ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/98 ਸਫ਼ੇ 5-6
  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
  • ਸਾਡੀ ਰਾਜ ਸੇਵਕਾਈ—1998
ਸਾਡੀ ਰਾਜ ਸੇਵਕਾਈ—1998
km 8/98 ਸਫ਼ੇ 5-6

ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਮਈ 4 ਤੋਂ ਅਗਸਤ 24, 1998, ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।

[ਸੂਚਨਾ: ਲਿਖਿਤ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲੀਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]

ਹਰੇਕ ਨਿਮਨਲਿਖਿਤ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:

1. ਬਾਈਬਲ ਰਿਕਾਰਡ ਦੇ ਅਨੁਸਾਰ, ਪੌਲੁਸ ਕੁਰਿੰਥੁਸ ਨੂੰ ਤਿੰਨ ਵਾਰ ਗਿਆ ਸੀ। [si ਸਫ਼ਾ 214 ਪੈਰਾ 3]

2. ਅਸਥੀਆਂ ਨੂੰ ਖਿਲਾਰਨਾ ਸ਼ਾਸਤਰ ਦੇ ਵਿਰੁੱਧ ਹੈ। [w-HI 96 9/15 ਸਫ਼ਾ 30 ਪੈਰਾ 7–ਸਫ਼ਾ 31 ਪੈਰਾ 1]

3. ਰਾਜ ਹਿਤਾਂ ਨੂੰ ਅੱਗੇ ਵਧਾਉਣ ਲਈ ਅਤਿਅੰਤ ਸਰਗਰਮੀ ਦਾ ਇਹ ਮਤਲਬ ਨਹੀਂ ਕਿ ਸਾਨੂੰ ਦੂਸਰਿਆਂ ਨਾਲ ਵਰਤਾਉ ਕਰਦੇ ਸਮੇਂ ਸੁਚੱਜੇ, ਸਮਾਨ-ਅਨੁਭੂਤੀਸ਼ੀਲ, ਅਤੇ ਕੋਮਲ ਹੋਣ ਦੀ ਲੋੜ ਨਹੀਂ ਹੈ। (1 ਕੁਰਿੰ. 13:2, 3) [ਸਪਤਾਹਕ ਬਾਈਬਲ ਪਠਨ; ਦੇਖੋ w-PJ 95 10/1 ਸਫ਼ਾ 32.]

4. ਸਵਰਗੀ ਜੀਵਨ ਲਈ ਪੁਨਰ-ਉਥਾਨ ਨੂੰ ‘ਪਹਿਲਾ ਪੁਨਰ-ਉਥਾਨ’ ਕਿਹਾ ਜਾਂਦਾ ਹੈ, ਕਿਉਂਕਿ ਇਹ ਸਮੇਂ ਵਿਚ ਅਤੇ ਦਰਜੇ ਵਿਚ ਪਹਿਲਾ ਹੈ। (ਪਰ. 20:6) [w-HI 96 10/15 ਸਫ਼ਾ 6 ਪੈਰਾ 5]

5. ਗਲਾਤੀਆਂ 5:26 ਦਾ ਸ਼ਾਸਤਰਵਚਨ ਸਾਰੇ ਖੇਡ ਮੁਕਾਬਲਿਆਂ ਨੂੰ ਸੱਚੇ ਮਸੀਹੀਆਂ ਲਈ ਅਨੁਚਿਤ ਠਹਿਰਾਉਂਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ g-HI 96 1/8 ਸਫ਼ਾ 27 ਪੈਰਾ 9.]

