ਇਕ ਸੁਝਾਅ
ਅਸੀਂ ਸਤੰਬਰ ਦੇ ਮਹੀਨੇ ਵਿਚ ਸੱਤਵੀਂ ਵਾਰ ਗਿਆਨ ਪੁਸਤਕ ਪੇਸ਼ ਕਰ ਰਹੇ ਹਾਂ। ਹਾਲਾਂਕਿ ਸਾਡੇ ਕੋਲ ਇਸ ਪ੍ਰਭਾਵਕਾਰੀ ਬਾਈਬਲ ਅਧਿਐਨ ਸਹਾਇਕ ਪੁਸਤਕ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਚੰਗੇ ਕਾਰਨ ਹਨ, ਕਿਰਪਾ ਕਰ ਕੇ ਯਾਦ ਰੱਖੋ ਕਿ ਸੰਸਥਾ ਦੇ ਦੂਜੇ ਪ੍ਰਕਾਸ਼ਨ ਉਨ੍ਹਾਂ ਬਹੁਤ ਸਾਰੇ ਵਿਸ਼ਿਆਂ ਉੱਤੇ ਵਿਸਤ੍ਰਿਤ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਨੂੰ ਗਿਆਨ ਪੁਸਤਕ ਵਿਚ ਸਿਰਫ਼ ਸੰਖੇਪ ਵਿਚ ਦੱਸਿਆ ਗਿਆ ਹੈ। ਤੁਸੀਂ ਆਪਣੀ ਕਲੀਸਿਯਾ ਵਿਚ ਉਪਲਬਧ ਸਾਰੇ ਪ੍ਰਕਾਸ਼ਨਾਂ ਤੋਂ ਜਾਣੂ ਹੋਣ ਦੁਆਰਾ ਅਤੇ ਇਨ੍ਹਾਂ ਨੂੰ ਬਾਈਬਲ ਸਿੱਖਿਆਰਥੀਆਂ ਨੂੰ ਅਤੇ ਦੂਜਿਆਂ ਨੂੰ ਜੋ ਕਿਸੇ ਖ਼ਾਸ ਵਿਸ਼ੇ ਵਿਚ ਦਿਲਚਸਪੀ ਦਿਖਾਉਂਦੇ ਹਨ, ਪੜ੍ਹਨ ਦੀ ਸਲਾਹ ਦੇਣ ਲਈ ਸਚੇਤ ਰਹਿਣ ਦੁਆਰਾ ਆਪਣੀ ਸੇਵਕਾਈ ਨੂੰ ਬਿਹਤਰ ਬਣਾ ਸਕਦੇ ਹੋ।