ਜੁਲਾਈ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਜੁਲਾਈ 6
ਗੀਤ 110
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਅਪ੍ਰੈਲ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ। ਦੈਵ-ਸ਼ਾਸਕੀ ਖ਼ਬਰਾਂ।
15 ਮਿੰਟ: “ਹਮੇਸ਼ਾ ਹਾਜ਼ਰ ਹੋਣਾ ਕਿੰਨਾ ਚੰਗਾ ਹੈ!” ਸਵਾਲ ਅਤੇ ਜਵਾਬ। ਨੌਜਵਾਨਾਂ ਨੂੰ ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣ ਲਈ ਉਤਸ਼ਾਹ ਦੇਣ ਵਾਸਤੇ ਜੂਨ 8, 1988, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 19-21, ਵਿੱਚੋਂ ਟਿੱਪਣੀਆਂ ਸ਼ਾਮਲ ਕਰੋ।
20 ਮਿੰਟ: “ਸਾਡੇ ਗੁਆਂਢੀਆਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਹੈ।” ਜਿਹੜੀਆਂ ਵੱਡੀਆਂ ਪੁਸਤਿਕਾਵਾਂ ਕਲੀਸਿਯਾ ਦੇ ਸਟਾਕ ਵਿਚ ਹਨ, ਉਨ੍ਹਾਂ ਵਿੱਚੋਂ ਕੁਝ ਵੱਡੀਆਂ ਪੁਸਤਿਕਾਵਾਂ ਨੂੰ ਪੇਸ਼ ਕਰਨ ਦੇ ਸੁਝਾਵਾਂ ਦਾ ਪੁਨਰ-ਵਿਚਾਰ ਕਰਨ ਲਈ ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਦਾ ਪ੍ਰਬੰਧ ਕਰੋ। ਸਮਝਾਓ ਕਿ ਇਹ ਸਥਾਨਕ ਖੇਤਰ ਵਿਚ ਕਿਉਂ ਪ੍ਰਭਾਵਕਾਰੀ ਹੋ ਸਕਦੀਆਂ ਹਨ। ਮੰਗ ਵੱਡੀ ਪੁਸਤਿਕਾ ਜਾਂ ਗਿਆਨ ਪੁਸਤਕ ਵਿੱਚੋਂ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਟੀਚੇ ਉੱਤੇ ਜ਼ੋਰ ਦਿਓ। ਆਰੰਭਕ ਪੇਸ਼ਕਾਰੀ ਅਤੇ ਬਾਅਦ ਵਿਚ ਪੁਨਰ-ਮੁਲਾਕਾਤ ਅਤੇ ਅਧਿਐਨ ਦੀ ਪੇਸ਼ਕਸ਼ ਪ੍ਰਦਰਸ਼ਿਤ ਕਰਵਾਓ।
ਗੀਤ 73 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 13
ਗੀਤ 116
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਾਰਿਆਂ ਨੂੰ ਅਗਸਤ ਦੇ ਮਹੀਨੇ ਦੌਰਾਨ, ਜਦੋਂ ਪੰਜ ਪੂਰੇ ਸਪਤਾਹ-ਅੰਤ ਹੋਣਗੇ, ਸਹਿਯੋਗੀ ਪਾਇਨੀਅਰਾਂ ਵਜੋਂ ਆਪਣਾ ਨਾਂ ਦਰਜ ਕਰਵਾਉਣ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਉਤਸ਼ਾਹਿਤ ਕਰੋ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: ਕੀ ਸੰਸਾਰ ਦੀ ਆਤਮਾ ਤੁਹਾਡੇ ਵਿਚ ਜ਼ਹਿਰ ਭਰ ਰਹੀ ਹੈ? ਇਕ ਬਜ਼ੁਰਗ ਦੁਆਰਾ ਅਕਤੂਬਰ 1, 1997, ਪਹਿਰਾਬੁਰਜ (ਹਿੰਦੀ), ਸਫ਼ੇ 25-9, ਉੱਤੇ ਆਧਾਰਿਤ ਇਕ ਭਾਸ਼ਣ।
