ਘੋਸ਼ਣਾਵਾਂ
◼ ਸਤੰਬਰ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਵਿਕਲਪਕ ਪੇਸ਼ਕਸ਼ ਵਜੋਂ, ਸ੍ਰਿਸ਼ਟੀ (ਅੰਗ੍ਰੇਜ਼ੀ) ਪੁਸਤਕ ਜਾਂ ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਪੇਸ਼ ਕੀਤੀ ਜਾ ਸਕਦੀ ਹੈ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਜਿੱਥੇ ਸਬਸਕ੍ਰਿਪਸ਼ਨ ਨਾਮਨਜ਼ੂਰ ਹੋਵੇ, ਉੱਥੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਕਾਪੀਆਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਨਵੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਦਸੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ ਸਤੰਬਰ 1 ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਕਲੀਸਿਯਾ ਵਿਚ ਘੋਸ਼ਣਾ ਕਰੋ।
◼ ਬਜ਼ੁਰਗਾਂ ਨੂੰ ਫਰਵਰੀ 1, 1992, ਦੇ ਪਹਿਰਾਬੁਰਜ (ਹਿੰਦੀ), ਦੇ ਸਫ਼ੇ 17-19 ਉੱਤੇ ਦਿੱਤੀਆਂ ਗਈਆਂ ਹਿਦਾਇਤਾਂ ਦੀ ਪੈਰਵੀ ਕਰਨ ਦੀ ਯਾਦ ਦਿਲਾਈ ਜਾਂਦੀ ਹੈ, ਜੋ ਪੁਨਰ-ਸਥਾਪਿਤ ਹੋਣ ਵੱਲ ਝੁਕਾਅ ਰੱਖਣ ਵਾਲੇ ਕਿਸੇ ਵੀ ਛੇਕੇ ਗਏ ਜਾਂ ਸੰਗਠਨ ਨਾਲੋਂ ਸੰਬੰਧ ਤੋੜ ਚੁੱਕੇ ਵਿਅਕਤੀ ਬਾਰੇ ਦਿੱਤੀਆਂ ਗਈਆਂ ਹਨ।
◼ ਕਲੀਸਿਯਾ ਨਾਲ ਸੰਗਤ ਕਰਨ ਵਾਲਿਆਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਾਰੀਆਂ ਨਵੀਆਂ ਅਤੇ ਨਵਿਆਈਆਂ ਗਈਆਂ ਸਬਸਕ੍ਰਿਪਸ਼ਨਾਂ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਆਪਣੀਆਂ ਨਿੱਜੀ ਸਬਸਕ੍ਰਿਪਸ਼ਨਾਂ ਵੀ ਸ਼ਾਮਲ ਹਨ, ਕਲੀਸਿਯਾ ਦੁਆਰਾ ਭੇਜਣੀਆਂ ਚਾਹੀਦੀਆਂ ਹਨ।
◼ ਸੰਸਥਾ ਸਾਹਿੱਤ ਲਈ ਵਿਅਕਤੀਗਤ ਪ੍ਰਕਾਸ਼ਕਾਂ ਦੀਆਂ ਦਰਖ਼ਾਸਤਾਂ ਪੂਰੀਆਂ ਨਹੀਂ ਕਰਦੀ ਹੈ। ਸੰਸਥਾ ਨੂੰ ਸਾਹਿੱਤ ਲਈ ਕਲੀਸਿਯਾ ਦੀ ਮਾਸਿਕ ਦਰਖ਼ਾਸਤ ਭੇਜਣ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂਕਿ ਨਿੱਜੀ ਸਾਹਿੱਤ ਹਾਸਲ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕ ਉਸ ਭਰਾ ਨੂੰ ਦੱਸ ਸਕਣ ਜੋ ਸਾਹਿੱਤ ਦਾ ਕੰਮ ਸੰਭਾਲਦਾ ਹੈ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਦਰਖ਼ਾਸਤ ਸਾਹਿੱਤ ਹਨ।
◼ ਇਸ ਸਾਲ ਤਾਮਿਲ ਨਾਡੂ ਵਿਚ ਦੋ ਹੋਰ ਜ਼ਿਲ੍ਹਾ ਮਹਾਂ-ਸੰਮੇਲਨ ਆਯੋਜਿਤ ਕੀਤੇ ਗਏ ਹਨ। ਸਥਾਨ, ਤਾਰੀਖ਼ ਅਤੇ ਮਹਾਂ-ਸੰਮੇਲਨ ਮੁੱਖ ਦਫ਼ਤਰ ਹੇਠਾਂ ਦਿੱਤੇ ਗਏ ਹਨ:
ਕੋਇੰਬੇਟੂਰ: ਨਵੰਬਰ 27-29 — D. P. Chellapa, 105, Sanganoor Main Road, Ganapathy, Coimbatore, TN - 641 006
ਮਦੁਰਾਈ: ਦਸੰਬਰ 25-27 — K. P. Samuel, 123, Lake View Garden, 1st Street, K.K. Nagar, Madurai, TN - 625 020
◼ ਚਿੰਨਈ (ਤਾਮਿਲ) ਜ਼ਿਲ੍ਹਾ ਮਹਾਂ-ਸੰਮੇਲਨ ਦੀ ਤਾਰੀਖ਼ ਬਦਲ ਕੇ ਅਕਤੂਬਰ 9-11, 1998, ਕਰ ਦਿੱਤੀ ਗਈ ਹੈ।
◼ ਹਰ ਕਲੀਸਿਯਾ ਦਾ ਸੈਕਟਰੀ ਜ਼ਿਲ੍ਹਾ ਮਹਾਂ-ਸੰਮੇਲਨ ਸੰਬੰਧੀ ਮਾਮਲਿਆਂ ਦੀ ਨਿਗਰਾਨੀ ਕਰੇਗਾ।
◼ ਨਵਾਂ ਪ੍ਰਕਾਸ਼ਨ ਉਪਲਬਧ:
ਆਪਣੀ ਬੋਲਣ ਅਤੇ ਸਿਖਾਉਣ ਦੀ ਯੋਗਤਾ ਨੂੰ ਕਿਵੇਂ ਸੁਧਾਰੀਏ (ਸਕੂਲ ਗਾਈਡਬੁੱਕ ਦੇ ਅਧਿਆਇ 20-38)—ਹਿੰਦੀ