6. ਜਦੋਂ ਪੌਲੁਸ ਨੇ 2 ਕੁਰਿੰਥੀਆਂ 10:4 ਵਿਚ ਕਿਹਾ ਕਿ “ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ” ਹਨ, ਤਾਂ ਉਹ ਜ਼ੋਰ ਦੇ ਰਿਹਾ ਸੀ ਕਿ ਕਲੀਸਿਯਾ ਨੂੰ ਝੂਠੀਆਂ ਸਿੱਖਿਆਵਾਂ ਤੋਂ ਬਚਾਉਣ ਲਈ ਮਸੀਹੀਆਂ ਨੂੰ ਸਰੀਰਕ ਸ਼ਸਤਰ, ਜਿਵੇਂ ਕਿ ਚਾਲਬਾਜ਼ੀ, ਆਡੰਬਰੀ ਭਾਸ਼ਾ, ਜਾਂ ਸੰਸਾਰੀ ਸ਼ਸਤਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। [ਸਪਤਾਹਕ ਬਾਈਬਲ ਪਠਨ; ਦੇਖੋ rs ਸਫ਼ਾ 271 ਪੈਰਾ 3.]

7. ਫ਼ਿਲਿੱਪੈ ਵਿਚ ਕਲੀਸਿਯਾ ਸਥਾਪਿਤ ਕਰਨ ਤੋਂ ਕੁਝ ਹੀ ਮਹੀਨੇ ਬਾਅਦ ਪੌਲੁਸ ਨੇ ਫ਼ਿਲਿੱਪੀਆਂ ਦੇ ਨਾਂ ਪੱਤਰੀ ਲਿਖੀ ਸੀ, ਅਤੇ ਇਹ ਉਨ੍ਹਾਂ ਵਿਚਕਾਰ ਪੈਦਾ ਹੋਈਆਂ ਗੰਭੀਰ ਸਮੱਸਿਆਵਾਂ ਦੇ ਕਾਰਨ ਲਿਖੀ ਗਈ ਸੀ। [si ਸਫ਼ਾ 224 ਪੈਰਾ 3]

8. ਯਿਸੂ ਨੂੰ ਪੁਨਰ-ਉਥਾਨ ਦੇ ਸਮੇਂ ਆਤਮਿਕ-ਜੀਵਨ ਦੇਣ ਦੁਆਰਾ “ਆਤਮਾ ਵਿੱਚ ਧਰਮੀ ਠਹਿਰਾਇਆ ਗਿਆ” ਸੀ, ਜਿਵੇਂ ਕਿ 1 ਤਿਮੋਥਿਉਸ 3:16 ਵਿਚ ਜ਼ਿਕਰ ਕੀਤਾ ਗਿਆ ਹੈ; ਇਹ ਪਰਮੇਸ਼ੁਰ ਵੱਲੋਂ ਯਿਸੂ ਨੂੰ ਹਰ ਪੱਖੋਂ ਧਰਮੀ ਅਤੇ ਹੋਰ ਉੱਚ ਕਾਰਜ-ਨਿਯੁਕਤੀਆਂ ਲਈ ਯੋਗ ਐਲਾਨ ਕਰਨ ਦੇ ਬਰਾਬਰ ਸੀ। [ਸਪਤਾਹਕ ਬਾਈਬਲ ਪਠਨ; ਦੇਖੋ w-HI 90 8/1 ਸਫ਼ਾ 17 ਪੈਰਾ 12.]

9. ਫ਼ਿਲਿੱਪੀਆਂ 1:23 ਵਿਚ ਜ਼ਿਕਰ ਕੀਤਾ ਗਿਆ “ਛੁਟਕਾਰਾ” ਸਪੱਸ਼ਟ ਤੌਰ ਤੇ ਮੌਤ ਤੋਂ ਇਕਦਮ ਬਾਅਦ ਮਸੀਹ ਦੇ ਨਾਲ ਹੋਣ ਦੀ ਪੌਲੁਸ ਦੀ ਆਸ ਨੂੰ ਸੂਚਿਤ ਕਰਦਾ ਸੀ। [ਸਪਤਾਹਕ ਬਾਈਬਲ ਪਠਨ; ਦੇਖੋ w-HI 95 3/1 ਸਫ਼ਾ 30 ਪੈਰਾ 4.]