ਗੀਤ 182 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 20
ਗੀਤ 18
8 ਮਿੰਟ: ਸਥਾਨਕ ਘੋਸ਼ਣਾਵਾਂ। “ਵੀਹ ਹਜ਼ਾਰ!” ਨਾਮਕ ਡੱਬੀ ਦੀ ਚਰਚਾ ਕਰੋ।
12 ਮਿੰਟ: “ਅਜਿਹੀ ਮੁਲਾਕਾਤ ਜੋ ਬਰਕਤ ਸਾਬਤ ਹੋ ਸਕਦੀ ਹੈ।” ਦੋ ਬਜ਼ੁਰਗਾਂ ਵਿਚ ਚਰਚਾ। ਰਹਿਨੁਮਾਈ ਕਾਰਜ ਦੇ ਉਦੇਸ਼ ਸਮਝਾਓ, ਜਿਵੇਂ ਕਿ ਸਤੰਬਰ 15, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 20-3, ਵਿਚ ਦੱਸੇ ਗਏ ਸਨ। ਬਜ਼ੁਰਗਾਂ ਦੀਆਂ ਮੁਲਾਕਾਤਾਂ ਦੀ ਉਤਸ਼ਾਹ ਨਾਲ ਉਡੀਕ ਕਰਨ ਲਈ ਕਲੀਸਿਯਾ ਨੂੰ ਨਿੱਘ ਨਾਲ ਉਤਸ਼ਾਹਿਤ ਕਰੋ।
25 ਮਿੰਟ: “ਪਾਇਨੀਅਰ ਸੇਵਾ—ਕੀ ਇਹ ਤੁਹਾਡੇ ਲਈ ਹੈ?” (ਪੈਰੇ 1-14) ਸੇਵਾ ਨਿਗਾਹਬਾਨ ਸੰਖਿਪਤ ਵਿਚ ਆਰੰਭਕ ਟਿੱਪਣੀਆਂ ਕਰਦਾ ਹੈ, ਅਤੇ ਸਾਰਿਆਂ ਨੂੰ ਨਿਯਮਿਤ ਪਾਇਨੀਅਰੀ ਕਰਨ ਬਾਰੇ ਗੰਭੀਰਤਾ ਨਾਲ ਸੋਚਣ ਲਈ ਉਤਸ਼ਾਹਿਤ ਕਰਦਾ ਹੈ। ਫਿਰ ਉਹ ਸਵਾਲ 1 ਦੀ ਚਰਚਾ ਕਰਦਾ ਹੈ, ਜਿਸ ਵਿਚ ਉਹ 1998 ਯੀਅਰ ਬੁੱਕ, ਸਫ਼ੇ 104-5, ਵਿਚ “ਜੋਸ਼ੀਲੀ ਪਾਇਨੀਅਰ ਆਤਮਾ” ਉਪ-ਸਿਰਲੇਖ ਹੇਠ ਦਿੱਤੀ ਸਾਮੱਗਰੀ ਵਿੱਚੋਂ ਟਿੱਪਣੀਆਂ ਸ਼ਾਮਲ ਕਰਦਾ ਹੈ। ਸਵਾਲ 2 ਦੀ ਚਰਚਾ ਕਰਨ ਲਈ ਉਹ ਕਲੀਸਿਯਾ ਦੇ ਦੋ ਜਾਂ ਤਿੰਨ ਮੈਂਬਰਾਂ ਨੂੰ, ਜਿਨ੍ਹਾਂ ਨੂੰ ਪਾਇਨੀਅਰੀ ਕਰਨ ਦਾ ਅਨੁਭਵ ਪ੍ਰਾਪਤ ਹੈ, ਮੰਚ ਉੱਤੇ ਬੁਲਾਉਂਦਾ ਹੈ। ਉਹ ਇਕ ਵਿਵਹਾਰਕ ਅਤੇ ਵਾਸਤਵਿਕ ਦ੍ਰਿਸ਼ਟੀਕੋਣ ਸਾਂਝਾ ਕਰਦੇ ਹਨ ਕਿ ਪਾਇਨੀਅਰਾਂ ਵਜੋਂ ਭੌਤਿਕ ਤੌਰ ਤੇ ਗੁਜ਼ਾਰਾ ਕਰਨਾ ਕਿਵੇਂ ਮੁਮਕਿਨ ਹੈ। ਫਿਰ ਸਵਾਲ 3 ਦੀ ਚਰਚਾ ਕਰਨ ਲਈ ਦੋ ਮਾਪੇ ਇਸ ਸਮੂਹ ਵਿਚ ਸ਼ਾਮਲ ਹੋ ਜਾਂਦੇ ਹਨ। ਉਹ ਸਕਾਰਾਤਮਕ ਕਾਰਨ ਦਿੰਦੇ ਹਨ ਕਿ ਨੌਜਵਾਨਾਂ ਨੂੰ ਪੂਰਣ-ਕਾਲੀ ਸੇਵਕਾਈ ਨੂੰ ਆਪਣਾ ਪੇਸ਼ਾ ਬਣਾਉਣ ਬਾਰੇ ਕਿਉਂ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸਾਰਿਆਂ ਨੂੰ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਹਾਜ਼ਰ ਹੋਣ ਲਈ ਉਤਸ਼ਾਹ ਦਿਓ, ਜਿਸ ਵਿਚ ਬਾਕੀ ਦੇ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ।
