ਅਗਸਤ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਅਗਸਤ 3
ਗੀਤ 216
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਅਪ੍ਰੈਲ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: “ਕੀ ਅਗਸਤ ਇਕ ਸਿਰਕੱਢਵਾਂ ਮਹੀਨਾ ਹੋਵੇਗਾ?” ਸਵਾਲ ਅਤੇ ਜਵਾਬ। ਸਾਰਿਆਂ ਨੂੰ ਅਗਸਤ ਦੌਰਾਨ ਅਤੇ ਨਵੇਂ ਸੇਵਾ ਸਾਲ ਦੇ ਹਰੇਕ ਮਹੀਨੇ ਦੌਰਾਨ ਸੇਵਕਾਈ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰੋ।
20 ਮਿੰਟ: “ਦਿਲਾਂ-ਦਿਮਾਗਾਂ ਤਕ ਪਹੁੰਚਣ ਲਈ ਬਰੋਸ਼ਰਾਂ ਦੀ ਵਰਤੋਂ ਕਰੋ।” ਹਾਜ਼ਰੀਨ ਨਾਲ ਚਰਚਾ। ਲੋਕਾਂ ਨੂੰ ਮਹੱਤਵਪੂਰਣ ਸ਼ਾਸਤਰ-ਸੰਬੰਧਿਤ ਗੱਲਾਂ ਦੀ ਜਾਣਕਾਰੀ ਦੇਣ ਲਈ ਸਾਲਾਂ ਦੇ ਦੌਰਾਨ ਪ੍ਰਕਾਸ਼ਿਤ ਕੀਤੇ ਗਏ ਬਰੋਸ਼ਰਾਂ ਦਾ ਸੰਖੇਪ ਵਿਚ ਪੁਨਰ-ਵਿਚਾਰ ਕਰੋ। (ਦੇਖੋ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 1986-1995 (ਅੰਗ੍ਰੇਜ਼ੀ), ਸਫ਼ੇ 652-3.) ਨਵੇਂ ਬਰੋਸ਼ਰਾਂ ਵੱਲ ਧਿਆਨ ਖਿੱਚੋ, ਅਤੇ ਚਰਚਾ ਕਰੋ ਕਿ ਕਿਹੜੇ ਲੋਕ ਸ਼ਾਇਦ ਕਿਹੜਾ ਬਰੋਸ਼ਰ ਲੈਣਾ ਪਸੰਦ ਕਰਨ। ਇਕ ਜਾਂ ਦੋ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰਵਾਓ।
ਗੀਤ 191 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 10
ਗੀਤ 127
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਾਰੇ ਪ੍ਰਕਾਸ਼ਕਾਂ ਵੱਲੋਂ ਅਗਸਤ ਦੇ ਮਹੀਨੇ ਦੌਰਾਨ ਖੇਤਰ ਸੇਵਾ ਵਿਚ ਭਾਗ ਲੈਣ ਦੇ ਟੀਚੇ ਬਾਰੇ ਦੱਸੋ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਨੌਜਵਾਨੋ—ਆਪਣੀ ਸਕੂਲੀ ਸਿੱਖਿਆ ਦਾ ਲਾਭ ਉਠਾਓ।” ਸਵਾਲ ਅਤੇ ਜਵਾਬ। ਅਪ੍ਰੈਲ 8, 1992, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 17-19, ਅਤੇ ਜੂਨ 1, 1992, ਪਹਿਰਾਬੁਰਜ (ਹਿੰਦੀ), ਸਫ਼ੇ 25-8, ਵਿੱਚੋਂ ਉਪਯੁਕਤ ਟਿੱਪਣੀਆਂ ਸ਼ਾਮਲ ਕਰੋ।