10. ਪੌਲੁਸ ਨੇ ਤਿਮੋਥਿਉਸ ਦੀ ਪਹਿਲੀ ਪੱਤਰੀ ਨੂੰ ਰੋਮ ਵਿਚ ਆਪਣੀ ਪਹਿਲੀ ਕੈਦ ਤੋਂ ਰਿਹਾ ਹੋਣ ਤੋਂ ਬਾਅਦ ਅਤੇ ਉੱਥੇ ਹੀ ਆਖ਼ਰੀ ਵਾਰ ਕੈਦ ਕੀਤੇ ਜਾਣ ਤੋਂ ਪਹਿਲਾਂ ਲਿਖਿਆ ਸੀ। [si ਸਫ਼ਾ 234 ਪੈਰਾ 2]

ਨਿਮਨਲਿਖਿਤ ਸਵਾਲਾਂ ਦੇ ਜਵਾਬ ਦਿਓ:

11. ਕੁਰਿੰਥੁਸ ਵਿਚ ਕੁਝ ਵਿਅਕਤੀ ਕਿਸ ਤਰੀਕੇ ਨਾਲ ਪ੍ਰਤੀਕਾਂ ਵਿਚ “ਅਜੋਗਤਾ ਨਾਲ” ਭਾਗ ਲੈ ਰਹੇ ਸਨ ਜਦੋਂ ਉਹ ਮਸੀਹ ਦੀ ਮੌਤ ਦੇ ਸਮਾਰਕ ਨੂੰ ਮਨਾਉਣ ਲਈ ਇਕੱਠੇ ਹੋਏ? (1 ਕੁਰਿੰ. 11:27) [ਸਪਤਾਹਕ ਬਾਈਬਲ ਪਠਨ; ਦੇਖੋ w-HI 91 2/1 ਸਫ਼ਾ 29 ਪੈਰਾ 17.]

12. ਕਿਨ੍ਹਾਂ ਦੀ ਮੌਜੂਦਗੀ ਦੇ ਕਾਰਨ ਕੁਰਿੰਥੀਆਂ ਦੀ ਕਲੀਸਿਯਾ ਦਾ ਕਲਿਆਣ ਖ਼ਤਰੇ ਵਿਚ ਸੀ, ਜਿਸ ਕਰਕੇ ਪੌਲੁਸ ਕੁਰਿੰਥੀਆਂ ਦੇ ਨਾਂ ਆਪਣੀ ਦੂਜੀ ਪੱਤਰੀ ਲਿਖਣ ਲਈ ਪ੍ਰੇਰਿਤ ਹੋਇਆ? [si ਸਫ਼ਾ 214 ਪੈਰਾ 2]

13. ਭਾਵੇਂ ਕਿ ਇਕ ਮਸੀਹੀ ਸ਼ਾਇਦ ਮਹਿਸੂਸ ਕਰੇ ਕਿ ਉਸ ਨੇ ਕੋਈ ਗ਼ਲਤੀ ਨਹੀਂ ਕੀਤੀ ਹੈ, ਫਿਰ ਵੀ ਉਸ ਨੂੰ ਮਾਫ਼ੀ ਮੰਗਣ ਲਈ ਤਿਆਰ ਕਿਉਂ ਹੋਣਾ ਚਾਹੀਦਾ ਹੈ? [w-HI 96 9/15 ਸਫ਼ਾ 22 ਪੈਰੇ 4, 7]

14. ਅਫ਼ਸੀਆਂ ਦੇ ਨਾਂ ਪੌਲੁਸ ਦੀ ਪੱਤਰੀ ਵਿਚ “ਭੇਤ” ਦਾ ਕਿਹੜਾ ਮਹੱਤਵਪੂਰਣ ਪਹਿਲੂ ਸਪੱਸ਼ਟ ਕੀਤਾ ਗਿਆ ਹੈ? (ਅਫ਼. 3:4-6) [si ਸਫ਼ਾ 223 ਪੈਰਾ 18]

