿੰਨ ਪ੍ਰਕਾਸ਼ਕਾਂ ਨਾਲ ਚਰਚਾ ਕਰਦਾ ਹੈ ਜੋ ਵਾਰ-ਵਾਰ ਕੰਮ ਕੀਤੇ ਗਏ ਖੇਤਰ ਵਿਚ ਲੋਕਾਂ ਦੀ ਉਦਾਸੀਨਤਾ ਕਾਰਨ ਨਿਰਉਤਸ਼ਾਹਿਤ ਹੋ ਗਏ ਹਨ। ਉਹ ਉਨ੍ਹਾਂ ਦੇ ਨਾਲ ਜੁਲਾਈ 15, 1988, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 16-19, ਪੈਰੇ 4-14, ਦਾ ਪੁਨਰ-ਵਿਚਾਰ ਕਰਦਾ ਹੈ। ਉਹ ਆਸ਼ਾਵਾਦੀ ਢੰਗ ਨਾਲ ਚਰਚਾ ਕਰਦੇ ਹਨ ਕਿ ਸਥਾਨਕ ਤੌਰ ਤੇ ਇਨ੍ਹਾਂ ਸੁਝਾਵਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।
ਗੀਤ 191 ਅਤੇ ਸਮਾਪਤੀ ਪ੍ਰਾਰਥਨਾ।