ਜੂਨ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਜੂਨ 1
ਗੀਤ 223
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਹਰੇਕ ਭਲੇ ਕੰਮ ਲਈ ਤਿਆਰ।” ਸਵਾਲ ਅਤੇ ਜਵਾਬ। ਫਰਵਰੀ 15, 1989, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 22-4, ਉੱਤੇ ਸੰਖੇਪ ਟਿੱਪਣੀਆਂ ਕਰੋ।
22 ਮਿੰਟ: “‘ਸਾਰੇ ਮਨੁੱਖਾਂ’ ਨੂੰ ਗਵਾਹੀ ਦੇਣਾ।” ਇਕ ਬਜ਼ੁਰਗ ਅਤੇ ਕਈ ਅਨੁਭਵੀ ਪ੍ਰਕਾਸ਼ਕ ਸੁਝਾਈਆਂ ਗਈਆਂ ਪੇਸ਼ਕਾਰੀਆਂ ਦੀ ਚਰਚਾ ਕਰਦੇ ਹਨ। ਸੰਖੇਪ ਵਿਚ ਪੁਨਰ-ਵਿਚਾਰ ਕਰੋ ਕਿ ਸਥਾਨਕ ਤੌਰ ਤੇ ਕਿਹੜੇ ਧਾਰਮਿਕ ਵਿਸ਼ਵਾਸ ਪਾਏ ਜਾਂਦੇ ਹਨ, ਅਤੇ ਸਮਝਾਓ ਕਿ ਹਰੇਕ ਵਿਸ਼ਵਾਸ ਦੇ ਲੋਕਾਂ ਨਾਲ ਗੱਲ-ਬਾਤ ਸ਼ੁਰੂ ਕਰਨ ਲਈ ਸਾਨੂੰ ਕਿਉਂ ਕੋਈ ਨਾ ਕੋਈ ਵਿਸ਼ਾ ਤਿਆਰ ਰੱਖਣਾ ਚਾਹੀਦਾ ਹੈ। ਇਕ ਜਾਂ ਦੋ ਸੰਖੇਪ ਪ੍ਰਦਰਸ਼ਨ ਦਿਖਾਓ।
ਗੀਤ 112 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 8
ਗੀਤ 209
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਮਾਲਕ ਦੇ ਮਾਲ ਮਤੇ ਦੀ ਦੇਖ-ਭਾਲ ਕਰਨਾ।” ਇਕ ਬਜ਼ੁਰਗ ਅੰਤਰ-ਪੱਤਰ ਵਿਚ ਦਿੱਤੀ ਗਈ ਜਾਣਕਾਰੀ ਉੱਤੇ ਭਾਸ਼ਣ ਦਿੰਦਾ ਹੈ।
20 ਮਿੰਟ: “ਕੰਮ ਪੂਰਾ ਕਰਨ ਲਈ ਸਾਡੇ ਸਾਰਿਆਂ ਦੀ ਲੋੜ ਹੈ।” ਸਵਾਲ ਅਤੇ ਜਵਾਬ। ਸਮਝਾਓ ਕਿ ਕਿਉਂ ਬਜ਼ੁਰਗ ਲੋੜੀਂਦੇ ਕੰਮ ਪੂਰੇ ਕਰਨ ਲਈ ਬਹੁਤ ਸਾਰੇ ਇੱਛੁਕ ਸਵੈ-ਸੇਵਕਾਂ ਉੱਤੇ ਨਿਰਭਰ ਕਰਦੇ ਹਨ। ਸਥਾਨਕ ਲੋੜਾਂ ਉੱਤੇ ਪੁਨਰ-ਵਿਚਾਰ ਕਰੋ, ਜਿਵੇਂ ਕਿ ਰਾਜ ਗ੍ਰਹਿ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ, ਬੀਮਾਰ ਅਤੇ ਬਿਰਧ ਭੈਣ-ਭਰਾਵਾਂ ਦੀ ਮਦਦ ਕਰਨਾ, ਅਤੇ ਪ੍ਰਚਾਰ-ਖੇਤਰ ਨੂੰ ਪੂਰਾ ਕਰਨਾ। ਬਜ਼ੁਰਗਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਹ ਕਿਵੇਂ ਕਈ ਪ੍ਰਕਾਸ਼ਕਾਂ ਵੱਲੋਂ ਦਿੱਤੀ ਗਈ ਇੱਛੁਕ ਸਹਾਇਤਾ ਦੀ ਕਦਰ ਕਰਦੇ ਹਨ। ਇਸ ਗੱਲ ਤੇ ਜ਼ੋਰ ਦਿਓ ਕਿ ਹਰੇਕ ਪ੍ਰਕਾਸ਼ਕ ਦੇ ਜਤਨਾਂ ਦੀ ਇੰਨੀ ਵੱਡੀ ਲੋੜ ਕਿਉਂ ਹੈ।
ਗੀਤ 153 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 15
ਗੀਤ 7
10 ਮਿੰਟ: ਸਥਾਨਕ ਘੋਸ਼ਣਾਵਾਂ। “ਪ੍ਰਕਾਸ਼ਕਾਂ ਨੂੰ ਉਧਾਰ ਦੇਣ ਦੀ ਪਾਲਸੀ ਵਿਚ ਤਬਦੀਲੀ” ਦੀ ਚਰਚਾ ਕਰੋ।
20 ਮਿੰਟ: “ਵੱਡਾ ਜਤਨ ਕਰੋ।” ਨਵੰਬਰ 1, 1986, ਪਹਿਰਾਬੁਰਜ (ਹਿੰਦੀ), ਸਫ਼ੇ 16-21, ਉੱਤੇ ਆਧਾਰਿਤ ਇਕ ਭਾਸ਼ਣ। ਨਿਯਮਿਤ ਪਾਇਨੀਅਰ ਸੇਵਾ ਦੀ ਮਹੱਤਤਾ ਦੀ ਚਰਚਾ ਕਰੋ, ਅਤੇ ਭੈਣ-ਭਰਾਵਾਂ ਨੂੰ ਸਤੰਬਰ 1 ਤਕ ਆਪਣਾ ਨਾਂ ਦਰਜ ਕਰਾਉਣ ਲਈ ਉਤਸ਼ਾਹਿਤ ਕਰੋ।
15 ਮਿੰਟ: “ਚੰਗੇ ਆਚਰਣ ਦੁਆਰਾ ਗਵਾਹੀ ਦੇਣਾ।” ਸਵਾਲ ਅਤੇ ਜਵਾਬ। ਕੁਝ ਮਿਸਾਲੀ ਨੌਜਵਾਨਾਂ ਦੀ ਇੰਟਰਵਿਊ ਲਓ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਮਸੀਹੀ ਆਚਰਣ ਦਾ ਦੂਸਰੇ ਲੋਕਾਂ ਉੱਤੇ ਕਿਵੇਂ ਚੰਗਾ ਪ੍ਰਭਾਵ ਪਿਆ ਹੈ। ਜਨਵਰੀ 1, 1995, ਪਹਿਰਾਬੁਰਜ (ਹਿੰਦੀ), ਸਫ਼ੇ 24-5, ਵਿੱਚੋਂ ਇਕ ਜਾਂ ਦੋ ਅਨੁਭਵ ਦੱਸੋ।
ਗੀਤ 170 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 22
ਗੀਤ 61
10 ਮਿੰਟ: ਸਥਾਨਕ ਘੋਸ਼ਣਾਵਾਂ। ਦੱਸੋ ਕਿ ਕਲੀਸਿਯਾ ਦੀ ਲੇਖਾ-ਪੜਤਾਲ ਕਦੋਂ ਪੂਰੀ ਕੀਤੀ ਗਈ ਸੀ।