ਗੀਤ 37 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 17
ਗੀਤ 163
10 ਮਿੰਟ: ਸਥਾਨਕ ਘੋਸ਼ਣਾਵਾਂ। ਹਾਜ਼ਰੀਨ ਨੂੰ ਸੰਖੇਪ ਟਿੱਪਣੀਆਂ ਦੇਣ ਲਈ ਸੱਦਾ ਦਿਓ ਕਿ ਪੁਨਰ-ਮੁਲਾਕਾਤ ਕਰਨ ਲਈ ਅਸੀਂ ਉਸ ਵਿਅਕਤੀ ਦਾ ਨਾਂ ਅਤੇ ਪਤਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਜਿਸ ਨੂੰ ਅਸੀਂ ਸੜਕ ਤੇ, ਪਾਰਕ ਵਿਚ, ਜਾਂ ਹੋਰ ਕਿਧਰੇ ਗਵਾਹੀ ਦਿੰਦੇ ਹਾਂ।
35 ਮਿੰਟ: “ਚੇਲੇ ਬਣਾਉਣ ਦੇ ਅਤਿ-ਜ਼ਰੂਰੀ ਕੰਮ ਉੱਤੇ ਇਕ ਪ੍ਰਗਤੀਸ਼ੀਲ ਨਜ਼ਰ।” ਸਵਾਲ ਅਤੇ ਜਵਾਬ। ਪੈਰੇ 5, 10, ਅਤੇ 11 ਪੜ੍ਹੋ। ਦੱਸੋ ਕਿ ਸਥਾਨਕ ਤੌਰ ਤੇ ਬਾਈਬਲ ਅਧਿਐਨ ਦਾ ਕੰਮ ਕਿਵੇਂ ਉੱਨਤੀ ਕਰ ਰਿਹਾ ਹੈ। ਅਧਿਐਨ ਕਰਾ ਰਹੇ ਸਾਰੇ ਭੈਣ-ਭਰਾਵਾਂ ਨੂੰ ਜੂਨ 1996 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਦੁਬਾਰਾ ਪੜ੍ਹਨ ਲਈ ਉਤਸ਼ਾਹਿਤ ਕਰੋ ਤਾਂਕਿ ਉਹ ਸਿਖਾਉਣ ਦੀ ਕਲਾ ਵਿਚ ਹੋਰ ਨਿਪੁੰਨ ਬਣ ਸਕਣ। ਉਸ ਅੰਤਰ-ਪੱਤਰ ਦੇ ਪੈਰੇ 5 ਅਤੇ 25 ਉੱਤੇ ਚਰਚਾ ਕਰੋ।
ਗੀਤ 108 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 24
ਗੀਤ 213
12 ਮਿੰਟ: ਸਥਾਨਕ ਘੋਸ਼ਣਾਵਾਂ। ਜੁਲਾਈ 1998 ਦੀ ਸਾਡੀ ਰਾਜ ਸੇਵਕਾਈ ਵਿਚ “ਵੀਹ ਹਜ਼ਾਰ!” ਨਾਮਕ ਡੱਬੀ ਦੀ ਚਰਚਾ ਕਰੋ। ਕਿਉਂ ਜੋ ਅਗਸਤ ਦਾ ਇੱਕੋ ਸਪਤਾਹ-ਅੰਤ ਬਾਕੀ ਹੈ, ਸਾਰਿਆਂ ਨੂੰ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਸੇਵਕਾਈ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰੋ। ਸਾਰਿਆਂ ਨੂੰ ਅਗਸਤ ਦੀ ਖੇਤਰ ਸੇਵਾ ਰਿਪੋਰਟ ਅਗਸਤ 30 ਤਕ ਜਾਂ ਆਖ਼ਰੀ ਤਾਰੀਖ਼ ਅਗਸਤ 31 ਤਕ ਦੇਣ ਦਾ ਚੇਤਾ ਕਰਾਓ। ਸਤੰਬਰ 3 ਤਕ ਸਾਰੀਆਂ ਰਿਪੋਰਟਾਂ ਨੂੰ ਜੋੜਨ ਵਿਚ ਸੈਕਟਰੀ ਦੀ ਮਦਦ ਕਰਨ ਲਈ, ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਮੂਹਾਂ ਵਿਚ ਸਾਰਿਆਂ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। “ਨਵਾਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ” ਦੀ ਚਰਚਾ ਕਰੋ।
18 ਮਿੰਟ: ਪਾਇਨੀਅਰ ਸੇਵਾ ਵਿਚ ਕਿਵੇਂ ਡਟੇ ਰਹਿਣਾ ਹੈ। ਸਤੰਬਰ 15, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 28-31, ਉੱਤੇ ਆਧਾਰਿਤ ਭਾਸ਼ਣ। ਇਕ ਪਾਇਨੀਅਰ ਦੀ ਇੰਟਰਵਿਊ ਲਓ ਜਿਸ ਨੇ ਗੰਭੀਰ ਸਮੱਸਿਆਵਾਂ ਨਾਲ ਨਿਭਣਾ ਸਿੱਖਿਆ ਹੈ ਅਤੇ ਅਜੇ ਵੀ ਪਾਇਨੀਅਰੀ ਕਰ ਰਿਹਾ ਹੈ।
15 ਮਿੰਟ: ਸਾਡੀ ਰਾਜ ਸੇਵਕਾਈ ਦੀ ਚੰਗੀ ਵਰਤੋਂ ਕਰੋ। ਹਾਜ਼ਰੀਨ ਨਾਲ ਚਰਚਾ। ਸਾਡੀ ਰਾਜ ਸੇਵਕਾਈ ਦੇ ਸਫ਼ਿਆਂ ਵਿਚ ਪਾਈ ਜਾਂਦੀ ਸਮੇਂ-ਅਨੁਕੂਲ ਜਾਣਕਾਰੀ ਨੂੰ ਅਤੇ ਇਸ ਤੋਂ ਮਿਲਣ ਵਾਲੇ ਲਾਭਾਂ ਨੂੰ ਦਰਸਾਉਣ ਲਈ ਹਾਲ ਹੀ ਦੀਆਂ ਮਿਸਾਲਾਂ ਇਸਤੇਮਾਲ ਕਰੋ: (1) ਲੇਖ ਜੋ ਸਾਨੂੰ ਸੇਵਕਾਈ ਵਿਚ ਨਿਯਮਿਤ ਤੌਰ ਤੇ ਭਾਗ ਲੈਣ ਲਈ ਪ੍ਰੇਰਦੇ ਹਨ; (2) ਅਨੁਭਵ ਜੋ ਸਾਨੂੰ ਆਪਣੀ ਪਵਿੱਤਰ ਸੇਵਾ ਵਿਚ ਉਤਸ਼ਾਹ ਦਿੰਦੇ ਹਨ; (3) ਸੁਝਾਅ ਜੋ ਸਾਨੂੰ ਖ਼ੁਸ਼ ਖ਼ਬਰੀ ਨੂੰ ਪ੍ਰਭਾਵਕਾਰੀ ਢੰਗ ਨਾਲ ਪੇਸ਼ ਕਰਨ ਵਿਚ ਮਦਦ ਦਿੰਦੇ ਹਨ; (4) ਸਥਾਨਕ ਖੇਤਰ ਲਈ ਲਾਹੇਵੰਦ ਨਵੇਂ ਪ੍ਰਕਾਸ਼ਨਾਂ ਦੇ ਉਪਲਬਧ ਹੋਣ ਦੀ ਘੋਸ਼ਣਾ; (5) ਸੇਵਾ ਰਿਪੋਰਟਾਂ ਜੋ ਰਾਜ ਦੇ ਕੰਮ ਦੀ ਤਰੱਕੀ ਦਿਖਾਉਂਦੀਆਂ ਹਨ; (6) ਦੈਵ-ਸ਼ਾਸਕੀ ਖ਼ਬਰਾਂ ਜੋ ਵਿਸ਼ਵ-ਵਿਆਪੀ ਕੰਮ ਦੀ ਤਰੱਕੀ ਦੀ ਰਿਪੋਰਟ ਦਿੰਦੀਆਂ ਹਨ; (7) ਘੋਸ਼ਣਾਵਾਂ ਅਤੇ ਅਨੁਸੂਚੀਆਂ ਜੋ ਸਾਨੂੰ ਭਾਵੀ ਘਟਨਾਵਾਂ ਬਾਰੇ ਸੂਚਿਤ ਕਰਦੀਆਂ ਹਨ; (8) ਪ੍ਰਸ਼ਨ ਡੱਬੀਆਂ ਜੋ ਵੱਡੀ ਚਿੰਤਾ ਪੈਦਾ ਕਰਨ ਵਾਲੇ ਸਵਾਲਾਂ ਦਾ ਜਵਾਬ ਦਿੰਦੀਆਂ ਹਨ; ਅਤੇ (9) ਅੰਤਰ-ਪੱਤਰ ਜੋ ਸਾਨੂੰ ਮਹਾਂ-ਸੰਮੇਲਨਾਂ, ਵਿਸ਼ੇਸ਼ ਮੁਹਿੰਮਾਂ, ਅਤੇ ਦੂਜੇ ਮਾਮਲਿਆਂ ਬਾਰੇ ਦੱਸਦੇ ਹਨ, ਜਿਨ੍ਹਾਂ ਰਾਹੀਂ ਅਸੀਂ ਆਪਣੀਆਂ ਅਧਿਆਤਮਿਕ ਲੋੜਾਂ ਪ੍ਰਤੀ ਸਚੇਤ ਰਹਿ ਸਕਦੇ ਹਾਂ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਹਰੇਕ ਅੰਕ ਨੂੰ ਪੜ੍ਹਨ, ਇਸ ਦੇ ਸੁਝਾਵਾਂ ਨੂੰ ਲਾਗੂ ਕਰਨ, ਇਸ ਨੂੰ ਸੇਵਾ ਸਭਾਵਾਂ ਵਿਚ ਅਤੇ ਖੇਤਰ ਸੇਵਾ ਲਈ ਸਭਾਵਾਂ ਵਿਚ ਲਿਆਉਣ, ਅਤੇ ਭਵਿੱਖ ਵਿਚ ਮਸ਼ਵਰੇ ਲਈ ਇਸ ਨੂੰ ਨਿੱਜੀ ਫ਼ਾਈਲ ਵਿਚ ਰੱਖਣ।
ਗੀਤ 210 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 31
ਗੀਤ 65
12 ਮਿੰਟ: ਸਥਾਨਕ ਘੋਸ਼ਣਾਵਾਂ। ਸਤੰਬਰ ਦੀ ਸਾਹਿੱਤ ਪੇਸ਼ਕਸ਼ ਦੀ ਚਰਚਾ ਕਰੋ। ਇਕ ਸੰਖੇਪ ਪੇਸ਼ਕਾਰੀ ਨੂੰ ਪ੍ਰਦਰਸ਼ਿਤ ਕਰਵਾਓ ਜਿਸ ਵਿਚ ਇਹ ਸਵਾਲ ਪੁੱਛਿਆ ਜਾਂਦਾ ਹੈ, “ਸਾਨੂੰ ਪਰਮੇਸ਼ੁਰ ਦਾ ਨਾਂ ਕਿਉਂ ਇਸਤੇਮਾਲ ਕਰਨਾ ਚਾਹੀਦਾ ਹੈ?” ਗਿਆਨ ਪੁਸਤਕ, ਅਧਿਆਇ 3, ਪੈਰਾ 6, ਦੀ ਵਰਤੋਂ ਕਰ ਕੇ ਇਸ ਦਾ ਜਵਾਬ ਦਿਓ।
15 ਮਿੰਟ: “ਅਗਵਾਈ ਕਰਨ ਵਾਲੇ ਨਿਗਾਹਬਾਨ—ਪ੍ਰਧਾਨ ਨਿਗਾਹਬਾਨ।” ਪ੍ਰਧਾਨ ਨਿਗਾਹਬਾਨ ਦੁਆਰਾ ਭਾਸ਼ਣ। ਆਪਣੀਆਂ ਜ਼ਿੰਮੇਵਾਰੀਆਂ ਦੀ ਚਰਚਾ ਕਰਨ ਮਗਰੋਂ, ਉਹ ਕਲੀਸਿਯਾ ਨੂੰ ਕਦਰਦਾਨੀ ਪ੍ਰਗਟ ਕਰਦਾ ਹੈ ਕਿ ਉਹ ਝੁੰਡ ਦੀ ਰਹਿਨੁਮਾਈ ਕਰ ਰਹੇ ਬਜ਼ੁਰਗਾਂ ਨੂੰ ਸਹਿਯੋਗ ਦਿੰਦੀ ਹੈ।
18 ਮਿੰਟ: ਸਕੂਲ ਵਿਚ ਸਮੱਸਿਆਵਾਂ ਨਾਲ ਨਿਭਣ ਵਿਚ ਆਪਣੇ ਬੱਚੇ ਦੀ ਮਦਦ ਕਰੋ। ਇਕ ਬਜ਼ੁਰਗ ਦੋ ਜਾਂ ਤਿੰਨ ਮਾਪਿਆਂ ਨਾਲ ਚਰਚਾ ਕਰਦਾ ਹੈ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਹਨ। ਬੱਚਿਆਂ ਉੱਤੇ ਆਉਣ ਵਾਲੀਆਂ ਆਮ ਸਮੱਸਿਆਵਾਂ ਵਿੱਚੋਂ ਕੁਝ-ਇਕ ਉੱਤੇ ਸੰਖੇਪ ਟਿੱਪਣੀ ਕਰੋ, ਜੋ ਅਗਸਤ 8, 1994, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 5-7, ਵਿਚ ਦੱਸੀਆਂ ਗਈਆਂ ਹਨ। ਫਿਰ, ਸਫ਼ੇ 8-10 ਉੱਤੇ ਚਰਚਾ ਕਰੋ ਕਿ ਮਾਪੇ ਕਿਵੇਂ ਆਪਣੇ ਬੱਚਿਆਂ ਦੀ ਰਾਖੀ ਕਰ ਸਕਦੇ ਹਨ ਅਤੇ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਕਿਵੇਂ ਚੰਗੇ ਸੰਬੰਧ ਕਾਇਮ ਰੱਖੇ ਜਾ ਸਕਦੇ ਹਨ।
ਗੀਤ 24 ਅਤੇ ਸਮਾਪਤੀ ਪ੍ਰਾਰਥਨਾ।