ਮਈ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਮਈ 4
ਗੀਤ 10
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਯਹੋਵਾਹ ਦੀ ਆਤਮਾ ਸਾਡੇ ਨਾਲ ਹੈ।” ਸਵਾਲ ਅਤੇ ਜਵਾਬ। ਪੈਰਾ 3 ਦੀ ਚਰਚਾ ਕਰਦੇ ਸਮੇਂ, 1998 ਯੀਅਰ ਬੁੱਕ ਵਿੱਚੋਂ ਕੁਝ ਢੁਕਵੇਂ ਹਵਾਲੇ ਸ਼ਾਮਲ ਕਰੋ।
22 ਮਿੰਟ: “ਲੋਕਾਂ ਦੀ ਖ਼ਾਸ ਦਿਲਚਸਪੀ ਨੂੰ ਜਗਾਉਣ ਲਈ ਲੇਖ ਚੁਣੋ।” ਲੇਖ ਦੇ ਮੁੱਖ ਮੁੱਦਿਆਂ ਦੀ ਚਰਚਾ ਕਰੋ। ਵਿਆਖਿਆ ਕਰੋ ਕਿ ਪੁਰਾਣੇ ਅੰਕਾਂ ਨੂੰ ਵੀ, ਜੋ ਚੰਗੀ ਹਾਲਤ ਵਿਚ ਹਨ, ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ ਕਿਹੜੇ ਲੇਖ ਪੇਸ਼ ਕਰਨ ਦੁਆਰਾ ਚੰਗੇ ਨਤੀਜੇ ਹਾਸਲ ਕੀਤੇ ਹਨ। ਪੈਰਾ 7 ਦੀ ਪੇਸ਼ਕਾਰੀ ਨੂੰ ਪ੍ਰਦਰਸ਼ਿਤ ਕਰਵਾਓ।
ਗੀਤ 212 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 11
ਗੀਤ 197
8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
12 ਮਿੰਟ: “ਗਰਮੀਆਂ ਦੇ ਲਈ ਤੁਹਾਡੀਆਂ ਕੀ ਯੋਜਨਾਵਾਂ ਹਨ?” ਇਕ ਬਜ਼ੁਰਗ ਦੋ ਜਾਂ ਤਿੰਨ ਪ੍ਰਕਾਸ਼ਕਾਂ ਨਾਲ ਗਰਮੀਆਂ ਦੇ ਮਹੀਨਿਆਂ ਲਈ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਦਾ ਹੈ। ਉਹ ਆਪਣੀ ਖੇਤਰ ਸੇਵਕਾਈ ਨੂੰ ਵਧਾਉਣ, ਛੁੱਟੀਆਂ ਬਿਤਾਉਣ, ਅਤੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾਣ, ਅਤੇ ਫਿਰ ਸਾਲ ਦੇ ਅੰਤਲੇ ਮਹੀਨਿਆਂ ਵਿਚ ਮਹਾਂ-ਸੰਮੇਲਨ ਨੂੰ ਜਾਣ ਦੇ ਪ੍ਰਬੰਧਾਂ ਉੱਤੇ ਪੁਨਰ-ਵਿਚਾਰ ਕਰਦੇ ਹਨ। ਸਾਰੇ ਸਹਿਮਤ ਹੁੰਦੇ ਹਨ ਕਿ ਉਹ ਆਪਣੇ ਵਿਅਕਤੀਗਤ ਅਧਿਐਨ, ਸਭਾਵਾਂ, ਜਾਂ ਖੇਤਰ ਸੇਵਕਾਈ ਦੀ ਅਣਗਹਿਲੀ ਨਹੀਂ ਕਰਨਗੇ ਅਤੇ ਵਿਆਖਿਆ ਕਰਦੇ ਹਨ ਕਿ ਉਹ ਇਕ ਚੰਗਾ ਦੈਵ-ਸ਼ਾਸਕੀ ਨਿੱਤ-ਕਰਮ ਕਿਵੇਂ ਕਾਇਮ ਰੱਖਣਗੇ।