ਗੀਤ 80 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 27
ਗੀਤ 155
15 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜੁਲਾਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਅਗਸਤ ਦੇ ਪਹਿਲੇ ਸਪਤਾਹ-ਅੰਤ ਲਈ ਕੀਤੇ ਗਏ ਖੇਤਰ ਸੇਵਾ ਪ੍ਰਬੰਧਾਂ ਦਾ ਐਲਾਨ ਕਰੋ, ਅਤੇ ਸਾਰਿਆਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕਰੋ। “ਨਵਾਂ ਸਰਕਟ ਸੰਮੇਲਨ ਕਾਰਜਕ੍ਰਮ” ਦੀ ਚਰਚਾ ਕਰੋ।
30 ਮਿੰਟ: “ਪਾਇਨੀਅਰ ਸੇਵਾ—ਕੀ ਇਹ ਤੁਹਾਡੇ ਲਈ ਹੈ?” (ਪੈਰੇ 15-25) ਇਕ ਬਜ਼ੁਰਗ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਵਾਲ 4-5 ਦੇ ਜਵਾਬ ਵਿਚ ਦਿਲੀ ਭਾਵਨਾਵਾਂ ਸਾਂਝੀਆਂ ਕਰਨ ਲਈ ਪਹਿਲਾਂ ਤੋਂ ਹੀ ਪਾਇਨੀਅਰਾਂ ਦਾ ਜਾਂ ਉਨ੍ਹਾਂ ਪ੍ਰਕਾਸ਼ਕਾਂ ਦਾ ਪ੍ਰਬੰਧ ਕਰੋ ਜੋ ਬੀਤੇ ਸਮੇਂ ਵਿਚ ਪਾਇਨੀਅਰੀ ਕਰ ਚੁੱਕੇ ਹਨ। ਉਹ ਇਕ ਚੰਗੀ ਸਮਾਂ-ਸਾਰਣੀ ਅਤੇ ਇਸ ਅਨੁਸਾਰ ਚੱਲਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ, ਅਤੇ ਸੇਵਕਾਈ ਦੀ ਹਫ਼ਤੇਵਾਰ ਸਮਾਂ-ਸਾਰਣੀ ਦੀਆਂ ਮਿਸਾਲਾਂ ਪੇਸ਼ ਕਰਦੇ ਹਨ ਜੋ ਵਿਵਹਾਰਕ ਹਨ ਅਤੇ ਅਸਲ ਵਿਚ ਕੰਮ ਕਰਦੀਆਂ ਹਨ। ਬਜ਼ੁਰਗ ਸਵਾਲ 6 ਦਾ ਜਵਾਬ ਦਿੰਦੇ ਹੋਏ ਇਕ ਪ੍ਰੇਰਣਾਦਾਇਕ ਭਾਸ਼ਣ ਦੁਆਰਾ ਭਾਗ ਸਮਾਪਤ ਕਰਦਾ ਹੈ। ਸਤੰਬਰ 1 ਤੋਂ ਸੇਵਾ ਸਾਲ ਦੀ ਸ਼ੁਰੂਆਤ ਨਵੇਂ ਪਾਇਨੀਅਰਾਂ ਲਈ ਆਪਣੀ ਪੂਰਣ-ਕਾਲੀ ਸੇਵਾ ਨੂੰ ਸ਼ੁਰੂ ਕਰਨ ਦਾ ਇਕ ਚੰਗਾ ਸਮਾਂ ਹੈ। ਅਰਜ਼ੀਆਂ ਕਲੀਸਿਯਾ ਸੇਵਾ ਸਮਿਤੀ ਦੇ ਕਿਸੇ ਵੀ ਮੈਂਬਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਗੀਤ 51 ਅਤੇ ਸਮਾਪਤੀ ਪ੍ਰਾਰਥਨਾ।