15. ਪਰਮੇਸ਼ੁਰ ਦੇ ਬਚਨ ਦੀ ਵਰਤੋਂ ਵਿਚ, ਪੌਲੁਸ ਅੱਜ ਮਸੀਹੀ ਸੇਵਕਾਂ ਲਈ ਇਕ ਚੰਗੀ ਮਿਸਾਲ ਕਿਵੇਂ ਕਾਇਮ ਕਰਦਾ ਹੈ? [si ਸਫ਼ਾ 217 ਪੈਰਾ 19]

16. ਪੌਲੁਸ ਰਸੂਲ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ ਬਿਵਸਥਾ “ਅਪ­ਰਾਧਾਂ ਦੇ ਕਾਰਨ ਨਾਲ ਰਲਾਈ ਗਈ” ਸੀ? (ਗਲਾ. 3:19) [ਸਪਤਾਹਕ ਬਾਈਬਲ ਪਠਨ; ਦੇਖੋ uw ਸਫ਼ਾ 147 ਪੈਰੇ 3-4.]

17. ਫ਼ਿਲਿੱਪੀਆਂ 1:3-7 ਵਿਚ, ਪੌਲੁਸ ਕਿਨ੍ਹਾਂ ਕਾਰਨਾਂ ਲਈ ਭਰਾਵਾਂ ਦੀ ਸ਼ਲਾਘਾ ਕਰਦਾ ਹੈ, ਅਤੇ ਅਸੀਂ ਉਨ੍ਹਾਂ ਦੀ ਮਿਸਾਲ ਤੋਂ ਕਿਵੇਂ ਲਾਭ ਹਾਸਲ ਕਰ ਸਕਦੇ ਹਾਂ? [si ਸਫ਼ਾ 225 ਪੈਰਾ 12]

18. ਸਾਰੇ ਮਸੀਹੀ ਸੇਵਕਾਂ ਨੂੰ ਕੁਲੁੱਸੀਆਂ 4:6 ਵਿਚ ਦਿੱਤੀ ਗਈ ਸਲਾਹ ਦੀ ਪਾਲਣਾ ਕਿਉਂ ਕਰਨੀ ਚਾਹੀਦੀ ਹੈ? [si ਸਫ਼ਾ 228 ਪੈਰਾ 13]

19. ਰਸੂਲ ਪੌਲੁਸ ਦਾ ਕੀ ਅਰਥ ਸੀ ਜਦੋਂ ਉਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਇਸਤਰੀਆਂ “ਲਾਜ . . . ਸਹਿਤ ਆਪਣੇ ਆਪ ਨੂੰ . . . ਸੁਆਰਨ”? (1 ਤਿਮੋ. 2:9) [ਸਪਤਾਹਕ ਬਾਈਬਲ ਪਠਨ; ਦੇਖੋ g90 6/22 ਸਫ਼ਾ 19 ਪੈਰਾ 2.]

20. ਮਸੀਹੀਆਂ ਨੂੰ ‘ਸ਼ਬਦਾਂ ਦੇ ਵਾਦ-ਵਿਵਾਦ’ (ਨਿ ਵ) ਦੇ ਸੰਬੰਧ ਵਿਚ 1 ਤਿਮੋਥਿਉਸ 6:4 ਵਿਚ ਦਿੱਤੀ ਗਈ ਪੌਲੁਸ ਦੀ ਚੇਤਾਵਨੀ ਉੱਤੇ ਕਿਉਂ ਧਿਆਨ ਦੇਣਾ ਚਾਹੀਦਾ ਹੈ? [si ਸਫ਼ਾ 236 ਪੈਰਾ 15]

ਹਰੇਕ ਨਿਮਨਲਿਖਿਤ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ(ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:

21. ਕੁਰਿੰਥੀਆਂ ਦੀ ਦੂਜੀ ਪੱਤਰੀ ․․․․․․․․ ਤੋਂ ਲਿਖੀ ਗਈ ਸੀ ਅਤੇ ਸਪੱਸ਼ਟ ਤੌਰ ਤੇ ․․․․․․․․ ਦੁਆਰਾ ਪਹੁੰਚਾਈ ਗਈ ਸੀ। [si ਸਫ਼ਾ 214 ਪੈਰਾ 2]

22. ਕੁਰਿੰਥੀਆਂ ਦੇ ਨਾਂ ਪੌਲੁਸ ਦੀ ਪਹਿਲੀ ਪੱਤਰੀ ․․․․․․․․ ਬਾਰੇ ਸਾਡੀ ਸਮਝ ਨੂੰ ਵਧਾਉਣ ਲਈ ਬਹੁਤ ਲਾਭਕਾਰੀ ਹੈ, ਜਿਸ ਵਿੱਚੋਂ ਇਹ ਬਹੁਤ ਸਾਰੇ ਹਵਾਲੇ ਦਿੰਦੀ ਹੈ। [si ਸਫ਼ਾ 213 ਪੈਰਾ 23]

23. ਗਲਾਤੀਆਂ ਦੇ ਨਾਂ ਆਪਣੀ ਪੱਤਰੀ ਵਿਚ ਪੌਲੁਸ ਸਿੱਧ ਕਰਦਾ ਹੈ ਕਿ ਪਾਪ-ਮੁਕਤੀ ਮਸੀਹ ਯਿਸੂ ਉੱਤੇ ․․․․․․․․ ਕਰਨ ਦੁਆਰਾ ਮਿਲਦੀ ਹੈ, ਨਾ ਕਿ ․․․․․․․․ ਦੇ ਕੰਮਾਂ ਦੁਆਰਾ, ਅਤੇ ਕਿ ਇਸ ਕਾਰਨ ਮਸੀਹੀਆਂ ਨੂੰ ․․․․․․․․ ਕਰਾਉਣੀ ਜ਼ਰੂਰੀ ਨਹੀਂ ਹੈ। [si ਸਫ਼ਾ 218 ਪੈਰਾ 6]

24. ਥੱਸਲੁਨੀਕੀਆਂ ਦੇ ਨਾਂ ਆਪਣੀ ਪਹਿਲੀ ਪੱਤਰੀ ਵਿਚ ਪੌਲੁਸ ਚਾਰ ਵਾਰ ਯਿਸੂ ਮਸੀਹ ਦੀ ․․․․․․․․ ਦਾ ਜ਼ਿਕਰ ਕਰਦਾ ਹੈ, ਸਪੱਸ਼ਟ ਤੌਰ ਤੇ ਕਿਉਂਕਿ ਕਲੀਸਿਯਾ ਨੂੰ ਇਸ ਸਿੱਖਿਆ ਵਿਚ ਦਿਲਚਸਪੀ ਸੀ। [si ਸਫ਼ਾ 231 ਪੈਰਾ 15]

25. ਥੱਸਲੁਨੀਕੀਆਂ ਦੇ ਨਾਂ ਦੂਜੀ ਪੱਤਰੀ ․․․․․․․․ ਦੁਆਰਾ ਲਿਖੀ ਗਈ ਸੀ ਜਦੋਂ ਉਹ ਸਾਲ ․․․․․․․․ ਵਿਚ ․․․․․․․․ ਵਿਚ ਸੀ। [si ਸਫ਼ਾ 232 ਪੈਰਾ 4]

ਹਰੇਕ ਨਿਮਨਲਿਖਿਤ ਕਥਨ ਵਿਚ ਸਹੀ ਜਵਾਬ ਚੁਣੋ:

26. ਸੇਵਕਾਈ ਦੁਆਰਾ ਆਪਣਾ ਗੁਜ਼ਾਰਾ ਚਲਾਉਣ ਦੇ ਆਪਣੇ ਹੱਕ ਬਾਰੇ ਚਰਚਾ ਕਰਦੇ ਸਮੇਂ ਪੌਲੁਸ (ਤਾਲਮੂਦ; ਮਿਸ਼ਨਾ; ਮੂਸਾ ਦੀ ਬਿਵਸਥਾ) ਦਾ ਹਵਾਲਾ ਦਿੰਦਾ ਹੈ, ਜੋ ਕਹਿੰਦੀ ਹੈ ਕਿ ਕੰਮ ਕਰ ਰਹੇ ਜਾਨਵਰਾਂ ਦੇ ਮੂੰਹ ਨੂੰ ਛਿੱਕਲੀ ਨਹੀਂ ਚਾੜ੍ਹਨੀ ਚਾਹੀਦੀ ਹੈ ਅਤੇ ਕਿ ਹੈਕਲ ਸੇਵਾ ਵਿਚ ਲੱਗੇ (ਲੇਵੀਆਂ; ਨਥੀਨੀਮਾਂ; ਹਾਰੂਨ ਦੇ ਜਾਜਕੀ ਪਰਿਵਾਰ) ਨੂੰ ਵੇਦੀ ਤੋਂ ਆਪਣਾ ਭਾਗ ਮਿਲਦਾ ਸੀ। [si ਸਫ਼ਾ 213 ਪੈਰਾ 24]

27. ਗਲਾਤੀਆਂ ਦੇ ਨਾਂ ਪੌਲੁਸ ਦੀ ਪੱਤਰੀ ਯਸਾਯਾਹ 54:1-6 ਦੀ ਵਿਆਖਿਆ ਕਰਦੀ ਹੈ, ਅਤੇ ਯਹੋਵਾਹ ਦੀ ਇਸਤਰੀ ਦੀ ਸ਼ਨਾਖਤ (ਪਾਰਥਿਵ ਯਰੂਸ਼ਲਮ; ਉਤਾਹਾਂ ਦੀ ਯਰੂਸ਼ਲਮ; ਨਵੀਂ ਯਰੂਸ਼ਲਮ) ਵਜੋਂ ਕਰਦੀ ਹੈ। (ਗਲਾ. 4:21-26) [si ਸਫ਼ਾ 219 ਪੈਰਾ 16]

28. ਅਫ਼ਸੀਆਂ 1:10 ਵਿਚ, “ਜੁਗਤ” (ਮਸੀਹਾਈ ਰਾਜ; ਪ੍ਰਬੰਧਕ ਸਭਾ; ਪਰਮੇਸ਼ੁਰ ਦੇ ਆਪਣੇ ਘਰੇਲੂ ਮਾਮਲਿਆਂ ਨੂੰ ਸੰਭਾਲਣ ਦੇ ਤਰੀਕੇ) ਨੂੰ ਸੂਚਿਤ ਕਰਦਾ ਹੈ। [si ਸਫ਼ਾ 221 ਪੈਰਾ 8]

29. (ਯਹੂਦੀ ਰੀਤਾਂ-ਰਸਮਾਂ ਦੇ ਸਮਰਥਕਾਂ; ਈਸਾਈ-ਜਗਤ ਦੇ ਪਾਦਰੀ ਵਰਗ; ਵੱਡੀ ਬਾਬੁਲ) ਦੀ ਸ਼ਨਾਖਤ 2 ਥੱਸਲੁਨੀਕੀਆਂ 2:3 ਵਿਚ ਜ਼ਿਕਰ ਕੀਤੇ ਗਏ ‘ਕੁਧਰਮ ਦੇ ਪੁਰਖ’ ਵਜੋਂ ਕੀਤੀ ਜਾ ਸਕਦੀ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w-HI 90 8/1 ਸਫ਼ਾ 23 ਪੈਰਾ 11.]

30. ਪਹਿਲਾ ਕੁਰਿੰਥੀਆਂ 12:31 ਵਿਚ, “ਇੱਕ ਬਹੁਤ ਹੀ ਸਰੇਸ਼ਟ ਮਾਰਗ” (ਸੱਚਾਈ ਦੇ; ਪ੍ਰੇਮ ਦੇ; ਅਧਿਆਤਮਿਕ ਦਾਨ ਨਾਲ ਭਰੇ ਜੀਵਨ ਦੇ) ਮਾਰਗ ਨੂੰ ਸੂਚਿਤ ਕਰਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w92 7/15 ਸਫ਼ਾ 27 ਪੈਰਾ 3.]