25 ਮਿੰਟ: “ਲੋੜ ਹੈ—ਹੋਰ ਜ਼ਿਆਦਾ ਬਾਈਬਲ ਅਧਿਐਨਾਂ ਦੀ।” ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਥਾਨਕ ਬਾਈਬਲ ਅਧਿਐਨ ਸਰਗਰਮੀ ਉੱਤੇ ਪੁਨਰ-ਵਿਚਾਰ ਕਰੋ। ਕਲੀਸਿਯਾ ਨੇ ਜਿੱਥੇ ਚੰਗਾ ਕੀਤਾ ਹੈ, ਉੱਥੇ ਉਸ ਦੀ ਸ਼ਲਾਘਾ ਕਰੋ। ਦੱਸੋ ਕਿ ਬਾਈਬਲ ਅਧਿਐਨਾਂ ਨੂੰ, ਜਿਨ੍ਹਾਂ ਵਿਚ ਪਰਿਵਾਰਕ ਅਧਿਐਨ ਵੀ ਸ਼ਾਮਲ ਹਨ, ਸ਼ੁਰੂ ਕਰਨ ਅਤੇ ਜਾਰੀ ਰੱਖਣ ਵਿਚ ਹੋਰ ਕੀ ਕੀਤਾ ਜਾ ਸਕਦਾ ਹੈ। ਪੈਰਾ 5 ਸਪੱਸ਼ਟ ਕਰਨ ਲਈ ਅਜਿਹੀ ਇਕ ਮਾਤਾ ਜਾਂ ਪਿਤਾ ਦੀ ਇੰਟਰਵਿਊ ਲਓ ਜੋ ਚੰਗੀ ਤਰ੍ਹਾਂ ਨਾਲ ਪਰਿਵਾਰਕ ਅਧਿਐਨ ਕਰਾਉਂਦਾ ਹੈ। ਪੈਰਾ 8 ਪੜ੍ਹੋ, ਅਤੇ ਸੂਚੀਬੱਧ ਅੱਠ ਮੁੱਦਿਆਂ ਉੱਤੇ ਜ਼ੋਰ ਦਿਓ। ਪੈਰਾ 13 ਨੂੰ ਸਮਝਾਉਣ ਲਈ ਇਕ ਅਜਿਹੇ ਪ੍ਰਕਾਸ਼ਕ ਨੂੰ ਜੋ ਬਾਈਬਲ ਅਧਿਐਨ ਕਰਾਉਣ ਵਿਚ ਪ੍ਰਭਾਵਕਾਰੀ ਹੈ, ਇਹ ਦੱਸਣ ਲਈ ਸੱਦਾ ਦਿਓ ਕਿ ਸਮਾਂ ਬਰਬਾਦ ਕੀਤੇ ਬਿਨਾਂ ਸਾਮੱਗਰੀ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ। ਇਕ ਚੋਣਵਾਂ ਅਨੁਭਵ ਦੱਸੋ ਜੋ ਦਿਖਾਵੇ ਕਿ ਕਿਵੇਂ ਸਥਾਨਕ ਤੌਰ ਤੇ ਚੰਗੇ ਨਤੀਜੇ ਹਾਸਲ ਹੋਏ ਹਨ।
ਗੀਤ 48 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 18
ਗੀਤ 141
8 ਮਿੰਟ: ਸਥਾਨਕ ਘੋਸ਼ਣਾਵਾਂ।
22 ਮਿੰਟ: “ਕੀ ਤੁਹਾਡੇ ‘ਸਰੀਰ ਵਿੱਚ ਇੱਕ ਕੰਡਾ’ ਹੈ?” ਸਵਾਲ ਅਤੇ ਜਵਾਬ। ਨਵੰਬਰ 15, 1987, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 29, ਦੇ “ਪਾਠਕਾਂ ਵੱਲੋਂ ਸਵਾਲ” ਉੱਤੇ ਟਿੱਪਣੀ ਕਰੋ।