15 ਮਿੰਟ: ਰਸਾਲਾ ਮਾਰਗ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ। ਸੰਖੇਪ ਵਿਚ ਦੱਸੋ ਕਿ ਕਿਹੜੀਆਂ ਗੱਲਾਂ ਲੋੜੀਂਦੀਆਂ ਹਨ: ਦਿੱਤੇ ਗਏ ਸਾਰੇ ਰਸਾਲਿਆਂ ਦਾ ਰਿਕਾਰਡ ਰੱਖੋ, ਦੋ ਹਫ਼ਤਿਆਂ ਦੇ ਵਿਚ-ਵਿਚ ਵਾਪਸ ਜਾਓ, ਰੁਚੀ ਨੂੰ ਕਾਇਮ ਰੱਖਣ ਲਈ ਨਵੇਂ ਰਸਾਲਿਆਂ ਤੋਂ ਨਵੀਆਂ ਗੱਲਾਂ ਦੱਸੋ। ਗੁਆਂਢੀਆਂ, ਸਹਿਕਰਮੀਆਂ, ਦੁਕਾਨਦਾਰਾਂ, ਪਟਰੋਲ-ਪੰਪ ਵਿਖੇ ਕੰਮ ਕਰਨ ਵਾਲਿਆਂ, ਆਦਿ ਨੂੰ ਇਸ ਵਿਚ ਸ਼ਾਮਲ ਕਰਨ ਦਾ ਸੁਝਾਅ ਦਿਓ। ਨਿਯਮਿਤ ਤੌਰ ਤੇ ਰੁਚੀ ਦਿਖਾਉਣ ਵਾਲਿਆਂ ਨੂੰ ਸਬਸਕ੍ਰਿਪਸ਼ਨ ਪੇਸ਼ ਕਰੋ। ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਰਸਾਲਾ ਮਾਰਗ ਸੰਬੰਧੀ ਪ੍ਰਾਪਤ ਹੋਏ ਚੰਗੇ ਅਨੁਭਵ ਦੱਸਣ ਲਈ ਸੱਦਾ ਦਿਓ।
20 ਮਿੰਟ: ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ। ਸੇਵਾ ਨਿਗਾਹਬਾਨ ਦੁਆਰਾ ਇਕ ਭਾਸ਼ਣ, ਜਿਸ ਵਿਚ ਉਹ ਪਾਇਨੀਅਰਾਂ ਵੱਲੋਂ ਦੂਜਿਆਂ ਦੀ ਨਿੱਜੀ ਤੌਰ ਤੇ ਮਦਦ ਕਰਨ ਦੇ ਪ੍ਰਬੰਧ ਬਾਰੇ ਦੱਸਦਾ ਹੈ। ਸਮਝਾਓ ਕਿ ਬੀਤੇ ਸਮੇਂ ਵਿਚ ਮਦਦ ਦੇਣ ਦੇ ਅਜਿਹੇ ਪ੍ਰੋਗ੍ਰਾਮ ਕਿਵੇਂ ਸ਼ੁਰੂ ਕੀਤੇ ਗਏ ਸਨ। ( jv 100; km 8/79 1, 3) ਪਿਛਲੇ ਤਿੰਨ ਸਾਲਾਂ ਵਿਚ ਬਪਤਿਸਮਾ ਲੈਣ ਵਾਲੇ ਦਸ ਲੱਖ ਤੋਂ ਜ਼ਿਆਦਾ ਨਵੇਂ ਭੈਣ-ਭਰਾਵਾਂ ਨੂੰ ਸਿਖਲਾਈ ਦੀ ਲੋੜ ਹੈ। “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ” ਨਾਮਕ ਪ੍ਰੋਗ੍ਰਾਮ ਪਾਇਨੀਅਰ ਸੇਵਾ ਸਕੂਲ ਵਿਚ ਸ਼ਾਮਲ ਹੋ ਚੁੱਕੇ ਨਿਯਮਿਤ ਅਤੇ ਵਿਸ਼ੇਸ਼ ਪਾਇਨੀਅਰਾਂ ਦੇ ਅਨੁਭਵ ਅਤੇ ਸਿਖਲਾਈ ਦਾ ਲਾਭ ਉਠਾਉਂਦਾ ਹੈ। ਇਸ ਦਾ ਟੀਚਾ ਇਹ ਹੈ ਕਿ ਹਰੇਕ ਪਾਇਨੀਅਰ ਹਰ ਸਾਲ ਦੋ ਪ੍ਰਕਾਸ਼ਕਾਂ ਨੂੰ ਸੇਵਕਾਈ ਵਿਚ ਜ਼ਿਆਦਾ ਨਿਪੁੰਨ ਬਣਨ ਅਤੇ ਜ਼ਿਆਦਾ ਹਿੱਸਾ ਲੈਣ ਲਈ ਮਦਦ ਦੇਵੇ। ਜਿਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ; ਸਨੇਹੀ ਅਤੇ ਦਿਆਲੂ ਉਤਸ਼ਾਹ ਦੇਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਨਵਾਂ ਪ੍ਰੋਗ੍ਰਾਮ ਲੱਖਾਂ ਭੈਣ-ਭਰਾਵਾਂ ਨੂੰ ਜ਼ਿਆਦਾ ਪ੍ਰਭਾਵਕਾਰੀ ਸੇਵਕ ਬਣਨ ਦੀ ਸੰਭਾਵਨਾ ਪੇਸ਼ ਕਰਦਾ ਹੈ।
ਗੀਤ 207 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 29
ਗੀਤ 114
10 ਮਿੰਟ: ਘੋਸ਼ਣਾਵਾਂ। ਸਾਰਿਆਂ ਨੂੰ ਜੂਨ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤੇ ਕਰਾਓ। ਜੁਲਾਈ ਲਈ ਸਾਹਿੱਤ ਪੇਸ਼ਕਸ਼ ਦੀ ਚਰਚਾ ਕਰੋ।
15 ਮਿੰਟ: ਸਥਾਨਕ ਲੋੜਾਂ ਜਾਂ ਕੀ ਮੈਂ ਧੀਮਾ ਪੈ ਗਿਆ ਹਾਂ? ਇਕ ਬਜ਼ੁਰਗ ਦੁਆਰਾ ਜਨਵਰੀ 1, 1988, ਪਹਿਰਾਬੁਰਜ (ਹਿੰਦੀ), ਸਫ਼ੇ 27-28, ਪੈਰੇ 14-16, ਉੱਤੇ ਆਧਾਰਿਤ ਇਕ ਭਾਸ਼ਣ। ਕਈ ਸਾਲਾਂ ਤੋਂ ਸਰਗਰਮ ਰਹੇ ਪ੍ਰਕਾਸ਼ਕਾਂ ਨੂੰ ਆਪਣੀ ਪਵਿੱਤਰ ਸੇਵਾ ਦੇ ਗੁਣ ਅਤੇ ਮਾਤਰਾ ਉੱਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰੋ।
20 ਮਿੰਟ: ਅਸੀਂ ਸਾਰੇ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇ ਸਕਦੇ ਹਾਂ। ਜੁਲਾਈ 1, 1988, ਪਹਿਰਾਬੁਰਜ (ਹਿੰਦੀ), ਸਫ਼ੇ 21-6, ਉੱਤੇ ਆਧਾਰਿਤ ਇਕ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦਿਖਾਓ ਕਿ ਜਿਹੜੇ ਭੈਣਾਂ-ਭਰਾਵਾਂ ਦਾ ਜ਼ਿਆਦਾਤਰ ਸਮਾਂ ਨੌਕਰੀ, ਪਰਿਵਾਰ, ਜਾਂ ਨਿੱਜੀ ਜ਼ਿੰਮੇਵਾਰੀਆਂ ਵਿਚ ਬੀਤਦਾ ਹੈ, ਉਹ ਵੀ ਹਰ ਦਿਨ ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਦੇ ਬਹੁਤ ਸਾਰੇ ਮੌਕੇ ਕਿਵੇਂ ਲੱਭ ਸਕਦੇ ਹਨ। ਕੁਝ ਸਥਾਨਕ ਅਨੁਭਵ ਵੀ ਦੱਸੋ।
ਗੀਤ 76 ਅਤੇ ਸਮਾਪਤੀ ਪ੍ਰਾਰਥਨਾ।