ਨਿਮਨਲਿਖਿਤ ਸ਼ਾਸਤਰਵਚਨਾਂ ਨੂੰ ਹੇਠਾਂ ਸੂਚੀਬੱਧ ਕਥਨਾਂ ਦੇ ਨਾਲ ਮਿਲਾਓ:

1 ਕੁਰਿੰ. 10:11, 12; 2 ਕੁਰਿੰ. 4:7; 2 ਕੁਰਿੰ. 8:14; ਫ਼ਿਲਿ. 4:6, 7; 2 ਥੱਸ. 1:8, 9, 12

31. ਜਦੋਂ ਇਕ ਵਿਅਕਤੀ ਮਸੀਹੀ ਸੇਵਕਾਈ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦਿੰਦਾ ਹੈ, ਤਾਂ ਉਹ ਪਰਮੇਸ਼ੁਰ-ਦਿੱਤ ਸਮਰਥਾ ਨੂੰ ਅਨੁਭਵ ਕਰਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w90 3/1 ਸਫ਼ਾ 29 ਪੈਰਾ 5.]

32. ਸਾਨੂੰ ਮੂਸਾ ਅਧੀਨ ਇਸਰਾਏਲੀਆਂ ਦੀ ਚੇਤਾਵਨੀ-ਸੂਚਕ ਮਿਸਾਲ ਉੱਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਤਮ-ਨਿਰਭਰਤਾ ਤੋਂ ਬਚੇ ਰਹਿਣਾ ਚਾਹੀਦਾ ਹੈ। [si ਸਫ਼ਾ 213 ਪੈਰਾ 23]

33. ਸਾਧਨ-ਸੰਪੰਨ ਮਸੀਹੀਆਂ ਵੱਲੋਂ ਉਦਾਰ ਦਾਨ ਉਨ੍ਹਾਂ ਮਸੀਹੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਦੇ ਸਕਦੇ ਹਨ ਜੋ ਗ਼ਰੀਬ ਦੇਸ਼ਾਂ ਵਿਚ ਰਹਿੰਦੇ ਹਨ, ਜਦ ਕਿ ਪੀੜਿਤ ਮਸੀਹੀਆਂ ਦਾ ਜੋਸ਼ ਅਤੇ ਸਹਿਣਸ਼ੀਲਤਾ ਦਾਨੀਆਂ ਨੂੰ ਆਨੰਦ ਅਤੇ ਉਤਸ਼ਾਹ ਦੇ ਸਕਦੇ ਹਨ। [ਸਪਤਾਹਕ ਬਾਈਬਲ ਪਠਨ; ਦੇਖੋ w-HI 93 12/1 ਸਫ਼ਾ 27 ਪੈਰਾ 20.]

34. ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ ਹੈ, ਕਿਉਂਕਿ ਬਾਈਬਲ ਦੇ ਅਨੁਸਾਰ, ਅੱਜ ਜੀਉਂਦੇ ਸਾਰੇ ਲੋਕ ਜੋ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤਕ ਜੀਉਂਦੇ ਰਹਿਣਗੇ ਅਤੇ ਜੋ ਸੱਚੀ ਉਪਾਸਨਾ ਦੇ ਵੈਰੀ ਠਹਿਰਾਏ ਜਾਣਗੇ, ਸਦਾ ਦਾ ਵਿਨਾਸ਼ ਭੋਗਣਗੇ। [ਸਪਤਾਹਕ ਬਾਈਬਲ ਪਠਨ; ਦੇਖੋ w89 5/1 ਸਫ਼ਾ 19 ਪੈਰਾ 4.]

35. ਅਤਿ ਅਜ਼ਮਾਇਸ਼ੀ ਪਰਿਸਥਿਤੀਆਂ ਵਿਚ ਵੀ ਯਹੋਵਾਹ ਸ਼ਾਂਤੀ ਅਤੇ ਚੈਨ ਦਿੰਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w88 11/1 ਸਫ਼ਾ 30 ਪੈਰੇ 19-20.]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