15 ਮਿੰਟ: ਪ੍ਰਸ਼ਨ ਡੱਬੀ। ਪਹਿਲੇ ਸਵਾਲ ਦੇ ਜਵਾਬ ਨੂੰ ਸਥਾਨਕ ਤੌਰ ਤੇ ਲਾਗੂ ਕਰੋ। ਨਾਜ਼ੁਕ ਖੇਤਰਾਂ ਵਿਚ ਸਿਆਣਪ ਅਤੇ ਸੂਝ ਦਿਖਾਉਣ ਦੀ ਲੋੜ ਬਾਰੇ ਚਰਚਾ ਕਰੋ। ਦੂਸਰੇ ਸਵਾਲ ਦੀ ਚਰਚਾ ਕਰਦੇ ਸਮੇਂ, ਸੰਸਥਾ ਦੇ ਪ੍ਰਕਾਸ਼ਨਾਂ ਵਿਚ ਦਿੱਤੇ ਗਏ ਅਨੁਭਵਾਂ ਦੀ ਵਰਤੋਂ ਕਰਦੇ ਹੋਏ ਭਰਾਵਾਂ ਨੂੰ ਉਤਸ਼ਾਹ ਦਿਓ ਕਿ ਉਹ ਵਿਸ਼ਵ-ਵਿਆਪੀ ਭਾਈਚਾਰੇ ਦੇ ਉਨ੍ਹਾਂ ਭਰਾਵਾਂ ਲਈ ਚਿੰਤਾ ਦਿਖਾਉਣ ਜੋ ਆਫ਼ਤ ਦਾ ਸਾਮ੍ਹਣਾ ਕਰ ਰਹੇ ਹਨ।
ਗੀਤ 139 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 25
ਗੀਤ 137
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: ਮੈਂ ਕਿਉਂ ਕਲੀਸਿਯਾ ਸਭਾਵਾਂ ਦੀ ਕਦਰ ਕਰਦਾ ਹਾਂ। ਬਜ਼ੁਰਗ ਨਿਯਮਿਤ ਤੌਰ ਤੇ ਹਾਜ਼ਰ ਹੋਣ ਵਾਲੇ ਲੋਕਾਂ ਦੇ ਸਮੂਹ ਨਾਲ ਚਰਚਾ ਕਰਦਾ ਹੈ। ਇਸ ਵਿਚ ਕਲੀਸਿਯਾ ਦੇ ਵੱਖੋ-ਵੱਖਰੇ ਵਰਗ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਇਕ ਵਿਆਹੁਤਾ ਜੋੜਾ, ਇਕ ਬਿਰਧ ਵਿਅਕਤੀ, ਅਤੇ ਇਕ ਕਿਸ਼ੋਰ। ਉਹ ਦੱਸਦੇ ਹਨ ਕਿ ਉਹ ਕਿਉਂ ਹਮੇਸ਼ਾ ਹਾਜ਼ਰ ਹੁੰਦੇ ਹਨ: ਚੰਗੀ ਸੰਗਤ, ਈਸ਼ਵਰੀ ਹਿਦਾਇਤ, ਅਤੇ ਚੰਗੀ ਸਲਾਹ, ਜੋ ਉਨ੍ਹਾਂ ਨੂੰ ਰੋਜ਼ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਬਣੇ ਰਹਿਣ ਵਿਚ ਮਦਦ ਦਿੰਦੀ ਹੈ। ਟਿੱਪਣੀਆਂ ਇਸ ਗੱਲ ਉੱਤੇ ਜ਼ੋਰ ਦਿੰਦੀਆਂ ਹਨ ਕਿ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਨਾਲ ਅਸੀਂ ਸਾਰੇ ਕਿਵੇਂ ਬਰਕਤਾਂ ਹਾਸਲ ਕਰਦੇ ਹਾਂ।
ਗੀਤ 222 ਅਤੇ ਸਮਾਪਤੀ ਪ੍ਰਾਰਥਨਾ।